
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਦੇ ਨਿਰਦੇਸ਼ਕ ਸ੍ਰੀ ਨਾਰੀਅਨਦਾਸ ਮਥੁਰਾਦਾਸ ਜੀ ਬਜਾਜ ਨੇ ਸਮਝੌਤੇ ਦੇ ਦਸਤਾਵੇਜਾਂ ਉਪਰ ਦਸਤਖਤ ਕੀਤੇ ।
ਲੁਧਿਆਣਾ: ਪੀਏਯੂ ਵੱਲੋਂ ਵਿਕਸਿਤ ਕੀਤੀ ਤਕਨੀਕ ਗੰਨੇ ਦੇ ਬੋਤਲਬੰਦ ਜੂਸ ਦੇ ਵਪਾਰੀਕਰਨ ਲਈ ਇਕ ਸਮਝੌਤਾ ਕੇਨ ਓ ਬਲਾਸਟ, ਦੁਕਾਨ ਨੰ. 3-4, ਜਯੋਤੀਰਮਯ ਕੰਪਲੈਕਸ, ਨੇੜੇ ਅਤਿਥੀ ਹੋਟਲ, ਜਾਲਨਾ ਰੋਡ, ਔਰੰਗਾਬਾਦ (ਮਹਾਰਾਸ਼ਟਰ) ਨਾਲ ਕੀਤਾ ਗਿਆ । ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਦੇ ਨਿਰਦੇਸ਼ਕ ਸ੍ਰੀ ਨਾਰੀਅਨਦਾਸ ਮਥੁਰਾਦਾਸ ਜੀ ਬਜਾਜ ਨੇ ਸਮਝੌਤੇ ਦੇ ਦਸਤਾਵੇਜਾਂ ਉਪਰ ਦਸਤਖਤ ਕੀਤੇ ।
Sugarcane Juice
ਇਸ ਸਮਝੌਤੇ ਅਨੁਸਾਰ ਯੂਨੀਵਰਸਿਟੀ ਵੱਲੋਂ ਸੰਬੰਧਿਤ ਕੰਪਨੀ ਨੂੰ ਗੰਨੇ ਦੇ ਬੋਤਲਬੰਦ ਜੂਸ ਦੇ ਭਾਰਤ ਵਿਚ ਵਪਾਰੀਕਰਨ ਲਈ ਅਧਿਕਾਰ ਪ੍ਰਦਾਨ ਕੀਤੇ ਗਏ । ਨਿਰਦੇਸ਼ਕ ਖੋਜ ਡਾ. ਬੈਂਸ ਨੇ ਇਸ ਤਕਨਾਲੋਜੀ ਨੂੰ ਵਿਕਸਿਤ ਕਰਨ ਵਾਲੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਅਤੇ ਪੰਜਾਬ ਐਗਰੀ ਬਿਜਨਸ ਇੰਨਕੂਬੇਟਰ ਦੇ ਬਿਜਨੈਸ ਮੈਨੇਜਰ ਇੰਜ. ਕਰਮਵੀਰ ਗਿੱਲ ਨੂੰ ਵਧਾਈ ਦਿੱਤੀ ।
PAU
ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਨੇ ਪੀਏਯੂ ਵੱਲੋਂ ਵਿਕਸਿਤ ਇਸ ਤਕਨਾਲੋਜੀ ਦੇ ਪਸਾਰ ਦਾ ਹਿੱਸਾ ਬਣਨ ਲਈ ਸੰਬੰਧਿਤ ਫਰਮ ਨੂੰ ਮੁਬਾਰਕਬਾਦ ਕਿਹਾ । ਅਡਜੰਕਟ ਪ੍ਰੋਫੈਸਰ ਡਾ. ਐਸ.ਐਸ. ਚਾਹਲ ਨੇ ਦੱਸਿਆ ਕਿ ਪੀਏਯੂ ਨੇ ਬੋਤਲਬੰਦ ਗੰਨੇ ਦੇ ਜੂਸ ਦੇ ਵਪਾਰੀਕਰਨ ਲਈ ਹੁਣ ਤੱਕ ਵੱਖ-ਵੱਖ ਫਰਮਾਂ ਨਾਲ 6 ਸਮਝੌਤੇ ਕੀਤੇ ਹਨ । ਡਾ. ਚਾਹਲ ਨੇ ਇਹ ਵੀ ਦੱਸਿਆ ਕਿ ਪੀਏਯੂ ਨੇ ਹੁਣ ਤੱਕ 53 ਤਕਨਾਲੋਜੀਆਂ ਦੇ ਪਸਾਰ ਲਈ ਦੇਸ਼ ਭਰ ਦੀਆਂ ਫਰਮਾਂ ਨਾਲ ਸੰਧੀਆਂ ਕੀਤੀਆਂ ਗਈਆਂ ਹਨ ।
Sugarcane Juice
ਇਹਨਾਂ ਵਿਚ ਸਰ੍ਹੋਂ ਦੀ ਹਾਈਬ੍ਰਿਡ ਕਿਸਮ ਮਿਰਚਾਂ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਸੇਬ ਸਿਰਕਾ ਅਤੇ ਹੋਰ ਤਕਨਾਲੋਜੀਆਂ ਸ਼ਾਮਲ ਹਨ । ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਗੰਨੇ ਦੇ ਬੋਤਲਬੰਦ ਜੂਸ ਦੀ ਤਕਨਾਲੋਜੀ ਬਾਰੇ ਬੋਲਦਿਆਂ ਦੱਸਿਆ ਕਿ ਇਸ ਤਕਨਾਲੋਜੀ ਵਿਚ ਗੰਨੇ ਦੇ ਰਸ ਦੀ ਵਰਤੋਂ ਯੋਗਤਾ ਦੀ ਮਿਆਦ ਵਧਾਉਣ ਲਈ ਵਿਸ਼ੇਸ਼ ਤਰ੍ਹਾਂ ਨਾਲ ਪ੍ਰੋਸੈਸਿੰਗ ਕੀਤੀ ਗਈ ਹੈ ।
Sugarcane Juiceਇਸ ਕਰਕੇ ਇਸ ਤਕਨੀਕ ਨਾਲ ਤਿਆਰ ਬੋਤਲਬੰਦ ਜੂਸ ਸਿਹਤ ਪੱਖੋਂ ਪੌਸ਼ਟਿਕ ਅਤੇ ਸੰਤੁਲਿਤ ਹੈ । ਡਾ. ਸਚਦੇਵ ਨੇ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਸੰਬੰਧਿਤ ਤਕਨਾਲੋਜੀ ਦੀ ਸਿਖਲਾਈ ਉਤਪਾਦਨ ਅਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਨਾਰੀਅਨਦਾਸ ਮਥੁਰਾਦਾਸ ਜੀ ਬਜਾਜ ਨੂੰ ਆਨਲਾਈਨ ਪ੍ਰਕ੍ਰਿਆ ਰਾਹੀਂ ਦਿੱਤੀ ਗਈ ਹੈ ।