ਕਿਸਾਨਾਂ ਲਈ ਦਾਲਾਂ ਤੇ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਆਸਾਨ ਤਰੀਕਾ, ਪੜ੍ਹੋ ਪੂਰੀ ਖਬਰ
Published : Jul 9, 2020, 3:48 pm IST
Updated : Jul 9, 2020, 3:48 pm IST
SHARE ARTICLE
Damage to the fog crop
Damage to the fog crop

 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਵਿਚ ਪੰਜਾਬ ਹੀ ਨਹੀਂ

 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਵਿਚ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਠੰਡ ਜ਼ੋਰਾਂ-ਸ਼ੋਰਾਂ ਤੇ ਪੈ ਰਹੀ ਹੈ ਤੇ ਖਾਸ ਕਰਕੇ ਇਸ ਠੰਡ ਵਿਚ ਕਿਸਾਨਾਂ ਨੂੰ ਦੋ ਹੱਥ ਹੋਣਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਤੇ ਠੰਡ ‘ਚ ਕੋਹਰੇ ਦੀ ਮਾਰ ਨਾਲ ਉਨ੍ਹਾਂ ਦੀਆਂ ਮਿਹਨਤ ਨਾਲ ਬੀਜੀਆਂ ਫਸਲਾਂ ਖਰਾਬ ਹੋ ਰਹੀਆਂ ਹਨ।

Damage to the fog cropDamage to the fog crop

ਅੱਜ ਅਸੀਂ ਤੁਹਾਨੂੰ ਆਲੂ, ਸਰੋਂ, ਦਾਲਾਂ ਅਤੇ ਸਬਜੀਆਂ ਨੂੰ ਕੋਹਰੇ ਤੋਂ ਬਚਾਉਣ ਦਾ ਇੱਕ ਆਸਾਨ ਤੇ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਵਧੀਆ ਤੇ ਆਸਾਨ ਹੈ ਜਿਸ ਨਾਲ ਤੁਹਾਡੀ ਫਸਲ ਬਰਬਾਦ ਹੋਣ ਤੋਂ ਬਚ ਸਕਦੀ ਹੈ ਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਜਿਆਦਾ ਖੇਚਲ ਵੀ ਨਹੀਂ ਕਰਨੀ ਪਵੇਗੀ। ਜੇਕਰ ਕੋਹਰਾ ਥੋੜ੍ਹਾ ਪੈ ਰਿਹਾ ਤਾਂ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੇ ਕੋਹਰਾ ਜ਼ਿਆਦਾ ਪੈਣ ਲੱਗ ਜਾਵੇ ਤਾਂ ਤਣੇ ਤੋਂ ਲੈ ਕੇ ਪੱਤਿਆਂ ਤੱਕ ਫ਼ਸਲ ਨੂੰ ਨੁਕਸਾਨ ਪੁੱਜ ਸਕਦਾ ਹੈ।

ਕੋਹਰਾ ਸਿੱਧਾ ਨੁਕਸਾਨ ਕਿਵੇਂ ਕਰਦਾ

Damage to the fog cropDamage to the fog crop

ਜਦੋਂ ਬਰਫ਼ ਪੱਤੇ ਉੱਤੇ ਜੰਮ ਜਾਂਦੀ ਹੈ ਤਾਂ ਉਸ ਨਾਲ ਪੱਤੇ ਦੇ ਅੰਦਰਲਾ ਤਾਪਮਾਨ ਠੰਡਾ ਹੁੰਦਾ ਹੈ। ਬੂਟੇ ਦੇ ਟਿਸ਼ੂ ਦੇ ਵਿਚ ਜੋ ਨਿਕੇ-ਨਿੱਕੇ ਸੈਲ ਹੁੰਦੇ ਹਨ ਤਾਂ ਉਨ੍ਹਾਂ ਦੇ ਵਿਚ ਬਰਫ਼ ਜੰਮ ਜਾਂਦੀ ਹੈ। ਬਰਫ਼ ਜੰਮਣ ਨਾਲ ਸੀ-ਹਾਈਡਟ੍ਰੇਡਟਹੋ ਜਾਂਦੀ ਹੈ, ਤਾਂ ਉਸਦੇ ਵਿਚ ਇੰਜਰੀ ਹੁੰਦੀ ਹੈ। ਸਭ ਤੋਂ ਵੱਧ ਕੋਹਰੇ ਦਾ ਨੁਕਸਾਨ ਜ਼ਿਆਦਾ ਉੱਥੇ ਹੁੰਦਾ ਹੈ ਜਿੱਥੇ ਆਲੂ ਜਾਂ ਸਬਜ਼ੀ ਤੁਸੀਂ ਬਿਨਾਂ ਵੱਟਾਂ ਲਗਾਈਆਂ ਹੋਈਆਂ ਹਨ ਜਾਂ ਜਿਹੜੀਆਂ ਜਮੀਨਾਂ ਖੁਸ਼ਕ ਹਨ ਉੱਥੇ ਕੋਹਰੇ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ।

ਕੰਟਰੋਲ ਕਿਵੇਂ ਕਰੀਏ

ਕੋਹਰੇ ਦੇ ਨੁਕਸਾਨ ਨੂੰ ਕੰਟਰੋਲ ਕਰਨ ਲਈ ਜਮੀਨ ‘ਚ ਨਮੀ ਹੋਣਾ ਜਰੂਰੀ ਹੈ ਜੇ ਖੇਤ ‘ਚ ਨਮੀ ਨਹੀਂ ਤਾਂ ਜਿਹੜੇ ਪੋਰ ਸਪੇਸ ਹਨ ਉਨ੍ਹਾਂ ਵਿਚ ਹਵਾ ਦੀ ਮਾਤਰਾ ਜ਼ਿਆਦਾ ਹੋਵੇਗੀ। ਹਵਾਂ ਹੀਟ ਨੂੰ ਜਮੀਨ ਦੇ ਵਿਚ ਨਹੀਂ ਜਾਣ ਦਿੰਦੀ ਤੇ ਜਮੀਨ ਨੂੰ ਗਰਮ ਨਹੀਂ ਹੋਣ ਦਿੰਦੀ। ਇਸ ਲਈ ਜੇ 30 ਸੈ.ਮੀ ਤੱਕ ਜਮੀਨ ਗਿੱਲੀ ਹੈ ਤਾਂ ਪਾਣੀ ਹੀਟ ਜ਼ਿਆਦਾ ਲੈ ਲੈਂਦਾ ਹੈ ਤਾਂ ਤੁਸੀਂ ਕੋਹਰੇ ਤੋਂ ਫ਼ਸਲ ਨੂੰ ਬਚਾ ਸਕਦੇ ਹੋ।

Damage to the fog cropDamage to the fog crop

ਜੇ ਤੁਹਾਡੇ ਕੋਲ ਦੋ ਖੇਤ ਹਨ, ਇਕ ਨੂੰ ਪਾਣੀ ਲੱਗਿਆ ਹੈ ਤੇ ਇਕ ਖੇਤ ਨੂੰ ਪਾਣੀ ਨਹੀਂ ਲੱਗਿਆ ਹੋਇਆ। ਜਿਸ ਖੇਤ ਨੂੰ ਪਾਣੀ ਨਹੀਂ ਲੱਗਿਆ ਹੋਇਆ ਤਾਂ ਉਸ ਵਿਚ ਕੋਹਰਾ ਨੁਕਸਾਨ ਜ਼ਿਆਦਾ ਕਰੇਗਾ, ਚਾਹੇ ਉਹ ਦਾਲਾਂ, ਸਰ੍ਹੋਂ, ਆਲੂ, ਫ਼ਸਲ ਹੈ ਤਾਂ ਜਮੀਨ ਨਮ ਹੋਣੀ ਚਾਹੀਦੀ ਹੈ। ਆਲੂ ਦੀ ਫ਼ਸਲ ਦੇ ਵਿਚ ਤੁਸੀਂ ਰੋਜ਼ਾਨਾ ਕਿਆਰੀਆਂ ਦੇ ਹਿਸਾਬ ਨਾਲ ਪਾਣੀ ਲਗਾ ਸਕਦੇ ਹੋ। ਜੇ ਫ਼ਸਲ ਪਹਿਲਾਂ ਹੀ ਕਮਜ਼ੋਰ ਹੈ ਤਾਂ ਕੋਹਰੇ ਨਾਲ ਉਸਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

ਨਦੀਨ

ਫ਼ਸਲ ‘ਚ ਜਿਹੜੇ ਨਦੀਨ ਉਗਦੇ ਹਨ, ਉਹ ਪੂਰੀ ਹੀਟ ਜਮੀਨ ਤੱਕ ਨਹੀਂ ਪਹੁੰਚਣ ਦਿੰਦੇ। ਨਦੀਨਾਂ ਨੂੰ ਮਾਰਨਾ ਜਰੂਰੀ ਹੈ। ਕਈਂ ਕਿਸਾਨ ਸੋਚਦੇ ਹਨ ਕਿ ਨਦੀਨ ਰਹਿਣ ਨਾਲ ਫ਼ਸਲ ਦਾ ਕੋਹਰੇ ਤੋਂ ਬਚਾਅ ਹੋ ਜਾਵੇਗਾ ਪਰ ਨਹੀਂ, ਇਨ੍ਹਾਂ ਨਾਲ ਫ਼ਸਲ ਦਾ ਬਚਾਅ ਨਹੀਂ ਹੁੰਦਾ।

Damage to the fog cropDamage to the fog crop

ਕੋਹਰੇ ਤੋਂ ਬਚਾਅ

ਜੇਕਰ ਕਿਸਾਨਾਂ ਨੂੰ ਕੋਹਰਾ ਪੈਣ ਦਾ ਡਰ ਬਣਿਆ ਰਹਿੰਦਾ ਹੈ ਤਾਂ ਉਸ ਦਿਨ ਤੁਸੀਂ ਆਪਣੇ ਖੇਤ ਵਿਚ ਧੂੰਆਂ ਕਰ ਸਕਦੇ ਹੋ, ਕਿਉਂਕਿ ਧੂੰਆਂ ਸਰਦੀਆਂ ‘ਚ ਜ਼ਿਆਦਾ ਉਪਰ ਨਹੀਂ ਜਾਂਦਾ, ਉਹ ਖੇਤ ‘ਤੇ ਆਪਣੀ ਪਰਤ ਬਣਾ ਲੈਂਦਾ ਹੈ। ਇਸ ਨਾਲ ਫ਼ਸਲ ਨੂੰ ਕੋਹਰੇ ਤੋਂ ਬਚਾਇਆ ਜਾ ਸਕਦਾ ਹੈ। ਜਿਹੜੇ ਕਿਸਾਨਾਂ ਦੇ ਸਪਰਿੰਗਲਰ ਤੇ ਫੁਆਰੇ ਲਗਾਏ ਹੋਏ ਹਨ।

Damage to the fog cropDamage to the fog crop

 ਉਨ੍ਹਾਂ ਨੂੰ ਸਲਾਹ ਹੈ ਕਿ ਜਦੋਂ ਕੋਹਰਾ ਪੈਣ ਦੀ ਸੰਭਾਵਨਾ ਹੈ ਤਾਂ ਤੜਕੇ 4 ਵਜੇ ਉੱਠ ਕੇ ਫੁਆਰੇ ਚਲਾ ਦਿੱਤੇ ਜਾਣ ਤਾਂ ਕਿ ਪੱਤੇ ਧੋਤੇ ਜਾਣ ਪੱਤਿਆਂ ਤੋਂ ਕੋਹਰਾ ਉੱਤਰ ਜਾਵੇ। ਕੋਹਰਾ ਪੈਣ ਦੀ ਜਦੋਂ ਸੰਭਾਵਨਾ ਹੋਵੇ ਤਾਂ ਤੁਸੀਂ ਥਾਇਓ ਯੂਰੀਆ ਦਾ ਇਸਤੇਮਾਲ ਕਰ ਸਕਦੇ ਹੋ। 2 ਲੀਟਰ ਪਾਣੀ ਦੇ ਵਿਚ 1 ਗ੍ਰਾਮ ਥਾਇਓ ਯੂਰੀਆ ਪਾ ਕੇ ਤੁਸੀਂ ਸਪ੍ਰੇਅ ਕਰ ਸਕਦੋ। ਇਸਦਾ ਇਸਤੇਮਾਲ ਕਰਨ ਨਾਲ ਵੀ ਕੋਹਰੇ ਤੋਂ ਫ਼ਸਲ ਨੂੰ ਬਚਾਇਆ ਸਕਦੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement