ਚਾਰੇ ਦੀ ਮੁੱਖ ਫ਼ਸਲ ਜੁਆਰ (ਚਰ੍ਹੀ) ਦੀ ਬਿਜਾਈ ਦਾ ਸਹੀ ਸਮਾਂ, ਵਧੇਰੇ ਉਪਜ ਲਈ ਵਰਤੋ ਇਹ ਤਰੀਕਾ
Published : Jun 7, 2022, 8:52 am IST
Updated : Jun 7, 2022, 8:52 am IST
SHARE ARTICLE
fodder crop
fodder crop

ਜੁਆਰ ਲਈ ਪ੍ਰਤੀ ਏਕੜ 20-25 ਕਿਲੋ ਬੀਜ ਵਰਤੋ |

ਜੁਆਰ ਲਈ ਪ੍ਰਤੀ ਏਕੜ 20-25 ਕਿਲੋ ਬੀਜ ਵਰਤੋ | ਅਗੇਤੇ ਚਾਰੇ ਲਈ ਬਿਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿਉ। ਬਿਜਾਈ ਦਾ ਠੀਕ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ। ਬੀਜ ਨੂੰ  2.5 ਗ੍ਰਾਮ ਐਮੀਸਾਨ 6 ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ। ਬਿਜਾਈ ਲਈ ਖਾਦ ਬੀਜ ਡਰਿੱਲ ਦਾ ਪ੍ਰਯੋਗ ਕਰੋ ਜਾਂ ਪੋਰ ਦੀ ਵਰਤੋਂ ਕਰੋ।ਕਤਾਰਾਂ ਵਿਚਕਾਰ ਫ਼ਾਸਲਾ 22 ਸੈਂਟੀਮੀਟਰ ਰੱਖੋ | ਚਰ੍ਹੀ ਨੂੰ  ਬਿਨਾਂ ਵਾਹੇੇ ਜ਼ੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਾਹੇ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ।

ਇਹ ਸਾਉਣੀ ਦੇ ਚਾਰੇ ਦੀ ਮੁੱਖ ਫ਼ਸਲ ਹੈ ਅਤੇ ਪੰਜਾਬ ਵਿਚ ਤਕਰੀਬਨ 2.64 ਲੱਖ ਹੈਕਟੇਅਰ ਰਕਬਾ ਇਸ ਫ਼ਸਲ ਹੇਠ ਹੈ। ਇਹ ਫ਼ਸਲ ਮੱਕੀ ਅਤੇ ਬਾਜਰੇ ਨਾਲੋਂ ਬਹੁਤ ਦੇਰ ਤਕ ਹਰੀ ਰਹਿੰਦੀ ਹੈ ਅਤੇ ਪਸ਼ੂ ਵੀ ਵਧੇਰੇ ਖ਼ੁਸ਼ ਹੋ ਕੇ ਖਾਂਦੇ ਹਨ। ਜਲਵਾਯੂ ਅਤੇ ਜ਼ਮੀਨ ਜੁਆਰ ਨੂੰ  ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਲੋੜ ਹੈ। ਸਿਲ੍ਹੇ ਮੌਸਮ ਵਿਚ ਇਸ ਨੂੰ  ਪੱਤਿਆਂ ਦੇ ਲਾਲ ਧੱਬਿਆਂ ਦਾ ਰੋਗ ਲੱਗ ਜਾਂਦਾ ਹੈ। ਇਹ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਭਾਰੀਆਂ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ। ਚੰਗੇ ਜਲ ਨਿਕਾਸ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ।

Fodder Fodder

ਕਾਸ਼ਤ ਦੇ ਢੰਗ ਜ਼ਮੀਨ ਦੀ ਤਿਆਰੀ: ਖੇਤ ਚੰਗਾ ਤਿਆਰ ਕਰੋ ਤਾਂ ਜੋ ਨਦੀਨਾਂ ਤੋਂ ਰਹਿਤ ਹੋ ਜਾਵੇ ਅਤੇ ਫ਼ਸਲ ਦਾ ਮੁਢਲਾ ਵਾਧਾ ਤੇਜ਼ ਹੋਵੇ। ਸੇਂਜੂ ਜ਼ਮੀਨਾਂ ਵਿਚ ਇਕ ਵਾਰ ਤਵੀਆਂ ਚਲਾਉ ਅਤੇ ਇਸ ਪਿਛੋਂ ਦੋ ਵਾਰ ਕਲਟੀਵੇਟਰ ਨਾਲ ਵਾਹ ਕੇ ਖੇਤ ਚੰਗਾ ਤਿਆਰ ਕਰੋ। 

ਬੀਜ ਦੀ ਮਾਤਰਾ, ਬੀਜ ਦੀ ਸੋਧ ਅਤੇ ਬਿਜਾਈ : ਜੁਆਰ ਲਈ ਪ੍ਰਤੀ ਏਕੜ 20-25 ਕਿਲੋ ਬੀਜ ਵਰਤੋ | ਅਗੇਤੇ ਚਾਰੇ ਲਈ ਬਿਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿਉ।ਬਿਜਾਈ ਦਾ ਠੀਕ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ।ਬੀਜ ਨੂੰ  2.5 ਗ੍ਰਾਮ ਐਮੀਸਾਨ 6 ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ | ਬਿਜਾਈ ਲਈ ਖਾਦ ਬੀਜ ਡਰਿੱਲ ਦਾ ਪ੍ਰਯੋਗ ਕਰੋ ਜਾਂ ਪੋਰ ਦੀ ਵਰਤੋਂ ਕਰੋ। ਕਤਾਰਾਂ ਵਿਚਕਾਰ ਫ਼ਾਸਲਾ 22 ਸੈਂਟੀਮੀਟਰ ਰੱਖੋ | ਚਰ੍ਹੀ ਨੂੰ  ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਾਹੇ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ ।

Fodder Fodder

ਨਦੀਨਾਂ ਦੀ ਰੋਕਥਾਮ: ਐਟਰਾਟਾਫ 50 ਡਬਲਯੂ ਪੀ (ਐਟਰਾਜੀਨ) 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ਦੋ ਦਿਨਾਂ ਅੰਦਰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਛਿੜਕੋ।ਇਸ ਨਾਲ ਮੌਸਮੀ ਨਦੀਨਾਂ ਖ਼ਾਸ ਕਰ ਕੇ ਇਟਸਿਟ/ਚੁੱਪਤੀ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ। ਜੇਕਰ ਗੁਆਰਾ ਅਤੇ ਚਰ੍ਹੀ ਰਲਾ ਕੇ ਬੀਜੇ ਗਏ ਹੋਣ ਤਾਂ ਸਟੌਂਪ 30 ਤਾਕਤ (ਪੈਂਡੀਮੈਥਾਲੀਨ) ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ, ਬਿਜਾਈ ਤੋਂ ਦੋ ਦਿਨਾਂ ਅੰਦਰ ਛਿੜਕੋ। ਇਸ ਨਦੀਨ ਨਾਸ਼ਕ ਦਵਾਈ ਨਾਲ ਇਟਸਿਟ/ਚੁੱਪਤੀ ਦੀ ਰੋਕਥਾਮ ਵੀ ਹੋ ਜਾਂਦੀ ਹੈ।

ਖਾਦਾਂ: ਘੱਟ ਬਾਰਸ਼ ਵਾਲੇ ਜਾਂ ਬਰਾਨੀ ਇਲਾਕੇ ਵਿਚ 20 ਕਿਲੋ ਨਾਈਟ੍ਰੋਜਨ ਤੱਤ (44 ਕਿਲੋ ਯੂਰੀਆ) ਪ੍ਰਤੀ ਏਕੜ, ਬਿਜਾਈ ਸਮੇਂ ਪੋਰੋ। ਮੀਂਹ ਵਾਲੇ ਜਾਂ ਸੇਂਜੂ ਇਲਾਕਿਆਂ ਵਿਚ 20 ਕਿਲੋ ਨਾਈਟ੍ਰੋਜਨ ਤੱਤ (44 ਕਿਲੋ ਯੂਰੀਆ) ਤੇ 8 ਕਿਲੋ ਫ਼ਾਸਫ਼ੋਰਸ ਤੱਤ (50 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਪਾਉ।ਇਸ ਤੋਂ ਇਕ ਮਹੀਨਾ ਪਿਛੋਂ ਹੋਰ 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾਉ। ਪੋਟਾਸ਼ ਤੱਤ ਦੀ ਵਰਤੋਂ ਭੂਮੀ ਪਰਖ ਦੇ ਆਧਾਰ ਤੇ ਕਰੋ।

ਸਿੰਚਾਈ ਤੇ ਜਲ ਨਿਕਾਸ: ਅਗੇਤੇ ਮੌਸਮ ਦੇ ਚਾਰੇ (ਮਾਰਚ-ਜੂਨ) ਨੂੰ  ਲਗਭਗ 5 ਪਾਣੀ ਦਿਉ। ਬਰਸਾਤ ਦੇ ਮੌਸਮ ਵਾਲੀ ਫ਼ਸਲ ਨੂੰ  ਬਾਰਸ਼ ਮੁਤਾਬਕ 1-2 ਪਾਣੀ ਹੀ ਕਾਫ਼ੀ ਹਨ। ਖੇਤ ਵਿਚ ਜਲ ਨਿਕਾਸ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। 

ਕਟਾਈ ਦਾ ਸਮਾਂ: ਗੋਭੇ ਤੋਂ ਦੋਧੇ ਦੀ ਅਵਸਥਾ (60 - 80 ਦਿਨ) ਤੇ ਫ਼ਸਲ ਦੀ ਕਟਾਈ ਕਰਨ ਤੇ ਇਸ ਚਾਰੇ ਤੋਂ ਵੱਧ ਤੋਂ ਵੱਧ ਖ਼ੁਰਾਕੀ ਤੱਤ ਪ੍ਰਾਪਤ ਹੁੰਦੇ ਹਨ | ਸੋਕੇ ਦੀ ਹਾਲਤ ਵਿਚ ਚਾਰੇ ਨੂੰ  ਕੱਟਣ ਤੋਂ ਘੱਟੋ ਘੱਟ ਇਕ ਹਫ਼ਤਾ ਪਹਿਲਾਂ ਪਾਣੀ ਲਾ ਦੇਣਾ ਚਾਹੀਦਾ ਹੈ।

Fodder Fodder

ਸਾਵਧਾਨੀਆਂ: 1. ਮੈਲਾਥੀਆਨ ਦਾ ਧੂੜਾ, ਟ੍ਰਾਈਕਲੋਰਫੋਨ, ਸੈਵੀਥੀਆਨ ਜਾਂ ਮੋਨੋਕਰੋਟੋਫੋਸ ਦਵਾਈਆਂ ਬਿਲਕੁਲ ਨਾ ਵਰਤੋ ਕਿਉਂਕਿ ਇਨ੍ਹਾਂ ਨਾਲ ਫ਼ਸਲ ਸੜ ਜਾਂਦੀ ਹੈ।
2. ਛਿੜਕਾਅ ਕਰਨ ਦੇ ਦੋ ਹਫ਼ਤੇ ਤਕ ਚਾਰਾ ਡੰਗਰਾਂ ਨੂੰ  ਬਿਲਕੁਲ ਨਾ ਚਾਰੋ।
3. ਚਾਰਿਆਂ ਦੀਆਂ ਫ਼ਸਲਾਂ ਨੂੰ  ਹਮੇਸ਼ਾ ਦੂਸਰੀਆਂ ਫ਼ਸਲਾਂ, ਜਿਨ੍ਹਾਂ ਉਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੁੰਦੀ ਹੈ, ਤੋਂ ਦੂਰ ਬੀਜੋ ਤਾਕਿ ਸਪਰੇਅ ਕਰਨ ਸਮੇਂ ਦਵਾਈ ਹਵਾ ਨਾਲ ਉੱਡ ਕੇ ਇਨ੍ਹਾਂ ਉਪਰ ਨਾ ਪਵੇ।
4. ਜਿਨ੍ਹਾਂ ਖੇਤਾਂ ਵਿਚ ਗੁੱਲੀ ਡੰਡੇ ਨੂੰ  ਮਾਰਨ ਲਈ ਲੀਡਰ/ਐਸ ਐਫ਼- 10/ਸਫ਼ਲ/ਮਾਰਕਸਲਫੋ/ਟੋਟਲ/ ਮਾਰਕਪਾਵਰ/ਐਟਲਾਂਟਿਸ ਨਦੀਨ ਨਾਸ਼ਕ ਦਵਾਈ ਵਰਤੀ ਗਈ ਹੋਵੇ ਉਨ੍ਹਾਂ ਖੇਤਾਂ ਵਿਚ ਸਾਉਣੀ ਸਮੇਂ ਚਰ੍ਹੀ ਜਾਂ ਮੱਕੀ ਨਾ ਬੀਜੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement