ਇਸ ਨਸਲ ਦੀ ਬੱਕਰੀਆਂ ਨਾਲ ਕਰੋ ਅਪਣਾ ਕਾਰੋਬਾਰ 
Published : Aug 13, 2018, 4:44 pm IST
Updated : Aug 13, 2018, 4:44 pm IST
SHARE ARTICLE
goats
goats

ਅੱਜ ਕੱਲ ਖੇਤੀਬਾੜੀ ਵਿਚ ਕਿਸਾਨਾਂ ਨੂੰ ਇਨ੍ਹਾਂ ਫਾਇਦਾ ਨਹੀਂ ਹੋ ਰਿਹਾ ਅਤੇ ਅੱਜ ਕੱਲ ਕਿਸਾਨ ਸਹਾਇਕ ਧੰਦੇ ਅਪਣਾ ਕੇ ਅਪਣਾ ਕਾਰੋਬਾਰ ਕਰ ਰਹੇ ਹਨ। ਜਿਵੇ ਮੱਛੀ ਪਾਲਣ,...

ਅੱਜ ਕੱਲ ਖੇਤੀਬਾੜੀ ਵਿਚ ਕਿਸਾਨਾਂ ਨੂੰ ਇਨ੍ਹਾਂ ਫਾਇਦਾ ਨਹੀਂ ਹੋ ਰਿਹਾ ਅਤੇ ਅੱਜ ਕੱਲ ਕਿਸਾਨ ਸਹਾਇਕ ਧੰਦੇ ਅਪਣਾ ਕੇ ਅਪਣਾ ਕਾਰੋਬਾਰ ਕਰ ਰਹੇ ਹਨ। ਜਿਵੇ ਮੱਛੀ ਪਾਲਣ, ਸੂਰ ਪਾਲਣ, ਮਧੂ ਮੱਖੀਆਂ ਪਾਲਣ, ਮੱਝਾਂ ਪਾਲਣ, ਗਾਵਾਂ ਪਾਲਣ ਆਦਿ। ਭਾਰਤ ਵਿਚ ਪਾਈਆਂ ਜਾਣ ਵਾਲੀਆਂ ਬੱਕਰੀਆਂ ਨਾਲ ਆਪਣੀ ਆਜੀਵੀਕਾ ਕਮਾ ਸਕਦੇ ਹਾਂ। 

jamunapari goatjamunapari goat

ਜਮੁਨਾਪਾਰੀ: ਜਮੁਨਾਪਾਰੀ ਭਾਰਤ ਵਿਚ ਪਾਈਆਂ ਜਾਣ ਵਾਲੀਆਂ ਹੋਰ ਨਸਲਾਂ ਦੀ ਤੁਲਨਾ ਵਿਚ ਸਭ ਤੋਂ ਉੱਚੀ ਅਤੇ ਲੰਬੀ ਹੁੰਦੀ ਹੈ। ਇਹ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹਾ ਅਤੇ ਗੰਗਾ, ਯਮੁਨਾ ਅਤੇ ਚੰਬਲ ਨਦੀਆਂ ਨਾਲ ਘਿਰੇ ਖੇਤਰ ਵਿਚ ਪਾਈ ਜਾਂਦੀ ਹੈ। ਐਂਗਲੋਨੁਵਿਯਨ ਬੱਕਰੀਆਂ ਦੇ ਵਿਕਾਸ ਵਿਚ ਜਮੁਨਾਪਾਰੀ ਨਸਲ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਦੇ ਨੱਕ ਕਾਫੀ ਉੱਭਰੇ ਰਹਿੰਦੇ ਹਨ। ਜਿਸ ਨੂੰ ‘ਰੋਮਨ’ ਨੱਕ ਕਹਿੰਦੇ ਹਨ। ਸਿੰਗ ਛੋਟਾ ਅਤੇ ਚੌੜਾ ਹੁੰਦਾ ਹੈ। ਕੰਨ 10-12 ਇੰਚ ਲੰਮਾ ਚੌੜਾ ਮੁੜਿਆ ਹੋਇਆ ਅਤੇ ਲਟਕਦਾ ਰਹਿੰਦਾ ਹੈ। ਇਸ ਦੇ ਪੱਟ ਵਿਚ ਪਿੱਛੇ ਵੱਲ ਕਾਫੀ ਲੰਮੇ ਸੰਘਣੇ ਵਾਲ ਰਹਿੰਦੇ ਹਨ।

jamunapari goatjamunapari goat

ਇਸ ਦੇ ਸਰੀਰ ਉੱਤੇ ਸਫੈਦ ਅਤੇ ਲਾਲ ਰੰਗ ਦੇ ਲੰਬੇ ਵਾਲ ਪਾਏ ਜਾਂਦੇ ਹਨ। ਇਸ ਦਾ ਸਰੀਰ ਬੇਲਨਾਕਾਰ ਹੁੰਦਾ ਹੈ। ਬਾਲਗ ਨਰ ਦਾ ਔਸਤ ਭਾਰ 70-90 ਕਿੱਲੋਗ੍ਰਾਮ ਅਤੇ ਮਾਦਾ ਦਾ ਵਜ਼ਨ 50-60 ਕਿੱਲੋਗ੍ਰਾਮ ਹੁੰਦਾ ਹੈ। ਇਸ ਦੇ ਬੱਚਿਆਂ ਦਾ ਜਨਮ ਸਮੇਂ ਔਸਤ ਭਾਰ 2.5-3.0 ਕਿੱਲੋਗ੍ਰਾਮ ਹੁੰਦਾ ਹੈ। ਇਸ ਨਸਲ ਦੀਆਂ ਬੱਕਰੀਆਂ ਆਪਣੇ ਘਰ ਖੇਤਰ ਵਿਚ ਔਸਤਨ 1.5 ਤੋਂ 2.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਇਸ ਨਸਲ ਦੀਆਂ ਬੱਕਰੀਆਂ ਦੁੱਧ ਅਤੇ ਮਾਸ ਉਤਪਾਦਨ ਦੇ ਲਈ ਉਪਯੁਕਤ ਹੈ। ਬੱਕਰੀਆਂ ਸਾਲਾਨਾ ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਇਕ ਵਾਰ ਵਿਚ ਕਰੀਬ 90 ਫੀਸਦੀ ਇਕ ਹੀ ਬੱਚਾ ਪੈਦਾ ਕਰਦੀ ਹੈ।

ਇਸ ਜਾਤੀ ਦੀਆਂ ਬੱਕਰੀਆਂ ਮੁੱਖ ਰੂਪ ਨਾਲ ਝਾੜੀਆਂ ਅਤੇ ਦਰਖਤ ਦੇ ਪੱਤਿਆਂ ‘ਤੇ ਨਿਰਭਰ ਰਹਿੰਦੀ ਹੈ। ਜਮੁਨਾਪਾਰੀ ਨਸਲ ਦੇ ਬੱਕਰਿਆਂ ਦਾ ਪ੍ਰਯੋਗ ਆਪਣੇ ਦੇਸ਼ ਦੇ ਵਿਭਿੰਨ ਜਲਵਾਯੂ ਵਿਚ ਪਾਈਆਂ ਜਾਣ ਵਾਲੀਆਂ ਹੋਰ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਬੱਕਰੀਆਂ ਦੇ ਨਸਲ ਸੁਧਾਰ ਲਈ ਕੀਤਾ ਗਿਆ। ਵਿਗਿਆਨਕ ਖੋਜ ਤੋਂ ਇਹ ਪਤਾ ਚੱਲਿਆ ਕਿ ਜਮਨਾਪਾਰੀ ਸਾਰੇ ਜਲਵਾਯੂ ਦੇ ਲਈ ਉਪਯੋਗੀ ਨਹੀਂ ਹਨ।

ਬੀਟਲ: ਬੀਟਲ ਨਸਲ ਦੀਆਂ ਬੱਕਰੀਆਂ ਮੁੱਖ ਰੂਪ ਨਾਲ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਅਨੁਮੰਡਲ ਵਿੱਚ ਪਾਇਆ ਜਾਂਦਾ ਹੈ। ਪੰਜਾਬ ਨਾਲ ਲੱਗੇ ਪਾਕਿਸਤਾਨ ਦੇ ਖੇਤਰਾਂ ਵਿੱਚ ਵੀ ਇਸ ਨਸਲ ਦੀਆਂ ਬੱਕਰੀਆਂ ਉਪਲਬਧ ਹੈ। ਇਸ ਦਾ ਸਰੀਰ ਭੂਰੇ ਰੰਗ ਉੱਤੇ ਸਫੈਦ-ਸਫੈਦ ਧੱਬਾ ਜਾਂ ਕਾਲੇ ਰੰਗ ਉੱਤੇ ਸਫੈਦ-ਸਫੈਦ ਧੱਬਾ ਲਈ ਹੁੰਦਾ ਹੈ। ਇਹ ਦੇਖਣ ਵਿੱਚ ਜਮਨਾਪਾਰੀ ਬੱਕਰੀਆਂ ਜਿਹੀ ਲੱਗਦੀ ਹੈ, ਪਰੰਤੂ ਉਚਾਈ ਅਤੇ ਭਾਰ ਦੀ ਤੁਲਨਾ ਵਿੱਚ ਜਮੁਨਾਪਾਰੀ ਤੋਂ ਛੋਟੀ ਹੁੰਦੀ ਹੈ। ਇਸ ਦਾ ਕੰਨ ਲੰਮਾ, ਚੌੜਾ ਅਤੇ ਲਟਕਦਾ ਹੋਇਆ ਹੁੰਦਾ ਹੈ। ਨੱਕ ਉੱਭਰਿਆ ਰਹਿੰਦਾ ਹੈ।

beetal goatbeetal goat

ਕੰਨ ਦੀ ਲੰਬਾਈ ਅਤੇ ਨੱਕ ਦਾ ਉਭਰਿਆਪਣ ਜਮੁਨਾਪਾਰੀ ਦੀ ਤੁਲਨਾ ਵਿਚ ਘੱਟ ਹੁੰਦਾ ਹੈ। ਸਿੰਗ ਬਾਹਰ ਅਤੇ ਪਿੱਛੇ ਵੱਲ ਘੁਮਿਆ ਰਹਿੰਦਾ ਹੈ। ਬਾਲਗ ਨਰ ਦਾ ਵਜ਼ਨ 55-65 ਕਿੱਲੋਗ੍ਰਾਮ ਅਤੇ ਮਾਦਾ ਦਾ ਵਜ਼ਨ 45-55 ਕਿਲੋ ਗ੍ਰਾਮ ਹੁੰਦਾ ਹੈ। ਇਸ ਦੇ ਬੱਚਿਆਂ ਦਾ ਜਨਮ ਦੇ ਸਮੇਂ ਭਾਰ 2.5-3.0 ਕਿੱਲੋਗ੍ਰਾਮ ਹੁੰਦਾ ਹੈ। ਇਸ ਦਾ ਸਰੀਰ ਗਠੀਲਾ ਹੁੰਦਾ ਹੈ। ਪੱਟ ਦੇ ਪਿਛਲੇ ਹਿੱਸੇ ਵਿੱਚ ਘੱਟ ਸੰਘਣੇ ਵਾਲ ਹੁੰਦੇ ਹਨ।

beetal goatbeetal goat

ਇਸ ਨਸਲ ਦੀਆਂ ਬੱਕਰੀਆਂ ਔਸਤਨ 1.25-2.0 ਕਿੱਲੋਗ੍ਰਾਮ ਦੁੱਧ ਰੋਜ਼ਾਨਾ ਦਿੰਦੀਆਂ ਹਨ। ਇਸ ਨਸਲ ਦੀਆਂ ਬੱਕਰੀਆਂ ਸਾਲਾਨਾ ਬੱਚੇ ਪੈਦਾ ਕਰਦੀਆਂ ਹਨ ਅਤੇ ਇੱਕ ਵਾਰ ਵਿੱਚ ਕਰੀਬ 60% ਬੱਕਰੀਆਂ ਇੱਕ ਹੀ ਬੱਚਾ ਦਿੰਦੀਆਂ ਹਨ। ਬੀਟਲ ਨਸਲ ਦੇ ਬੱਕਰਿਆਂ ਦੀ ਵਰਤੋਂ ਹੋਰ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਬੱਕਰੀਆਂ ਦੀ ਨਸਲ ਸੁਧਾਰ ਲਈ ਕੀਤਾ ਜਾਂਦਾ ਹੈ। ਬੀਟਲ ਆਮ ਤੌਰ ਤੇ ਸਾਰੇ ਜਲਵਾਯੂ ਦੇ ਲਈ ਉਪਯੁਕਤ ਪਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement