ਮਿਰਚਾਂ ਦੀਆਂ ਉੱਨਤ ਕਿਸਮ ਬਾਰੇ ਜਾਣੋ
Published : Jun 14, 2018, 5:08 pm IST
Updated : Jun 14, 2018, 5:08 pm IST
SHARE ARTICLE
chilli
chilli

ਮਿਰਚ ਨੂੰ ਕੜੀ, ਅਚਾਰ, ਚਟਨੀ ਅਤੇ ਹੋਰ ਸਬਜੀਆਂ ਵਿਚ ਮੁੱਖ ਤੌਰ 'ਤੇ ਪ੍ਰਯੋਗ ਕੀਤਾ ਜਾਂਦਾ ਹੈ ।

ਮਿਰਚ ਦੀ ਫ਼ਸਲ ਗਰਮ ਮੌਸਮ ਦੀ ਫ਼ਸਲ ਹੈ । ਮਿਰਚ ਨੂੰ ਕੜੀ, ਅਚਾਰ, ਚਟਨੀ ਅਤੇ ਹੋਰ ਸਬਜੀਆਂ ਵਿਚ ਮੁੱਖ ਤੌਰ 'ਤੇ ਪ੍ਰਯੋਗ ਕੀਤਾ ਜਾਂਦਾ ਹੈ ।  ਮਿਰਚ ਵਿਚ ਕੌੜਾ ਪਨ ਕੈਪਸੇਸਿਨ ਨਾਮ ਦੇ ਇਕ ਤੱਤ ਦੇ ਕਾਰਨ ਹੁੰਦਾ ਹੈ, ਜਿਸਨੂੰ ਦਵਾਈਆਂ ਦੇ ਤੌਰ 'ਤੇ ਪ੍ਰਯੋਗ ਕੀਤਾ ਜਾ ਸਕਦਾ ਹੈ । ਇਸਦੀ ਖੇਤੀ ਲਈ ਚੰਗੇ ਪਾਣੀ ਨਿਕਾਸ ਅਤੇ ਜ਼ਿਆਦਾ ਮੱਲੜ ਵਾਲੀ ਜ਼ਮੀਨ ਅਨੁਕੂਲ ਹੈ । 

ਕਿਸਮਾਂ
1 .  ਸੀ ਐਚ27  ( 2015 ) 
ਇਸ ਕਿਸਮ ਦੇ ਬੂਟੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮਾਂ ਤਕ ਫਲ ਦਿੰਦੇ ਹਨ । ਇਸਦੇ ਬੂਟੇ ਕਾਫ਼ੀ ਫੈਲਦੇ ਹਨ ਅਤੇ ਇਸਦੀ ਉਪਜ 96 ਕੁਇੰਟਲ ਦੇ ਲਗਭਗ ਹੈ । ਇਸ ਵਿਚ ਕੈਪਸੇਸਿਨ ch27ch27ਦੀ ਮਾਤਰਾ 0.7 ਫ਼ੀਸਦੀ ਹੁੰਦੀ ਹੈ । 

2.  ਸੀ ਐਚ-3  ( 2002 ) 
ਇਹ ਫਲ ਘੱਟ ਕੌੜੇ ਹੁੰਦੇ ਹਨ । ਇਸਦੇ ਫਲ ਦਾ ਸਰੂਪ CH-1  ਦੇ ਸਰੂਪ ਨਾਲੋਂ ਵੱਡਾ ਹੁੰਦਾ ਹੈ । ਇਸਦੇ ਫਲ ਲੰਬੇ ਅਤੇ ਡੂੰਘੇ ਹਰੇ ਰੰਗ ਦੇ ਹੁੰਦੇ ਹਨ । ਇਸਦੀ ਔਸਤਨ ਫਸਲ 110 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । 

ch3ch3

3. ਸੀ ਐਚ-1  (1992) 
ਇਸਦੇ ਫਲ ਦਰਮਿਆਨੇ ਲੰਬੇ ਅਤੇ ਹਰੇ ਰੰਗ ਦੇ ਹੁੰਦੇ ਹਨ । ਇਸਦੀ ਉਪਜ ਲਗਭਗ 100 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਫੰਗਸ ਅਤੇ ਵਿਸ਼ਾਣੁ ਰੋਗ ਨੂੰ ਸਹਿਣਸ਼ੀਲ ਹੁੰਦੀ ਹੈ । ਇਸਦੀ ਮੰਡੀਆਂ ਵਿਚ ਬਹੁਤ ਮੰਗ ਹੈ । 

ch 1ch1ch1

4. ਪੰਜਾਬ ਸਿੰਧੂਰੀ  ( 2013 ) 
ਇਸ ਕਿਸਮ ਦੇ ਬੂਟੇ ਡੂੰਘੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ । ਇਸਦੀ ਉਪਜ ਲਗਭਗ 80 ਕੁਇੰਟਲ ਹੁੰਦੀ ਹੈ ਅਤੇ ਇਹ ਕਿਸਮ ਕਾਫ਼ੀ ਕੌੜੀ ਹੁੰਦੀ ਹੈ । ਇਹ ਜਲਦੀ ਪੱਕਣ ਵਾਲੀ ਕਿਸਮ ਹੈ । ਫਲ ਲੰਬੇ, ਮੋਟੇ ਛਿਲਕੇ ਵਾਲੇ ਅਤੇ ਡੂੰਘੇ ਹਰੇ ਰੰਗ ਦੇ ਹੁੰਦੇ ਹਨ |

Punjab sandhuriPunjab sandhuri
punjab sindhuri

5 .  ਪੰਜਾਬ ਤੇਜ  ( 2013 ) 
ਇਸਦੇ ਬੂਟੇ ਹਲਕੇ ਹਰੇ, ਫੈਲੇ ਹੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ । ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਉਪਜ ਲਗਭਗ 56 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਇਸਦੇ ਫਲ ਲੰਬੇ, ਪਤਲੇ ਛਿਲਕੇ ਵਾਲੇ ਅਤੇ ਦਰਮਿਆਨੇ ਹਰੇ ਰੰਗ ਦੇ ਹੁੰਦੇ ਹਨ । ਇਸ ਵਿਚ ਕੈਪਸੇਸਿਨ ਦੀ ਮਾਤਰਾ 1.3 ਫ਼ੀ ਸਦੀ ਹੁੰਦੀ ਹੈ ਅਤੇ ਇਹ ਪ੍ਰੋਸੇਸਿੰਗ ਲਈ ਅਨੁਕੂਲ ਹੈ । 

punjab tezpunjab tezpunjab tez

6 .  ਪੰਜਾਬ ਗੁੱਛੇਦਾਰ  ( 1995 ) 
ਇਸਦੇ ਫਲ ਛੋਟੇ, ਖੜੇ ਹੋਏ ਅਤੇ ਗੁੱਛੀਆਂ ਵਿਚ ਹੁੰਦੇ ਹਨ ।  ਇਸ ਵਿਚ ਕੁੜੱਤਣ ਦੀ ਮਾਤਰਾ 0.98 ਫ਼ੀ ਸਦੀ ਹੁੰਦੀ ਹੈ । ਇਸਦੀ ਉਪਜ ਲਗਭਗ 60 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । 

punjab guchedarPunjab gucchedarPunjab gucchedar

7. ਪੰਜਾਬ ਲਾਲ  ( 1995 ) 
ਇਸਦੇ ਫਲ ਲੰਬੇ ਡੂੰਘੇ ਲਾਲ ਰੰਗ ਦੇ ਹੁੰਦੇ ਹਨ । ਇਸਦੀ ਉਪਜ ਲਗਭਗ 80 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।  ਇਸ ਵਿਚ ਫਲ ਦਾ ਗਲਨਾ ਅਤੇ ਵਿਸ਼ਾਣੁ ਰੋਗ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ । ਇਸ ਵਿਚ ਕੁੜੱਤਣ ਦੀ ਮਾਤਰਾ 0.8 ਫ਼ੀ ਸਦੀ ਹੁੰਦੀ ਹੈ । ਇਹ ਪ੍ਰੋਸੇਸਿੰਗ ਲਈ ਅਨੁਕੂਲ ਹੈ । 

punjab surakhpunjab surakh punjab surakh

ਮਿਰਚ ਭਾਰਤ ਦੀ ਇਕ ਮਹੱਤਵਪੂਰਣ ਫ਼ਸਲ ਹੈ ।  ਭਾਰਤ ਸੰਸਾਰ ਵਿਚ ਮਿਰਚ ਪੈਦਾ ਕਰਨ ਵਾਲੇ ਦੇਸ਼ਾਂ ਵਿਚੋਂ ਪ੍ਰਮੁੱਖ ਦੇਸ਼ ਹੈ । ਮਿਰਚ ਦੀ ਖੇਤੀ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿਚ ਹੋ ਜਾਂਦੀ ਹੈ ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement