Hybrid Eucalyptus Farming: ਲਾਹੇਵੰਦ ਹੋ ਸਕਦੀ ਹੈ ਹਾਈਬਰੀਡ ਸਫੈਦੇ ਦੀ ਖੇਤੀ
Published : Jun 12, 2025, 9:10 am IST
Updated : Jun 12, 2025, 9:10 am IST
SHARE ARTICLE
Hybrid eucalyptus farming can be profitable
Hybrid eucalyptus farming can be profitable

ਇਕ ਏਕੜ ’ਚ ਤਕਰੀਬਨ 800 ਬੂਟਾ ਸਫੈਦੇ ਦਾ ਲਗਾਇਆ ਜਾ ਸਕਦਾ ਹੈ

Hybrid eucalyptus farming can be profitable:  ਪੰਜਾਬ ਦੇ ਕਿਸਾਨ ਵਲੋਂ ਕਣਕ ਅਤੇ ਝੋਨੇ ਹੇਠ ਰਕਬਾ ਘਟਾ ਕੇ ਹਾਈਬਰੀਡ ਸਫੈਦੇ ਦੀ ਖੇਤੀ ਕਰਨ ਵੱਲ ਅਪਣਾ ਧਿਆਨ ਮੋੜਿਆ ਹੈ। ਸਫੈਦੇ ਦੀ ਖੇਤੀ ਕਰਨ ਲਈ ਕੋਈ ਬਹੁਤ ਮਿਹਨਤ ਵੀ ਨਹੀਂ ਕਰਨੀ ਪੈਂਦੀ। ਕਮਾਈ ਆਮ ਫ਼ਸਲਾਂ ਨਾਲੋਂ ਜ਼ਿਆਦਾ ਹੈ। ਜੰਗਲਾਤ ਵਿਭਾਗ ਵੀ ਇਸ ਮਾਮਲੇ ਵਿਚ ਕਿਸਾਨਾਂ ਦੀ ਖ਼ੂਬ ਮੱਦਦ ਕਰ ਰਿਹਾ ਹੈ ਤਾਕਿ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਣ ਦੇ ਨਾਲ ਹੀ ਜੰਗਲਾਤ ਹੇਠ ਆਉਣ ਵਾਲੀਆਂ ਜ਼ਮੀਨਾਂ ਹੇਠਲਾ ਰਕਬਾ ਵੀ ਵਧ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਹਾਈਬਰੀਡ ਸਫੈਦੇ ਦਾ ਬੂਟਾ 10 ਰੁਪਏ ਦਾ ਅਤੇ ਕਾਲੋਨ ਵਾਲਾ ਬੂਟਾ ਤਕਰੀਬਨ 12 ਰੁਪਏ ਦਾ ਮਿਲ ਜਾਂਦਾ ਹੈ।

ਜੇਕਰ ਕਿਸਾਨ ਇਸ ਨੂੰ ਏਕੜਾਂ ’ਚ ਨਾ ਵੀ ਲਗਾਉਣਾ ਚਾਹੁੰਣ ਤਾਂ ਛੋਟੇ ਅਤੇ ਦਰਮਿਆਨੇ ਕਿਸਾਨ ਅਪਣੇ ਖੇਤ ਦੀਆਂ ਵੱਟਾਂ ’ਤੇ ਵੀ ਲਾ ਸਕਦੇ ਹਨ ਕਿਉਂਕਿ ਹਾਈਬਰੀਡ ਸਫੈਦੇ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਫ਼ਸਲ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਇਕ ਏਕੜ ’ਚ ਤਕਰੀਬਨ 800 ਬੂਟਾ ਸਫੈਦੇ ਦਾ ਲਗਾਇਆ ਜਾ ਸਕਦਾ ਹੈ। ਜਿਹੜਾ ਪੰਜਵੇਂ ਸਾਲ ਵਿਚ ਕਿਸਾਨਾਂ ਨੂੰ ਆਮਦਨ ਦੇ ਦਿੰਦਾ ਹੈ। ਹਾੜ੍ਹੀ ਦੀਆਂ ਫ਼ਸਲਾਂ ਦੌਰਾਨ ਸਫੈਦੇ ‘ਚ ਕਣਕ ਦੀ ਫਸਲ ਵੀ ਬੀਜੀ ਜਾ ਸਕਦੀ ਹੈ। ਕਿਉਂਕਿ ਸਰਦੀ ਵਿਚ ਇਸ ਦੇ ਸਾਰੇ ਪੱਤੇ ਝੜ ਜਾਂਦੇ ਹਨ।

ਜੰਗਲਾਤ ਵਿਭਾਗ ਵਲੋਂ ਸਫੈਦੇ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਪਹਿਲੇ ਦੋ ਸਾਲ ਪ੍ਰਤੀ ਬੂਟਾ 14 ਰੁਪਏ ਅਤੇ ਤੀਜੇ ਸਾਲ ਪ੍ਰਤੀ ਬੂਟਾ 7 ਰੁਪਏ ਖ਼ਰਚੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ। ਵਿਭਾਗ ਕੋਲੋਂ ਇਹ ਖ਼ਰਚਾ ਲੈਣ ਲਈ ਕਿਸਾਨਾਂ ਨੂੰ ਜ਼ਮੀਨ ਦੀ ਫਰਦ ਦੇਣੀ ਹੁੰਦੀ ਹੈ। ਪੰਜ ਸਾਲ ਦਾ ਬੂਟਾ ਵੇਚਣ ਯੋਗ ਹੋ ਜਾਂਦਾ ਹੈ। ਜਿਹੜਾ 1800 ਤੋਂ ਲੈ ਕੇ 2000 ਰੁਪਏ ਪ੍ਰਤੀ ਬੂਟੇ ਤੱਕ ਵਿਕ ਜਾਂਦਾ ਹੈ। ਬਾਕੀ ਮੰਡੀ ਦੇ ਉਤਰਾਅ ਚੜ੍ਹਾਅ ਕਾਰਨ ਭਾਅ ਘੱਟ ਵੱਧ ਵੀ ਹੋ ਸਕਦਾ ਹੈ। ਜੇਕਰ ਪੰਜਾਬ ਦੇ ਕਿਸਾਨ ਅਪਣੀ ਜ਼ਮੀਨ ਦਾ ਕੁੱਝ ਰਕਬਾ ਸਫੈਦੇ ਦੀ ਕਾਸ਼ਤ ਕਰਨ ਜਾਂ ਫਿਰ ਵੱਟਾਂ ’ਤੇ ਸਫੈਦੇ ਲਗਾਉਣ ਤਾਂ ਆਮਦਨੀ ਦਾ ਵਧੀਆ ਸਾਧਨ ਹੋ ਸਕਦਾ ਹੈ। 

ਬ੍ਰਿਸ ਭਾਨ ਬੁਜਰਕ  (ਮੋ. 9876101698)

 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement