ਕਿਸਾਨ ਕਰਨ ਕਾਲੀ ਮਿਰਚ ਦੀ ਖੇਤੀ, ਹੋਵੇਗੀ ਬੰਪਰ ਪੈਦਾਵਾਰ
Published : Aug 6, 2023, 7:38 am IST
Updated : Aug 6, 2023, 7:38 am IST
SHARE ARTICLE
photo
photo

ਕਾਲੀ ਮਿਰਚ ਦੀ ਕਾਸ਼ਤ ਅੱਜ ਦੇ ਸਮੇਂ ਵਿਚ ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਸਾਬਤ ਹੋ ਰਹੀ ਹੈ।

 

ਕਾਲੀ ਮਿਰਚ ਦੀ ਕਾਸ਼ਤ ਅੱਜ ਦੇ ਸਮੇਂ ਵਿਚ ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਸਾਬਤ ਹੋ ਰਹੀ ਹੈ। ਕਾਲੀ ਮਿਰਚ ਇਕ ਵੇਲ ਵਰਗਾ ਦਰੱਖ਼ਤ ਹੁੰਦਾ ਹੈ ਜਿਸ ਦੀਆਂ ਵੇਲਾਂ ਫੈਲੀਆਂ ਹੁੰਦੀਆਂ ਹਨ। ਕਾਲੀ ਮਿਰਚ ਭਾਰਤ ਦੇ ਪੱਛਮੀ ਘਾਟ ਦੇ ਗਰਮ ਖੰਡੀ ਜੰਗਲਾਂ ਦੀ ਮੁੱਖ ਫ਼ਸਲ ਹੈ, ਜੋ ਭਾਰਤ ਵਿਚ ਵੱਡੇ ਪੱਧਰ ’ਤੇ ਪੈਦਾ ਹੁੰਦੀ ਹੈ। ਜੇਕਰ ਸਰਕਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤ ਵਿਚ 1.36 ਲੱਖ ਹੈਕਟੇਅਰ ਜ਼ਮੀਨ ’ਤੇ ਸਾਲਾਨਾ 32 ਹਜ਼ਾਰ ਟਨ ਕਾਲੀ ਮਿਰਚ ਪੈਦਾ ਹੁੰਦੀ ਹੈ, ਜਿਸ ਵਿਚ ਸੱਭ ਤੋਂ ਵੱਧ ਕੇਰਲਾ (94 ਫ਼ੀ ਸਦੀ), ਕਰਨਾਟਕ (5 ਫ਼ੀ ਸਦੀ) ਅਤੇ ਤਾਮਿਲਨਾਡੂ, ਆਂਧਰਾ ਵਿਚ ਹੁੰਦੀ ਹੈ। ਭਾਰਤ 41000 ਟਨ ਕਾਲੀ ਮਿਰਚ ਬਰਾਮਦ ਕਰ ਕੇ ਸਾਲਾਨਾ 240 ਕਰੋੜ ਰੁਪਏ ਕਮਾ ਰਿਹਾ ਹੈ। ਅਜਿਹੇ ਵਿਚ ਜੇਕਰ ਤੁਸੀਂ ਕਾਲੀ ਮਿਰਚ ਦੀ ਖੇਤੀ ਕਰ ਕੇ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਇਹ ਕਦਮ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

ਕਾਲੀ ਮਿਰਚ ਮੁੱਖ ਤੌਰ ’ਤੇ ਬਰਸਾਤੀ ਫ਼ਸਲ ਵਜੋਂ ਉਗਾਈ ਜਾਂਦੀ ਹੈ। ਕਾਲੀ ਮਿਰਚ ਨੂੰ ਭਾਰੀ ਮੀਂਹ (150 - 250 ਸੈਂਟੀਮੀਟਰ), ਉੱਚ ਨਮੀ ਅਤੇ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ। ਹੁਮਸ ਦੀ ਸਮੱਗਰੀ ਨਾਲ ਭਰਪੂਰ ਤਾਜ਼ੀ ਮਿੱਟੀ ’ਤੇ ਸੱਭ ਤੋਂ ਵਧੀਆ ਫਲਦਾ ਹੈ ਅਤੇ ਫ਼ਸਲ 1500 ਮੀਟਰ ਦੀ ਉਚਾਈ ’ਤੇ ਉਗਾਈ ਜਾ ਸਕਦੀ ਹੈ। ਕਾਲੀ ਮਿਰਚ ਇਕ ਸਦੀਵੀ ਫ਼ਸਲ ਹੈ, ਜਿਸ ਨੂੰ ਜੇਕਰ ਜੂਨ ਤੋਂ ਦਸੰਬਰ ਤਕ ਬੀਜਿਆ ਜਾਵੇ ਤਾਂ ਚੰਗਾ ਉਤਪਾਦਨ ਮਿਲਦਾ ਹੈ। ਕਾਲੀ ਮਿਰਚ ਦੀ ਕਾਸ਼ਤ ਲਈ ਕਲਮ ਵਿਧੀ ਅਪਣਾਈ ਜਾਂਦੀ ਹੈ ਜਿਸ ਵਿਚ ਸੱਭ ਤੋਂ ਪਹਿਲਾਂ ਬੂਟੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਪੱਛਮ ਅਤੇ ਦੱਖਣ ਵਲ ਢਲਾਣ ਹੋਣ ਤੋਂ ਬਚਿਆ ਜਾ ਸਕੇ। ਫ਼ਸਲ ਦੇ ਚੰਗੇ ਉਤਪਾਦਨ ਲਈ ਜ਼ਰੂਰੀ ਹੈ ਕਿ ਤੁਸੀਂ ਪੌਦਿਆਂ ਨੂੰ ਖਾਦ ਪਾਉਂਦੇ ਰਹੋ, ਜੇਕਰ ਖਾਦ ਪੂਰੀ ਤਰ੍ਹਾਂ ਆਰਗੈਨਿਕ ਹੈ ਤਾਂ ਇਸ ਨਾਲ ਤੁਹਾਨੂੰ, ਤੁਹਾਡੀ ਫ਼ਸਲ ਅਤੇ ਲੋਕਾਂ ਨੂੰ ਬਹੁਤ ਲਾਭ ਹੁੰਦਾ ਹੈ। ਮਿਰਚ ਦੇ ਪੌਦਿਆਂ ਨੂੰ ਖਾਦ ਪਾਉਣ ਲਈ, ਮਾਨਸੂਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ 10 ਕਿਲੋਗ੍ਰਾਮ ਪ੍ਰਤੀ ਵੇਲ ਦੀ ਖਾਦ ਪਾਉ।

ਕਾਲੀ ਮਿਰਚ ਦੀ ਕਾਸ਼ਤ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਮੌਨਸੂਨ ਦੇ ਦਿਨਾਂ ਦੌਰਾਨ ਪੌਦਿਆਂ ਨੂੰ ਪਾਣੀ ਮਿਲਦਾ ਰਹਿੰਦਾ ਹੈ, ਇਸ ਤੋਂ ਇਲਾਵਾ ਸੁਰੱਖਿਆ ਦਾ ਧਿਆਨ ਰਖਦੇ ਹੋਏ ਦਸੰਬਰ ਤੋਂ ਮਈ ਤਕ 10 ਦਿਨਾਂ ਦੇ ਅੰਤਰਾਲ ’ਤੇ ਸਾਰੀ ਫ਼ਸਲ ਦੀ ਸਿੰਚਾਈ ਕਰਨੀ ਚਾਹੀਦੀ ਹੈ। ਕਾਲੀ ਮਿਰਚ ਦੀ ਬਿਜਾਈ ਤੋਂ ਬਾਅਦ ਜਦੋਂ ਬੂਟੇ ਉੱਗਣੇ ਸ਼ੁਰੂ ਹੋਣ ਤਾਂ ਜੂਨ-ਜੁਲਾਈ ਅਤੇ ਅਕਤੂਬਰ-ਨਵੰਬਰ ਦੇ ਮਹੀਨਿਆਂ ਦੌਰਾਨ ਨਦੀਨਾਂ ਦੀ ਕਟਾਈ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਨੁਕਸਾਨੀਆਂ ਵੇਲਾਂ ਅਤੇ ਪੱਤਿਆਂ ਨੂੰ ਬਾਕੀ ਪੌਦਿਆਂ ਤੋਂ ਵੱਖ ਕਰ ਕੇ ਨਸ਼ਟ ਕਰ ਦਿਉ। ਮਿਰਚ ਦੇ ਪੌਦਿਆਂ ਨੂੰ ਪੋਲੂ ਬੀਟਲ ਅਤੇ ਪੱਤਾ ਕੈਟਰਪਿਲਰ ਵਰਗੇ ਕੀੜਿਆਂ ਤੋਂ ਬਚਾਉਣ ਲਈ ਜੁਲਾਈ ਅਤੇ ਅਕਤੂਬਰ ਵਿਚ ਗਊ ਪੰਚਗਵਿਆ ਦਾ ਛਿੜਕਾਅ ਕਰੋ।

ਕਾਲੀ ਮਿਰਚ ਦੀਆਂ ਵੇਲਾਂ ਆਮ ਤੌਰ ’ਤੇ ਤੀਜੇ ਜਾਂ ਚੌਥੇ ਸਾਲ ਤੋਂ ਝਾੜ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਵੇਲਾਂ ਮਈ-ਜੂਨ ਵਿਚ ਫੁਲਦੀਆਂ ਹਨ। ਇਸ ਨੂੰ ਫੁੱਲ ਆਉਣ ਤੋਂ ਲੈ ਕੇ ਪੱਕਣ ਤਕ 6 ਤੋਂ 8 ਮਹੀਨੇ ਲਗਦੇ ਹਨ। ਕਟਾਈ ਮੈਦਾਨੀ ਇਲਾਕਿਆਂ ਵਿਚ ਨਵੰਬਰ ਤੋਂ ਫ਼ਰਵਰੀ ਤਕ ਅਤੇ ਪਹਾੜੀਆਂ ਵਿਚ ਜਨਵਰੀ ਤੋਂ ਮਾਰਚ ਤਕ ਕੀਤੀ ਜਾਂਦੀ ਹੈ। ਜੇਕਰ ਅਸੀਂ ਕਾਲੀ ਮਿਰਚ ਦਾ ਮੁਨਾਫ਼ਾ ਦੇਖਦੇ ਹਾਂ ਤਾਂ ਅਸੀਂ ਇਕ ਰੁੱਖ ਤੋਂ ਲਗਭਗ 10 ਤੋਂ 12 ਹਜ਼ਾਰ ਦੀ ਕਮਾਈ ਕਰ ਸਕਦੇ ਹਾਂ ਜੋ ਕਿ ਹੁਣ ਪਿਛਲੇ ਕੁੱਝ ਸਮੇਂ ਤੋਂ 400 ਤੋਂ 450 ਪ੍ਰਤੀ ਕਿਲੋ ਦਾ ਬਾਜ਼ਾਰੀ ਰੇਟ ਦੇਖਣ ਨੂੰ ਮਿਲ ਰਿਹਾ ਹੈ, ਇਸ ਤਰ੍ਹਾਂ ਜੇਕਰ ਅਸੀਂ 500 ਰੁੱਖ ਲਗਾ ਕੇ ਕਾਲੀ ਮਿਰਚ ਦੀ ਖੇਤੀ ਕਰਦੇ ਹੋ ਤਾਂ 50 ਤੋਂ 60 ਲੱਖ ਰੁਪਏ ਸਾਲਾਨਾ ਕਮਾ ਸਕਦੇ ਹੋ।

 

SHARE ARTICLE

ਏਜੰਸੀ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement