ਪਰਿਵਾਰ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਵੱਧ ਤੋਂ ਵੱਧ ਉਗਾਓ ਦਾਲਾਂ ਅਤੇ ਤਿਲ
Published : Jul 12, 2020, 3:16 pm IST
Updated : Jul 12, 2020, 3:16 pm IST
SHARE ARTICLE
Pulses
Pulses

ਪੰਜਾਬ ਦਾ ਕੋਈ ਅਜਿਹਾ ਘਰ ਨਹੀਂ ਜਿੱਥੇ ਮਾਂਹ, ਮੂੰਗੀ ਤੇ ਤਿਲਾਂ ਦੀ ਵਰਤੋਂ ਨਾ ਹੁੰਦੀ ਹੋਵੇ।

ਚੰਡੀਗੜ੍ਹ: ਪੰਜਾਬ ਦਾ ਕੋਈ ਅਜਿਹਾ ਘਰ ਨਹੀਂ ਜਿੱਥੇ ਮਾਂਹ, ਮੂੰਗੀ ਤੇ ਤਿਲਾਂ ਦੀ ਵਰਤੋਂ ਨਾ ਹੁੰਦੀ ਹੋਵੇ। ਇਹ ਸਾਉਣੀ ਦੀਆਂ ਫ਼ਸਲਾਂ ਹਨ ਤੇ ਇਨ੍ਹਾਂ ਦੀ ਬਿਜਾਈ ਜੁਲਾਈ ਵਿਚ ਕੀਤੀ ਜਾਂਦੀ ਹੈ। ਤਿਲ ਮੁੱਖ ਤੇਲ ਬੀਜ ਫ਼ਸਲ ਹੈ ਪਰ ਇਸ ਦੀ ਵਰਤੋਂ ਖਾਣ ਲਈ ਵਧੇਰੇ ਹੁੰਦੀ ਹੈ। ਮਾਂਹ ਅਤੇ ਮੂੰਗੀ ਦੀ ਦਾਲ ਦੀ ਪੰਜਾਬੀਆਂ ਵੱਲੋਂ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਮਾਂਹ ਦੀ ਦਾਲ ਵਿਚ ਕਾਫ਼ੀ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ, ਜਿਹੜੀ ਕਿ ਸ਼ਾਕਾਹਾਰੀ ਖ਼ੁਰਾਕ ਨੂੰ ਸੰਪੂਰਨ ਬਣਾਉਂਦੀ ਹੈ।

pulsesPulses

ਮੂੰਗੀ ਹਲਕੀ ਦਾਲ ਹੈ। ਇਸ ਨੂੰ ਹਜ਼ਮ ਕਰਨਾ ਸੌਖਾ ਹੈ। ਇਹ ਦੋਵੇਂ ਦਾਲਾਂ ਸਾਬਤ ਵੀ ਬਣਾਈਆਂ ਜਾਂਦੀਆਂ ਹਨ ਅਤੇ ਦਲ ਕੇ ਛਿਲਕੇ ਸਮੇਤ ਤੇ ਛਿਲਕੇ ਤੋਂ ਬਗ਼ੈਰ ਵੀ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦੇ ਭੱਲੇ ਤੇ ਪੀਠੀ ਵੀ ਬਣਦੀ ਹੈ। ਮੂੰਗੀ ਦੀਆਂ ਪਿੰਨੀਆਂ ਵੀ ਬਣਦੀਆਂ ਹਨ। ਤਿਲਾਂ ਦੀ ਵਰਤੋਂ ਸਰਦੀਆਂ ਵਿਚ ਰਿਓੜੀਆ, ਤਿਲ ਭੁੱਗ ਤੇ ਹੋਰ ਮਠਿਆਈਆਂ ਬਣਾਉਣ ਲਈ ਕੀਤੀ ਜਾਂਦੀ ਹੈ।

 

ਜ਼ਮੀਨ ਦੀ ਸਿਹਤ 'ਚ ਹੁੰਦਾ ਹੈ ਸੁਧਾਰ

ਜਦ ਤੋਂ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆਈਆਂ ਹਨ, ਕਿਸਾਨਾਂ ਨੇ ਦਾਲਾਂ ਤੇ ਤਿਲਾਂ ਦੀ ਕਾਸ਼ਤ ਬੰਦ ਕਰ ਦਿੱਤੀ ਹੈ। ਬਾਜ਼ਾਰ 'ਚ ਇਹ ਦਾਲਾਂ ਕਰੀਬ 100 ਰੁਪਏ ਕਿੱਲੋ ਮਿਲਦੀਆਂ ਹਨ। ਦਾਲਾਂ ਜਿੱਥੇ ਮਨੁੱਖੀ ਸਿਹਤ 'ਚ ਸੁਧਾਰ ਕਰਦੀਆਂ ਹਨ, ਉੱਥੇ ਧਰਤੀ ਦੀ ਸਿਹਤ ਨੂੰ ਵੀ ਠੀਕ ਕਰਦੀਆਂ ਹਨ। ਧਰਤੀ ਨੂੰ ਸਿਹਤਮੰਦ ਕਰਨ ਲਈ ਦਾਲਾਂ ਦੀ ਕਾਸ਼ਤ ਬਹੁਤ ਜ਼ਰੂਰੀ ਹੈ।

Black sesameBlack sesame

ਇਸ ਦੇ ਨਾਲ ਹੀ ਘਰੇਲੂ ਲੋੜ ਲਈ ਤਿਲਾਂ ਦੀ ਬਿਜਾਈ ਵੀ ਜ਼ਰੂਰੀ ਹੈ। ਮਿੱਟੀ ਦੀ ਸਿਹਤ ਦੇ ਨਾਲ-ਨਾਲ ਦਾਲਾਂ ਦੀ ਕਾਸ਼ਤ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ। ਇਹ ਤਾਂ ਮੀਂਹ ਦੇ ਪਾਣੀ ਨਾਲ ਹੀ ਪੱਕ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਨਦੀਨਾਂ ਉੱਪਰ ਕਾਬੂ ਪਾਉਣ 'ਚ ਵੀ ਸਹਾਈ ਹੁੰਦੀਆਂ ਹਨ।

Mungi Mungi

ਸਿਆਣੇ ਆਖਦੇ ਹਨ:

ਜੱਟ ਕੀ ਜਾਣੇ ਰਾਹ। ਮਾਂਹ ਕੀ ਜਾਣੇ ਘਾਹ।

ਇਨ੍ਹਾਂ ਵਿਚ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ ਤੇ ਸ਼ੁੱਧ ਦਾਲ ਪ੍ਰਾਪਤ ਹੁੰਦੀ ਹੈ। ਬਹੁਤੇ ਕਿਸਾਨ ਦਾਲਾਂ ਦੀ ਕਾਸ਼ਤ ਇਸ ਲਈ ਨਹੀਂ ਕਰਦੇ ਕਿ ਜੇ ਮੀਂਹ ਵਧੇਰੇ ਪੈ ਜਾਣ ਤਾਂ ਫ਼ਸਲ ਖ਼ਰਾਬ ਹੋ ਸਕਦੀ ਹੈ। ਅਜਿਹਾ ਘੱਟ ਹੀ ਹੁੰਦਾ ਹੈ। ਜੇ ਫ਼ਸਲ ਖ਼ਰਾਬ ਹੋ ਵੀ ਜਾਵੇ ਤਾਂ ਇਸ ਨੂੰ ਖੇਤ ਵਿਚ ਵਾਹ ਦਿੱਤਾ ਜਾਵੇ। ਤਾਂ ਅਗਲੀ ਫ਼ਸਲ (ਕਣਕ) ਨੂੰ ਬਹੁਤ ਘੱਟ ਰਸਾਇਣਕ ਖਾਦਾਂ ਦੀ ਲੋੜ ਪਵੇਗੀ।

ਮੂੰਗੀ

ਮਾਂਹ ਅਤੇ ਮੂੰਗੀ ਦੀ ਬਿਜਾਈ ਜੁਲਾਈ ਦੇ ਸ਼ੁਰੂ ਵਿਚ ਕਰਨੀ ਚਾਹੀਦੀ ਹੈ। ਦੋਵਾਂ ਦਾਲਾਂ ਦਾ 8 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਮੂੰਗੀ ਦੀਆਂ ਐੱਮਐੱਲ-818 ਤੇ ਐੱਮਐੱਲ-2056 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਹੈ। ਇਹ ਕਿਸਮਾਂ ਤਿਆਰ ਹੋਣ ਵਿਚ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਲੈਂਦੀਆਂ ਹਨ। ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾ ਕੇ ਸੋਧ ਲੈਣਾ ਚਾਹੀਦਾ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਸੈਂਟੀਮੀਟਰ ਫ਼ਾਸਲਾ ਰੱਖੋ।

 

ਮਾਂਹ

ਪੰਜਾਬ ਵਿਚ ਕਾਸ਼ਤ ਲਈ ਮਾਂਹ ਦੀਆਂ ਐੱਮਡਬਲਿਊਐੱਸ-114 ਤੇ ਐੱਮਡਬਲਿਊਐੱਸ-338 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਤੋਂ ਚਾਰ ਕੁਇੰਟਲ ਤਕ ਝਾੜ ਪ੍ਰਾਪਤ ਹੁੰਦਾ ਹੈ। ਮਾਂਹ ਨੂੰ ਮੱਕੀ ਦੇ ਸਿਆੜਾਂ ਵਿਚਕਾਰ ਵੀ ਬੀਜਿਆ ਜਾ ਸਕਦਾ ਹੈ। ਮੈਦਾਨਾਂ ਵਿਚ ਮਾਹਾਂ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ 'ਚ ਕਰ ਲੈਣੀ ਚਾਹੀਦੀ ਹੈ।

pulses pricePulses 

ਰਵਾਂਹ

ਰਵਾਂਹ ਇਕ ਹੋਰ ਅਜਿਹੀ ਦਾਲ ਹੈ, ਜਿਸ ਦੀ ਪੰਜਾਬੀਆਂ ਦੇ ਘਰਾਂ 'ਚ ਆਮ ਵਰਤੋਂ ਕੀਤੀ ਜਾਂਦੀ ਹੈ। ਰਵਾਂਹ ਦੀ ਬਿਜਾਈ ਲਈ ਵੀ ਇਹ ਢੁੱਕਵਾਂ ਸਮਾਂ ਹੈ। ਇਸ ਦੀ ਬਿਜਾਈ ਮੱਕੀ ਦੇ ਸਿਆੜਾਂ ਵਿਚ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਸੀਐੱਲ-367 ਤੇ ਰਵਾਂਹ-8 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਵਧੀਆ ਫ਼ਸਲ ਪੰਜ ਕੁਇੰਟਲ ਤਕ ਦਾਲ ਪ੍ਰਤੀ ਏਕੜ ਦਿੰਦੀ ਹੈ। ਇਕ ਏਕੜ ਦੀ ਬਿਜਾਈ ਲਈ ਰਵਾਂਹ-88 ਦਾ 16 ਕਿੱਲੋ ਤੇ ਸੀਐੱਲ-367 ਦਾ 8 ਕਿੱਲੋ ਬੀਜ ਪ੍ਰਤੀ ਏਕੜ ਵਰਤੋ।

Pulse Pulse

ਤਿਲ

ਇਨ੍ਹਾਂ ਦਾਲਾਂ ਵਿਚ ਤਿਲਾਂ ਦੇ ਸਿਆੜ ਵੀ ਲਗਾਏ ਜਾ ਸਕਦੇ ਹਨ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ। ਬਿਜਾਈ ਸਮੇਂ ਪੰਜ ਕਿੱਲੋ ਨਾਈਟ੍ਰੋਜਨ ਤੇ 10 ਕਿੱਲੋ ਫਾਸਫੋਰਸ ਪ੍ਰਤੀ ਏਕੜ ਪਾਓ। ਪੰਜਾਬ ਵਿਚ ਕਾਸ਼ਤ ਵਾਸਤੇ ਪੰਜਾਬ ਤਿਲ ਨੰਬਰ-2 ਅਤੇ ਆਰਟੀ-346 ਕਿਸਮਾਂ ਦੀ ਬਿਜਾਈ ਕਰੋ। ਇਕ ਏਕੜ ਲਈ ਇਕ ਕਿੱਲੋ ਬੀਜ ਕਾਫ਼ੀ ਹੈ।

TilPhoto

ਬਰਸਾਤ ਦੇ ਦਿਨਾਂ ਵਿਚ ਫ਼ਸਲ ਵੱਲ ਪੂਰਾ ਧਿਆਨ ਦੇਵੋ। ਜੇ ਕੋਈ ਬਿਮਾਰੀ ਵਾਲਾ ਬੂਟਾ ਨਜ਼ਰ ਆਵੇ ਤਾਂ ਉਸ ਨੂੰ ਪੁੱਟ ਕੇ ਨਸ਼ਟ ਕਰ ਦੇਵੋ। ਜੇ ਕਿਸੇ ਪੱਤੇ ਉੱਤੇ ਕੋਈ ਕੀੜਾ ਹੋਵੇ ਤਾਂ ਉਸ ਪੱਤੇ ਨੂੰ ਤੋੜ ਕੇ ਕੀੜੇ ਨੂੰ ਮਾਰ ਦੇਵੋ। ਜੇ ਕੀੜਿਆਂ ਦਾ ਹਮਲਾ ਜ਼ਿਆਦਾ ਹੋਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement