ਸੂਰ ਪਾਲਣ ਕਿਸਾਨਾਂ ਲਈ ਬਣਿਆ ਮੁਨਾਫ਼ੇ ਦਾ ਧੰਦਾ
Published : Jul 24, 2018, 6:23 pm IST
Updated : Jul 24, 2018, 6:23 pm IST
SHARE ARTICLE
Pig farming
Pig farming

ਖੇਤੀ 'ਚ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਪੰਜਾਬ ਸਰਕਾਰ ਵਲੋਂ ਖੇਤੀ ਸਹਾਇਕ ਧੰਦਿਆਂ

ਖੇਤੀ 'ਚ ਵਿਭਿੰਨਤਾ ਪ੍ਰੋਗਰਾਮ ਨੂੰ ਲਾਗੂ ਕਰਨ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਜੋਂ ਪੰਜਾਬ ਸਰਕਾਰ ਵਲੋਂ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੂਰ ਪਾਲਣ ਦੇ ਆਰਥਿਕ ਧੰਦੇ ਨੂੰ ਅਪਣਾ ਕੇ ਲੋਕਾਂ ਨੂੰ ਆਪਣੀ ਆਮਦਨ 'ਚ ਵਾਧਾ ਕਰਨ ਲਈ ਅਗਵਾਈ ਦਿੱਤੀ ਜਾ ਰਹੀ ਹੈ। ਇਸ ਵਾਸਤੇ ਕਿਸਾਨਾਂ ਨੂੰ ਘੱਟ ਵਿਆਜ ਤੇ ਆਸਾਨ ਕਿਸ਼ਤਾਂ 'ਤੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਸੂਰ ਪਾਲਕਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਮਾਰਕੀਟ 'ਚ ਉਪਲਬਧ ਕਰਵਾਉਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ।

Pig farmingPig farmingਸੂਰ ਪਾਲਣ 'ਤੇ ਡੇਅਰੀ ਫਾਰਮ ਦੇ ਮੁਕਾਬਲੇ ਘੱਟ ਖਰਚ ਹੁੰਦਾ ਹੈ ਤੇ ਇਸ ਵਾਸਤੇ ਜਗ੍ਹਾ ਦੀ ਵੀ ਘੱਟ ਲੋੜ ਪੈਂਦੀ ਹੈ। ਖੇਤੀ ਦੌਰਾਨ ਜੇਕਰ ਸਭ ਕੁਝ ਠੀਕ ਠਾਕ ਰਹੇ, ਮੌਸਮ ਸਾਥ ਦੇਵੇ ਤੇ ਲੇਬਰ ਦੀ ਕੋਈ ਸਮੱਸਿਆ ਨਾ ਆਵੇ ਤਾਂ ਸਾਲ 'ਚ ਦੋ ਫਸਲਾਂ ਤੋਂ ਪ੍ਰਤੀ ਏਕੜ ਵੱਧ ਤੋਂ ਵੱਧ 70 ਤੋਂ 80 ਹਜ਼ਾਰ ਤੱਕ ਦੀ ਆਮਦਨ ਹੁੰਦੀ ਹੈ। ਜਦਕਿ ਸਹਾਇਕ ਧੰਦਿਆਂ ਜਿਵੇਂ ਕਿ ਸੂਰ ਪਾਲਣ ਦੇ ਧੰਦੇ ਤੋਂ ਇਸ ਦੇ ਮੁਕਾਬਲੇ 10 ਗੁਣਾ ਤੱਕ ਆਮਦਨ ਪ੍ਰਾਪਤ ਹੋ ਸਕਦੀ ਹੈ ਤੇ ਲੇਬਰ ਦੀ ਵੀ ਬਹੁਤ ਘੱਟ ਲੋੜ ਹੁੰਦੀ ਹੈ। 

Pig farmingPig farmingਜ਼ਿਲ੍ਹੇ ਦੇ ਲੋਕਾਂ ਨੂੰ ਇਸ ਸਕੀਮ ਤਹਿਤ ਸੂਰ ਪਾਲਣ ਦੇ ਆਰਥਿਕ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ 'ਚ ਵਾਧਾ ਕਰਨ ਦੀ ਪ੍ਰੇਰਣਾ ਦਿਤੀ ਜਾ ਰਹੀ ਹੈ ਤੇ ਕਈ ਕਿਸਾਨਾਂ ਵੱਲੋਂ ਖੇਤੀਬਾੜੀ ਦੇ ਨਾਲ-ਨਾਲ ਸੂਰ ਪਾਲਣ ਨੂੰ ਵੀ ਸਹਾਇਕ ਧੰਦੇ ਵਜੋਂ ਸਫਲਤਾ ਪੂਰਵਕ ਕੀਤਾ ਜਾ ਰਿਹਾ ਹੈ, ਜਿਸ ਨੇ ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਪ੍ਰੇਰਿਤ ਹੋ ਕੇ ਸੂਰ ਪਾਲਣ ਦਾ ਧੰਦਾ ਸ਼ੁਰੂ ਕੀਤਾ। ਇਕ ਕਿਸਾਨ ਵੱਲੋਂ ਅਗਸਤ 2010 ਦੌਰਾਨ 20 ਸੂਰਾਂ ਨਾਲ ਸੂਰ ਪਾਲਣ ਦਾ ਅੱਧਾ ਏਕੜ ਥਾਂ 'ਚ ਕੇਵਲ ਇੱਕ ਮਜ਼ਦੂਰ ਦੀ ਸਹਾਇਤਾ ਨਾਲ ਕਿੱਤਾ ਸ਼ੁਰੂ ਕੀਤਾ ਸੀ।

Pig farmingPig farmingਜਿਨ੍ਹਾਂ 'ਚੋਂ 18 ਸੂਰਨੀਆਂ ਤੇ 2 ਸੂਰ ਸਨ। ਅੱਜ ਇਸ ਕਿਸਾਨ ਕੋਲ ਲਗਭਗ 300 ਸੂਰ, ਸੂਰਨੀਆਂ ਤੇ ਉਨ੍ਹਾਂ ਦੇ ਬੱਚੇ ਹਨ। ਉਨ੍ਹਾਂ ਵਲੋਂ ਲਗਭਗ ਸਾਰੇ ਪੰਜਾਬ 'ਚ ਸੂਰਾਂ ਦੇ ਬੱਚੇ ਸਪਲਾਈ ਕੀਤੇ ਜਾਂਦੇ ਹਨ ਤੇ ਅੱਜ ਪੰਜਾਬ 'ਚ ਲਗਭਗ 20 ਫਾਰਮ ਬਣ ਚੁੱਕੇ ਹਨ। ਇਕ ਸੂਰਨੀ ਤੋਂ ਸਾਲ 'ਚ ਲਗਭਗ 20 ਬੱਚੇ ਪੈਦਾ ਹੁੰਦੇ ਹਨ ਤੇ ਇਕ ਬੱਚਾ ਲਗਭਗ 2500 ਰੁਪਏ ਦਾ ਵਿਕ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਸੂਰ 10 ਸਾਲ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਮੀਟ ਬਣਾਉਣ ਦੀ ਖਾਤਰ 80-90 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਦਿੱਤਾ ਜਾਂਦਾ ਹੈ।

ਇਕ ਸੂਰ ਇਕ ਸਾਲ 'ਚ ਵੇਚਣ ਲਈ ਤਿਆਰ ਹੋ ਜਾਂਦਾ ਹੈ। ਇਸ ਇਕ ਸਾਲ ਦੌਰਾਨ ਖਾਣ-ਪੀਣ ਤੇ ਰੱਖ ਰਖਾਅ 'ਤੇ ਲਗਭਗ 5 ਹਜ਼ਾਰ ਰੁਪਏ ਖਰਚੇ ਹੁੰਦੇ ਹਨ ਜਦੋਂਕਿ ਇਹ ਸੂਰ 10 ਹਜ਼ਾਰ ਰੁਪਏ ਦਾ ਵਿਕਦਾ ਹੈ। ਇਨ੍ਹਾਂ ਲਈ ਫੀਡ ਦੀ ਵੀ ਕੋਈ ਸਮੱਸਿਆ ਨਹੀਂ ਹੈ। ਗੰਨੇ ਦੇ ਰਸ ਦੀ ਮੈਲ, ਹੋਟਲਾਂ ਦਾ ਬਚਿਆ-ਖੁਚਿਆ ਸਮਾਨ, ਮੱਕੀ ਤੇ ਚਾਵਲ ਦਾ ਟੁਕੜਾ ਤੇ ਪਾਲਸ਼ ਇਨ੍ਹਾਂ ਦੀ ਪਸੰਦੀਦਾ ਖੁਰਾਕ ਹਨ।

Pig farmingPig farmingਇਸ ਦੀ ਮਾਰਕੀਟ ਮੁੱਖ ਤੌਰ 'ਤੇ ਸ਼ਿਮਲਾ, ਦਿੱਲੀ, ਗੁੜਗਾਓਂ ਵਿਖੇ ਹਨ। ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਹੇਠ 20 ਸੂਰਾਂ ਦੇ ਫਾਰਮ ਹਾਊਸ ਲਈ 11 ਲੱਖ ਦੇ ਪ੍ਰਾਜੈਕਟ ਲਈ 8.25 ਲੱਖ ਰੁਪਏ ਦਾ ਕਰਜ਼ਾ ਪ੍ਰਾਪਤ ਕੀਤਾ ਸੀ ਜਿਸ 'ਚੋਂ ਆਰਕੇਵੀਵਾਈ ਸਕੀਮ ਤਹਿਤ 1.70 ਲੱਖ ਰੁਪਏ ਦੀ ਸਬਸਿਡੀ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਹੈ। (ਏਜੰਸੀ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement