ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਅਮਰੀਕੀ ਖੇਤੀ ਮੰਤਰੀ ਦੇ ਬਿਆਨ ਮਗਰੋਂ ਭੜਕਿਆ ਵਿਵਾਦ
Published : Feb 3, 2026, 7:33 pm IST
Updated : Feb 3, 2026, 7:33 pm IST
SHARE ARTICLE
Controversy erupts after US Agriculture Secretary's statement on India-US trade deal
Controversy erupts after US Agriculture Secretary's statement on India-US trade deal

ਅਮਰੀਕੀ ਖੇਤੀ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤ ਨੇ ਅਮਰੀਕਾ ਤੋਂ ਖੇਤੀ ਆਯਾਤ ਨੂੰ ਉਦਾਰ ਬਣਾਇਆ ਹੈ, ਸਰਕਾਰ ਸੰਸਦ ਨੂੰ ਭਰੋਸੇ 'ਚ ਲਵੇ: ਜੈਰਾਮ ਰਮੇਸ਼

ਨਿਊਯਾਰਕ/ਨਵੀਂ ਦਿੱਲੀ: ਅਮਰੀਕਾ ਨਾਲ ਵਪਾਰ ਸਮਝੌਤਿਆਂ ਨੂੰ ਲੈ ਕੇ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਸਾਹਮਣੇ ਸਮਰਪਣ ਕਰ ਦਿਤਾ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਸਰਕਾਰ ਤੋਂ ਇਹ ਵੀ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ ਕੀ ਉਹ ਭਾਰਤ ਦੇ ਖੇਤੀ ਖੇਤਰ ਨੂੰ ਅਮਰੀਕਾ ਲਈ ਪੂਰੀ ਤਰ੍ਹਾਂ ਖੋਲ੍ਹਣ ਜਾ ਰਹੀ ਹੈ।

ਅਮਰੀਕੀ ਦੇ ਖੇਤੀ ਮੰਤਰੀ ਬਰੂਕ ਰੋਲਿੰਸ ਨੇ ਅਮਰੀਕੀ ਕਿਸਾਨਾਂ ਲਈ ਇਕ ਵਾਰੀ ਫਿਰ ਕੰਮ ਕਰਨ ਲਈ ਟਰੰਪ ਨੂੰ ਧਨਵਾਦ ਦਿਤਾ। ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ, ‘‘ਨਵਾਂ ਅਮਰੀਕਾ-ਭਾਰਤ ਸਮਝੌਤਾ ਭਾਰਤ ਦੇ ਵਿਸ਼ਾਲ ਬਾਜ਼ਾਰ ’ਚ ਵੱਧ ਅਮਰੀਕੀ ਖੇਤੀ ਉਤਪਾਦਾਂ ਦਾ ਨਿਰਯਾਤ ਕਰੇਗਾ, ਜਿਸ ਨਾਲ ਕੀਮਤਾਂ ਵਧਣਗੀਆਂ ਅਤੇ ਪੇਂਡੂ ਅਮਰੀਕਾ ’ਚ ਨਕਦੀ ਦਾ ਪ੍ਰਵਾਹ ਹੋਵੇਗਾ।’’

ਇਸ ’ਤੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਨੂੰ ਸੰਸਦ ਨੂੰ ਭਰੋਸੇ ’ਚ ਲੈਣਾ ਚਾਹੀਦਾ ਹੈ ਅਤੇ ਦੋਹਾਂ ਸਦਨਾਂ ’ਚ ਪੂਰੇ ਖਰੜੇ ਨੂੰ ਰੱਖਿਆ ਜਾਵੇ ਅਤੇ ਇਨ੍ਹਾਂ ’ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਸੰਸਦ ਦਾ ਸੈਸ਼ਨ ਜਾਰੀ ਹੈ। ਯੂਰਪੀ ਸੰਘ ਅਤੇ ਅਮਰੀਕਾ, ਦੋਹਾਂ ਨਾਲ ਹੋਏ ਵਪਾਰ ਸਮਝੌਤਿਆਂ ਦਾ ਖਰੜਾ ਸੰਸਦ ਦੇ ਦੋਹਾਂ ਸਦਨਾਂ ’ਚ ਰਖਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ’ਤੇ ਚਰਚਾ ਹੋਵੇ, ਖ਼ਾਸਕਰ ਇਸ ਲਈ ਕਿਉਂਕਿ ਅਮਰੀਕੀ ਖੇਤੀ ਮੰਤਰੀ ਬਰੂਕ ਰੋਲਿੰਸ ਨੇ ਇਹ ਦਾਅਵਾ ਕੀਤਾ ਹੈ ਕਿ ਭਾਰਤ ਨੇ ਅਮਰੀਕਾ ਤੋਂ ਖੇਤੀ ਆਯਾਤ ਨੂੰ ਉਦਾਰ ਬਣਾਇਆ ਹੈ।’’

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘‘ਹਿੰਦੁਸਤਾਨ ਦੇ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਸਮਝੌਤੇ ’ਚ ਤੁਹਾਡੀ ਮਿਹਨਤ ਅਤੇ ਖ਼ੂਨ-ਪਸੀਨੇ ਨੂੰ ਨਰਿੰਦਰ ਮੋਦੀ ਜੀ ਨੇ ਵੇਚ ਦਿਤਾ ਹੈ ਕਿਉਂਕਿ ਉਹ ਕੰਪਰੋਮਾਈਜ਼ਡ ਹਨ। ਉਨ੍ਹਾਂ ਨੇ ਸਿਰਫ਼ ਤੁਹਾਨੂੰ ਨਹੀਂ, ਦੇਸ਼ ਨੂੰ ਵੇਚ ਦਿਤਾ ਹੈ।’’

ਜਦਕਿ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅਮਰੀਕਾ ਵਲੋਂ ਕਿਹਾ ਗਿਆ ਹੈ ਕਿ ਅਮਰੀਕੀ ਖੇਤੀ ਉਤਪਾਦ ਹੁਣ ਭਾਰਤੀ ਬਾਜ਼ਾਰ ’ਚ ਵਿਕਣਗੇ ਜਿਸ ਨਾਲ ਪੇਂਡੂ ਅਮਰੀਕਾ ’ਚ ਪੈਸਾ ਆਵੇਗਾ। ਇਸ ਢਿੱਲ ਨਾਲ ਟਰੰਪ ਨੇ ਅਮਰੀਕੀ ਕਿਸਾਨਾ ਲਈ ਫਾਇਦਾ ਯਕੀਨੀ ਕੀਤਾ ਹੈ।’’

ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਅਮਰੀਕਾ ਨਾਲ ਵਪਾਰ ਸਮਝੌਤੇ ’ਚ ਦੇਸ਼ ਦੇ ਕਿਸਾਨਾਂ ਨਾਲ ਘਾਤਮ ਵਿਸ਼ਵਾਸਘਾਤ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਦੁਰਸਤੇ ’ਤੇ ਲਿਆ ਕੇ ਖੜ੍ਹਾ ਕਰ ਦਿਤਾ ਗਿਆ ਹੈ, ਜਿਥੇ ਰੋਜ਼ੀ-ਰੋਟੀ ਖੋਹਣ ਦੀ ਗੱਲ ਹੈ ਅਤੇ ਆਮਦਨ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਦੋਸ਼ ਲਾਇਆ, ‘‘ਭਾਰਤ ਦੀ ਸੰਪ੍ਰਭੂਤਾ ਨਾਲ ਵੀ ਖਿਲਵਾੜ ਕੀਤਾ ਗਿਆ ਹੈ।’’

‘ਐਕਸ’ ’ਤੇ ਇਕ ਪੋਸਟ ’ਚ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕੀ ਖੇਤੀ ਉਤਪਾਦਾਂ ਲਈ ਭਾਰਤੀ ਬਾਜ਼ਾਰਾਂ ਨੂੰ ਖੋਲ੍ਹਣਾ ਦੇਸ਼ ਦੀ ਲਗਭਗ 70 ਫ਼ੀ ਸਦੀ ਆਬਾਦੀ ਨਾਲ ‘ਵਿਸ਼ਵਾਸਘਾਤ’ ਹੈ, ਜੋ ਖੇਤੀ ਉਤੇ ਨਿਰਭਰ ਹੈ। ਉਨ੍ਹਾਂ ਕਿਹਾ, ‘‘ਭਾਰਤ ਦੇ ਬਾਜ਼ਾਰ ਨੂੰ ਅਮਰੀਕੀ ਖੇਤੀ ਉਤਪਾਦਾਂ ਅਤੇ ਅਨਾਜਾਂ ਲਈ ਖੋਲ੍ਹਣਾ ਸਾਡੇ ਦੇਸ਼ ਦੀ ਖੇਤੀ-ਕਿਸਾਨੀ ਉਤੇ ਰੋਜ਼ੀ-ਨਿਰਭਰ ਰਨ ਵਾਲੀ 70 ਫ਼ੀ ਸਦੀ ਆਬਾਦੀ ਨਾਲ ਧੋਖਾ ਹੈ।’’

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement