Farming News: ਕੁੱਝ ਖੇਤੀ ਸਹਾਇਕ ਧੰਦੇ ਅਪਣਾਉਣਾ ਵੀ ਅੱਜ ਦੇ ਸਮੇਂ ਦੀ ਹੈ ਮੁੱਖ ਮੰਗ

By : GAGANDEEP

Published : Dec 27, 2023, 7:19 am IST
Updated : Dec 27, 2023, 7:57 am IST
SHARE ARTICLE
Farming News
Farming News

Farming News: ਸਹਾਇਕ ਧੰਦਿਆਂ ਲਈ ਚੰਗਾ ਮੰਡੀਕਰਨ ਹੋਣਾ ਬਹੁਤ ਮਹੱਤਵਪੂਰਨ ਹੁੰਦਾ

Adopting some agricultural support businesses is also the main demand of today Farming News in punjabi  :ਪੰਜਾਬ ਦਾ ਕਿਸਾਨ ਸ਼ੁਰੂ ਤੋਂ ਹੀ ਕਣਕ- ਝੋਨੇ ਦੇ ਫ਼ਸਲੀ ਚੱਕਰ ਵਿਚ ਉਲਝਿਆ ਹੋਇਆ ਹੈ। ਜ਼ਮੀਨ ਘਟਣ ਕਰ ਕੇ ਹੁਣ ਕਿਸਾਨ ਲਈ ਇਸ ਦੋ-ਫ਼ਸਲੀ ਚੱਕਰ ਵਿਚ ਅਪਣਾ ਗੁਜ਼ਾਰਾ ਔਖਾ ਹੋ ਗਿਆ ਹੈ। ਇਸ ਲਈ ਹੁਣ ਲੋੜ ਹੈ ਘੱਟ ਜ਼ਮੀਨ ਉਤੇ ਵੱਧ ਮੁਨਾਫ਼ਾ ਦੇਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰ ਕੇ ਵਧੀਆ ਆਮਦਨ ਪ੍ਰਾਪਤ ਕਰਨ ਦੀ। ਇਸ ਲਈ ਕੁੱਝ ਫ਼ਸਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜਿਵੇਂ ਦਾਲਾਂ, ਸਬਜ਼ੀਆਂ, ਸੂਰਜਮੁਖੀ, ਫੁੱਲਾਂ, ਫਲਾਂ, ਦਵਾਈਆਂ ਵਾਲੀਆਂ ਫ਼ਸਲਾਂ, ਮਸਾਲੇ ਵਾਲੀਆਂ ਫ਼ਸਲਾਂ, ਮੱਕੀ, ਹਲਦੀ, ਲੱਸਣ, ਪਿਆਜ਼ ਆਦਿ। ਇਨ੍ਹਾਂ ਫ਼ਸਲਾਂ ਵਿਚ ਭਾਵੇਂ ਕਿਸਾਨ ਨੂੰ ਵੱਧ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਚੰਗਾ ਝਾੜ ਪੈਦਾ ਕਰ ਕੇ ਉਹ ਚੰਗੀ ਆਮਦਨ ਵੀ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਖੇਤੀਬਾੜੀ ਮਾਹਰਾਂ ਨਾਲ ਰਾਬਤੇ ਵਿਚ ਰਹੇ ਅਤੇ ਬੀਜੀ ਜਾਣ ਵਾਲੀ ਫ਼ਸਲ ਦੇ ਬੀਜਾਂ ਦੀ ਮਿਆਰੀ ਚੋਣ ਕਰੇ ਅਤੇ ਵਧੀਆ ਫ਼ਸਲ ਲਵੇ।

ਇਹ ਵੀ ਪੜ੍ਹੋ: Health News: ਸਰਦੀਆਂ ਵਿਚ ਖਾਉ ਮੂੰਗਫਲੀ, ਹੋਣਗੇ ਕਈ ਫ਼ਾਇਦੇ

ਸਹਾਇਕ ਧੰਦਿਆਂ ਲਈ ਚੰਗਾ ਮੰਡੀਕਰਨ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਵਧੇਰੇ ਕਰ ਕੇ ਸ਼ਹਿਰਾਂ ਵਿਚ ਚੰਗਾ ਮੰਡੀਕਰਨ ਹੋ ਜਾਂਦਾ ਹੈ ਅਤੇ ਵਸਤੂਆਂ ਦੇ ਮਿਆਰ ਮੁਤਾਬਕ ਭਾਅ ਵੀ ਚੰਗਾ ਮਿਲ ਜਾਂਦਾ ਹੈ। ਮੰਡੀਕਰਨ ਦੀ ਸ਼ੁਰੂ ਵਿਚ ਤਾਂ ਕੁੱਝ ਸਮੱਸਿਆ ਆ ਸਕਦੀ ਹੈ ਪਰ ਬਾਅਦ ’ਚ ਵਧੇਰੇ ਲੋਕਾਂ ਤਕ ਉਤਪਾਦ ਪਹੁੰਚਣ ਦੀ ਹਾਲਤ ਵਿਚ ਮੰਡੀਕਰਨ ਘਰ ਬੈਠੇ ਵੀ ਹੋਣ ਲਗਦਾ ਹੈ। ਇਸ ਲਈ ਲੋੜ ਹੁੰਦੀ ਹੈ ਕਿ ਅਪਣੇ ਉਤਪਾਦ ਨੂੰ ਕਿਵੇਂ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾਵੇ। ਵਧੇਰੇ ਲੋਕਾਂ ਦੇ ਇਕੱਠ ਵਾਲੀਆਂ ਥਾਵਾਂ ’ਤੇ ਜਾ ਕੇ ਅਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾ ਸਕਦੀਆਂ ਹਨ ਤੇ ਘਰ- ਘਰ ਜਾ ਕੇ ਅਪਣੇ ਉਤਪਾਦ ਬਾਰੇ ਲੋਕਾਂ ਨੂੰ ਦਸਿਆ ਜਾ ਸਕਦਾ ਹੈ ਪਰ ਇਹ ਸੱਭ ਕੱੁਝ ਦਿਨ ਹੀ ਕਰਨ ਦੀ ਲੋੜ ਪੈਂਦੀ ਹੈ। ਸਮਾਂ ਬੀਤਣ ਮਗਰੋਂ ਤੇ ਕੰਮ ਦਾ ਅਭਿਆਸ ਹੋਣ ’ਤੇ ਇਹ ਸੱਭ ਕਰਨ ਦੀ ਲੋੜ ਘਟਦੀ ਜਾਂਦੀ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਦਸੰਬਰ 2023)  

ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਖੇਤੀ ਸਹਾਇਕ ਧੰਦਿਆਂ ਤੋਂ ਪੈਦਾ ਕੀਤੇ ਗਏ ਉਤਪਾਦਾਂ ਦੇ ਮੰਡੀਕਰਨ ਲਈ ਕੁੱਝ ਯੋਗ ਨੀਤੀਆਂ ਵਿਕਸਤ ਕਰੇ ਤੇ ਖ਼ਾਸ ਮੰਡੀਆਂ ਬਣਾਏ ਜਿਨ੍ਹਾਂ ’ਚ ਜਾ ਕੇ ਅਜਿਹੇ ਖੇਤੀ ਸਹਾਇਕ ਧੰਦੇ ਕਰਨ ਵਾਲੇ ਵਿਕਰੇਤਾ ਤੇ ਖ਼ਰੀਦਦਾਰ ਇਕੱਠੇ ਹੋ ਸਕਣ ਅਤੇ ਵਸਤੂਆਂ ਦੀ ਵਧੀਆ ਵੇਚ-ਖ਼ਰੀਦ ਹੋ ਸਕੇ। ਇਸ ਤੋਂ ਇਲਾਵਾ ਕੁੱਝ ਖੇਤੀ ਸਹਾਇਕ ਧੰਦੇ ਅਪਣਾਉਣਾ ਵੀ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਘੱਟ ਰਹੀਆਂ ਜ਼ਮੀਨਾਂ ਦੀ ਸਥਿਤੀ ਨੂੰ ਦੇਖਦਿਆਂ ਕੱੁਝ ਖੇਤੀ ਸਹਾਇਕ ਧੰਦਿਆਂ ਦੀ ਚੋਣ ਕਰ ਲੈਣੀ ਚਾਹੀਦੀ ਹੈ। ਇਨ੍ਹਾਂ ਧੰਦਿਆਂ ਨੂੰ ਅਪਣਾ ਕੇ ਖੇਤੀ ਦੇ ਨਾਲ- ਨਾਲ ਵਾਧੂ ਆਮਦਨ ਲਈ ਜਾ ਸਕਦੀ ਹੈ। ਖੇਤੀਬਾੜੀ ਦੇ ਨਾਲ-ਨਾਲ ਕੁੱਝ ਮੁੱਖ ਸਹਾਇਕ ਧੰਦੇ ਹਨ ਜਿਵੇਂ ਮੱਝਾਂ-ਗਾਵਾਂ ਪਾਲਣਾ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਮੁਰਗੀ ਪਾਲਣ, ਸੂਰ ਪਾਲਣ, ਬਕਰੀ ਪਾਲਣ ਆਦਿ। ਇਨ੍ਹਾਂ ਧੰਦਿਆਂ ਨੂੰ ਥੋੜ੍ਹੀ ਕੁ ਜ਼ਮੀਨ ਉਤੇ ਬੜੇ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਬਹੁਤੇ ਕਿਸਾਨਾਂ ਵਲੋਂ ਇਹ ਕੰਮ ਸਫ਼ਲਤਾ ਨਾਲ ਕੀਤਾ ਵੀ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਧੰਦੇ ਬਹੁਤ ਹੀ ਧਿਆਨ ਨਾਲ ਕਰਨ ਵਾਲੇ ਧੰਦੇ ਹਨ। ਇਸ ਲਈ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਸਹਾਇਕ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਾਰੇ ਸਿਖਲਾਈ ਜ਼ਰੂਰ ਲੈ ਲੈਣ। ਅਪਣੇ ਖੇਤੀ ਖ਼ਰਚਿਆਂ ਨੂੰ ਘਟਾਉਣ ਲਈ ਸਿੰਚਾਈ ਦੇ ਸਹੀ ਢੰਗ ਅਪਣਾਉਣ ਦੀ ਵੀ ਬਹੁਤ ਅਹਿਮੀਅਤ ਹੈ। ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ। ਫ਼ਸਲਾਂ ਨੂੰ ਨੈੱਟ ਹਾਊਸ ਭਾਵ ਜਾਲੀਦਾਰ ਘਰਾਂ ਵਿਚ ਬੀਜ ਕੇ ਅਪਣੀ ਖੇਤੀ ਜਿਣਸ ਦੇ ਮਿਆਰ ਅਤੇ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ।

(For more news apart from  Adopting some agricultural support businesses is also the main demand of today Farming News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement