Farming News: ਮੋਗਾ ਵਾਸੀ ਕਿਸਾਨ ਦੀ ਹੋਲਸਟੀਨ ਫ੍ਰੀਜ਼ੀਅਨ ਗਾਂ ਨੇ 24 ਘੰਟਿਆਂ ਵਿਚ 74 ਕਿਲੋ ਦੁੱਧ ਦੇ ਕੇ ਬਣਾਇਆ ਰਿਕਾਰਡ
Published : Feb 6, 2024, 3:29 pm IST
Updated : Feb 6, 2024, 3:29 pm IST
SHARE ARTICLE
Moga farmer's 'Hunter' sets record with 74kg milk yield in 24 hours
Moga farmer's 'Hunter' sets record with 74kg milk yield in 24 hours

ਕਿਸਾਨ ਹਰਪ੍ਰੀਤ ਸਿੰਘ ਹੁੰਦਲ ਨੇ ਇਨਾਮ ਵਿਚ ਜਿੱਤਿਆ ਟਰੈਕਟਰ

Farming News: ਮੋਗਾ ਦੇ ਡੇਅਰੀ ਫਾਰਮਰ ਦੀ ਮਲਕੀਅਤ ਵਾਲੀ ਬਾਲਗ ਹੋਲਸਟੀਨ ਫ੍ਰੀਜ਼ੀਅਨ ਗਾਂ ਨੇ ਇਥੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵਲੋਂ ਆਯੋਜਿਤ ਤਿੰਨ ਰੋਜ਼ਾ ਸਾਲਾਨਾ ਅੰਤਰਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ ਵਿਚ 24 ਘੰਟਿਆਂ ਵਿਚ 74 ਕਿਲੋਗ੍ਰਾਮ ਤੋਂ ਵੱਧ ਦੁੱਧ ਦੇ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ।

ਕਿਸਾਨ ਹਰਪ੍ਰੀਤ ਸਿੰਘ ਹੁੰਦਲ ਦੀ ਗਾਂ ਨੇ 24 ਘੰਟਿਆਂ ਵਿਚ 74.430 ਕਿਲੋ ਦੁੱਧ ਪੈਦਾ ਕਰਕੇ ਰਾਸ਼ਟਰੀ ਰਿਕਾਰਡ ਬਣਾਇਆ, ਜਗਰਾਉਂ ਦੇ ਪਿੰਡ ਚਿਮਨਾ ਦੇ ਅਮਰਜੀਤ ਸਿੰਘ ਦੀ ਮਾਲਕੀ ਵਾਲੀ ਗਾਂ ਨੇ 71.625 ਕਿਲੋ ਦੁੱਧ ਨਾਲ ਦੂਜਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਗੁਰਪ੍ਰੀਤ ਸਿੰਘ ਦੀ ਗਾਂ ਨੇ 70.755 ਕਿਲੋਗ੍ਰਾਮ ਦੁੱਧ ਨਾਲ ਤੀਜਾ ਸਥਾਨ ਹਾਸਲ ਕੀਤਾ। ਪਿਛਲੇ ਸਾਲ ਹਰਿਆਣਾ ਦੇ ਕੁਰੂਕਸ਼ੇਤਰ ਦੀ ਇਕ ਹੋਲਸਟੀਨ ਫ੍ਰੀਜ਼ੀਅਨ ਗਾਂ ਨੇ 24 ਘੰਟਿਆਂ ਵਿਚ 72 ਕਿਲੋ ਤੋਂ ਵੱਧ ਦੁੱਧ ਨਾਲ ਮੁਕਾਬਲਾ ਜਿੱਤਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੋਗਾ ਦੇ ਨੂਰਪੁਰ ਹਕੀਮਾ ਪਿੰਡ ਦੇ ਰਹਿਣ ਵਾਲੇ ਹਰਪ੍ਰੀਤ ਨੇ ਦਸਿਆ ਕਿ ਉਸ ਦੀ ਗਾਂ, ਜੋ ਕਿ 6 ਸਾਲ ਦੀ ਹੈ, ਨੇ ਸੱਭ ਤੋਂ ਵੱਧ ਦੁੱਧ ਪੈਦਾ ਕਰਨ ਲਈ ਟਰੈਕਟਰ ਜਿੱਤਿਆ ਹੈ। ਉਨ੍ਹਾਂ ਦੀ ਇਕ ਹੋਰ ਹੋਲਸਟੀਨ ਫ੍ਰੀਜ਼ੀਅਨ ਗਾਂ ਨੇ 24 ਘੰਟਿਆਂ ਵਿਚ 53.535 ਕਿਲੋ ਗ੍ਰਾਮ ਦੁੱਧ ਦੀ ਪੈਦਾਵਾਰ ਨਾਲ ਇਨਾਮੀ ਰਾਸ਼ੀ ਵਜੋਂ 1 ਲੱਖ ਰੁਪਏ ਜਿੱਤੇ।

42 ਸਾਲਾ ਹਰਪ੍ਰੀਤ ਨੇ ਦਸਿਆ ਕਿ ਉਸ ਦੇ ਦਾਦਾ ਭੋਲਾ ਸਿੰਘ ਮੱਝਾਂ ਪਾਲਦੇ ਸਨ ਪਰ ਉਹ ਹੋਲਸਟੀਨ ਫ੍ਰੀਜ਼ੀਅਨ ਪਾਲਣ ਵੱਲ ਚਲੇ ਗਏ ਅਤੇ ਹੁਣ ਉਨ੍ਹਾਂ ਕੋਲ ਲਗਭਗ 160 ਗਊਆਂ ਹਨ।  ਡੇਅਰੀ ਫਾਰਮਿੰਗ ਦੀ ਕਲਾ ਵਿਚ ਮੁਹਾਰਤ ਹਾਸਲ ਕਰਨ ਦਾ ਦਾਅਵਾ ਕਰਨ ਵਾਲੇ ਗ੍ਰੈਜੂਏਟ ਹਰਪ੍ਰੀਤ ਨੇ ਕਿਹਾ, "ਅਸੀਂ ਪਿਛਲੇ 10-15 ਸਾਲਾਂ ਤੋਂ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਾਂ ਅਤੇ ਅਸੀਂ ਜ਼ਿਆਦਾਤਰ ਪਹਿਲੇ, ਦੂਜੇ ਅਤੇ ਤੀਜੇ ਇਨਾਮ ਜਿੱਤਦੇ ਆ ਰਹੇ ਹਾਂ”।

(For more Punjabi news apart from Moga farmer's 'Hunter' sets record with 74kg milk yield in 24 hours , stay tuned to Rozana Spokesman)

Location: India, Punjab, Moga

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement