ਹੁਣ ਪੰਜਾਬ ‘ਚ ਵੀ ਲੱਗਣਗੇ ਸੇਬ, ਹੁਸ਼ਿਆਰਪੁਰ ਦੇ ਇਸ ਕਿਸਾਨ ਨੇ ਪਹਿਲ ਦੇ ਅਧਾਰ ‘ਤੇ ਕਮਾਇਆ ਚੰਗਾ ਪੈਸਾ
Published : Mar 12, 2019, 12:39 pm IST
Updated : Mar 12, 2019, 12:39 pm IST
SHARE ARTICLE
Kissan Varinder Singh Bajwa
Kissan Varinder Singh Bajwa

ਸੇਬਾਂ ਦੀ ਗੱਲ ਕੀਤੀ ਜਾਏ ਤਾਂ ਪਹਿਲਾ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦਾ ਹੀ ਨਾਂ ਆਉਂਦਾ ਹੈ ਪਰ ਹੁਣ ਜਲਦ ਹੀ ਪੰਜਾਬ ਦਾ ਸੇਬ ਵਿਚ ਮੰਡੀਆਂ ਵਿਚ ਵਿਕਦਾ...

ਹੁਸ਼ਿਆਰਪੁਰ : ਸੇਬਾਂ ਦੀ ਗੱਲ ਕੀਤੀ ਜਾਏ ਤਾਂ ਪਹਿਲਾ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦਾ ਹੀ ਨਾਂ ਆਉਂਦਾ ਹੈ ਪਰ ਹੁਣ ਜਲਦ ਹੀ ਪੰਜਾਬ ਦਾ ਸੇਬ ਵਿਚ ਮੰਡੀਆਂ ਵਿਚ ਵਿਕਦਾ ਨਜ਼ਰ ਆਏਗਾ। ਦਰਅਸਲ ਹੁਸ਼ਿਆਰਪੁਰ ਦੇ ਕਿਸਾਨ ਵਰਿੰਦਰ ਸਿੰਘ ਬਾਜਵਾ ਪਿਛਲੇ 6-7 ਸਾਲ ਤੋਂ ਹੁਸ਼ਿਆਰਪੁਰ ਦੇ ਨੀਮ ਪਹਾੜੀ ਇਲਾਕੇ ਵਿੱਚ ਸੇਬ ਦੀ ਫਸਲ ਲਾਉਣ ਲਈ ਯਤਨ ਕਰ ਰਹੇ ਸਨ। ਹੁਣ ਉਨ੍ਹਾਂ ਦੀ ਮਿਹਨਤ ਰਾਸ ਆਈ ਹੈ। ਜਲਦ ਹੀ ਉਨ੍ਹਾਂ ਵੱਲੋਂ ਉਗਾਇਆ ਸੇਬ ਪੰਜਾਬ ਦੀਆਂ ਮੰਡੀਆਂ ਵਿੱਚ ਵਿਕੇਗਾ।

Apple Farming Apple Farming

ਵਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਸੇਬ ਦੀ ਖੇਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਹਿਮਾਚਲ ਦੇ ਸੋਲਨ ਤੋਂ ਸੇਬ ਦੇ 2 ਬੂਟੇ ਲਿਆ ਕੇ ਆਪਣੇ ਘਰ ਲਾਏ। ਉਨ੍ਹਾਂ ਦੀ ਇਹ ਕੋਸ਼ਿਸ਼ ਸਫਲ ਰਹੀ। ਦੋਵਾਂ ਬੂਟਿਆਂ ਨੂੰ ਫਲ ਪਿਆ। ਇਸ ਤੋਂ ਬਾਅਦ ਉਨ੍ਹਾਂ ਆਪਣੀ ਜ਼ਮੀਨ ਦੇ ਦੋ ਏਕੜ ਰਕਬੇ ਵਿੱਚ ਸੇਬ ਦੀ ਫਸਲ ਲਾ ਦਿੱਤੀ। ਪਿਛਲੇ ਸਾਲ ਇਸ ‘ਚੋਂ ਬੇਹੱਦ ਰਸਦਾਰ ਤੇ ਵਧੀਆ ਰੰਗ ਵਾਲੇ ਸੇਬ ਲੱਗੇ। ਇਨ੍ਹਾਂ ਦਾ ਸਵਾਦ ਵੀ ਜੰਮੂ-ਕਸ਼ਮੀਰ ਜਾਂ ਹਿਮਾਚਲ ਦੇ ਸੇਬ ਤੋਂ ਘੱਟ ਨਹੀਂ। ਬਾਜਵਾ ਨੇ ਦੱਸਿਆ ਕਿ ਇਸ ਸਾਲ ਫਿਰ ਸੇਬ ਦੇ ਬੂਟਿਆਂ ਨੂੰ ਚੰਗਾ ਬੂਰ ਪਿਆ ਹੈ ਤੇ ਚੰਗਾ ਫਲ ਮਿਲਣ ਦਾ ਆਸ ਹੈ।

AppleApple

ਪਿਛਲੇ ਸਾਲ ਉਨ੍ਹਾਂ ਨੂੰ ਕਾਫੀ ਚੰਗੀ ਆਮਦਨ ਹੋ ਗਈ ਸੀ। ਹੁਣ ਉਨ੍ਹਾਂ ਦੇ ਖੇਤਾਂ ਦੇ ਸੇਬਾਂ ਦੀ ਮੰਗ ਵੀ ਕਾਫੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੰਡੀ ਇਲਾਕੇ ਵਿੱਚ ਸੇਬ ਦੀ ਵਧੀਆ ਖੇਤੀ ਕੀਤੀ ਜਾ ਸਕਦੀ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਖੇਤੀਬਾੜੀ ਯੂਨੀਵਰਸਿਟੀ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਵਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਜੇ ਪੰਜਾਬ ਦਾ ਕਿਸਾਨ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਸੇਬ ਦੀ ਖੇਤੀ ਕਰਨ ਲੱਗੇ ਤਾਂ ਉਸ ਤੋਂ ਕਾਫੀ ਮੁਨਾਫਾ ਕਮਾਇਆ ਜਾ ਸਕਦਾ ਹੈ।

apple treeApple Tree

ਬਾਜ਼ਾਰ ਵਿੱਚ ਸੇਬ ਦੀ ਚੰਗੀ ਮੰਗ ਹੈ ਤੇ ਇਸ ਦਾ ਭਾਅ ਵੀ ਚੰਗਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਛੱਡ ਕੇ ਬਾਗ਼ਬਾਨੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement