ਇਹ ਹੈ Zero Budget ਵਾਲਾ ਡੇਅਰੀ ਫਾਰਮ, 6 ਗਾਵਾਂ ਤੋਂ ਸ਼ੁਰੂ ਕੀਤਾ ਤੇ ਹੁਣ ਪਾਲਦੇ ਹਨ 125 ਗਾਵਾਂ
Published : Jul 14, 2020, 1:38 pm IST
Updated : Jul 14, 2020, 1:38 pm IST
SHARE ARTICLE
Farmer
Farmer

ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ ।

ਚੰਡੀਗੜ੍ਹ : ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ । ਪਰ ਖੇਤੀ ਵਿਚ ਘਾਟਾ ਪੈਣ ਕਰਕੇ ਉਹ ਸਹਾਇਕ ਧੰਦੇ ਨੂੰ ਵੀ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਇਸ ਧੰਦੇ ਬਾਰੇ ਜਾਣਕਾਰੀ ਨਾਂ ਹੋਣ ਕਰਕੇ ਉਸ ਦੇ ਇਸ ਕਿੱਤੇ ਵਿਚ ਪੈਰ ਨਹੀਂ ਜੰਮਦੇ। ਅੱਜ ਤੁਹਾਨੂੰ ਦੱਸਾਗੇ ਅਜਿਹੇ ਹੀ ਇਕ ਡੈਅਰੀ ਫਾਰਮਿੰਗ ਵਿਚ ਨਾਮਨਾ ਖਟਣ ਵਾਲੇ ਕਿਸਾਨ ਜਸਪ੍ਰੀਤ ਸਿੰਘ ਬਾਰੇ ਜਿਨ੍ਹਾਂ ਨੇ ਜੀਰੋ ਬਜ਼ਟ ਡੈਅਰੀ ਫਾਰਮ ਦਾ ਉਤਪਾਦਨ ਵਧਾਉਣ ਦੇ ਨਾਲ-ਨਾਲ ਮਾਰਕੀਟਿੰਗ ਵਿਚ ਵੀ ਮੱਲਾ ਮਾਰੀਆ। ਜਸਪ੍ਰੀਤ ਸਿੰਘ ਨੇ ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਨ੍ਹਾਂ ਨੇ 2012 ਵਿਚ ਛੇ ਬੱਛੀਆਂ ਦੇ ਨਾਲ ਡੈਅਰੀ ਫਾਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਕੋਲ 125 ਗਾਵਾਂ ਹਨ। ਜਿਨ੍ਹਾਂ ਦੀ ਨਸਲ ਗਿਰ, ਸਾਹੀਵਾਲ, ਜਰਸੀ ਅਤੇ ਐਚਐਫ ਹੈ।

PhotoFarmer

ਛੇ ਗਾਵਾਂ ਤੋਂ 125 ਗਾਵਾਂ ਤੱਕ ਦੇ ਸਫ਼ਰ ਵਾਲੇ ਸਵਾਲ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਰਾਦਾ ਵੱਡਾ ਫਾਰਮ ਲਗਾਉਣ ਦਾ ਸੀ ਪਰ ਇਹ ਕੰਮ ਜਿੰਦਗੀ ਭਰ ਦਾ ਹੈ ਅਤੇ ਇਸ ਵਿਚ ਅਨੁਭਵ ਦੀ ਵੀ ਲੋੜ ਹੈ। ਜਸਪ੍ਰੀਤ ਮੁਤਾਬਕ ਉਹ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਜਿਹੇ ਲੋਕਾਂ ਨੂੰ ਮਿਲੇ ਜਿਹੜੇ ਇਸ ਧੰਦੇ ਵਿਚ ਘਾਟਾ ਖਾ ਚੁੱਕੇ ਹਨ ਅਤੇ ਉਨ੍ਹਾਂ ਤੋਂ ਇਸ ਕੰਮ ਵਿਚ ਘਾਟਾ ਪਾਉਣ ਦਾ ਕਾਰਨ ਜਾਣਿਆ। ਉਨ੍ਹਾਂ ਮੁਤਾਬਕ ਲੋਕ ਬਿਨਾਂ ਜਾਣਕਾਰੀ ਤੋਂ ਅਜਿਹੇ ਧੰਦੇ ਸ਼ੁਰੂ ਕਰਦੇ ਅਤੇ ਫਿਰ ਘਾਟਾ ਪੈਣ ਤੇ ਕਰਜਾਈ ਹੋ ਕੇ ਜ਼ਮੀਨਾਂ ਵੇਚਦੇ ਹਨ। ਕਿਸਾਨ ਅਨੁਸਾਰ ਇਸ ਲਈ ਉਨ੍ਹਾਂ ਨੇ ਛੇ ਮੱਝਾਂ ਨਾਲ ਇਹ ਕੰਮ ਸ਼ੁਰੂ ਕੀਤਾ ਤੇ ਹੋਲੀ-ਹੋਲੀ ਇਸ ਤੋਂ ਸਿੱਖਿਆ ਅਤੇ ਅੱਜ ਵੀ 125 ਗਾਵਾਂ ਤੱਕ ਪਹੁੰਚਣ 'ਤੇ ਸਿੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਗਲਾ ਟੀਚਾ 700 ਪਸ਼ੂਆ ਦੇ ਨਾਲ ਫਾਰਮ ਵਧਾਉਣਾ ਹੈ।

PhotoFarmer

125 ਗਾਵਾਂ ਦੇ ਖਿਆਲ ਰੱਖਣ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਦੱਸਿਆ ਕਿ ਉਹ ਸਵੇਰ ਤੋਂ ਲੈ ਕੇ ਰਾਤ 9 ਵਜੇ ਤੱਕ ਫਾਰਮ ਵਿਚ ਰਹਿੰਦੇ ਹਨ। ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਘਰ ਵਿਚ ਆਪਣੇ ਬੱਚੇ ਦੀ ਸਿਹਤ ਦਾ ਇੰਨਾ ਪਤਾ ਨਹੀਂ ਹੁੰਦਾ ਜਿੰਨਾ ਕਿ  ਆਪਣੇ ਪਸ਼ੂਆ ਬਾਰੇ ਪਤਾ ਹੁੰਦਾ ਹੈ ਕਿ ਅੱਜ ਸਾਡਾ ਕੋਈ ਪਸ਼ੂ ਬੀਮਾਰ ਤਾਂ ਨਹੀਂ ਹੈ ਜਾਂ ਉਹ ਸਿਹਤਮੰਦ ਹੈ ਜਦੋਂ ਤੱਕ ਉਨ੍ਹਾਂ ਹਾਂ ਪੱਖੀ ਰਿਪੋਰਟ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਚੈਨ ਦੀ ਨੀਂਦ ਨਹੀਂ ਸੌਦੇ।

PhotoFarmer

ਕਿਸਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਫਾਰਮ ਪੰਜਾਬ ਦਾ ਪਹਿਲਾ ਜੈਵਿਕ ਡੈਅਰੀ ਫਾਰਮ ਰਜਿਸਟਰ ਹੈ। ਜਦੋਂ ਉਨ੍ਹਾਂ ਜੈਵਿਕ ਦੇ ਵਿਚ ਰਜਿਸਟਰਡ ਕਰਿਆ ਤਾਂ ਉਹ ਅੰਗ੍ਰੇਜੀ ਦਵਾਈਆਂ ਤੋਂ ਪਿੱਛੇ ਹੱਟੇ ਇਹ ਦਵਾਈਆਂ ਲੰਬੇ ਸਮੇਂ ਲਈ ਨੁਕਸਾਨਦਾਇਕ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਪਸ਼ੂਆਂ ਨੂੰ ਰਵਾਇਤੀ ਤਰੀਕੇ ਨਾਲ ਫੀਡ ਪਾਉਂਦੇ ਹਨ ਭਾਵ ਜੈਵਿਕ ਖੁਰਾਕ ਦਾ ਇਸਤਮਾਲ ਕਰਦੇ ਹਨ ਜੋ ਕਿ ਪੁਰਾਣੇ ਬਜ਼ੁਰਗ ਕਰਿਆ ਕਰਦੇ ਸਨ ਇਸ ਨਾਲ ਪਸ਼ੂ ਕਦੇ ਬਿਮਾਰ ਹੁੰਦਾ ਹੀ ਨਹੀਂ ਜੇਕਰ ਹੁੰਦਾ ਵੀ ਹੈ ਤਾਂ ਇਲਾਜ ਲਈ ਰਵਾਇਤੀ ਤਰੀਕੇ ਵਰਤਦੇ ਹਨ। ਕਿਸਾਨ ਅਨੁਸਾਰ ਉਹ ਖੇਤਾਂ ਵਿਚ ਆਪਣੇ ਪਸ਼ੂਆਂ ਲਈ ਹਲਦੀ ਉਗਾਉਂਦੇ ਹਨ ਜੋ ਕਿ ਪਸ਼ੂਆਂ ਨੂੰ ਪਾਉਂਦੇ ਹਨ ਜਿਸ ਨਾਲ ਪਸ਼ੂਆਂ ਨੂੰ ਲੱਗਣ ਵਾਲੀ ਹਰ ਬੀਮਾਰੀ ਤੋਂ ਬਚਾਅ ਹੁੰਦਾ ਹੈ।

PhotoFarmer

ਜਸਪ੍ਰੀਤ ਸਿੰਘ ਮੁਤਾਬਕ ਉਹ ਗਾਵਾਂ ਨੂੰ ਪ੍ਰੈਗਨੇਟ ਹੋਣ ਵੇਲੇ ਉਨ੍ਹਾਂ ਲਈ ਬਣਾਏ ਕੱਚੇ ਏਰੀਏ ਵਿਚ ਛੱਡ ਦਿੰਦੇ ਹਨ ਤਾਂ ਕਿ ਉਹ ਇਕ ਦੂਜੇ ਦੇ ਸੱਟ ਨਾ ਮਾਰਨ। ਅਤੇ ਪ੍ਰੈਗਨੇਟ ਹੋਣ 'ਤੇ ਢਾਈ ਮਹੀਨੇਂ ਪਹਿਲਾ ਉਸ ਦਾ ਦੁੱਧ ਛੱਡਣਾ ਪੈਦਾ ਹੈ। ਉਨ੍ਹਾਂ ਮੁਤਾਬਕ ਜਦੋਂ ਗਾਂ ਸੂਅ ਜਾਂਦੀ ਹੈ ਤਾਂ ਉਸ ਨੂੰ ਜਵੈਨ, ਮੇਥੀ, ਸੂੰਹ ਦੇ ਕਾੜੇ ਬਣਾ ਕੇ ਦਿੰਦੇ ਹਨ। ਜਿਸ ਨਾਲ 15 ਦਿਨਾਂ ਵਿਚ ਗਾਂ ਪੂਰੀ ਤਰ੍ਹਾਂ ਰਿਕਵਰੀ ਕਰਨੀ ਸ਼ੁਰੂ ਕਰਦੀ ਹੈ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦਾ ਫਾਰਮ ਬਿਲਕੁੱਲ ਜੈਵਿਕ ਹੈ ਅਤੇ ਖੇਤਾ ਵਿਚ ਉਗਾਈ ਝਰੀ, ਬਾਜਰਾਂ ਆਦਿ ਪਸ਼ੂਆਂ ਨੂੰ ਪਾਉਂਦੇ ਹਨ ਭਾਵ ਹਰ ਤਰ੍ਹਾਂ ਦਾ ਜੈਵਿਕ ਚੀਜ ਪਸ਼ੂਆਂ ਨੂੰ ਪਾਈ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਸ਼ੂਆਂ ਦੇ ਦੁੱਧ ਨਾਲ ਉਹ ਸ਼ੁੱਧ ਦਹੀ,ਲੱਸੀ ਪਨੀਰ ਅਤੇ ਮਠਿਆਈਆਂ ਬਣਾਉਦੇ ਹਨ।

PhotoPhoto

ਡੈਅਰੀ ਕਿਸਾਨ ਦੇ ਦੱਸਿਆ ਕਿ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਲਈ ਸ਼ਿਵਰੇਜ ਸਿਸਟਮ ਬਣਾਇਆ ਹੋਇਆ ਹੈ ਜਿਸ ਨਾਲ ਗੈਸ ਵੀ ਬਣਦੀ ਹੈ ਅਤੇ ਜਦੋਂ ਉਹ ਗੋਹਾ ਚਾਲੀ ਦਿਨ ਬਾਅਦ ਬਾਹਰ ਨਿਕਲਦਾ ਹੈ ਤਾਂ ਉਹ ਖੇਤਾਂ ਵਿਚ ਵਰਤ ਲਿਆ ਜਾਂਦਾ ਹੈ। ਇਸ ਲਈ ਉਨ੍ਹਾਂ ਦਾ ਜੀਰੋ ਬਜਟ ਫਾਰਮ ਹੈ ਅਤੇ ਉਹ ਕੁੱਝ ਵੀ ਵੇਸਟ ਨਹੀਂ ਜਾਂਣ ਦਿੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਨੀਰ ਦਾ ਪਾਣੀ ਵੀ ਆਪਣੇ ਪਸ਼ੂਆਂ ਲਈ ਵਰਤਦੇ ਹਨ ਜੋ ਕਿ ਹਾਈਪ੍ਰੋਟੀਨ ਹੁੰਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀ ਆਪਣੇ ਗ੍ਰਾਹਕ ਨੂੰ ਵਿਸ਼ਵਾਸ਼ ਕਿਵੇਂ ਦਵਾਉਂਦੇ ਹੋ ਕਿ ਤੁਹਾਡਾ ਦੁੱਧ ਪੂਰੀ ਤਰ੍ਹਾਂ ਜੈਵਿਕ ਹੈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਦੇ ਲਈ ਸਰਟੀਫਿਕੇਸ਼ਨ ਕਰਵਾਇਆ ਹੋਇਆ ਹੈ। ਅਤੇ ਉਨ੍ਹਾਂ ਦਾ ਆਪਣਾ ਆਊਟਲੈਟ ਹੈ 'ਤੇ ਹੋਲ ਨਾਈਨ ਔਰਗੈਨੀਕ ਦੇ ਨਾਮ 'ਤੇ ਉਨ੍ਹਾਂ ਦਾ ਦੁੱਧ ਆਉਂਦਾ ਹੈ ਜੋ ਕਿ ਟ੍ਰਾਈਸਿਟੀ ਵਿਚ ਵਿੱਕਦਾ ਹੈ।

Dairy FarmDairy Farm

ਉਨ੍ਹਾਂ ਨੇ ਲੋਕਾਂ ਦੇ ਡੈਅਰੀ ਫਾਰਮ ਜਲਦੀ ਬੰਦ ਹੋ ਜਾਣ ਦਾ ਕਾਰਨ ਅਧੂਰੀ ਜਾਣਕਾਰੀ ਨੂੰ ਦੱਸਿਆ ਅਤੇ ਇਹ ਵੀ ਸਲਾਹ ਦਿੱਤੀ ਕਿ ਜੇਕਰ ਕਿਸੇ ਨੂੰ ਇਹ ਕੰਮ ਸ਼ੁਰੂ ਕਰਨਾ ਹੈ ਤਾਂ ਉਹ ਛੋਟੇ ਪੱਧਰ ਤੋਂ ਸ਼ੁਰੂ ਕਰੇ। ਉਨ੍ਹਾਂ ਨੇ ਆਪਣੇ 700 ਗਾਵਾਂ ਦੇ ਅਗਲੇ ਟੀਚੇ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਇਕ ਮੈਗਾਵਾਟ ਬਿਜਲੀ ਲਗਾਉਣ ਦਾ ਪਲਾਨ ਹੈ ਅਤੇ ਗੋਹੇ ਅਤੇ ਪਿਸ਼ਾਬ ਨਾਲ ਬਣਨ ਵਾਲੀ ਗੈਸ ਨਾਲ ਹੀ ਬਿਜਲੀ ਪੈਦਾ ਕੀਤੀ ਜਾਵੇਗੀ। ਜਸਪ੍ਰੀਤ ਸਿੰਘ ਨੇ ਦੱਸਿਆ ਉਨ੍ਹਾਂ ਕੋਲ ਰੋਜ਼ ਦਾ 800 ਤੋਂ 900 ਲੀਟਰ ਦੁੱਧ ਦਾ ਉਤਪਾਦਨ ਹੈ ਜੋ ਕਿ ਪੂਰੀ ਤਰ੍ਹਾਂ ਸ਼ੁੱਧ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਡੈਅਰੀ ਵਿਚ ਸੱਭ ਤੋਂ ਵੱਡਾ ਰਿਸਕ ਮਿਲਾਵਟੀ ਕੰਮ ਹੈ ਕਿਉਂਕਿ ਬਜ਼ਾਰ ਵਿਚ ਮਿਲਾਵਟ ਜਿਆਦਾ ਵੱਧ ਗਈ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਚੀਜ ਤੇ ਨਕੇਲ ਕਸਨ ਦੀ ਲੋੜ ਤਾਂ ਜੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਬੰਦ ਹੋ ਜਾਵੇ। ਜਸਪ੍ਰੀਤ ਨੇ ਦੱਸਿਆ ਕਿ ਜੇਕਰ ਮਿਲਾਵਟੀ ਕੰਮ ਬੰਦ ਹੋ ਜਾਵੇਗਾ ਤਾਂ ਫਾਰਮ ਆਪਣੇ-ਆਪ ਕਾਮਯਾਬ ਹੋ ਜਾਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement