Farming News: ਗੰਨੇ ਦੀ ਫ਼ਸਲ ਦੇ ਮੁੱਖ ਕੀੜੇ ਅਤੇ ਰੋਕਥਾਮ ਦੇ ਉਪਾਅ
Published : Aug 14, 2025, 6:34 am IST
Updated : Aug 14, 2025, 6:34 am IST
SHARE ARTICLE
Major pests of sugarcane crop and preventive measures Farming News
Major pests of sugarcane crop and preventive measures Farming News

Farming News: ਖੰਡ ਤੋਂ ਇਲਾਵਾ ਗੰਨੇ ਦੇ ਰਸ ਵਿਚ ਕਈ ਵਿਟਾਮਿਨ ਤੇ ਖਣਿਜ ਹੁੰਦੇ ਹਨ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ।

Major pests of sugarcane crop and preventive measures Farming News: ਗੰਨਾ ਭਾਰਤ ਦੀ ਮਹੱਤਵਪੂਰਨ ਫ਼ਸਲ ਹੈ। ਇਹ ਮਿੱਠੇ ਉਦਯੋਗ ਦਾ ਮੁੱਖ ਸੋਮਾ ਹੈ ਜਿਸ ਨੂੰ ਭਾਰਤ ਵਿਚ ਟੈਕਸਟਾਈਲ ਤੋਂ ਬਾਅਦ ਦੂਜੀ ਵੱਡੀ ਸਨਅਤ ਮੰਨਿਆ ਜਾਂਦਾ ਹੈ। ਗੰਨੇ ਦਾ ਰਸ ਕੱਢਣ ਤੋਂ ਬਾਅਦ ਬਚਿਆ ਰੇਸ਼ੇਦਾਰ ਚੂਰਾ ਕਾਗ਼ਜ਼ ਤੇ ਇੰਸੂਲੇਟਿੰਗ ਬੋਰਡ ਬਣਾਉਣ ਲਈ ਵਰਤਿਆ ਜਾਂਦਾ ਹੈ। ਖੰਡ ਤੋਂ ਇਲਾਵਾ ਗੰਨੇ ਦੇ ਰਸ ਵਿਚ ਕਈ ਵਿਟਾਮਿਨ ਤੇ ਖਣਿਜ ਹੁੰਦੇ ਹਨ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ।

ਕਮਾਦ ਦੀ ਖੇਤੀ ਭਾਰਤ ਵਿਚ ਮੁੱਖ ਤੌਰ ’ਤੇ ਉਤਰ ਪ੍ਰਦੇਸ਼, ਪੰਜਾਬ, ਹਰਿਆਣਾ, ਕੋਇੰਬਟੂਰ ਤੇ ਊਟੀ ਵਿਚ ਕੀਤੀ ਜਾਂਦੀ ਹੈ। ਗੰਨੇ ਦਾ ਔਸਤ ਝਾੜ ਬਹੁਤ ਘੱਟ ਆ ਰਿਹਾ ਹੈ ਜਿਸ ਦਾ ਵੱਡਾ ਕਾਰਨ ਫ਼ਸਲ ਉਪਰ ਕੀੜੇ-ਮਕੌੜਿਆਂ ਦਾ ਹਮਲਾ ਹੈ। ਗੰਨਾ ਉਤਪਾਦਕਾਂ ਨੂੰ ਫ਼ਸਲ ਦੇ ਕੀੜਿਆਂ ਦੀ ਪਛਾਣ, ਹਮਲੇ ਦੀਆਂ ਨਿਸ਼ਾਨੀਆਂ ਤੇ ਰੋਕਥਾਮ ਦੇ ਸਰਬਪੱਖੀ ਢੰਗਾਂ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ।

ਤਣੇ ਦਾ ਗੜੂੰਆਂ: ਇਸ ਦਾ ਪਤੰਗਾ ਤੂੜੀ ਰੰਗਾ ਤੇ ਆਂਡੇ ਚਿੱਟੇ ਹੁੰਦੇ ਹਨ, ਜੋ ਪੱਤੇ ਜਾਂ ਤਣੇ ਉਪਰ ਗੁੱਛਿਆਂ ਵਿਚ ਹੁੰਦੇ ਹਨ। ਇਸ ਦੀ ਸੁੰਡੀ ਦਾ ਰੰਗ ਨੀਲਾ ਜਾਂ ਜਾਮਨੀ ਹੁੰਦਾ ਹੈ ਤੇ ਇਸ ਦੇ ਸਰੀਰ ਉਪਰ ਧਾਰੀਆਂ ਹੁੰਦੀਆਂ ਹਨ। ਇਹ ਕਮਾਦ ਦੀ ਫ਼ਸਲ ਉਪਰ ਜੂਨ ਤੋਂ ਦਸੰਬਰ ਤਕ ਹਮਲਾ ਕਰਦੀਆਂ ਹਨ। ਇਹ ਸੁੰਡੀ ਗੰਨੇ ਦੇ ਤਣੇ ਵਿਚ ਅੱਖ ਦੇ ਨੇੜਿਉਂ ਵੜਦੀ ਹੈ ਤੇ ਮੋਰੀ ਨੂੰ ਮਲ-ਮੂਤਰ ਨਾਲ ਬੰਦ ਕਰ ਲੈਂਦੀ ਹੈ। ਹਮਲੇ ਵਾਲੀਆਂ ਮੱਟੀਆਂ ਛੋਟੀਆਂ ਰਹਿ ਜਾਂਦੀਆਂ ਹਨ। ਇਸ ਦੇ ਹਮਲੇ ਕਾਰਨ ਝਾੜ ਅਤੇ ਗੁਣਵੱਤਾ ’ਤੇ ਮਾੜਾ ਅਸਰ ਪੈਂਦਾ ਹੈ ਜਿਸ ਫ਼ਸਲ ਵਿਚ ਨਾਈਟ੍ਰੋਜਨ ਤੱਤ ਵਾਲੀ ਜ਼ਿਆਦਾ ਖਾਦ, ਜ਼ਿਆਦਾ ਪਾਣੀ ਖੜਾ ਰਹਿੰਦਾ ਹੋਵੇ ਜਾਂ ਫ਼ਸਲ ਡਿੱਗੀ ਹੋਈ ਹੋਵੇ, ਉੱਥੇ ਇਸ ਕੀੜੇ ਦਾ ਹਮਲਾ ਜ਼ਿਆਦਾ ਹੁੰਦਾ ਹੈ।

ਰੋਕਥਾਮ : ਇਸ ਕੀੜੇ ਦੇ ਆਂਡੇ ਇਕੱਠੇ ਕਰ ਕੇ ਨਸ਼ਟ ਕਰਦੇ ਰਹੋ। ਬਿਜਾਈ ਵਾਸਤੇ ਨਰੋਈ ਫ਼ਸਲ ਤੋਂ ਹੀ ਬੀਜ ਲਵੋ। ਫ਼ਸਲ ਕੱਟਣ ਵੇਲੇ ਸਾਰੇ ਪੜਸੂਏ ਵੀ ਕੱਟ ਦੇਵੋ। ਫ਼ਸਲ ਨੂੰ ਸਿਫ਼ਾਰਸ਼ ਮਾਤਰਾ ਵਿਚ ਜਾਂ ਮਿੱਟੀ ਦੀ ਪਰਖ ਦੇ ਆਧਾਰ ’ਤੇ ਹੀ ਖਾਦਾਂ ਪਾਵੋ। ਇਸ ਕੀੜੇ ਦੇ ਹਮਲੇ ਵਾਲੀ ਫ਼ਸਲ ਮੂਢੀ ਨਾ ਰੱਖੋ। ਫ਼ਸਲ ਕੱਟ ਕੇ ਖੇਤ ਵਾਹੋ ਤੇ ਮੁੱਢ ਇਕੱਠੇ ਕਰ ਕੇ ਨਸ਼ਟ ਕਰ ਦੇਵੋ। ਟਰਾਈਕੋਗਰਾਮਾ ਕਿਲੋਨਸ ਰਾਹੀਂ ਸੱਤ ਦਿਨ ਪਹਿਲਾਂ ਪਰਜੀਵੀ ਕਿਰਿਆ ਕੀਤੇ ਕੌਰਸਾਇਰਾ ਦੇ ਕਰੀਬ 20 ਹਜ਼ਾਰ ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਅੱਧ ਜੁਲਾਈ ਤੋਂ ਅਕਤੂਬਰ ਦੌਰਾਨ 10 ਦਿਨ ਦੇ ਫ਼ਰਕ ਨਾਲ ਵਰਤੋ। ਇਹ ਕਿਰਿਆ 8 ਵਾਰ ਦੁਹਰਾਉ।
 

ਸਿਉਂਕ: ਸਿਉਂਕ ਅਜਿਹਾ ਕੀੜਾ ਹੈ ਜੋ ਵਰਮੀਆਂ ਬਣਾ ਕੇ ਝੁੰਡ ਵਿਚ ਰਹਿੰਦਾ ਹੈ। ਇਸ ਦੀ ਕਲੋਨੀ ਵਿਚ ਰਾਣੀ, ਕਾਮਾ, ਸਿਪਾਹੀ ਤੇ ਨਿਖੱਟੂ ਹੁੰਦੇ ਹਨ। ਰਾਣੀ ਦੀ ਉਮਰ 25-50 ਸਾਲ ਹੋ ਸਕਦੀ ਹੈ। ਇਸ ਦੀ ਆਂਡੇ ਦੇਣ ਦੀ ਸਮਰੱਥਾ 10 ਸਾਲ ਹੁੰਦੀ ਹੈ। ਇਹ ਇਕ ਦਿਨ ਵਿਚ 20-30 ਹਜ਼ਾਰ ਆਂਡੇ ਦੇ ਸਕਦੀ ਹੈ। ਰਾਣੀ ਜ਼ਮੀਨ ਵਿਚ ਇਕ ਫੁੱਟ ਤੋਂ ਵੱਧ ਡੂੰਘਾਈ ’ਤੇ ਆਂਡੇ ਦਿੰਦੀ ਹੈ। ਗੰਨੇ ਦੀ ਫ਼ਸਲ ਵਿਚ ਇਸ ਦਾ ਹਮਲਾ ਅਪ੍ਰੈਲ ਤੋਂ ਜੂਨ ਅਤੇ ਦੁਬਾਰਾ ਅਕਤੂਬਰ ਵਿਚ ਹੁੰਦਾ ਹੈ। ਇਹ ਜੰਮ ਰਹੇ ਬੂਟਿਆਂ ਦਾ ਨੁਕਸਾਨ ਕਰਦੀ ਹੈ ਤੇ ਉਗ ਰਹੇ ਛੋਟੇ ਬੂਟਿਆਂ ਨੂੰ ਸੁਕਾ ਦਿੰਦੀ ਹੈ।

ਰੋਕਥਾਮ: ਫ਼ਸਲ ਲਈ ਗਲੀ-ਸੜੀ ਰੂੜੀ ਹੀ ਵਰਤੋ। ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ, ਮੁੱਢ ਤੇ ਹਮਲੇ ਵਾਲੀਆਂ ਗੁੱਲੀਆਂ ਨੂੰ ਖੇਤ ਵਿਚੋਂ ਕੱਢ ਕੇ ਨਸ਼ਟ ਕਰ ਦੇਵੋ। ਫ਼ਸਲ ਨੂੰ ਸਮੇਂ-ਸਮੇਂ ਭਰਵੀਂ ਸਿੰਜਾਈ ਕਰਦੇ ਰਹੋ। ਸਿਉਂਕ ਦੀਆਂ ਵਰਮੀਆਂ ਖ਼ਤਮ ਕਰਦੇ ਰਹੋ। ਸਿਉਂਕ ਦੀ ਰੋਕਥਾਮ ਲਈ ਫ਼ਸਲ ਦਾ ਜੰਮ ਪੂਰਾ ਹੋਣ ’ਤੇ (ਬਿਜਾਈ ਤੋਂ 45 ਦਿਨ ਬਾਅਦ) 45 ਮਿਲੀਲਿਟਰ ਇਮਿਡਾਗੋਲਡ 17.8 ਐਸਐਲ (ਇਮਿਡਾਕਲੋਪਰਿਡ) ਨੂੰ 400 ਲੀਟਰ ਪਾਣੀ ਵਿਚ ਘੋਲ ਕੇ ਫ਼ੁਹਾਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ-ਨਾਲ ਪਾਉ। 

(For more news apart from “Major pests of sugarcane crop and preventive measures Farming News, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement