
ਕੀ ਤੁਸੀਂ ਜਾਣਦੇ ਹੋ ਕਿ ਹਰੇ ਕੇਲੇ ਖਾਣ ਦੇ ਇੰਨੇ ਫ਼ਾਇਦੇ ਹਨ ਕਿ ਤੁਹਾਡੀ ਸਿਹਤ ਦਾ ਹਾਲ ਬਦਲ ਸਕਦਾ ਹੈ?
ਹਰੇ ਜਾਂ ਕੱਚੇ ਕੇਲੇ ਜ਼ਿਆਦਾਤਰ ਲੋਕ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਪੀਲੇ ਕੀਲੇ ਖਾਣ ਵਿਚ ਜ਼ਿਆਦਾਤਰ ਮਜ਼ੇਦਾਰ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਹਰੇ ਕੇਲੇ ਖਾਣ ਦੇ ਇੰਨੇ ਫ਼ਾਇਦੇ ਹਨ ਕਿ ਤੁਹਾਡੀ ਸਿਹਤ ਦਾ ਹਾਲ ਬਦਲ ਸਕਦਾ ਹੈ। ਹਰੇ ਕੇਲੇ ਨੂੰ ਕੱਚਾ ਕੇਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਉਸ ਸਮੇਂ ਤੋੜ ਲਿਆ ਜਾਂਦਾ ਹੈ। ਜਦੋਂ ਇਹ ਪੂਰੀ ਤਰ੍ਹਾਂ ਨਾਲ ਪੱਕੇ ਨਹੀਂ ਹੁੰਦੇ ਅਤੇ ਬਿਲਕੁਲ ਕੱਚੇ ਵੀ ਨਹੀਂ ਹੁੰਦੇ। ਆਉ ਜਾਣਦੇ ਹਾਂ ਕੱਚੇ ਕੇਲੇ ਦੇ ਫ਼ਾਇਦਿਆਂ ਬਾਰੇ :
- ਕੱਚੇ ਕੇਲੇ ਵਿਚ ਫ਼ਾਈਬਰ ਹੁੰਦਾ ਹੈ ਜੋ ਸਰੀਰ ਦੀਆਂ ਅੰਤੜੀਆਂ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਜੰਮਣ ਨਹੀਂ ਦਿੰਦਾ ਅਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਜੇਕਰ ਤੁਸੀਂ ਵੀ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ 1 ਕੱਚੇ ਕੇਲੇ ਦੀ ਵਰਤੋਂ ਜ਼ਰੂਰ ਕਰੋ।
constipation
- ਕੱਚੇ ਕੇਲੇ ਵਿਚ ਵਿਟਾਮਿਨ ਏ ਹੁੰਦਾ ਹੈ ਜਿਸ ਨੂੰ ਖਾਣ ਨਾਲ ਅੱਖਾਂ ਸੁਰੱਖਿਅਤ ਰਹਿੰਦੀਆਂ ਹਨ। ਇਹ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈ।
Eye Sight
- ਰੋਜ਼ਾਨਾ ਕੱਚਾ ਕੇਲਾ ਖਾਣ ਨਾਲ ਸਾਡਾ ਦਿਲ ਸਹੀ ਢੰਗ ਨਾਲ ਕੰਮ ਕਰਦਾ ਹੈ। ਕੱਚੇ ਕੇਲੇ ’ਚ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ, ਜਦੋਂ ਕਿ ਅਸੀਂ ਕੱਚਾ ਕੇਲਾ ਖਾਂਦੇ ਹਾਂ ਤਾਂ ਪੋਟਾਸ਼ੀਅਮ ਸਾਡੇ ਸਰੀਰ ’ਚ ਜਾਂਦਾ ਹੈ ਅਤੇ ਖ਼ੂਨ ਵਿਚ ਮਿਲ ਕੇ ਨਸਾਂ ਦੁਆਰਾ ਸਾਡੇ ਪੂਰੇ ਸਰੀਰ ਵਿਚ ਫੈਲਦਾ ਹੈ। ਕੱਚਾ ਕੇਲਾ ਦਿਲ ਨੂੰ ਪੂਰੀ ਤਰ੍ਹਾਂ ਨਾਲ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ।
Blood
- ਕੱਚੇ ਕੇਲੇ ’ਚ ਉੱਚ ਫ਼ਾਈਬਰ ਸਮੱਗਰੀ ਕੈਲੇਸਟਰੋਲ ਕੰਟਰੋਲ ਕਰਨ ’ਚ ਸਹਾਇਤਾ ਕਰਦੀ ਹੈ ਕਿਉਂਕਿ ਕੱਚੇ ਕੇਲੇ ’ਚ ਫ਼ਾਈਬਰ ਭਰਪੂਰ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ’ਚ ਰਖਦਾ ਹੈ। ਇਸ ਤੋਂ ਇਲਾਵਾ ਜੇਕਰ ਨਿਯਮਤ ਤੌਰ ’ਤੇ ਖਪਤ ਕੀਤੀ ਜਾਂਦੀ ਹੈ ਤਾਂ ਇਹ ਕੈਲੇਸਟਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਸਹਾਇਤਾ ਕਰ ਸਕਦੀ ਹੈ।
Blood Sugar
- ਕੱਚੇ ਕੇਲੇ ਖਾਣ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ, ਜਿਸ ਕਾਰਨ ਅਸੀਂ ਵਾਰ-ਵਾਰ ਖਾਣਾ ਨਹੀਂ ਖਾਂਦੇ।
- ਹਰੇ ਅਤੇ ਪੱਕੇ ਕੇਲਿਆਂ ਵਿਚ ਮੁੱਖ ਅੰਤਰ ਇਹ ਹੈ ਕਿ ਹਰੇ ਕੇਲੇ ’ਚ ਕਾਰਬੋਹਾਈਡਰੇਟ ਮੁੱਖ ਤੌਰ ’ਤੇ ਸਟਾਰਚ ਦੇ ਰੂਪ ਵਿਚ ਹੁੰਦੇ ਹਨ। ਇਹ ਪੱਕਣ ਦੀ ਪ੍ਰਕਿਰਿਆ ਦੌਰਾਨ ਹੌਲੀ-ਹੌਲੀ ਖੰਡ ਵਿਚ ਬਦਲ ਜਾਂਦੀ ਹੈ। ਇਸ ਲਈ ਜ਼ਿਆਦਾਤਰ ਲੋਕ ਪੱਕੇ ਕੇਲੇ ਖਾਣਾ ਪਸੰਦ ਕਰਦੇ ਹਨ ਕਿਉਂਕਿ ਉਹ ਮਿੱਠੇ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ ਲਈ ਹਰਾ ਕੇਲਾ ਬਹੁਤ ਲਾਭਦਾਇਕ ਹੈ।
raw vs ripe banana
-ਜੇ ਤੁਸੀਂ ਵੀ ਡਾਈਬਿਟੀਜ਼ ਦੇ ਸ਼ੁਰੂਆਤੀ ਪੜਾਅ ’ਤੇ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਕਰੋ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ਵਿਚ ਰਹੇਗਾ ਅਤੇ ਡਾਇਬਿਟੀਜ਼ ਤੋਂ ਰਾਹਤ ਮਿਲੇਗੀ।