ਇਹ ਦੋ ਨੁਸਖੇ ਤੁਹਾਡੇ ਪਸ਼ੂਆਂ ਦੀ ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਕਰਨਗੇ ਦੂਰ ।
Published : Jul 5, 2018, 5:39 pm IST
Updated : Jul 5, 2018, 5:39 pm IST
SHARE ARTICLE
cattles
cattles

ਜੇਕਰ ਪਸ਼ੂ ਨੂੰ ਭੁੱਖ ਹੀ ਨਾ ਲੱਗੇ ਤੇ ਉਹ ਖਾਵੇ ਵੀ ਕੁੱਝ ਨਾਂ ਤਾਂ ਇਹ ਸਮੱਸਿਆ ਬਣ ਸਕਦੀ ਹੈ ਜੇਕਰ ਪਸ਼ੂ ਨੂੰ ਬੁਖਾਰ ਹੈ ਤਾਂ ਵੱਖਰਾ ਡਾਕਟਰੀ ਇਲਾਜ਼ ਹੋਵੇਗਾ

ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਪਸ਼ੂਆਂ ਦੇ ਵੀ ਨਖਰੇ ਹੁੰਦੇ ਹਨ ਤੇ ਹੌਲੀ ਹੌਲੀ ਇਹਨਾਂ ਦੇ ਨਖਰਿਆ ਨੂੰ ਸਮਝਣਾ ਪੈਂਦਾ ਹੈ ਕਿੳੇਕੀ ਕਈ ਪਸ਼ੂ ਸੁੱਕੀ ਫੀਡ ਖਾਦੇ ਹਨ ਕਈ ਭਿਓ ਕੇ ਖਾਂਦੇ ਹਨ , ਕਈ ਘਰ ਦੀ ਫੀਡ ਨੂੰ ਮੂੰਹ ਨਹੀਂ ਲਗਾਉਦੇ ਕਈ ਬਜ਼ਾਰੀ ਫੀਡ ਨਹੀਂ ਖਾਦੇ। ਇਹ ਤਾਂ ਗੱਲ ਵੱਖਰੀ ਹੈ ਪਰ ਜੇਕਰ ਪਸ਼ੂ ਨੂੰ ਭੁੱਖ ਹੀ ਨਾ ਲੱਗੇ ਤੇ ਉਹ ਖਾਵੇ ਵੀ ਕੁੱਝ ਨਾਂ ਤਾਂ ਇਹ ਸਮੱਸਿਆ ਬਣ ਸਕਦੀ ਹੈ ਜੇਕਰ ਪਸ਼ੂ ਨੂੰ ਬੁਖਾਰ ਹੈ ਤਾਂ ਵੱਖਰਾ ਡਾਕਟਰੀ ਇਲਾਜ਼ ਹੋਵੇਗਾ ਪਰ ਜੇਕਰ ਕੋਈ ਲਿਵਰ ਦੀ ਸਮੱਸਿਆ ਕਾਰਨ ਭੁੱਖ ਨਹੀ ਲੱਗਦੀ ਤਾਂ ਤੁਸੀ ਇਹ 2 ਦੇਸੀ ਤਰੀਕੇ ਜਰੂਰ ਵਰਤ ਕੇ ਦੇਖੋ ।

cattlescattles

1. ਪਹਿਲਾਂ ਤਰੀਕਾ ਹੈ ਕਿ ਪਸ਼ੂ ਨੂੰ ਕੋੜ ਤੁੰਮੇ ਹਰ ਰੋਜ਼ ਖਵਾਓ ਜਾਂ ਫਿਰ ਜੇਕਰ ਕੋੜ ਤੁੰਮੇ ਤੁਹਾਨੂੰ ਮਿਲ ਨਹੀ ਰਹੇ ਤਾਂ ਤੁਸੀ ਕੋੜ ਤੁੰਮੇ ਦਾ ਚੂਰਨ ਪਸ਼ੂਆਂ ਨੂੰ ਕੁੱਝ ਦਿਨ ਖਵਾਓ । ਇਸ ਨਾਲ ਪਸ਼ੂ ਦੇ ਮਿਹਦੇ ਵਿੱਚ ਪਾਚਣ ਕਿਰਿਆ ਸਹੀ ਹੋ ਜਾਵੇਗੀ ਜਿਸ ਨਾਲ ਪਸ਼ੂ ਨੂੰ ਭੁੱਖ ਵੀ ਲੱਗੇਗੀ ਤੇ ਪਸ਼ੂ ਰੱਜਵਾ ਹਰਾ ਚਾਰਾ ਖਾਵੇਗਾ ਤੇ ਬਾਅਦ ਵਿੱਚ ਉਸਨੂੰ ਹਜ਼ਮ ਵੀ ਕਰੇਗਾ । ਜਿਸ ਨਾਲ ਪਸ਼ੂ ਦੇ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੋਵੇ ।

cattlescattles

2. ਦੂਜਾ ਤਰੀਕਾ ਹੈ ਕਿ 200 ਗ੍ਰਾਮ ਵੇਸਣ, 15 ਗ੍ਰਾਮ ਅਜਵਾਇਣ, 15 ਸੇਂਧਾ ਨਮਕ ਨੂੰ ਮਿਲਾ ਕੇ ਥੌੜਾ ਜਿਹਾ ਪਾਣੀ ਮਿਲਾ ਕੇ ਆਟੇ ਦੀ ਤਰਾਂ ਗੁੰਨ ਲਵੋ। ਉਸ ਤੋਂਂ ਬਾਅਦ ਉਸ ਆਟੇ ਦਾ ਇੱਕ ਪੇੜਾ ਬਣਾ ਕੇ ਉਸਦੀ ਰੋਟੀ ਵੇਲ ਤੇ ਤਵੇ ਤੇ ਆਮ ਰੋਟੀ ਦੀ ਤਰਾਂ ਟੋਟੀ ਬਣਾ ਲਵੋ । ਉਸ ਰੋਟੀ ਨੂੰ ਬਣਾਉਣ ਤੋਂ ਬਾਅਦ ਉਸਨੂੰ ਸਰੋਂ ਦੇ ਤੇਲ ਵਿੱਚ ਭਿਓ ਲਵੋਂ ਜਾਂ ਫਿਰ ਉਸ ਦੇ ਉਪਰ ਤੇਲ ਲਗਾ ਦਿਓ। ਇਸ ਤਰਾਂ ਦੀ ਰੋਟੀ ਹਰ ਰੋਜ਼ ਦਿਨ ਵਿੱਚ ਇੱਕ ਪਸ਼ੂ ਨੂੰ ਖਵਾ ਦਿਓ । ਇਹ ਤਿੰਨ ਤੋਂ ਚਾਰ ਦਿਨ ਲਗਾਤਾਰ ਖਵਾਓ। ਇਸ ਨਾਲ ਪਸ਼ੂ ਨੂੰ ਭੁੱਖ ਲੱਗੇਗੀ ।

cattlescattles

ਸ੍ਰੋਤ: ਆਪਣੀ ਖੇਤੀ 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement