Farming News: ਝੋਨੇ ਦੀ ਪੀ ਆਰ 126 ਕਿਸਮ ਬਣੀ ਕਿਸਾਨਾਂ ਦੀ ਪਹਿਲੀ ਪਸੰਦ
Published : Aug 13, 2025, 6:40 am IST
Updated : Aug 13, 2025, 7:29 am IST
SHARE ARTICLE
PR 126 variety of paddy becomes first choice of farmers
PR 126 variety of paddy becomes first choice of farmers

 Farming News:  ਪੰਜਾਬ 'ਚ ਪਿਛਲੇ ਸਾਲ ਨਾਲੋਂ 25 ਫ਼ੀ ਸਦੀ ਵਧਿਆ ਇਸ ਕਿਸਮ ਹੇਠ ਰਕਬਾ

PR 126 variety of paddy becomes first choice of farmers: ਪੰਜਾਬ ਦੇ ਕਿਸਾਨਾਂ ਵਿਚ ਇਸ ਸੀਜ਼ਨ ਦੌਰਾਨ ਝੋਨੇ ਦੀ ਕਿਸਮ ਪੀ ਆਰ-126 ਦੂਸਰੀਆਂ ਕਿਸਮਾਂ ਦੇ ਮੁਕਾਬਲੇ ਸਭ ਤੋਂ ਵੱਧ ਪਸੰਦ ਕੀਤੀ ਜਾ ਰਹੀ ਹੈ।  ਖੇਤੀਬਾੜੀ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ, ਇਸ ਕਿਸਮ ਹੇਠ ਰਕਬੇ ਵਿਚ ਪਿਛਲੇ ਸਾਲ ਨਾਲੋਂ ਲਗਭਗ 25 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕਿਉਂਕਿ ਝੋਨੇ ਦੀ ਇਹ ਕਿਸਮ ਜਿੱਥੇ ਦੂਜੀਆਂ ਕਿਸਮਾਂ ਦੇ ਮੁਕਾਬਲੇ ਵੱਧ ਝਾੜ ਦਿੰਦੀ ਹੈ ਉੱਥੇ ਇਹ ਪੱਕਣ ਵਿਚ ਵੀ ਘੱਟ ਸਮਾਂ ਲੈਂਦੀ ਹੈ ਤੇ ਇਸ ਨੂੰ ਪਾਣੀ ਦੀ ਵੀ ਘੱਟ ਲੋੜ ਪੈਂਦੀ ਹੈ। ਪੀ ਆਰ 126 ਝੋਨੇ ਦੀ ਕਿਸਮ ਸਿਰਫ਼ 90 ਤੋਂ 95 ਦਿਨਾਂ ’ਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਸ ਕਾਰਨ ਇਸ ਕਿਸਮ ਦੇ ਝੋਨੇ ਦੀ ਕਟਾਈ ਤੋਂ ਬਾਅਦ ਆਲੂਆਂ ਜਾਂ ਹੋਰ ਫ਼ਸਲਾਂ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ।

ਜਿਸ ਕਾਰਨ ਇਹ ਕਿਸਮ ਕਿਸਾਨਾਂ ਦੀ ਦੂਜੀਆਂ ਕਿਸਮਾਂ ਦੇ ਮੁਕਾਬਲੇ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਕਿਸਮ ਦੇ ਚੌਲਾਂ ਦੀ ਗੁਣਵੱਤਾ ਕਾਰਨ ਬਜ਼ਾਰ ਵਿਚ ਵੀ ਇਸ ਦੀ ਚੰਗੀ ਮੰਗ ਹੈ। ਪ੍ਰਾਪਤ ਅੰਕੜਿਆਂ ਅਨੁਸਾਰ 2023-24 ਦੇ ਸੀਜ਼ਨ ਦੌਰਾਨ ਪੀ ਆਰ 126 ਝੋਨੇ ਦੀ ਕਿਸਮ ਲਗਭਗ 9.85 ਲੱਖ ਹੈਕਟੇਅਰ ਰਕਬੇ ਵਿਚ ਬੀਜੀ ਗਈ ਸੀ ਜਦੋਂ ਕਿ 2024-25 ਦੌਰਾਨ ਇਸ ਕਿਸਮ ਹੇਠ ਰਕਬਾ ਵਧ ਕੇ 12.30 ਲੱਖ ਹੈਕਟੇਅਰ ਹੋ ਗਿਆ ਹੈ ਜੋ ਕਿ ਪਿਛਲੇ ਸੀਜ਼ਨ ਨਾਲੋਂ 25 ਫ਼ੀ ਸਦੀ ਵੱਧ ਹੈ।

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬੀਬੀਪੁਰ ਦੇ ਕਿਸਾਨ ਜੋਗਿੰਦਰ ਸਿੰਘ ਜਿਸ ਨੇ ਵੱਡੇ ਪੱਧਰ ਤੇ ਪੀ ਆਰ 126 ਝੋਨੇ ਦੀ ਕਿਸਮ ਅਪਣੇ ਖੇਤਾਂ ਵਿਚ ਕਾਸ਼ਤ ਕੀਤੀ ਹੈ ਨੇ ਦਸਿਆ ਕਿ ਦੂਸਰੀਆਂ ਫ਼ਸਲਾਂ ਦੇ ਮੁਕਾਬਲੇ ਜਿੱਥੇ ਇਹ ਕਿਸਮ ਵੱਧ ਝਾੜ ਦਿੰਦੀ ਹੈ ਉੱਥੇ ਇਸ ਕਿਸਮ ਉੱਪਰ ਬੀਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜਿਸ ਕਾਰਨ ਇਸ ਕਿਸਮ ਉੱਪਰ ਦਵਾਈਆਂ ਆਦਿ ਦੇ ਛਿੜਕਾਅ ਦੀ ਵੀ ਘੱਟ ਲੋੜ ਪੈਂਦੀ ਹੈ ਇਸ ਕਾਰਨ ਕਿਸਾਨਾਂ ਨੂੰ ਆਰਥਕ ਪੱਖੋਂ ਵੀ ਇਹ ਕਿਸਮ ਲਾਹੇਵੰਦ ਸਿੱਧ ਹੋ ਰਹੀ ਹੈ।

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮੁਹੱਬਲੀਪੁਰ ਦੇ ਕਿਸਾਨ ਮਹਿੰਦਰਪਾਲ ਸਿੰਘ ਸੋਹੀ ਨੇ ਦਸਿਆ ਕਿ ਉਹ ਅਪਣੇ ਖੇਤਾਂ ਵਿਚ ਪਿਛਲੇ ਕਈ ਸਾਲਾਂ ਤੋਂ ਪੀ ਆਰ 126 ਝੋਨੇ ਦੀ ਕਿਸਮ ਦੀ ਬਿਜਾਈ ਕਰਦੇ ਆ ਰਹੇ ਹਨ ਤੇ ਇਸ ਦਾ ਝਾੜ 30 ਤੋਂ 35 ਕੁਇੰਟਲ ਪ੍ਰਤੀ ਏਕੜ ਤਕ ਨਿਕਲ ਆਉਂਦਾ ਹੈ ਜੋ ਦੂਜੀਆਂ ਕਿਸਮਾਂ ਦੇ ਮੁਕਾਬਲੇ ਵੱਧ ਹੈ। ਉਨ੍ਹਾਂ ਦਸਿਆ ਕਿ ਇਹ ਕਿਸਮ ਉਨ੍ਹਾਂ ਦੇ ਇਲਾਕੇ ਵਿਚ ਇਸ ਕਰ ਕੇ ਵੀ ਜ਼ਿਆਦਾ ਮਕਬੂਲ ਹੈ ਕਿਉਂਕਿ ਉਨ੍ਹਾਂ ਦੇ ਇਸ ਖੇਤਰ ਵਿਚ ਇਸ ਕਿਸਮ ਦੇ ਝੋਨੇ ਦੀ ਕਟਾਈ ਤੋਂ ਬਾਅਦ ਆਲੂਆਂ ਦੀ ਕਾਸ਼ਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ।

ਖੇਤੀਬਾੜੀ ਵਿਭਾਗ ਦੇ ਮਾਹਰਾਂ ਅਨੁਸਾਰ ਹਾਲੇ ਤਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਤੋਂ ਝੋਨੇ ਦੀ ਇਸ ਕਿਸਮ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਦੇ ਲੱਛਣ ਵੇਖਣ ਨੂੰ ਨਹੀਂ ਮਿਲੇ ਪਰ ਫਿਰ ਵੀ ਉਨ੍ਹਾਂ ਨੇ ਸਲਾਹ ਦਿਤੀ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਦਾ ਲੱਛਣ ਇਸ ਕਿਸਮ ਤੇ ਦਿਖਾਈ ਦੇਵੇ ਤਾਂ ਉਹ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਸਲਾਹ ਨਾਲ ਹੀ ਦਵਾਈਆਂ ਦਾ ਛਿੜਕਾਅ ਕਰਨ।

ਫ਼ਤਿਹਗੜ੍ਹ ਸਾਹਿਬ ਤੋਂ ਸੁਰਜੀਤ ਸਿੰਘ ਸਾਹੀ ਦੀ ਰਿਪੋਰਟ

  (For more news apart from “PR 126 variety of paddy becomes first choice of farmers, ” stay tuned to Rozana Spokesman.)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement