
ਆਮ ਤੌਰ ‘ਤੇ ਗਰੀਬਾਂ ਦੀ ਪਹੁੰਚ ਤੋਂ ਦੂਰ ਰਹਿਣ ਵਾਲੇ ਮਹਿੰਗੇ ਫਲ ਅਨਾਰ ਨੂੰ ਹੁਣ ਖਰੀਦਦਾਰ ਨਹੀਂ ਮਿਲ ਰਹੇ।
ਨਵੀਂ ਦਿੱਲੀ: ਆਮ ਤੌਰ ‘ਤੇ ਗਰੀਬਾਂ ਦੀ ਪਹੁੰਚ ਤੋਂ ਦੂਰ ਰਹਿਣ ਵਾਲੇ ਮਹਿੰਗੇ ਫਲ ਅਨਾਰ ਨੂੰ ਹੁਣ ਖਰੀਦਦਾਰ ਨਹੀਂ ਮਿਲ ਰਹੇ। ਦੇਸ਼ ਵਿਚ ਚੱਲ ਰਹੇ ਲੌਕਡਾਊਨ ਦੌਰਾਨ ਪੱਛਮੀ ਰਾਜਸਥਾਨ ਦੇ ਅਨਾਰ ਉਤਪਾਦਕ ਕਿਸਾਨਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਸਥਿਤੀ ਇਹ ਹੈ ਕਿ ਸੈਂਕੜੇ ਟਨ ਅਨਾਰ ਖ਼ਰਾਬ ਹੋਣ ਲੱਗਿਆ ਹੈ।
File Photo
ਇਹੀ ਨਹੀਂ ਜੋ ਅਨਾਰ ਵਿਕ ਰਿਹਾ ਹੈ, ਉਹ ਵੀ ਕਿਸਾਨਾਂ ਨੂੰ ਘੱਟ ਕੀਮਤ ‘ਤੇ ਵੇਚਣਾ ਪੈ ਰਿਹਾ ਹੈ। ਪੱਛਮੀ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਜੋਧਪੁਰ, ਜਲੌਰ, ਪਾਲੀ ਅਤੇ ਸਿਰੋਹੀ ਜ਼ਿਲ੍ਹਿਆਂ ਵਿਚ ਅਨਾਰ ਲਗਭਗ 6 ਹਜ਼ਾਰ ਹੈਕਟੇਅਰ ਰਕਬੇ ਵਿਚ ਉਗਾਇਆ ਜਾਂਦਾ ਹੈ। ਸਿਰਫ ਬਾੜਮੇਰ ਜ਼ਿਲੇ ਵਿਚ ਹੀ ਰਾਜਸਥਾਨ ਦਾ ਇਕ ਤਿਹਾਈ ਅਨਾਰ ਪੈਦਾ ਹੁੰਦਾ ਹੈ।
File Photo
ਬਾੜਮੇਰ ਤੋਂ ਅਨਾਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਚਲਦਿਆਂ ਅਨਾਰ ਦੂਜੇ ਸੂਬਿਆਂ ਵਿਚ ਜਾਣਾ ਬੰਦ ਹੋ ਗਿਆ ਹੈ, ਜਦਕਿ ਰਾਜਸਥਾਨ ਵਿਚ ਵੀ ਇਸ ਦੀ ਵਿਕਰੀ ਵਿਚ ਭਾਰੀ ਗਿਰਾਵਟ ਆ ਗਈ ਹੈ।
Photo
ਉਹਨਾਂ ਦੱਸਿਆ ਕਿ ਪਿਛਲੇ ਸਾਲ ਅਨਾਰ 58 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ ਪਰ ਹੁਣ 30 ਤੋਂ 32 ਰੁਪਏ ਕਿਲੋ ਵਿਚ ਹੀ ਇਸ ਨੂੰ ਵੇਚਣਾ ਪੈ ਰਿਹਾ ਹੈ, ਜੇਕਰ ਉਹ ਅਨਾਰ ਨਹੀਂ ਵੇਚਦੇ ਤਾਂ ਇਹ ਖਰਾਬ ਹੋ ਸਕਦੇ ਹਨ। ਕਿਸਾਨਾਂ ਨੇ ਗਹਿਲੋਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਅਨਾਰ ਨੂੰ ਕੋਲਡ ਸਟੋਰੇਜ ਵਿਚ ਰੱਖਣ ਦਾ ਮੁਫਤ ਪ੍ਰਬੰਧ ਕੀਤਾ ਜਾਵੇ ਤਾਂ ਕਿਸਾਨ ਇਸ ਸੰਕਟ ਤੋਂ ਬਚ ਸਕਦੇ ਹਨ।