ਬ੍ਰਾਇਲਰ ਮੁਰਗੀ ਪਾਲਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ 
Published : Aug 6, 2018, 3:27 pm IST
Updated : Aug 6, 2018, 3:27 pm IST
SHARE ARTICLE
Broiler chicken
Broiler chicken

ਬ੍ਰਾਇਲਰ ਦੇ ਚੂਚਿਆਂ ਦੀ ਖਰੀਦਦਾਰੀ ਵਿਚ ਧਿਆਨ ਦਿਓ ਕਿ ਜਿਹੜੇ ਚੂਚੇ ਤੁਸੀਂ ਖਰੀਦ ਰਹੇ ਹੋ ਉਨ੍ਹਾਂ ਦਾ ਵਜ਼ਨ 6 ਹਫਤੇ ਵਿਚ 3 ਕਿੱਲੋ ਦਾਣਾ ਖਾਣ ਦੇ ਬਾਅਦ ਘੱਟ ਤੋਂ ਘੱਟ...

ਬ੍ਰਾਇਲਰ ਦੇ ਚੂਚਿਆਂ ਦੀ ਖਰੀਦਦਾਰੀ ਵਿਚ ਧਿਆਨ ਦਿਓ ਕਿ ਜਿਹੜੇ ਚੂਚੇ ਤੁਸੀਂ ਖਰੀਦ ਰਹੇ ਹੋ ਉਨ੍ਹਾਂ ਦਾ ਵਜ਼ਨ 6 ਹਫਤੇ ਵਿਚ 3 ਕਿੱਲੋ ਦਾਣਾ ਖਾਣ ਦੇ ਬਾਅਦ ਘੱਟ ਤੋਂ ਘੱਟ 1.5 ਕਿਲੋ ਹੋ ਜਾਵੇ ਅਤੇ ਮੌਤ ਦਰ 3 ਫੀਸਦੀ ਤੋਂ ਵੱਧ ਨਾ ਹੋਵੇ। ਚੂਚੇ ਦੇ ਆਉਂਦੇ ਹੀ ਉਸ ਨੂੰ ਬਕਸੇ ਸਮੇਤ ਕਮਰੇ ਦੇ ਅੰਦਰ ਲੈ ਜਾਓ, ਜਿੱਥੇ ਬਰੂਡਰ ਰੱਖਿਆ ਹੋਵੇ। ਫਿਰ ਬਕਸੇ ਦਾ ਢੱਕਣ ਖੋਲ੍ਹ ਦਿਓ। ਹੁਣ ਇਕ ਇਕ ਕਰਕੇ ਸਾਰੇ ਚੂਚਿਆਂ ਨੂੰ ਇਲੈਕਟ੍ਰਲ ਪਾਊਡਰ ਜਾਂ ਗਲੂਕੋਜ ਮਿਲਿਆ ਪਾਣੀ ਪਿਲਾ ਕੇ ਬਰੂਡਰ ਦੇ ਹੇਠਾਂ ਛੱਡਦੇ ਜਾਓ। ਬਕਸੇ ਵਿੱਚ ਜੇਕਰ ਬਿਮਾਰ ਚੂਜਾ ਹੈ ਤਾਂ ਉਸ ਨੂੰ ਹਟਾ ਦਿਓ।

Broiler chickenBroiler chicken

ਚੂਚਿਆਂ ਦੇ ਜੀਵਨ ਦੇ ਲਈ ਪਹਿਲਾ ਅਤੇ ਦੂਜਾ ਹਫਤਾ ਸੰਕਟਮਈ ਹੁੰਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਚੰਗੀ ਦੇਖਭਾਲ ਨਾਲ ਮੌਤ ਸੰਖਿਆ ਘੱਟ ਕੀਤੀ ਜਾ ਸਕਦੀ ਹੈ। ਪਹਿਲੇ ਹਫਤੇ ਵਿਚ ਬਰੂਡਰ ਵਿਚ ਤਾਪਮਾਨ 90 ਡਿਗਰੀ ਐਫ ਹੋਣਾ ਚਾਹੀਦਾ ਹੈ। ਹਰ ਹਫਤੇ 5 ਐਫ ਘੱਟ ਕਰਦੇ ਜਾਓ ਅਤੇ 70 ਐਫ ਤੋਂ ਹੇਠਾਂ ਲੈ ਜਾਣਾ ਚਾਹੀਦਾ ਹੈ। ਜੇਕਰ ਚੂਚੇ ਬਰੂਡਰ ਦੇ ਹੇਠਾਂ ਬਲਬ ਦੇ ਨੇੜੇ ਇਕੱਠੇ ਜਮ੍ਹਾ ਹੋ ਜਾਣ ਤਾਂ ਸਮਝਣਾ ਚਾਹੀਦਾ ਹੈ ਕਿ ਬਰੂਡਰ ਵਿਚ ਤਾਪਮਾਨ ਘੱਟ ਹੈ। ਤਾਪਮਾਨ ਵਧਾਉਣ ਲਈ ਵਾਧੂ ਬਲਬ ਦਾ ਬੰਦੋਬਸਤ ਕਰੋ ਜਾਂ ਜੋ ਬਲਬ ਬਰੂਡਰ ਵਿਚ ਲੱਗਾ ਹੈ, ਉਸ ਨੂੰ ਥੋੜ੍ਹਾ ਹੇਠਾਂ ਕਰਕੇ ਦੇਖੋ।

Broiler chickenBroiler chicken

ਜੇਕਰ ਚੂਚੇ ਬਲਬ ਤੋਂ ਕਾਫੀ ਦੂਰ ਕਿਨਾਰੇ ਵਿਚ ਜਾ ਕੇ ਜਮ੍ਹਾ ਹੋਣ ਤਾਂ ਸਮਝਣਾ ਚਾਹੀਦਾ ਹੈ ਕਿ ਬਰੂਡਰ ਵਿਚ ਤਾਪਮਾਨ ਜ਼ਿਆਦਾ ਹੈ। ਅਜਿਹੀ ਸਥਿਤੀ ਵਿਚ ਤਾਪਮਾਨ ਘੱਟ ਕਰੋ। ਇਸ ਦੇ ਲਈ ਬਲਬ ਨੂੰ ਉੱਪਰ ਖਿੱਚੋ ਜਾਂ ਬਲਬ ਦੀ ਸੰਖਿਆ ਨੂੰ ਘੱਟ ਕਰੋ। ਉਪਯੁਕਤ ਗਰਮੀ ਮਿਲਣ ‘ਤੇ ਚੂਚੇ ਬਰੂਡਰ ਦੇ ਚਾਰੇ ਪਾਸੇ ਫੈਲ ਜਾਣਗੇ। ਅਸਲ ਵਿਚ ਚੂਚਿਆਂ ਦੇ ਚਾਲ ਚਲਨ ‘ਤੇ ਨਜ਼ਰ ਰੱਖੋ, ਸਮਝ ਕੇ ਤਾਪਮਾਨ ਨਿਯੰਤਰਿਤ ਕਰੋ। ਪਹਿਲੇ ਦਿਨ ਜੋ ਪਾਣੀ ਪੀਣ ਦੇ ਲਈ ਚੂਚੇ ਨੂੰ ਦਿਓ, ਉਸ ਵਿਚ ਇਲੈਕਟ੍ਰਲ ਪਾਊਡਰ ਜਾਂ ਗਲੂਕੋਜ ਮਿਲਾਓ। ਇਸ ਤੋਂ ਇਲਾਵਾ 5 ਮਿ.ਲੀ. ਵਿਟਾਮਿਨ ਏ., ਡੀ. 3 ਅਤੇ ਬੀ.12 ਅਤੇ 20 ਮਿ.ਲੀ. ਬੀ ਕੰਪਲੈਕਸ ਪ੍ਰਤੀ 100 ਚੂਚਿਆਂ ਦੇ ਹਿਸਾਬ ਨਾਲ ਦਿਉ।

Broiler chickenBroiler chicken

ਇਲੈਕਟ੍ਰਲ ਪਾਊਡਰ ਜਾਂ ਗਲੂਕੋਜ ਦੂਜੇ ਦਿਨ ਤੋਂ ਬੰਦ ਕਰ ਦਿਓ। ਬਾਕੀ ਦਵਾਈ ਸੱਤ ਦਿਨਾਂ ਤੱਕ ਦਿਉ। ਉਂਜ ਬੀ-ਕੰਪਲੈਕਸ ਜਾਂ ਕੈਲਸ਼ੀਅਮ ਯੁਕਤ ਦਵਾਈ 10 ਮਿਲੀਲੀਟਰ ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਹਮੇਸ਼ਾ ਦੇ ਸਕਦੇ ਹੋ। ਜਦੋਂ ਚੂਚੇ ਪਾਣੀ ਪੀ ਲੈਣ ਤਾਂ ਉਸ ਦੇ 5-6 ਘੰਟੇ ਬਾਅਦ ਅਖਬਾਰ ‘ਤੇ ਮੱਕੀ ਦਾ ਦੱਰਾ ਖਿਲਾਰ ਦਿਓ, ਚੂਚੇ ਇਸ ਨੂੰ ਖਾਣਾ ਸ਼ੁਰੂ ਕਰ ਦੇਣਗੇ। ਇਸ ਦੱਰੇ ਨੂੰ 12 ਘੰਟੇ ਤੱਕ ਖਾਣ ਦੇ ਲਈ ਦੇਣਾ ਚਾਹੀਦਾ ਹੈ। ਤੀਜੇ ਦਿਨ ਤੋਂ ਫੀਡਰ ਵਿਚ ਪ੍ਰੀ-ਸਟਾਰਟਰ ਦਾਣਾ ਦਿਉ। ਦਾਣਾ ਫੀਡਰ ਵਿਚ ਦੇਣ ਦੇ ਨਾਲ–ਨਾਲ ਅਖਬਾਰ ‘ਤੇ ਵੀ ਖਿਲਾਰੋ। ਪ੍ਰੀ- ਸਟਾਰਟਰ ਦਾਣਾ 7 ਦਿਨਾਂ ਤੱਕ ਦਿਉ।

Broiler chickenBroiler chicken

ਚੌਥੇ ਅਤੇ ਪੰਜਵੇਂ ਦਿਨ ਤੋਂ ਦਾਣਾ ਕੇਵਲ ਫੀਡਰ ਵਿੱਚ ਹੀ ਦਿਉ। ਅਖਬਾਰ ‘ਤੇ ਨਾ ਖਿਲਾਰੋ। ਅੱਠਵੇਂ ਦਿਨ ਤੋਂ 28 ਦਿਨ ਤੱਕ ਬ੍ਰਾਇਲਰ ਨੂੰ ਸਟਾਰਟਰ ਦਾਣਾ ਦਿਉ। 28 ਤੋਂ 42 ਦਿਨ ਜਾਂ ਵੇਚਣ ਤੱਕ ਫਿਨਿਸ਼ਰ ਦਾਣਾ ਖਵਾਓ। ਦੂਜੇ ਦਿਨ ਤੋਂ ਪੰਜ ਦਿਨ ਦੇ ਲਈ ਕੋਈ ਐਂਟੀ ਬਾਇਓਟਿਕਸ ਦਵਾਈ ਡੰਗਰ ਡਾਕਟਰ ਤੋਂ ਲੈ ਕੇ ਅੱਧਾ ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਦਿਉ ਤਾਂ ਕਿ ਚੂਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸ਼ੁਰੂ ਦੇ ਦਿਨਾਂ ਵਿੱਚ ਵਿਛਾਲੀ (ਲੀਟਰ) ਨੂੰ ਰੋਜ਼ਾਨਾ ਸਾਫ਼ ਕਰੋ। ਵਿਛਾਲੀ ਰੱਖ ਦਿਉ। ਪਾਣੀ ਬਰਤਨ ਰੱਖਣ ਦੀ ਜਗ੍ਹਾ ਹਮੇਸ਼ਾ ਬਦਲਦੇ ਰਹੋ।

Broiler chickenBroiler chicken

ਪੰਜਵੇਂ ਜਾਂ ਛੇਵੇਂ ਦਿਨ ਚੂਜੇ ਨੂੰ ਰਾਣੀਖੇਤ ਦਾ ਟੀਕਾ ਐੱਫ – ਅੱਖ ਅਤੇ ਨੱਕ ਵਿੱਚ ਇੱਕ – ਇੱਕ ਬੂੰਦ ਦਿਉ। 14ਵੇਂ ਜਾਂ 15ਵੇਂ ਦਿਨ ਗੰਬੋਰੋ ਦਾ ਟਿੱਕਾ ਆਈ.ਵੀ.ਡੀ. ਅੱਖ ਅਤੇ ਨੱਕ ਵਿੱਚ ਇੱਕ – ਇੱਕ ਬੂੰਦ ਦਿਉ। ਮਰੇ ਹੋਏ ਚੂਚੇ ਨੂੰ ਕਮਰੇ ਤੋਂ ਬਿਲਕੁਲ ਬਾਹਰ ਕੱਢ ਦਿਉ। ਨੇੜੇ ਦੇ ਹਸਪਤਾਲ ਜਾਂ ਪਸ਼ੂ-ਚਿਕਿਤਸਾ ਮਹਾਵਿਦਿਆਲਾ ਜਾਂ ਡੰਗਰ ਡਾਕਟਰ ਤੋਂ ਪੋਸਟਮਾਰਟਮ ਕਰਾ ਲਵੋ। ਪੋਸਟਮਾਰਟਮ ਕਰਵਾਉਣ ਤੋਂ ਇਹ ਪਤਾ ਲੱਗ ਜਾਵੇਗਾ ਕਿ ਮੌਤ ਕਿਸ ਬਿਮਾਰੀ ਜਾਂ ਕਾਰਨ ਨਾਲ ਹੋਈ ਹੈ। ਮੁਰਗੀ ਘਰ ਦੇ ਦਰਵਾਜ਼ੇ ‘ਤੇ ਇੱਕ ਬਰਤਨ ਜਾਂ ਨਾਦ ਵਿੱਚ ਫ਼ਿਨਾਇਲ ਦਾ ਪਾਣੀ ਰੱਖੋ। ਮੁਰਗੀ ਘਰ ਵਿਚ ਜਾਂਦੇ ਜਾਂ ਆਉਂਦੇ ਸਮੇਂ ਪੈਰ ਧੋ ਲਵੋ। ਇਹ ਪਾਣੀ ਰੋਜ਼ ਬਦਲ ਦਿਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement