
ਨੂਰਪੁਰ ਬੇਦੀ : ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਦਰ ਛੱਡ ਕੇ ਝੋਨੇ ਅਤੇ ਕਣਕ ਦੀਆਂ ਫਸਲਾਂ ਨੂੰ ਬਿਜਣ ਦੀ ਥਾਂ ਹੋਰ ਮੁਨਾਫੇ....
ਨੂਰਪੁਰ ਬੇਦੀ : ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਦਰ ਛੱਡ ਕੇ ਝੋਨੇ ਅਤੇ ਕਣਕ ਦੀਆਂ ਫਸਲਾਂ ਨੂੰ ਬਿਜਣ ਦੀ ਥਾਂ ਹੋਰ ਮੁਨਾਫੇ ਵਾਲੀਆਂ ਫ਼ਸਲਾਂ ਬਿਜਣ ਲਈ ਪ੍ਰਰੇਣਾ ਦਿੱਤੀ ਜਾ ਰਹੀ ਹੈ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਨਾਲ ਨਾਲ ਪਾਣੀ ਦੀ ਵੱਧ ਤੋਂ ਵੱਧ ਬਚਤ ਕੀਤੀ ਜਾ ਸਕੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ ਵਿਭਾਗ ਵਲੋਂ ਇਸਲਈ ਹਰ ਖੇਤਰ ਵਿਚ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ
ਪੰਜਾਬ ਸਰਕਾਰ ਦੇ ਮਿਸ਼ਨ ਤੁੰਦਰੁਸਤ ਪੰਜਾਬ ਅਧੀਨ ਵੀ ਇਹ ਮੁਹਿੰਮ ਸੂਬੇ ਵਿਚ ਜੋਰਾ ਸੋਰਾ ਨਾਲ ਚਲਾਈ ਜਾ ਰਹੀ ਹੈ ਬਹੁਤ ਸਾਰੇ ਅਗਾਹ ਵੱਧੂ ਕਿਸਾਨ ਹੁਣ ਖੇਤੀ ਨੂੰ ਮੁਨਾਫੇ ਦੇ ਧੰਦੇ ਵਜੋਂ ਅਪਣਾ ਰਹੇ ਹਨ। ਕਈ ਨੌਜਵਾਨ ਕਿਸਾਨਾਂ ਨੇ ਨਵੀਂ ਦਿਸ਼ਾ ਵੱਲ ਪੁਲਾਘ ਪੁੱਟਣੀ ਸੁਰੂ ਕਰ ਦਿੱਤੀ ਹੈ। ਨੂਰਪੁਰ ਬੇਦੀ-ਰੂਪਨਗਰ ਮਾਰਗ ਤੇ ਸਥਿਤ ਨੰਗਲ ਅਬਿਆਣਾ ਪਿੰਡ ਦੇ ਕਿਸਾਨ ਅਗਾਹ ਵਧੂ ਕਿਸਾਨ ਕੁਲਦੀਪ ਸਿੰਘ ਨੇ ਭਾਰਤੀ ਸੈਨਾ ਵਿਚੋ ਸੇਵਾ ਮੁਕਤੀ ਉਪਰੰਤ ਫਸਲੀ ਵÎਭਿੰਨਤਾ ਨੂੰ ਅਪਣਾਇਆ ਹੈ। ਇਸ ਪਿੰਡ ਦੇ ਕੁਲਦੀਪ ਸਿੰਘ 59 ਪੁੱਤਰ ਬਲਵੰਤ ਸਿੰਘ ਜਿਸਦੀ ਪੈਲੀ 8 ਏਕੜ ਹੈ।
ਉਸਦਾ ਪਰਿਵਾਰ 1982 ਤੱਕ ਸਬਜੀਆਂ ਜਿਵੇਂ ਕਿ ਬੈਗਣ, ਗੋਬੀ, ਮਟਰ ਅਗਾਊਣ ਲੱਗ ਪਿਆ ਸੀ ਜੋ ਕਿ ਕੁਲਦੀਪ ਸਿੰਘ ਅਨੁਸਾਰ ਬਹੁਤ ਹੀ ਲਾਹੇਵੰਦ ਧੰਦਾ ਸੀ। ਇਸ ਦੋਰਾਨ ਰਜਿੰਦਰ ਸਿੰਘ ਜੋ ਕਿ ਇਸਦਾ ਵੱਡਾ ਭਰਾ ਵਿਦੇਸ਼ ਚਲਾ ਗਿਆ ਅਤੇ ਕੁਲਦੀਪ ਸਿੰਘ ਭਾਰਤੀ ਸੈਨਾ ਵਿਚ ਭਰਤੀ ਹੋ ਗਿਆ ਅਤੇ ਉਹ 1998 ਵਿਚ ਸੂਬੇਦਾਰ ਮੇਜਰ ਰਿਟਾਇਰ ਹੋਇਆ ਅਤੇ ਪਿੰਡ ਪਰਤ ਕੇ ਮੁੱੜ ਪਿਤਾ ਪੁਰਖੀ ਖੇਤੀ ਦਾ ਧੰਦਾ ਅਪਣਾ ਲਿਆ। ਉਸਨੇ ਹੋਰ ਦੱਸਿਆ ਕਿ ਲਗਾਈਡ ਫੁੱਲ ਦੀ ਇਕ ਏਕੜ ਦੀ ਫਸਲ 2 ਲੱਖ ਰੁਪਏ ਵਿਚ ਵਿਕ ਜਾਂਦੀ ਹੈ
ਜਿਸਦੀ ਬਿਜਾਈ 15 ਅਕਤੂਬਰ ਨੂੰ ਕੀਤੀ ਹੈ ਅਤੇ ਮਾਰਚ ਦੇ ਦੂਜੇ ਹਫਤੇ ਤੱਕ ਫਸਲ ਦੀ ਸਮਾਪਤੀ ਹੋ ਜਾਵੇਗੀ। ਉਸ ਨੇ ਦਸਿਆ ਕਿ ਸਟ੍ਰਾਬਰੀ ਸਭ ਤੋਂ ਮਹਿੰਗਾ ਉਤਪਾਦ ਹੈ ਇਸ ਵਿਚ ਕੋਈ ਵੀ ਕੀਟ-ਨਾਸ਼ਕ ਨਹੀਂ ਵਰਤਿਆ ਜਾਂਦਾ। ਇਸ ਫਸਲ ਦਾ ਇਕ ਬੂਟਾ 4 ਰੁਪਏ ਦਾ ਖਰੀਦਿਆ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।
ਬਾਗਬਾਨੀ ਵਿਭਾਗ ਦੇ ਸ੍ਰੀ ਯੁੱਵਰਾਜ ਨੇ ਕਿਹਾ ਕਿ ਅਜਿਹੇ ਅਗਾਹ ਵੱਧੂ ਕਿਸਾਨ ਇਸ ਇਲਾਕੇ ਦੇ ਹੋਰ ਪੜੇ ਲਿਖੇ ਨੋਜਵਾਨ ਕਿਸਾਨਾਂ ਲਈ ਪ੍ਰਰੇਣਾ ਸਰੋਤ ਬਣ ਰਹੇ ਹਨ ਸਾਡਾ ਵਿਭਾਗ ਪੰਜਾਬ ਸਰਕਾਰ ਦੀਆਂ ਹਿਦਾਇਤਾ ਅਨੁਸਾਰ ਇਹਨਾਂ ਕਿਸਾਨਾਂ ਨੂੰ ਹੋਰ ਪ੍ਰਰੇਣਾ ਦੇ ਕੇ ਖੇਤੀਬਾੜੀ ਨੂੰ ਮੁਨਾਫੇ ਦਾ ਧੰਦਾ ਅਪਣਾਉਣ ਲਈ ਪੂਰਾ ਸਹਿਯੋਗ ਦੇਣ ਲਈ ਵਚਨਵੱਧ ਹੈ।