
ਸੂਬਾ ਸਰਕਾਰ ਵਲੋਂ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕੀਤੇ ਜਾ ਰਹੇ ਯਤਨਾਂ ਦੀ ਹਾਮੀ ਭਰ ਰਿਹੈ ਇਹ ਸਫਲ ਕਿਸਾਨ
ਗੁਰਦਾਸਪੁਰ, 6 ਜੂਨ (ਹੇਮੰਤ ਨੰਦਾ ) : ਸੂਬਾ ਸਰਕਾਰ ਵਲੋਂ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਸਮੇਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕਿਸਾਨ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਬਾਹਰ ਨਿਕਲ ਰਹੇ ਹਨ। ਗੁਰਦਾਸਪੁਰ ਦੇ ਪਿੰਡ ਲੇਹਲ ਸਫਲ ਕਿਸਾਨ ਚੰਚਲ ਸਿੰਘ ਨੇ ਆਮ ਕਿਸਾਨਾਂ ਨਾਲੋਂ ਹੱਟ ਕਿ ਹਲਦੀ ਦੀ ਖੇਤੀ ਕਰਕੇ ਦੂਸਰੇ ਹੋਰ ਕਿਸਾਨਾਂ ਲਈ ਉਦਹਾਰਨ ਪੇਸ਼ ਕੀਤੀ ਹੈ।
Turmeric cultivationਸਫਲ ਕਿਸਾਨ ਚੰਚਲ ਸਿੰਘ ਦਾ ਕਹਿਣਾ ਹੈ ਕਿ ਉਸਨੇ 5 ਏਕੜ ਵਿਚ ਹਲਦੀ ਦਾ ਪਲਾਟ ਲਗਾਇਆ ਹੈ ਅਤੇ ਸਮੇਂ-ਸਮੇਂ 'ਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਇਸ ਖੇਤਰ ਵਧੀਆ ਕੰਮ ਕਰ ਰਿਹਾ ਹੈ। ਉਸਨੇ ਦੱਸਿਆ ਕਿ ਇਕ ਏਕੜ ਵਿਚੋਂ ਕਰੀਬ 100 ਕੁਇੰਟਲ ਹਲਦੀ ਨਿਕਲਦੀ ਹੈ ਅਤੇ ਉਸਦਾ ਪਾਊਡਰ ਲਗਭਗ 12 ਕੁਇੰਟਲ ਬਣਦਾ ਹੈ। ਰਵਾਇਤੀ ਖੇਤੀ ਨਾਲ ਹੱਟ ਕੇ ਇਸ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਉਸਦੇ ਨਾਲ-ਨਾਲ ਫਸਲ ਦਾ ਮੁੱਲ ਵੀ ਵਧੀਆ ਮਿਲ ਜਾਂਦਾ ਹੈ। ਹਲਦੀ ਦੇ ਇਕ ਏਕੜ ਵਿਚ ਕਰੀਬ ਸਲਾਨਾ ਤਿੰਨ ਲੱਖ ਰੁਪਏ ਦਾ ਮੁਨਾਫਾ ਮਿਲ ਜਾਂਦਾ ਹੈ।
Turmeric cultivationਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਬਲਵਿੰਦਰ ਸਿੰਘ ਤੇ ਬਾਗਬਾਨੀ ਅਫਸਰ ਸ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਦੀ ਅਗਵਾਈ ਹੇਠ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਕੱਢ ਕੇ ਫਸਲੀ ਵਿਭਿੰਨਤਾ ਵੱਲ ਜੋੜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਦਿਨੋ ਦਿਨ ਪਾਣੀ ਦਾ ਪੱਧਰ ਘਟਣ ਕਰਕੇ ਅਜਿਹੀਆਂ ਫਸਲਾਂ ਵੱਲ ਕਿਸਾਨਾਂ ਨੂੰ ਆਉਣਾ ਚਾਹੀਦਾ ਹੈ।
Turmeric cultivationਉਨਾਂ ਅੱਗੇ ਦੱਸਿਆ ਕਿ ਬਾਗਬਾਨੀ ਵਿਭਾਗ ਵਲੋਂ ਹਲਦੀ ਇਕ ਪਲਾਟ ਲਗਾਉਣ 'ਤੇ 1 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਹ ਪਲਾਟ 2 ਕਨਾਲਾਂ ਵਿਚ ਵੀ ਹੋ ਸਕਦਾ ਹੈ ਅਤੇ ਇਸ ਪਲਾਟ ਤੇ ਕਰੀਬ 6 ਲੱਖ ਦੀ ਲਾਗਤ ਆਉਂਦਾ ਹੈ । ਸਬਸਿਡੀ ਪਲਾਟ ਲਗਾਉਣ ਲਈ ਮਸ਼ੀਨੀਰੀ 'ਤੇ ਉਪਲੱਬਧ ਕਰਵਾਈ ਜਾਂਦੀ ਹੈ।