
ਆਪਣੇ ਇਕ ਵਿੱਘੇ ਖੇਤ ਨੂੰ 15 ਸਾਲ ਲਈ ਸਾਂਗਵਾਨ ਦਰੱਖਤ ਦੇ 500 ਬੂਟਿਆਂ ਦੇ ਨਾਮ ਕਰ ਦਿੱਤਾ...
ਚੰਡੀਗੜ੍ਹ: ਆਪਣੇ ਇਕ ਵਿੱਘੇ ਖੇਤ ਨੂੰ 15 ਸਾਲ ਲਈ ਸਾਂਗਵਾਨ ਦਰੱਖਤ ਦੇ 500 ਬੂਟਿਆਂ ਦੇ ਨਾਮ ਕਰ ਦਿੱਤਾ। ਉਨ੍ਹਾਂ ਦੀ ਮਨ ਲਗਾ ਕੇ ਦੇਖਭਾਲ ਕੀਤੀ। ਅੱਜ ਉਹ ਸਾਰੇ ਬੂਟੇ ਵੱਡੇ ਹੋ ਚੁੱਕੇ ਹਨ। ਇੱਕ ਦਰੱਖਤ ਦੀ ਕੀਮਤ 20 ਹਜਾਰ ਰੁਪਏ ਹੈ। ਇਸ ਤਰ੍ਹਾਂ ਸਤਨਾਮ ਨੇ ਇੱਕ ਕਰੋੜ ਰੁਪਏ ਦਾ ਇੰਤਜਾਮ ਕਰ ਆਪਣੇ ਪਰਵਾਰ ਦਾ ਭਵਿੱਖ ਸੁਨਿਸ਼ਚਿਤ ਕਰ ਲਿਆ ਹੈ। ਡਬਰਾ, ਮੱਧ ਪ੍ਰਦੇਸ਼ ਦੇ ਪਿੰਡ ਗੰਗਾਬਾਗ ਨਿਵਾਸੀ ਸਰਦਾਰ ਸਤਨਾਮ ਸਿੰਘ ਛੋਟੇ ਕਿਸਾਨ ਹਨ। ਉਨ੍ਹਾਂ ਨੇ 15 ਸਾਲ ਪਹਿਲਾਂ ਇੱਕ ਵਿੱਘੇ ਖੇਤ ਵਿੱਚ ਸਾਂਗਵਾਨ ਦੇ 600 ਬੂਟੇ ਲਾਏ ਸਨ।
Teak Plant
ਇਸਦੇ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੀ ਮਦਦ ਲੈਣੀ ਚਾਹੀ, ਪਰ ਕੋਈ ਮਦਦ ਨਹੀਂ ਮਿਲੀ। ਸਤਨਾਮ ਪਿੱਛੇ ਨਹੀਂ ਹਟੇ ਅਤੇ ਬੂਟਿਆਂ ਦੀ ਪਰਵਰਿਸ਼ ਕਰਨ ਲੱਗੇ। ਅੱਜ ਖੇਤ ਵਿੱਚ ਸਾਂਗਵਾਨ ਦੇ 500 ਦਰੱਖਤ ਹਨ। ਇੱਕ ਦਰਖਤ ਦੀ ਕੀਮਤ ਕਰੀਬ 20 ਹਜਾਰ ਰੁਪਏ ਮਿਲੇਗੀ। ਥੋੜ੍ਹਾ ਹੋਰ ਵਿਕਸਿਤ ਹੋ ਜਾਣ ‘ਤੇ ਕੀਮਤ ਵੀ ਵੱਧ ਜਾਵੇਗੀ। ਸਤਨਾਮ ਸਿੰਘ ਨੇ ਦੱਸਿਆ ਕਿ 15 ਸਾਲ ਪਹਿਲਾਂ ਸਾਂਗਵਾਨ ਦੇ ਦਰੱਖਤ ਲਗਾਉਣ ਦਾ ਵਿਚਾਰ ਮਨ ਵਿੱਚ ਆਇਆ ਸੀ। ਜਾਣਕਾਰਾਂ ਦੀ ਮਦਦ ਲਈ, ਤਾਂ ਉਨ੍ਹਾਂ ਨੇ ਖੇਤ ਨੂੰ ਸਾਂਗਵਾਨ ਦੇ ਦਰੱਖਤਾਂ ਲਈ ਉਪਯੁਕਤ ਦੱਸਿਆ। ਇਸ ਤੋਂ ਬਾਅਦ ਇੱਕ ਵਿੱਘੇ ਖੇਤ ਵਿੱਚ ਕਰੀਬ 600 ਬੂਟੇ ਲਗਾਏ।
Teak Plant
ਓਦੋ ਕਰੀਬ 70 ਹਜਾਰ ਰੁਪਏ ਦਾ ਖਰਚ ਆਇਆ। ਜਾਣਕਾਰਾਂ ਨੇ ਦੱਸਿਆ ਸੀ ਕਿ 15 ਤੋਂ 20 ਸਾਲ ਬਾਅਦ ਇੱਕ ਦਰੱਖਤ ਦੀ ਕੀਮਤ 15 ਤੋਂ 20 ਹਜਾਰ ਰੁਪਏ ਹੋਵੇਗੀ। ਇਸ ਤਰ੍ਹਾਂ 15 ਸਾਲ ਦੀ ਮਿਹਨਤ ਤੋਂ ਬਾਅਦ ਸਤਨਾਮ ਇੱਕ ਵਿਘੇ ਦੀ ਬਦੌਲਤ ਕਰੋੜਪਤੀ ਬਣਨ ਜਾ ਰਹੇ ਹਨ। ਸਤਨਾਮ ਨੇ ਦੱਸਿਆ ਕਿ ਸਾਲ 2003 ਵਿੱਚ ਉਨ੍ਹਾਂ ਨੇ 40 ਰੁਪਏ ਪ੍ਰਤੀ ਬੂਟੇ ਦੇ ਹਿਸਾਬ ਨਾਲ ਸਾਂਗਵਾਨ ਦੇ 600 ਬੂਟੇ ਖਰੀਦੇ ਸਨ। ਬੂਟੇ ਨੂੰ ਲਾਉਣ ਲਈ ਟੋਏ ਪਟਵਾਏ। ਇਸ ਸਭ ਵਿੱਚ ਕਰੀਬ 70 ਹਜਾਰ ਰੁਪਏ ਤੱਕ ਦਾ ਖਰਚ ਆਇਆ।
Kissan
ਬੂਟੇ ਘੱਟ ਤੋਂ ਘੱਟ ਦੋ ਮੀਟਰ ਦੀ ਦੂਰੀ ਉੱਤੇ ਲਗਾਏ ਗਏ ਸਨ, ਪਰ ਉਸ ਵਕਤ ਧਿਆਨ ਨਹੀਂ ਦਿੱਤਾ ਅਤੇ ਆਸਪਾਸ ਹੀ ਦਰੱਖਤ ਲਗਾ ਦਿੱਤੇ । ਇਸ ਤੋਂ ਬਾਅਦ ਕੁਝ ਬੂਟੇ ਕਮਜੋਰ ਹੋ ਕੇ ਟੁੱਟ ਗਏ। 600 ਵਿੱਚੋਂ 100 ਬੂਟੇ ਖ਼ਰਾਬ ਹੋ ਗਏ ਸਨ ਪਰ ਬਚੇ ਹੋਏ 500 ਬੂਟੇ ਹੁਣ ਦਰੱਖਤ ਬਣਕੇ ਕਮਾਈ ਦਾ ਜ਼ਰੀਆ ਬਣ ਗਏ ਹਨ। ਇੱਕ ਦਰੱਖਤ ਦੀ ਉਮਰ ਕਰੀਬ 50 ਸਾਲ ਹੁੰਦੀ ਹੈ, ਇਸ ਦੌਰਾਨ ਉਹ ਵਧਦਾ ਰਹਿਦਾ ਹੈ। ਇਸ ਤਰ੍ਹਾਂ ਹਰ ਇੱਕ ਪੰਜ ਸਾਲ ਬਾਅਦ ਇੱਕ ਦਰਖਤ ਤੋਂ 20 ਹਜਾਰ ਰੁਪਏ ਪ੍ਰਾਪਤ ਕੀਤੇ ਜਾ ਸਕਦੇ ਹਨ।
ਸਾਂਗਵਾਨ ਦੇ 200 ਦਰੱਖਤ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪੰਚਾਇਤ ਵਲੋਂ ਕਿਸਾਨ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਜੋ ਉਸਦੇ ਬੈਂਕ ਖਾਂਤੇ ਵਿੱਚ ਜਮਾਂ ਹੁੰਦੀ ਹੈ। ਸ਼ਰਤ ਇਹ ਹੁੰਦੀ ਹੈ ਕਿ 50 ਫ਼ੀਸਦੀ ਦਰਖਤ ਚਲਣੇ ਚਾਹੀਦੇ ਹਨ।