ਪੰਜਾਬ ਦੱਖਣੀ ਭਾਰਤ ਦਾ ਏਕਾਧਿਕਾਰ ਤੋੜਕੇ ਚੰਦਨ ਦੀ ਹੱਬ ਬਣਨ ਦੇ ਰਾਹ 'ਤੇ
Published : Aug 8, 2018, 1:29 pm IST
Updated : Aug 8, 2018, 1:29 pm IST
SHARE ARTICLE
Sandalwood planted by farmer Kamaljit Singh Randhawa
Sandalwood planted by farmer Kamaljit Singh Randhawa

ਦੱਖਣ ਭਾਰਤ ਚੰਦਨ ਦੀ ਖੇਤੀ ਲਈ ਜਾਣਿਆ ਜਾਂਦਾ ਸੀ, ਪਰ ਹੁਣ ਪੰਜਾਬ ਦੱਖਣ ਭਾਰਤ ਦਾ ਏਕਾਧਿਕਾਰ ਤੋੜਕੇ ਚੰਦਨ ਦੀ ਹੱਬ ਦੀ ਰਾਹ 'ਤੇ ਪੈ ਗਿਆ ਹੈ.............

ਹੁਸ਼ਿਆਰਪੁਰ : ਦੱਖਣ ਭਾਰਤ ਚੰਦਨ ਦੀ ਖੇਤੀ ਲਈ ਜਾਣਿਆ ਜਾਂਦਾ ਸੀ, ਪਰ ਹੁਣ ਪੰਜਾਬ ਦੱਖਣ ਭਾਰਤ ਦਾ ਏਕਾਧਿਕਾਰ ਤੋੜਕੇ ਚੰਦਨ ਦੀ ਹੱਬ ਦੀ ਰਾਹ 'ਤੇ ਪੈ ਗਿਆ ਹੈ ਅਤੇ ਸੂਬੇ ਨੂੰ ਚੰਦਨ ਦੀ ਹੱਬ ਬਣਾਉਣ ਲਈ ਹੁਸ਼ਿਆਰਪੁਰ ਦਾ ਜੰਗਲਾਤ ਵਿਭਾਗ ਮੋਹਰੀ ਰੋਲ ਅਦਾ ਕਰ ਰਿਹਾ ਹੈ, ਕਿਉਂਕਿ ਹੁਸ਼ਿਆਰਪੁਰ ਤੋਂ ਹੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੌਦੇ ਸਪਲਾਈ ਕੀਤੇ ਜਾ ਰਹੇ ਹਨ, ਜਿਸ ਨਾਲ ਚੰਦਨ ਦੀ ਖੁਸ਼ਬੂ ਪੂਰੇ ਪੰਜਾਬ ਵਿਚ ਮਹਿਕ ਰਹੀ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਹਿਮਾਚਲ ਪ੍ਰਦੇਸ਼ ਨੂੰ ਵੀ ਪੌਦੇ ਸਪਲਾਈ ਕੀਤੇ ਗਏ ਹਨ, ਜਿਸ ਨਾਲ ਪੰਜਾਬ ਚੰਦਨ ਦੀ ਖੇਤੀ ਲਈ ਹਿਮਾਚਲ ਪ੍ਰਦੇਸ਼ ਦਾ ਗੁਰੂ ਸਾਬਤ ਹੋਵੇਗਾ।

ਚੰਦਨ ਦੀ ਖੇਤੀ ਨਾਲ ਜਿਥੇ ਕਿਸਾਨ ਕਰੋੜਪਤੀ ਹੋ ਜਾਣਗੇ, ਉਥੇ ਚੰਦਨ ਨਾਲ ਸਬੰਧਤ ਉਦਯੋਗ ਵੀ ਪ੍ਰਫੁਲਿਤ ਹੋਣਗੇ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਚੰਦਨ ਦੀ ਬਹੁਤ ਮੰਗ ਹੈ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੰਦਨ ਨਾਲ ਸਬੰਧਿਤ ਉਦਯੋਗਾਂ ਨੂੰ ਬੜਾਵਾ ਦੇਣ ਲਈ ਜੀਅ-ਤੋੜ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਥੇ ਕਿਸਾਨ ਚੰਦਨ ਦੀ ਖੇਤੀ ਨਾਲ ਆਰਥਕ ਤੌਰ 'ਤੇ ਮਜ਼ਬੂਤ ਹੋਣਗੇ, ਉਥੇ ਉਦਯੋਗ ਅਤੇ ਵਪਾਰ ਨੂੰ ਬੜਾਵਾ ਮਿਲੇਗਾ, ਕਿਉਂਕਿ ਚੰਦਨ ਦਾ ਤੇਲ ਦਵਾਈਆਂ, ਧੂਫ਼, ਅਗਰਬੱਤੀਆਂ, ਸਾਬਣ, ਪਰਫ਼ਿਊਮ ਆਦਿ ਵਿਚ ਵੀ ਪ੍ਰਯੋਗ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਲੋਂ ਚੰਦਨ ਦੇ ਪ੍ਰੋਸੈਸਿੰਗ ਲਈ ਉਦਯੋਗ ਅਤੇ ਚੰਦਨ ਉਤਪਾਦਾਂ ਦੀ ਮਾਰਕਟਿੰਗ ਲਈ ਵਿਸ਼ੇਸ਼ ਵਪਾਰਕ ਸਹੂਲਤਾਂ ਮੁਹਈਆ ਕਰਵਾਉਣ ਵਰਗੇ ਕਦਮ ਚੁੱਕੇ ਜਾਣਗੇ, ਤਾਂ ਜੋ ਪੰਜਾਬ ਚੰਦਨ ਦੀ ਖੇਤੀ ਅਤੇ ਚੰਦਨ ਉਤਪਾਦਾਂ ਵਿਚ ਮੋਢੀ ਸੂਬਾ ਬਣ ਸਕੇ। ਕਾਲੀਆ ਨੇ ਦਸਿਆ ਕਿ ਇਸ ਸਮੇਂ ਤਲਵਾੜਾ, ਜਨੌੜੀ ਅਤੇ ਹੁਸ਼ਿਆਰਪੁਰ ਸਥਿਤ ਵਣ ਵਿਭਾਗ ਦੀਆਂ ਨਰਸਰੀਆਂ ਵਿਚ ਚੰਦਨ ਦੇ ਪੌਦੇ ਤਿਆਰ ਕੀਤੇ ਜਾ ਰਹੇ ਹਨ, ਜੋ ਕੇਵਲ 30 ਰੁਪਏ ਦੀ ਕੀਮਤ ਵਿਚ ਕਿਸਾਨਾਂ ਨੂੰ ਦਿਤੇ ਜਾ ਰਹੇ ਹਨ।

ਈਸ਼ਾ ਕਾਲੀਆ ਨੇ ਦਸਿਆ ਕਿ ਚੰਦਨ ਦਾ ਪੌਦਾ ਲਗਭਗ 14 ਸਾਲ ਵਿਚ ਤਿਆਰ ਹੋ ਜਾਂਦਾ ਹੈ  ਅਤੇ ਇਸ ਸਮੇਂ ਇਸ ਚੰਦਨ ਦੇ ਦਰੱਖਤ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਤਕ ਹੈ। ਜ਼ਿਲ੍ਹਾ ਦੇ ਜੰਗਲਾਤ ਅਫ਼ਸਰ ਕੁਲਰਾਜ ਸਿੰਘ ਨੇ ਦੱÎਸਿਆ ਕਿ ਪ੍ਰਤੀ ਹੈਕਟੇਅਰ ਚੰਦਨ ਦੇ ਕਰੀਬ 532 ਪੌਦੇ ਲਗਾਏ ਜਾ ਸਕਦੇ ਹਨ ਅਤੇ ਇਕ ਪੌਦੇ ਨਾਲ 20 ਕਿਲੋ ਅੰਦਰੂਨੀ ਲੱਕੜੀ (ਹਾਰਟਵੁੱਡ) ਮਿਲਦੀ ਹੈ ਅਤੇ ਸੱਤਵੇਂ ਸਾਲ ਵਿਚ ਹਾਰਟਵੁੱਡ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ।

ਇਹ ਲੱਕੜੀ ਬਾਜ਼ਾਰ ਵਿਚ 4 ਤੋਂ 8 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀ ਹੈ। ਚੰਦਨ ਦੇ ਪੌਦੇ ਨਾਲ ਚਾਰ ਸਾਲ ਬਾਅਦ ਹੀ ਬੀਜ ਮਿਲਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਕਿਸਾਨ ਦੀ ਚੰਗੀ ਆਮਦਨ ਹੋ ਜਾਂਦੀ ਹੈ। ਕਰੀਬ 14 ਸਾਲ ਤਕ ਇਸ ਦੀ ਅੰਦਰੂਨੀ ਲੱਕੜੀ ਤਿਆਰ ਹੋ ਜਾਂਦੀ ਹੈ ਅਤੇ ਇਸ ਨਾਲ ਕਿਸਾਨ ਪ੍ਰਤੀ ਹੈਕਟੇਅਰ 2.25 ਕਰੋੜ ਤਕ ਆਮਦਨ ਲੈ ਸਕਦੇ ਹਨ। 

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement