
50 ਸਾਲਾ ਦੀਪਕ ਗੁਪਤਾ ਹਾਲ ਹੀ ਤੱਕ ਸਿੰਗਾਪੁਰ 'ਚ ਰਹਿੰਦੇ ਹੋਏ ਖੇਤੀ ਦੀ ਮੋਹਰੀ ਬਹੁਰਾਸ਼ਟਰੀ ਕੰਪਨੀ-ਕਾਰਗਿਲ ਦੇ ਲਈ ਏਸ਼ੀਆ
ਨਾਭਾ, 18 ਜੂਨ (ਬਲਵੰਤ ਹਿਆਣਾ) : 50 ਸਾਲਾ ਦੀਪਕ ਗੁਪਤਾ ਹਾਲ ਹੀ ਤੱਕ ਸਿੰਗਾਪੁਰ 'ਚ ਰਹਿੰਦੇ ਹੋਏ ਖੇਤੀ ਦੀ ਮੋਹਰੀ ਬਹੁਰਾਸ਼ਟਰੀ ਕੰਪਨੀ-ਕਾਰਗਿਲ ਦੇ ਲਈ ਏਸ਼ੀਆ 'ਚ ਕਮੋਡਿਟੀਜ ਕਾਰੋਬਾਰ ਚਲਾ ਰਹੇ ਸਨ। ਉਨਾਂ ਦਾ ਸੁਪਨਾ ਸੀ ਪੰਜਾਬ 'ਚ ਇੱਕ ਟੈਂਕਨੋਲਾਜੀ ਅਧਾਰਿਤ ਅਧੁਨਿਕ ਡੇਅਰੀ ਫਾਰਮ ਸਥਾਪਿਤ ਕਰਨਾ। ਉਨ੍ਹਾਂ ਨੇ ਸੁਪਨਾ ਪੂਰਾ ਕਰਨ ਦੇ ਲਈ ਆਪਣੇ ਕਾਰਪੋਰੇਟ ਕੈਂਰੀਅਰ ਦੀ ਅਰਾਮਦਾਇਕ ਜ਼ਿੰਦਗੀ ਛੱਡ ਦਿੱਤੀ।
Dairy Farmਉਹ 'ਹਿਮਾਲੀਅਨ ਕ੍ਰੀਮਰੀ' ਖੋਲਣ ਦੇ ਆਪਣੇ ਸੁਪਨੇ ਨੂੰ ਸੱਚ ਹੁੰਦਾ ਦੇਖ ਕੇ ਬਹੁਤ ਖੁਸ਼ ਹਨ। ਲਗਭਗ 20 ਏਕੜ 'ਚ ਫੈਂਲਿ’ਆ ਉਨਾਂ ਦਾ ਅਤਿਅਧੁਨਿਕ ਫਾਰਮ, ਚੰਡੀਗੜ’ ਤੋਂ ਲਗਭਗ ਦੋ ਘੰਟੇ ਦੀ ਡਰਾਈਵ 'ਤੇ ਨਾਭਾ ਦੇ ਬਾਹਰੀ ਖੇਤਰ 'ਚ ਸਥਿੱਤ ਹੈਂ। ਫਾਰਮ 'ਚ 350 ਖੂਬਸੂਰਤ ਹੋਲਸਟੀਨ ਫ੍ਰਿਸੀਅਨ ਅਤੇ ਜਰਸੀ ਗਾਵਾਂ ਹਨ। ਫਾਰਮ ਦੇ ਹੇਰਿੰਗਬੋਨ ਮਿਲਕਿੰਗ ਪਾਰਲਰ 'ਚ ਫਿਲਹਾਲ 200 ਗਾਵਾੱ ਦਾ ਦੁੱਧ ਕੱਢਿਆ ਜਾੱਦਾ ਹੈਂ। ਪਾਰਲਰ 'ਚ ਦੁੱਧ ਨੂੰ ਹੱਥ ਨਾਲ ਛੂਹਿਆ ਵੀ ਨਹੀਂ ਜਾੱਦਾ। ਫਾਰਮ 'ਚ ਹੀ ਤੁਰੰਤ ਚਿਲਡ ਕਰਕੇ ਪਾਸਚੁਰਾਈਜਡ ਦੁੱਧ ਨੂੰ 'ਹਿਮਾਲੀਅਨ ਕ੍ਰੀਮਰੀ' ਬ੍ਰਾੱਡ ਨਾੱਅ ਨਾਲ ਪੈਂਕ ਕੀਤਾ ਜਾਂਦਾ ਹੈਂ।
ਦੀਪਕ ਗੁਪਤਾ ਨੇ ਕਿਹਾ, 'ਦੁਨੀਆਂ ਭਰ 'ਚ ਡੇਅਰੀ ਵਪਾਰ ਨੂੰ 'ਫਾਰਮ ਟੂ ਟੇਬਲ' ਕਾਂਸੈਂਪਟ 'ਤੇ ਚਲਾਇਆ ਜਾ ਰਿਹਾ ਹੈਂ। ਭਾਰਤ ਦੀਆਂ ਯਾਤਰਾਵਾਂ ਦੇ ਦੌਰਾਨ ਹਹੀ ਮੈਂਨੂੰ ਇਸਦਾ ਵਿਚਾਰ ਆਇਆ। ਮੈਂ ਮਿਲਾਵਟੀ ਦੁੱਧ ਦੇ ਕਿਸੇ ਪੜ’ਦਾ ਰਹਿੰਦਾ ਸੀ। ਖੇਤੀ ਖੇਤਰ 'ਚ ਸਹੀ ਮਾਹਿਰਤਾ ਹਾਸਿਲ ਕਰਨ ਤੋਂ ਬਾਅਦ, ਮੈਂ ਆਪਣੇ ਫਾਰਮ ਤੋਂ ਸਿੱਧਾ ਗ੍ਰਾਹਕਾਂ ਤੱਕ ਤਾਜਾ ਦੁੱਧ ਸਪਲਾਈ ਕਰਨ ਦੇ ਲਈ ਡੇਅਰੀ ਫਾਰਮ ਸਥਾਪਿਤ ਕਰਨ ਦੇ ਬਾਰੇ 'ਚ ਗੰਭੀਰਤਾ ਨਾਲ ਵਿਚਾਰ ਕਰਨਾ ਸ਼ੁਰੂ ਕੀਤਾ।
Dairy Farmਹਿਮਾਲੀਅਨ ਕ੍ਰੀਮਰੀ ਦੇ ਦੁੱਧ ਨੂੰ ਬਿਨਾਂ ਉਬਾਲੇ ਸਿੱਧਾ ਹੀ ਵਰਤਿਆ ਜਾ ਸਕਦਾ ਹੈਂ, ਕਿਉਂਕਿ ਇਹ ਹਾਰਮੋਨ, ਕੀਟਨਾਸ਼ਕਾਂ ਅਤੇ ਐੱਟੀਬਾਇਓਟਿਕ ਦਵਾਈਆਂ ਤੋਂ ਪੂਰੀ ਤਰਾਂ ਮੁਕਤ ਹੈਂ। ਦੁੱਧ ਦੇ ਹਰ ਬੈਂਚ ਦਾ ਪਰੀਖਣ ਇਹ ਸੁਨਿਸ਼ਚਿਤ ਕਰਨ ਲਈ ਕੀਤਾ ਜਾਂਦਾ ਹੈਂ ਕਿ ਇਹ ਉਚ ਮਾਣਕ ਦਾ ਹੋਵੇ ਅਤੇ ਇਸਦੇ ਲਈ ਅਤਿਅਧੁਨਿਕ ਉਪਕਰਣਾਂ ਦੀ ਵਰਤੋਂ ਕੀਤੀ ਜਾਂਦੀ ਹੈਂ। ਇੱਕ ਰਾਸ਼ਟਰੀ ਸਰਵੇਖਣ ਦੇ ਅਨੁਸਾਰ, ਭਾਰਤ 'ਚ ਵੇਚਿਆ ਅਤੇ ਪ੍ਰਯੋਗ ਹੋਣ ਵਾਲਾ ਲਗਭਗ 70 ਪ੍ਰਤੀਸ਼ਤ ਦੁੱਧ ਮਿਲਾਵਟੀ ਹੁੰਦਾ ਹੈਂ, ਜਿਸ 'ਚ ਅਕਸਰ ਡਿਟਰਜੈਂਟ ਅਤੇ ਸਕਿਮ ਮਿਲਕ ਪਾਊਡਰ ਜਿਹੇ ਦੂਸ਼ਿਤ ਪਦਾਰਥਾਂ ਦੀ ਮਿਲਾਵਟ ਕੀਤੀ ਜਾਂਦੀ ਹੈਂ।
ਡੇਅਰੀ ਤੋਂ ਇਲਾਵਾ, ਫਾਰਮ 'ਚ ਜੈਂਵਿਕ ਖੇਤੀ ਦੇ ਤਰੀਕਿਆਂ ਨਾਲ ਹਰਾ ਚਾਰਾ, ਕਣਕ ਅਤੇ ਸਬਜੀਆਂ ਵੀ ਉਗਾਈਆਂ ਜਾਂਦੀਆਂ ਹਨ। ਇੱਥੇ ਗੋਬਰ ਨੂੰ ਪਹਿਲਾਂ ਬਾਇਓਗੈਂਸ ਬਣਾਉਣ ਲਈ ਵਰਤਿਆ ਜਾੱਦਾ ਹੈਂ, ਫਿਰ ਖੇਤਾਂ 'ਚ ਖਾਦ ਦੇ ਰੂਪ 'ਚ। ਬਾਇਓਗੈਂਸ ਨਾਲ ਤਿਆਰ ਬਿਜਲੀ ਵੀ ਫਾਰਮ 'ਚ ਇਸਤਮਾਲ ਹੁੰਦੀ ਹੈਂ। 'ਮੈਂਨੂੰ ਲੱਗਦਾ ਹੈਂ ਕਿ ਸਮਾਜਿਕ ਉਦਮਿਤਾ ਖੇਤੀ 'ਚ ਬਦਲਾਅ ਲਿਆਉਣ ਦਾ ਇੱਕ ਸ਼ਾਨਦਾਰ ਤਰੀਕਾ ਹੈਂ।
ਅਸੀੱ ਸਥਾਨਕ ਕਿਸਾਨਾਂ ਦੇ ਨਾਲ ਡੇਅਰੀ ਫਾਰਮਿੰਗ ਦੀਆਂ ਸਭ ਤੋਂ ਵਧੀਆ ਵਿਧੀਆਂ 'ਤੇ ਚਰਚਾ ਕਰਦੇ ਹਾਂ ਅਤੇ ਉਨਾਂ ਨੂੰ ਪਸ਼ੂ ਸਿਹਤ, ਭੋਜਨ ਅਤੇ ਸਵੱਛਤਾ ਦੇ ਬਾਰੇ 'ਚ ਸਿੱਖਿਅਤ ਕਰਦੇ ਹਾਂ। ਨਾਲ ਹੀ ਅਸੀਂ ਪੇਂਡੂ ਮੁੰਡਿਆਂ ਅਤੇ ਸੀਨੀਅਰ ਸਿਟੀਜੰਸ ਲਈ ਰੁਜਗਾਰ ਦੇ ਮੌਕੇ ਪੈਂਦਾ ਕਰਦੇ ਹਾਂ। ਫਾਰਮ 'ਚ ਜਾਨਵਰਾਂ ਦੇ ਅਰਾਮ 'ਤੇ ਬਹੁਤ ਧਿਆਨ ਕੇਂਦਰਿਤ ਕੀਤਾ ਜਾਂਦਾ ਹੈਂ। ਗਾਵਾਂ ਨੂੰ ਛਾਂ 'ਚ ਰੱਖਿਆ ਜਾਂਦਾ ਹੈਂ, ਜਿਥੇ ਉਨਾਂ ਦੇ ਲਈ ਪਾਣੀ ਦੇ ਸ਼ਾਵਰ ਅਤੇ ਬਿਜਲੀ ਦੇ ਪੱਖਿਆਂ ਦੀ ਵਿਵਸਥਾ ਹੈਂ। ਖੁਦ ਚੱਲਣ ਵਾਲੇ ਬੁਰਸ਼ ਗਾਵਾਂ ਦੀ ਸਫਾਈ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਅਰਾਮ ਮਿਲਦਾ ਹੈਂ।
Dairy Farmਗਾਵਾਂ ਨੂੰ ਮੱਕੀ ਦੇ ਰੇਸ਼ੇ, ਸੋਇਆਬੀਨ ਮੀਲ, ਕਣਕ ਦਾ ਚੋਕਰ, ਖਣਿਜ, ਹਰਾ ਅਤੇ ਸੁੱਕਾ ਚਾਰਾ ਖਵਾਇਆ ਜਾੱਦਾ ਹੈਂ। ਇਸਰਾਈਲ ਦੇ ਐਸਸੀਆਰ ਤੋਂ ਮਾਨੀਟਰਿੰਗ ਦੀ ਮਸ਼ੀਨ ਮੰਗਾਈ ਗਈ ਹੈਂ, ਤਾਂ ਕਿ ਫਾਰਮ ਦੀ 24 ਘੰਟੇ ਨਿਗਰਾਨੀ ਕੀਤੀ ਜਾ ਸਕੇ। 'ਟ੍ਰਾਈਸਿਟੀ ਦੇ ਕੁਝ ਪ੍ਰਮੁੱਖ ਸਥਾਨਾਂ 'ਤੇ ਹਿਮਾਲੀਅਨ ਕ੍ਰੀਮਰੀ ਦੇ ਸਿਲੈਂਕਟ ਸਟੋਰ ਵੀ ਖੋਲ ਜਾਣਗੇ, ਤਾਂ ਕਿ ਉਪਭੋਗਤਾਵਾਂ ਨੂੰ ਵਧੀਆ ਸਵਾਦ ਵਾਲਾ ਦੁੱਧ ਉਪਲਬਧ ਕਰਵਾਇਆ ਜਾ ਸਕੇ,' ਦੀਪਕ ਨੇ ਦੱਸਿਆ।