ਪਸ਼ੂਆਂ ਦੀ ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਇਸ ਤਰ੍ਹਾਂ ਕਰੋ ਦੂਰ 
Published : Aug 16, 2018, 6:16 pm IST
Updated : Aug 16, 2018, 6:16 pm IST
SHARE ARTICLE
cattle
cattle

ਜੇਕਰ ਪਸ਼ੂ ਨੂੰ ਭੁੱਖ ਹੀ ਨਾ ਲੱਗੇ ਤੇ ਉਹ ਖਾਵੇ ਵੀ ਕੁੱਝ ਨਾਂ ਤਾਂ ਇਹ ਸਮੱਸਿਆ ਬਣ ਸਕਦੀ ਹੈ ਜੇਕਰ ਪਸ਼ੂ ਨੂੰ ਬੁਖਾਰ ਹੈ ਤਾਂ ਵੱਖਰਾ ਡਾਕਟਰੀ ਇਲਾਜ਼ ਹੋਵੇਗਾ...

ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਪਸ਼ੂਆਂ ਦੇ ਵੀ ਨਖਰੇ ਹੁੰਦੇ ਹਨ ਤੇ ਹੌਲੀ ਹੌਲੀ ਇਹਨਾਂ ਦੇ ਨਖਰਿਆ ਨੂੰ ਸਮਝਣਾ ਪੈਂਦਾ ਹੈ ਕਿੳੇਕੀ ਕਈ ਪਸ਼ੂ ਸੁੱਕੀ ਫੀਡ ਖਾਦੇ ਹਨ ਕਈ ਭਿਓ ਕੇ ਖਾਂਦੇ ਹਨ , ਕਈ ਘਰ ਦੀ ਫੀਡ ਨੂੰ ਮੂੰਹ ਨਹੀਂ ਲਗਾਉਦੇ ਕਈ ਬਜ਼ਾਰੀ ਫੀਡ ਨਹੀਂ ਖਾਦੇ। ਇਹ ਤਾਂ ਗੱਲ ਵੱਖਰੀ ਹੈ ਪਰ ਜੇਕਰ ਪਸ਼ੂ ਨੂੰ ਭੁੱਖ ਹੀ ਨਾ ਲੱਗੇ ਤੇ ਉਹ ਖਾਵੇ ਵੀ ਕੁੱਝ ਨਾਂ ਤਾਂ ਇਹ ਸਮੱਸਿਆ ਬਣ ਸਕਦੀ ਹੈ ਜੇਕਰ ਪਸ਼ੂ ਨੂੰ ਬੁਖਾਰ ਹੈ ਤਾਂ ਵੱਖਰਾ ਡਾਕਟਰੀ ਇਲਾਜ਼ ਹੋਵੇਗਾ ਪਰ ਜੇਕਰ ਕੋਈ ਲਿਵਰ ਦੀ ਸਮੱਸਿਆ ਕਾਰਨ ਭੁੱਖ ਨਹੀ ਲੱਗਦੀ ਤਾਂ ਤੁਸੀ ਇਹ 2 ਦੇਸੀ ਤਰੀਕੇ ਜਰੂਰ ਵਰਤ ਕੇ ਦੇਖੋ।

cattlecattle

ਪਹਿਲਾਂ ਤਰੀਕਾ ਹੈ ਕਿ ਪਸ਼ੂ ਨੂੰ ਕੋੜ ਤੁੰਮੇ ਹਰ ਰੋਜ਼ ਖਵਾਓ ਜਾਂ ਫਿਰ ਜੇਕਰ ਕੋੜ ਤੁੰਮੇ ਤੁਹਾਨੂੰ ਮਿਲ ਨਹੀ ਰਹੇ ਤਾਂ ਤੁਸੀ ਕੋੜ ਤੁੰਮੇ ਦਾ ਚੂਰਨ ਪਸ਼ੂਆਂ ਨੂੰ ਕੁੱਝ ਦਿਨ ਖਵਾਓ । ਇਸ ਨਾਲ ਪਸ਼ੂ ਦੇ ਮਿਹਦੇ ਵਿੱਚ ਪਾਚਣ ਕਿਰਿਆ ਸਹੀ ਹੋ ਜਾਵੇਗੀ ਜਿਸ ਨਾਲ ਪਸ਼ੂ ਨੂੰ ਭੁੱਖ ਵੀ ਲੱਗੇਗੀ ਤੇ ਪਸ਼ੂ ਰੱਜਵਾ ਹਰਾ ਚਾਰਾ ਖਾਵੇਗਾ ਤੇ ਬਾਅਦ ਵਿੱਚ ਉਸਨੂੰ ਹਜ਼ਮ ਵੀ ਕਰੇਗਾ । ਜਿਸ ਨਾਲ ਪਸ਼ੂ ਦੇ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੋਵੇ ।

cattlecattle

ਦੂਜਾ ਤਰੀਕਾ ਹੈ ਕਿ 200 ਗ੍ਰਾਮ ਵੇਸਣ, 15 ਗ੍ਰਾਮ ਅਜਵਾਇਣ, 15 ਸੇਂਧਾ ਨਮਕ ਨੂੰ ਮਿਲਾ ਕੇ ਥੌੜਾ ਜਿਹਾ ਪਾਣੀ ਮਿਲਾ ਕੇ ਆਟੇ ਦੀ ਤਰਾਂ ਗੁੰਨ ਲਵੋ। ਉਸ ਤੋਂਂ ਬਾਅਦ ਉਸ ਆਟੇ ਦਾ ਇੱਕ ਪੇੜਾ ਬਣਾ ਕੇ ਉਸਦੀ ਰੋਟੀ ਵੇਲ ਤੇ ਤਵੇ ਤੇ ਆਮ ਰੋਟੀ ਦੀ ਤਰਾਂ ਟੋਟੀ ਬਣਾ ਲਵੋ । ਉਸ ਰੋਟੀ ਨੂੰ ਬਣਾਉਣ ਤੋਂ ਬਾਅਦ ਉਸਨੂੰ ਸਰੋਂ ਦੇ ਤੇਲ ਵਿੱਚ ਭਿਓ ਲਵੋਂ ਜਾਂ ਫਿਰ ਉਸ ਦੇ ਉਪਰ ਤੇਲ ਲਗਾ ਦਿਓ। ਇਸ ਤਰਾਂ ਦੀ ਰੋਟੀ ਹਰ ਰੋਜ਼ ਦਿਨ ਵਿੱਚ ਇੱਕ ਪਸ਼ੂ ਨੂੰ ਖਵਾ ਦਿਓ । ਇਹ ਤਿੰਨ ਤੋਂ ਚਾਰ ਦਿਨ ਲਗਾਤਾਰ ਖਵਾਓ। ਇਸ ਨਾਲ ਪਸ਼ੂ ਨੂੰ ਭੁੱਖ ਲੱਗੇਗੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement