ਖੇਤੀ ਵਿਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਭਾਰਤ ਸਮੇਤ ਦੁਨੀਆ ਭਰ ਦੇ ਕਿਸਾਨਾਂ ਦੀ ਸਿਹਤ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ।
Pesticides Farmer danger effect : ਖੇਤੀ ਵਿਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਭਾਰਤ ਸਮੇਤ ਦੁਨੀਆ ਭਰ ਦੇ ਕਿਸਾਨਾਂ ਦੀ ਸਿਹਤ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ। ਫ਼ਸਲਾਂ 'ਤੇ ਛਿੜਕਿਆ ਗਿਆ ਇਹ ਜ਼ਹਿਰ ਕੀੜੇ-ਮਕੌੜਿਆਂ ਨੂੰ ਜ਼ਰੂਰ ਮਾਰਦਾ ਹੈ, ਪਰ ਇਸ ਦੇ ਸੰਪਰਕ 'ਚ ਆਉਣ ਵਾਲੇ ਪੌਦਿਆਂ, ਜਾਨਵਰਾਂ ਅਤੇ ਹੋਰ ਜੀਵਾਂ 'ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ।ਕਿਸਾਨਾਂ 'ਤੇ ਇਸ ਦਾ ਅਸਰ ਸਿਗਰਟਨੋਸ਼ੀ ਕਾਰਨ ਹੋਣ ਵਾਲੇ ਕੈਂਸਰ ਦੇ ਬਰਾਬਰ ਹੈ।
ਅਮਰੀਕਾ ਦੀ ਰਾਕੀ ਵਿਸਟਾ ਯੂਨੀਵਰਸਿਟੀ ਨਾਲ ਜੁੜੇ ਖੋਜਕਾਰਾਂ ਦੀ ਅਗਵਾਈ ਵਿਚ ਕੀਤੇ ਗਏ ਇਸ ਅਧਿਐਨ ਦੇ ਨਤੀਜੇ ਫਰੰਟੀਅਰਜ਼ ਇਨ ਕੈਂਸਰ ਕੰਟਰੋਲ ਐਂਡ ਸੁਸਾਇਟੀ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ। ਅਧਿਐਨਾਂ ਨੇ ਪੁਸ਼ਟੀ ਕੀਤੀ ਹੈ ਕਿ ਕੀਟਨਾਸ਼ਕਾਂ ਦੇ ਸੰਪਰਕ ਵਿੱਚ ਨਿਊਰੋਲੌਜੀਕਲ ਬਿਮਾਰੀਆਂ ਦੇ ਨਾਲ-ਨਾਲ ਇਮਿਊਨ ਸਿਸਟਮ ਵਿੱਚ ਗਿਰਾਵਟ ਆਉਂਦੀ ਤੇ ਕੈਂਸਰ ਦਾ ਜੋਖ਼ਮ ਵਧਦਾ ਹੈ।
ਇਸ ਖੋਜ ਵਿਚ ਖੋਜਕਰਤਾਵਾਂ ਨੇ 69 ਅਜਿਹੇ ਕੀਟਨਾਸ਼ਕਾਂ ਦੀ ਪਛਾਣ ਕੀਤੀ ਹੈ ਜੋ ਕੈਂਸਰ ਦੇ ਵਧਦੇ ਮਾਮਲਿਆਂ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਕੀਟਨਾਸ਼ਕ ਭਾਰਤ ਵਿਚ ਵੀ ਵਰਤੇ ਜਾ ਰਹੇ ਹਨ। ਅਧਿਐਨ ਵਿਚ, ਖੋਜਕਰਤਾਵਾਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਅਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਡੇਟਾ ਦੀ ਵਰਤੋਂ ਕੀਤੀ। ਇਸ ਦੀ ਮਦਦ ਨਾਲ, ਉਨ੍ਹਾਂ ਨੇ 2015 ਤੋਂ 2019 ਦਰਮਿਆਨ ਅਮਰੀਕਾ ਵਿਚ ਕੈਂਸਰ ਦਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਪਾਇਆ ਗਿਆ ਹੈ ਕਿ ਕੈਂਸਰ ਦਾ ਖ਼ਤਰਾ ਵੱਖ-ਵੱਖ ਖੇਤਰਾਂ ਵਿਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ।
ਉਦਾਹਰਨ ਲਈ, ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਬਲੈਡਰ ਕੈਂਸਰ, ਲਿਊਕੇਮੀਆ, ਅਤੇ ਗੈਰ-ਹੋਡਕਿਨ ਲਿੰਫੋਮਾ ਦੀਆਂ ਦਰਾਂ ਖਾਸ ਤੌਰ 'ਤੇ ਉੱਚੀਆਂ ਸਨ। ਜੇਕਰ ਦੇਖਿਆ ਜਾਵੇ ਤਾਂ ਇਸ ਦਾ ਕਾਰਨ ਵੱਖ-ਵੱਖ ਖੇਤੀ ਵਿਧੀਆਂ ਹਨ। ਇਹ ਖੇਤਰ ਆਮ ਤੌਰ 'ਤੇ ਮੱਧ-ਪੱਛਮੀ ਖੇਤਰਾਂ ਨਾਲੋਂ ਕਿਤੇ ਜ਼ਿਆਦਾ ਫਲ ਅਤੇ ਸਬਜ਼ੀਆਂ ਪੈਦਾ ਕਰਦੇ ਹਨ।