
ਬਿਆਸ ਦਰਿਆ ਵਿਚ ਇਕ ਖੰਡ ਮਿੱਲ ਦੇ ਨੁਕਸਾਨਦੇਹ ਪਾਣੀ ਨਾਲ ਮੱਛੀਆਂ ਮਰਨ ਦੀ ਚਿੰਤਾ ਤੋਂ ਪੰਜਾਬ ਵਾਸੀ ਅਜੇ ਉਭਰੇ ਨਹੀਂ ਸਨ............
ਨੰਗਲ : ਬਿਆਸ ਦਰਿਆ ਵਿਚ ਇਕ ਖੰਡ ਮਿੱਲ ਦੇ ਨੁਕਸਾਨਦੇਹ ਪਾਣੀ ਨਾਲ ਮੱਛੀਆਂ ਮਰਨ ਦੀ ਚਿੰਤਾ ਤੋਂ ਪੰਜਾਬ ਵਾਸੀ ਅਜੇ ਉਭਰੇ ਨਹੀਂ ਸਨ ਕਿ ਹੁਣ ਅਜਿਹੀ ਇਕ ਹੋਰ ਘਟਨਾ ਨੰਗਲ ਨੇੜੇ ਵਾਪਰ ਗਈ ਹੈ। ਹਿਮਾਚਲ ਪ੍ਰਦੇਸ਼ ਤੋਂ ਫੈਕਟਰੀਆਂ ਦੇ ਆ ਰਹੇ ਦੂਸ਼ਿਤ ਪਾਣੀ ਨਾਲ ਮੱਛੀਆਂ ਦੇ ਮਰਨ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ ਹੈ। ਬੀਤੀ ਰਾਤ ਭਾਰੀ ਬਾਰਿਸ਼ ਹੋਣ ਕਾਰਨ ਹਿਮਾਚਲ ਪ੍ਰਦੇਸ਼ ਵਿੱਚੋਂ ਫੈਕਟਰੀਆਂ ਦਾ ਰਸਾਇਣਿਕ ਪਾਣੀ ਸਵਾਂ ਨਦੀ ਵਿੱਚ ਮਿਲ ਗਿਆ।
ਇਸ ਕਾਰਨ ਅੱਜ ਸਵੇਰੇ ਸਵਾਂ ਨਦੀ ਵਿਚ ਮਰੀਆਂ ਮੱਛੀਆਂ ਦੇ ਢੇਰ ਲੱਗੇ ਦੇਖੇ ਗਏ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਇਕ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਸ਼ਖ਼ਸੀਅਤਾਂ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਅਕਤੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।