
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਤੁਸੀਂ ਅਪਣੇ ਮੋਬਾਇਲ ਉੱਤੇ ਕਿਵੇਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਅਪਣਏ ਫੋਨ...
ਚੰਡੀਗੜ੍ਹ : ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਤੁਸੀਂ ਅਪਣੇ ਮੋਬਾਇਲ ਉੱਤੇ ਕਿਵੇਂ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਅਪਣਏ ਫੋਨ ਵਿਚ ਕ੍ਰੇਮ ਬ੍ਰਾਉਜ਼ਰ ਖੋਲ੍ਹੋ ਅਤੇ ਇਹਦੇ ਵਿਚ www.plrs.org.in ਇਸ ਤੋਂ ਬਾਅਦ ਜੋ ਵੈਬਸਾਈਟ ਖੁੱਲ੍ਹੇਗੀ ਅਤੇ ਉਸ ਉੱਤੇ ਫ਼ਰਦ (FARD) ‘ਤੇ ਕਲਿਕ ਕਰੋ।
plrs.org.in
ਫਰਦ ਉੱਤੇ ਕਲਿੱਕ ਕਰਨ ਤੋਂ ਬਾਅਦ ਅਗਲੇ ਪੇਜ ਉੱਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਜ਼ਿਲ੍ਹਾ ਚੁਣੋ ਫਿਰ ਤਹਿਸੀਲ ਚੁਣੋ ਫਿਰ ਪਿੰਡ ਅਤੇ ਸਾਲ ਸਿਲੈਕਟ ਕਰਨ ਤੋਂ ਬਾਅਦ ਦਰਜ ਕਰੋ ਤੇ ਕਲਿੱਕ ਕਰੋ। ਇਸ ਤੋਂ ਬਾਅਦ ਅਗਲੇ ਪੇਜ ਉੱਤੇ ਤੁਸੀਂ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਉਤੇ ਕਲਿੱਕ ਕਰੋ।
plrs.org.in
ਇਸ ਤੋਂ ਬਾਅਦ ਜਿਹੜੇ ਪੇਜ ਖੁੱਲ੍ਹੇਗਾ ਉਸ ‘ਤੇ ਤੁਸੀਂ ਵਸੀਕਾ ਨੰਬਰ ਰਜਿਸਟਰਡ ਡੇਟ ਨਾਲ ਵੀ ਚੈੱਕ ਕਰ ਸਕਦੇ ਹੋ, ਮਿਊਟੇਸ਼ਨ ਰਿਕੁਐਸਟ ਨੰਬਰ ਨਲ ਵੀ ਚੈੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਟ੍ਰਾਂਜੈਕਸ਼ਨ ਨੰਬਰ ਭਰ ਕੇ ਵੀ ਚੈੱਕ ਕਰ ਸਕਦੇ ਹੋ।
plrs.org.in
ਇਨ੍ਹਾਂ ਵਿਚੋਂ ਕੁਝ ਵੀ ਭਰਨ ਤੋਂ ਬਾਅਦ ਜਦੋ ਤੁਸੀਂ Submit ‘ਤੇ ਕਲਿੱਕ ਕਰੋਗੇ ਤਾਂ ਉਸਤੋਂ ਬਾਅਦ ਜੋ ਪੇਜ਼ ਉੱਤੇ ਇੰਤਕਾਲ ਦੀ ਸਥਿਤੀ ਦੀ ਸਾਰੀ ਜਾਣਕਾਰੀ ਦਿਤੀ ਹੋਵੇਗੀ।
plrs.org.in