ਸਜਾਵਟੀ ਮੱਛੀਆਂ ਦੇ ਸਫਲ ਉਤਪਾਦਨ ਦੇ ਲਈ ਕੁਝ ਨੁਸਖ਼ੇ
Published : Sep 11, 2018, 4:19 pm IST
Updated : Sep 11, 2018, 4:19 pm IST
SHARE ARTICLE
 Ornamental Fish
Ornamental Fish

ਸਜਾਵਟੀ ਮੱਛੀਆਂ ਨੂੰ ਰੱਖਣਾ ਅਤੇ ਉਸ ਦਾ ਪ੍ਰਸਾਰ ਇਕ ਦਿਲਚਸਪ ਗਤੀਵਿਧੀ ਹੈ, ਜੋ ਨਾ ਕੇਵਲ ਖੂਬਸੂਰਤੀ ਦਾ ਸੁੱਖ ਦਿੰਦੀ ਹੈ, ਬਲਕਿ ​ ਵਿੱਤੀ ਮੌਕਾ ਵੀ ਉਪਲਬਧੀ ਕਰਾਉਂਦੀ ...

ਸਜਾਵਟੀ ਮੱਛੀਆਂ ਨੂੰ ਰੱਖਣਾ ਅਤੇ ਉਸ ਦਾ ਪ੍ਰਸਾਰ ਇਕ ਦਿਲਚਸਪ ਗਤੀਵਿਧੀ ਹੈ, ਜੋ ਨਾ ਕੇਵਲ ਖੂਬਸੂਰਤੀ ਦਾ ਸੁੱਖ ਦਿੰਦੀ ਹੈ, ਬਲਕਿ ​ ਵਿੱਤੀ ਮੌਕਾ ਵੀ ਉਪਲਬਧੀ ਕਰਾਉਂਦੀ ਹੈ। ਦੁਨੀਆ ਭਰ ਦੀਆਂ ਵਿਭਿੰਨ ਜਲਮਈ ਵਾਤਾਵਰਣ ਤੋਂ ਕਰੀਬ 600 ਸਜਾਵਟੀ ਮੱਛੀਆਂ ਦੀਆਂ ਪ੍ਰਜਾਤੀਆਂ ਦੀ ਜਾਣਕਾਰੀ ਪ੍ਰਾਪਤ ਹੈ। ਭਾਰਤ ਸਜਾਵਟੀ ਮੱਛੀਆਂ ਦੇ ਮਾਮਲੇ ‘ਚ 100 ਤੋਂ ਉੱਪਰ ਦੇਸੀ ਪ੍ਰਜਾਤੀਆਂ ਦੇ ਨਾਲ ਬੇਹੱਦ ਸੰਪੰਨ ਹੈ, ਨਾਲ ਹੀ ਵਿਦੇਸ਼ੀ ਪ੍ਰਜਾਤੀਆਂ ਦੀਆਂ ਮੱਛੀਆਂ ਵੀ ਇੱਥੇ ਪੈਦਾ ਕੀਤੀਆਂ ਜਾਂਦੀਆਂ ਹਨ।

fishfish

ਦੇਸੀ ਅਤੇ ਵਿਦੇਸ਼ੀ ਤਾਜ਼ਾ ਜਲ ਪ੍ਰਜਾਤੀਆਂ ਦੇ ਵਿਚਕਾਰ ਜਿਨ੍ਹਾਂ ਪ੍ਰਜਾਤੀਆਂ ਦੀ ਮੰਗ ਜ਼ਿਆਦਾ ਰਹਿੰਦੀ ਹੈ, ਵਿਆਪਕ ਕਾਰੋਬਾਰੀ ਇਸਤੇਮਾਲ ਦੇ ਲਈ ਉਨ੍ਹਾਂ ਦਾ ਪ੍ਰਜਣਨ ਅਤੇ ਪਾਲਣ ਕੀਤਾ ਜਾ ਸਕਦਾ ਹੈ। ਕਾਰੋਬਾਰੀ ਕਿਸਮਾਂ ਦੇ ਤੌਰ ‘ਤੇ ਪ੍ਰਸਿੱਧ ਅਤੇ ਆਸਾਨੀ ਨਾਲ ਉਤਪਾਦਨ ਕੀਤੀਆਂ ਜਾ ਸਕਣ ਵਾਲੀਆਂ ਪ੍ਰਜਾਤੀਆਂ ਐੱਗ ਲੇਅਰਸ ਅਤੇ ਲਾਇਵਬੀਅਰਰਸ ਦੇ ਅੰਤਰਗਤ ਆ ਰਹੀਆਂ ਹਨ। ਪ੍ਰਜਣਨ ਅਤੇ ਪਾਲਣ ਇਕਾਈ ਦੇ ਕਰੀਬ ਪਾਣੀ ਅਤੇ ਬਿਜਲੀ ਦੀ ਲਗਾਤਾਰ ਸਪਲਾਈ ਦੀ ਜ਼ਰੂਰਤ ਹੁੰਦੀ ਹੈ।

fishfish

ਜੇਕਰ ਇਕਾਈ ਝਰਨੇ ਦੇ ਨੇੜੇ ਸਥਿਤ ਹੈ, ਤਾਂ ਉਹ ਚੰਗਾ ਹੋਵੇਗਾ ਜਿੱਥੇ ਇਕਾਈ ਲਿਆ ਸਕਣ ਵਾਲਾ ਪਾਣੀ ਪ੍ਰਾਪਤ ਕਰ ਸਕੇ ਅਤੇ ਪਾਲਣ ਇਕਾਈ ਵਿਚ ਵੀ ਇਸੇ ਤਰ੍ਹਾਂ ਦਾ ਇੰਤਜ਼ਾਮ ਹੋ ਸਕੇ। ਆਇਲ ਕੇਕ, ਚਾਵਲ ਪਾਲਿਸ਼ ਅਤੇ ਅਨਾਜ ਦੇ ਦਾਣੇ ਜਿਹੇ ਖੇਤੀ ਆਧਾਰਿਤ ਉਤਪਾਦਨ ਅਤੇ ਪਸ਼ੂ ਆਧਾਰਿਤ ਪ੍ਰੋਟੀਨ ਜਿਵੇਂ ਮੱਛੀ ਦੇ ਭੋਜਨ ਦੀ ਲਗਾਤਾਰ ਉਪਲਬਧਤਾ ਮੱਛੀ ਦੇ ਲਈ ਖੁਰਾਕ ਦੀ ਤਿਆਰੀ ਨੂੰ ਆਸਾਨ ਬਣਾਏਗੀ। ਪ੍ਰਜਣਨ ਲਈ ਚੁਣਿਆ ਗਿਆ ਸਟਾਕ ਚੰਗੀ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਕਰੀ ਦੇ ਲਈ ਚੰਗੀ ਗੁਣਵੱਤਾ ਵਾਲੀਆਂ ਮੱਛੀਆਂ ਦਾ ਉਤਪਾਦਨ ਕਰ ਸਕੇ।

ਛੋਟੀਆਂ ਮੱਛੀਆਂ ਵੀ ਆਪਣੀ ਪਰਿਪੱਕਤਾ ਦੀ ਸਥਿਤੀ ਤੱਕ ਵਾਧਾ ਕਰਦੀਆਂ ਹਨ। ਇਹ ਮੱਛੀਆਂ ਦੀ ਦੇਖਭਾਲ ਦਾ ਨਾ ਸਿਰਫ਼ ਅਨੁਭਵ ਪ੍ਰਦਾਨ ਕਰਦਾ ਹੈ, ਬਲਕਿ ਨਿਯੰਤ੍ਰਣ ਕਰਨ ਵਿਚ ਵੀ ਮਦਦ ਕਰਦਾ ਹੈ। ਪ੍ਰਜਣਨ ਅਤੇ ਪਾਲਣ ਇਕਾਈ ਨੂੰ ਹਵਾਈ ਅੱਡੇ/ਰੇਲਵੇ ਸਟੇਸ਼ਨ ਦੇ ਕੋਲ ਸਥਾਪਿਤ ਕਰਨ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਤਾਂ ਜੋ ਜ਼ਿੰਦਾ ਮੱਛੀਆਂ ਨੂੰ ਘਰੇਲੂ ਬਾਜ਼ਾਰ ਵਿਚ ਅਤੇ ਨਿਰਯਾਤ ਦੇ ਲਈ ਆਸਾਨੀ ਨਾਲ ਲਿਆਇਆ ਅਤੇ ਲਿਜਾਇਆ ਜਾ ਸਕੇ।

ਪ੍ਰਬੰਧਨ ਨੂੰ ਸੌਖਾ ਬਣਾਉਣ ਲਈ ਇੱਕ ਮੱਛੀ ਪਾਲਕ ਅਜਿਹੀਆਂ ਪ੍ਰਜਾਤੀਆਂ ਦਾ ਪਾਲਣ ਕਰ ਸਕਦਾ ਹੈ, ਜਿਨ੍ਹਾਂ ਨੂੰ ਇੱਕ ਬਾਜ਼ਾਰ ਵਿਚ ਉਤਾਰਿਆ ਜਾ ਸਕੇ। ਬਾਜ਼ਾਰ ਦੀ ਮੰਗ ਦੀ ਪੂਰੀ ਜਾਣਕਾਰੀ, ਗਾਹਕ ਦੀਆਂ ਪ੍ਰਾਥਮਿਕਤਾਵਾਂ ਅਤੇ ਵਿਆਕਤੀਗਤ ਸੰਪਰਕ ਦੇ ਜ਼ਰੀਏ ਬਾਜ਼ਾਰ ਦਾ ਸੰਚਾਲਨ ਅਤੇ ਜਨ-ਸੰਪਰਕ ਜ਼ਰੂਰੀ ਹੈ। ਇਸ ਖੇਤਰ ਵਿੱਚ ਸਮਾਨੀਯ ਅਤੇ ਮਾਹਿਰ ਸਮੂਹਾਂ ਨਾਲ ਬਾਜ਼ਾਰ ਵਿਚ ਆਏ ਬਦਲਾਵਾਂ ਦੇ ਨਾਲ-ਨਾਲ ਖੋਜ ਅਤੇ ਸਿਖਲਾਈ ਦੇ ਜ਼ਰੀਏ ਹਮੇਸ਼ਾ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement