ਦੋ ਦਿਨਾਂ ਵਿਚ 1 ਲੱਖ ਕਿਸਾਨਾਂ ਨੂੰ ਮਿਲੇਗਾ ਪਸ਼ੂ ਕਿਸਾਨ ਕ੍ਰੈਡਿਟ ਕਾਰਡ, ਜਾਣੋ ਕੀ ਹੈ ਯੋਜਨਾ
Published : Aug 13, 2020, 12:32 pm IST
Updated : Aug 13, 2020, 2:49 pm IST
SHARE ARTICLE
Cows
Cows

ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਵਿਚ ਜੁਟੀ ਸਰਕਾਰ ਨੇ ਅਜ਼ਾਦੀ ਦਿਵਸ ਤੱਕ 1 ਲੱਖ ਲੋਕਾਂ ਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਲਾਭ ਦੇਣ ਦਾ ਉਦੇਸ਼ ਰੱਖਿਆ ਹੈ।

ਨਵੀਂ ਦਿੱਲੀ: ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਵਿਚ ਜੁਟੀ ਹਰਿਆਣਾ ਸਰਕਾਰ ਨੇ ਅਜ਼ਾਦੀ ਦਿਵਸ ਤੱਕ 1 ਲੱਖ ਲੋਕਾਂ ਨੂੰ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦਾ ਲਾਭ ਦੇਣ ਦਾ ਉਦੇਸ਼ ਰੱਖਿਆ ਹੈ। ਯਾਨੀ ਦੋ ਦਿਨਾਂ ਵਿਚ ਇਹ ਟੀਚਾ ਪੂਰਾ ਹੋ ਸਕਦਾ ਹੈ। ਇਸ ਤੋਂ ਬਾਅਦ 7 ਲੱਖ ਹੋਰ ਕਾਰਡ ਬਣਾਏ ਜਾਣਗੇ। ਹਰਿਆਣਾ ਵਿਚ ਲਗਭਗ 16 ਲੱਖ ਪਰਿਵਾਰਾਂ ਕੋਲ 36 ਲੱਖ ਦੁੱਧ ਦੇਣ ਵਾਲੇ ਪਸ਼ੂ ਹਨ।

FarmerFarmer

ਸਰਕਾਰ ਦੀ ਕੋਸ਼ਿਸ਼ ਹੈ ਕਿ ਇਹਨਾਂ ਕਿਸਾਨਾਂ ਦੀ ਆਮਦਨ ਵਧਾਈ ਜਾਵੇ। ਇਸ ਲਈ ਪਸ਼ੂ ਪਾਲਕਾਂ ਦਾ ਕਾਰੋਬਾਰ ਵਧਾਉਣ ਲਈ ਸਰਕਾਰ ਵੱਲੋਂ ਸਸਤਾ ਕਰਜ਼ਾ ਦੇਣ ਦੀ ਯੋਜਨਾ ਬਣਾਈ ਗਈ ਹੈ। ਸਰਕਾਰ ਨੂੰ ਹਰਿਆਣਾ ਦੀ ਬੈਂਕਰ ਕਮੇਟੀ ਨੇ ਵੀ 15 ਅਗਸਤ ਤੋਂ ਪਹਿਲਾਂ 1 ਲੱਖ ਬਿਨੈਕਾਰਾਂ ਨੂੰ ਕਾਰਡ ਦੇਣ ਦੀ ਹਾਮੀ ਭਰੀ ਸੀ। ਕਰੀਬ ਡੇਢ ਲੱਖ ਪਸ਼ੂ ਪਾਲਕਾਂ ਨੇ ਅਰਜ਼ੀਆਂ ਦਿੱਤੀਆਂ ਹਨ।

Dairy FarmDairy Farm

ਕੀ ਹੈ ਯੋਜਨਾ

ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ ‘ਤੇ ਪਸ਼ੂ ਕਿਸਾਨ ਕ੍ਰੈਡਿਟ ਕਾਰਨ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਖੇਤੀ ਦੇ ਨਾਲ-ਨਾਲ ਕਿਸਾਨ ਪਸ਼ੂਪਾਲਣ ਨਾਲ ਵੀ ਅਪਣੀ ਆਮਦਨ ਵਿਚ ਵਾਧਾ ਕਰ ਸਕਣ। ਇਸ ਦੇ ਤਹਿਤ ਹੁਣ ਤੱਕ 1,40,000 ਪਸ਼ੂਪਾਲਕਾਂ ਦੇ ਫਾਰਮ ਭਰਵਾਏ ਜਾ ਚੁੱਕੇ ਹਨ। ਪਸ਼ੂਪਾਲਕ ਇੱਛਾ ਅਨੁਸਾਰ ਅਪਣੇ ਕਿਸਾਨ ਕ੍ਰੈਡਿਟ ਕਾਰਨ ਬਣਵਾ ਸਕਦੇ ਹਨ। ਇਕ ਗਾਂ ਲਈ 40,783 ਰੁਪਏ ਜਦਕਿ ਮੱਝ ਲਈ 60,249 ਰੁਪਏ ਦਾ ਕਰਜ਼ ਦਿੱਤਾ ਜਾਵੇਗਾ।

Dairy FarmingDairy Farming

ਕਾਰਡ ਬਣਵਾਉਣ ਲਈ ਲੋੜੀਂਦੇ ਦਸਤਾਵੇਜ਼

-ਚਾਹਵਾਨ ਪਸ਼ੂਪਾਲਕ ਜਾਂ ਕਿਸਾਨਾਂ ਨੂੰ ਪਸ਼ੂਧਨ ਕ੍ਰੈਡਿਟ ਕਾਰਡ ਬਣਵਾਉਣ ਲਈ ਬੈਂਕ ਵੱਲੋਂ ਕੇਵਾਈਸੀ ਕਰਵਾਉਣਾ ਹੋਵੇਗਾ।

-ਕੇਵਾਈਸੀ ਲਈ ਕਿਸਾਨਾਂ ਨੂੰ ਅਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਦੇਣੀ ਹੋਵੇਗੀ।

- ਅਰਜ਼ੀ ਫਾਰਮ ਦੇ ਤਸਦੀਕ ਹੋਣ ਤੋਂ ਬਾਅਦ, ਤੁਹਾਡਾ ਪਸ਼ੂ ਕ੍ਰੈਡਿਟ ਕਾਰਡ 1 ਮਹੀਨੇ ਦੇ ਅੰਦਰ ਹੀ ਤਿਆਰ ਹੋ ਜਾਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement