ਕਿਸਾਨਾਂ ਲਈ ਚੰਗੀ ਆਮਦਨ ਦਾ ਜਰੀਆ ਬਣ ਸਕਦਾ ਹੈ ਮੁਰਗੀ ਪਾਲਣ ਦਾ ਧੰਦਾ
Published : Aug 12, 2018, 5:24 pm IST
Updated : Aug 12, 2018, 5:24 pm IST
SHARE ARTICLE
polutry farm
polutry farm

ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦ ਹੈ ਅਤੇ ਇਸ ਸਹਾਇਕ ਧੰਦੇ ਤੋਂ ਜਲਦੀ ਅਤੇ ਇਕਸਾਰ ਆਮਦਨ

ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦ ਹੈ ਅਤੇ ਇਸ ਸਹਾਇਕ ਧੰਦੇ ਤੋਂ ਜਲਦੀ ਅਤੇ ਇਕਸਾਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬਾਇਲਰ 6-8 ਹਫ਼ਤੇ ਤੱਕ ਮੰਡੀਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਮੁਰਗੀਆਂ 20 ਹਫ਼ਤੇ ਦੀ ਉਮਰ 'ਤੇ ਆਂਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ।ਮੁਰਗੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਬਹੁਤ ਥੋੜੀ ਜ਼ਮੀਨ ਦੀ ਲੋੜ ਹੁੰਦੀ ਹੈ ਅਤੇ ਇਸ ਕਿੱਤੇ ਤੋਂ ਸਾਰੇ ਪਰਿਵਾਰ ਨੂੰ ਹੀ ਰੁਜ਼ਗਾਰ ਮਿਲ ਜਾਂਦਾ ਹੈ।

polutry farmpolutry farm

ਮੁਰਗੀ ਪਾਲਣ ਕਿੱਤੇ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਕਿਸਾਨ ਭਰਾ ਇਸ ਧੰਦੇ ਨੂੰ ਬਹੁਤ ਆਸਾਨੀ ਨਾਲ ਖੇਤੀਬਾੜੀ ਦੇ ਨਾਲ ਸ਼ੁਰੂ ਕਰਕੇ ਅਪਣੀ ਆਮਦਨ 'ਚ ਚੋਖਾ ਵਾਧਾ ਕਰ ਸਕਦੇ ਹਨ।ਮੁਰਗੀ ਪਾਲਣ ਦਾ ਧੰਦਾ ਕਿਵੇਂ ਕਰੀਏ : ਡਿਪਟੀ ਡਾਇਰੈਕਟਰ ਡਾ. ਸ਼ਰਮਾ ਨੇ ਦੱਸਿਆ ਕਿ ਮੁਰਗੀ ਪਾਲਣ ਦਾ ਕੰਮ ਮਾਸ ਵਾਲੇ ਪੰਛੀ (ਬਾਇਲਰ) ਅਤੇ ਆਂਡੇ ਦੇਣ ਵਾਲੀਆਂ ਮੁਰਗੀਆਂ (ਲੇਬਰ) ਨਾਲ ਕੀਤਾ ਜਾ ਸਕਦਾ ਹੈ।

polutry farmpolutry farm

ਇਕ ਦਿਨ ਦੇ ਚੂਚੇ ਕਿਸੇ ਭਰੋਸੇ ਵਾਲੀ ਜਗ੍ਹਾ ਤੋਂ ਖਰੀਦਣ ਉਪਰੰਤ ਵੈਕਸੀਨੇਸ਼ਨ, ਚੁੰਝ ਕੱਢਣ ਅਤੇ ਸੈਕਸਿੰਗ ਕਰਨ ਉਪਰੰਤ, ਫਾਰਮ 'ਤੇ ਲਿਆਂਦੇ ਜਾਂਦੇ ਹਨ, ਜੋ ਕਿ 6-8 ਹਫ਼ਤੇ ਬਰੂਡਰ ਹੇਠ ਰੱਖੇ ਜਾਂਦੇ ਹਨ, ਜਿਸ ਦਾ ਪਹਿਲੇ ਹਫ਼ਤੇ ਤਾਪਮਾਨ 90-95 ਡਿਗਰੀ ਰੱਖਿਆ ਜਾਂਦਾ ਹੈ ਅਤੇ ਲਗਾਤਾਰ 5 ਡਿਗਰੀ ਘਟਾ ਦਿੱਤਾ ਜਾਂਦਾ ਹੈ।ਅੰਡੇ ਦੇਣ ਵਾਲੇ ਜਾਨਵਰ 250-260 ਅੰਡੇ ਇਕ ਸਾਲ ਵਿਚ ਦਿੰਦੇ ਹਨ, ਜਿਨ੍ਹਾਂ ਦਾ ਅੌਸਤ ਭਾਰ 54-56 ਗਰਾਮ ਹੁੰਦਾ ਹੈ। ਮਾਸ ਵਾਸਤੇ ਜਾਨਵਰ 6-8 ਹਫਤੇ ਤੋਂ ਤਿਆਰ ਹੋ ਜਾਂਦੇ ਹਨ, 6 ਹਫ਼ਤੇ ਦੇ ਅੌਸਤਨ 1250-1350 ਗ੍ਰਾਮ ਅਤੇ 8 ਹਫ਼ਤੇ 1.5 ਤੋਂ 2.0 ਕਿੱਲੋ ਹੋ ਜਾਂਦਾ ਹੈ,

polutry farmpolutry farm

ਜਿਸ ਤੋਂ 700-750 ਗ੍ਰਾਮ ਕਿੱਲੋ ਖਾਣ ਯੋਗ ਮੀਟ ਮਿਲਦਾ ਹੈ। ਮੀਟ ਵਾਲਾ ਮੁਰਗਾ ਦੋ ਕਿੱਲੋ ਖ਼ੁਰਾਕ ਖਾ ਕੇ ਇਕ ਕਿੱਲੋ ਦਾ ਹੋ ਜਾਂਦਾ ਹੈ ਅਤੇ ਆਂਡੇ ਦੇਣ ਵਾਲੀਆਂ ਮੁਰਗੀਆਂ ਤਿੰਨ ਕਿੱਲੋ ਖ਼ੁਰਾਕ ਤੋਂ ਇਕ ਕਿਲੋ ਆਂਡੇ ਦਿੰਦੀਆਂ ਹਨ, ਜਿਸ ਵਿਚ 80 ਫ਼ੀਸਦੀ ਹਿੱਸਾ ਖਾਣਯੋਗ ਹੁੰਦਾ ਹੈ।ਮੁਰਗੇ-ਮੁਰਗੀਆਂ ਦੀ ਖ਼ੁਰਾਕ ਵਿਚ ਝੋਨੇ ਦੀ ਫੱਕ, ਖਲ ਅਤੇ ਮੀਟ ਆਦਿ ਵਸਤਾਂ ਦਾ ਵਧੇਰੇ ਇਸਤੇਮਾਲ ਹੁੰਦਾ ਹੈ। ਮੁਰਗੀਖ਼ਾਨੇ ਦਾ ਕੂੜਾ ਕਰਕਟ ਅਤੇ ਬਿੱਠਾਂ ਬਹੁਤ ਵਧੀਆ ਖ਼ਾਦ ਬਣਾਉਂਦੀਆਂ ਹਨ। ਇਸ ਵਿਚ 2 ਫ਼ੀਸਦੀ ਨਾਈਟ੫ੋਜਨ, 1.5 ਫ਼ੀਸਦੀ ਫਾਸਫੋਰਸ, 1.5 ਫ਼ੀਸਦੀ ਪੋਟਾਸ਼ ਬਹੁਤ ਸਾਰੇ ਲਘੂ ਤੱਤ ਅਤੇ ਵੱਡਮੁੱਲਾ ਆਰਗੈਨਿਕ ਪਦਾਰਥ ਹੁੰਦਾ ਹੈ।

polutry farmpolutry farm

ਉਨ੍ਹਾਂ ਕਿਹਾ ਕਿ ਇਸ ਖ਼ਾਦ ਨਾਲ ਫ਼ਸਲਾਂ ਦੇ ਉਤਪਾਦਨ 'ਚ ਵੀ ਚੋਖਾ ਵਾਧਾ ਹੁੰਦਾ ਹੈ।ਡਾ. ਸ਼ਰਮਾ ਨੇ ਕਿਹਾ ਕਿ ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨ ਵਾਲੇ ਉੱਦਮੀ ਕਿਸਾਨਾਂ ਨੂੰ ਸਰਕਾਰ ਵਲੋਂ ਘੱਟ ਵਿਆਜ ਦਰਾਂ 'ਤੇ ਕਰਜ਼ੇ ਮੁਹੱਈਆ ਕਰਾਏ ਜਾਂਦੇ ਹਨ ਅਤੇ ਇਸ ਕਰਜ਼ੇ 'ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁਰਗੀ ਪਾਲਣ ਦੇ ਧੰਦੇ ਤੋਂ ਕਿਸਾਨ ਵੀਰ ਫਾਇਦਾ ਉਠਾ ਸਕਦੇ ਹਨ ਅਤੇ ਇਸ ਸਬੰਧੀ ਵਧੇਰੇ ਤਕਨੀਕੀ ਜਾਣਕਾਰੀ ਲਈ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement