
ਸਾਡੇ ਕਿਸਾਨ ਹੁਣ ਰਸਾਇਣਿਕ ਖਾਦਾਂ ਦੇ ਅਧੀਨ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਖੇਤੀ 'ਤੇ ਅਸਰ ਪੈਂਦਾ ਹੈ।
ਲੁਧਿਆਣਾ, ਸਾਡੇ ਕਿਸਾਨ ਹੁਣ ਰਸਾਇਣਿਕ ਖਾਦਾਂ ਦੇ ਅਧੀਨ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਖੇਤੀ 'ਤੇ ਅਸਰ ਪੈਂਦਾ ਹੈ। ਇਹ ਫ਼ਸਲਾਂ ਕੈਮੀਕਲ ਖਾਦਾਂ ਦੀ ਵਰਤੋਂ ਕਾਰਨ ਪੂਰੀਆਂ ਵੱਧ ਫੁੱਲ ਨਹੀਂ ਪਾ ਰਹੀਆਂ। ਰਸਾਇਣਿਕ ਖਾਦਾਂ ਕਾਰਨ ਫ਼ਸਲ ਦਾ ਨਾ ਚੰਗਾ ਝਾੜ ਮਿਲ ਰਿਹਾ ਅਤੇ ਨਾ ਹੀ ਫਸਲ ਵਿਚ ਗੁਣਵਤਾ ਮਿਲ ਰਹੀ ਹੈ। ਇਸ ਲਈ ਖੇਤੀ ਮਾਹਿਰਾਂ ਨੇ ਕਿਸਾਨਾਂ ਲਈ ਇਕ ਨਵਾਂ ਉਪਰਾਲਾ ਕੱਢ ਲਿਆਂਦਾ ਹੈ। ਦੱਸ ਦਈਏ ਕੇ ਕਿਸਾਨ ਗੰਡੋਆ ਖਾਦ ਦੀ ਵਰਤੋਂ ਕਰਨ, ਇਸ ਨਾਲ ਸਾਲ ਵਿਚ ਖਾਦ ਦੇ 5-7 ਹਜ਼ਾਰ ਰੁਪਏ ਦੀ ਬਚਤ ਤਾਂ ਹੋਵੇਗੀ ਹੀ, ਨਾਲ ਹੀ ਕੁਦਰਤੀ ਖਾਦ ਨਾਲ ਆਪਣੀ ਉਤਪਾਦਨ ਸਮਰਥਾ ਵੀ ਵਧਾ ਸਕਦੇ ਹਨ।
Earth worms fertilizer
ਗੰਡੋਆ ਖਾਦ ਦਾ ਫਾਇਦਾ
ਗੰਡੋਆ ਖਾਦ ਦੀ ਵਰਤੋਂ ਨਾਲ ਜ਼ਮੀਨ ਵਿਚ ਕਾਰਬਨਿਕ ਪਦਾਰਥ ਦੀ ਮਾਤਰਾ ਵੱਧਦੀ ਹੈ। ਇਸ ਨਾਲ ਵਾਇਰਸ ਅਤੇ ਬੈਕਟੀਰੀਆ ਵੱਧਦੇ ਹਨ, ਜਿਸ ਨਾਲ ਪਾਣੀ ਰੱਖਣ ਦੀ ਸਮਰੱਥਾ ਵਧਦੀ ਹੈ। ਫਸਲ 'ਤੇ ਰੋਗ ਅਤੇ ਕੀਟਾਂ ਦਾ ਪ੍ਰਭਾਵ ਘੱਟ ਹੁੰਦਾ ਹੈ। ਦੱਸ ਦਈਏ ਕੇ ਨਿਕਲਣ ਵਾਲਾ ਪਦਾਰਥ ਚਮਕੀਲਾ, ਆਕਾਰ ਵਿਚ ਵੱਡਾ ਅਤੇ ਭਾਰਾ ਹੁੰਦਾ ਹੈ। ਜਿਹਨਾਂ ਕਿਸਾਨਾਂ ਨੇ ਇਸ ਖਾਦ ਦੀ ਵਰਤੋਂ ਕੀਤੀ ਹੈ ਉਨ੍ਹਾਂ ਨੇ ਇਸਦੇ ਲਾਹੇਵੰਦ ਹੋਣ ਬਾਰੇ ਪੁਸ਼ਟੀ ਵੀ ਕੀਤੀ ਹੈ ਅਤੇ ਅਪਣੇ ਹੋਰ ਕਿਸਾਨ ਵੀਰਾਂ ਨੂੰ ਇਸਨੂੰ ਬਣਾਉਣ ਅਤੇ ਵਰਤਣ ਲਈ ਵੀ ਪ੍ਰੇਰਿਤ ਕੀਤਾ ਹੈ।
Earth worms fertilizer
ਗੰਡੋਆ ਖਾਦ ਬਣਾਉਣ ਦੀ ਵਿਧੀ
ਦੱਸਣਯੋਗ ਹੈ ਕੇ ਗੰਡੋਆ ਖਾਦ ਬਣਾਉਣਾ ਬਹੁਤ ਹੀ ਅਸਾਨ ਹੈ। ਤੁਸੀ ਘਰ ਵਿਚੋਂ ਨਿਕਲਣ ਵਾਲੇ ਕੂੜੇ ਨੂੰ ਇੱਕ ਜਗ੍ਹਾ 'ਤੇ ਇੱਕਠਾ ਕਰ ਸਕਦੇ ਹੋ। ਇਸ ਇਕੱਠੇ ਕੀਤੇ ਕੂੜੇ ਵਿਚ ਹੁਣ ਗੋਬਰ ਪਾਇਆ ਜਾਵੇ ਅਤੇ ਫਿਰ 15 ਦਿਨ ਬਾਅਦ ਟੋਆ ਪੁੱਟ ਕੇ ਇਸ ਵਿਚ ਗੰਡੋਏ ਛੱਡ ਦਿਓ। 90 ਦਿਨ ਬਾਅਦ ਤੁਹਾਨੂੰ ਖਾਦ ਤਿਆਰ ਮਿਲੇਗੀ। ਵਿਧੀ ਤੋਂ ਚੰਗੀ ਤਰ੍ਹਾਂ ਜਾਣੂ ਕਿਸਾਨ ਵੀਰ ਘਰ ਵਿਚ ਹੀ ਇਹ ਖਾਦ ਤਿਆਰ ਕਰ ਲੈਂਦੇ ਹਨ। ਇਸ ਖਾਦ ਨਾਲ ਕਿਸਾਨਾਂ ਦਾ ਰਸਾਇਣਿਕ ਖਾਦਾਂ ਦੇ ਮੁਕਾਬਲੇ ਬਹੁਤ ਪੈਸਾ ਵੀ ਬਚ ਜਾਂਦਾ ਹੈ ਅਤੇ ਫ਼ਸਲਾਂ ਲਈ ਵੀ ਲਾਹੇਵੰਦ ਸਾਬਤ ਹੋ ਰਹੀ ਹੈ।