ਕੱਟੜੂਆਂ/ਵੱਛੜੂਆਂ ਦੇ ਜਨਮ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ |
Published : Feb 19, 2025, 3:50 pm IST
Updated : Feb 19, 2025, 3:50 pm IST
SHARE ARTICLE
Take special care of these things after the birth of calves.
Take special care of these things after the birth of calves.

ਅਸਲ ਵਿੱਚ ਸਫਲ ਡੇਅਰੀ ਦਾ ਕੰਮ ਕੱਟੜੂਆਂ/ਵੱਛੜੂਆਂ ਤੋਂ ਹੀ ਸ਼ੁਰੂ ਹੁੰਦਾ ਹੈ । ਪਹਿਲੇ ਛੇ ਮਹੀਨਿਆਂ ਤੱਕ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ।

 

ਅਸਲ ਵਿੱਚ ਸਫਲ ਡੇਅਰੀ ਦਾ ਕੰਮ ਕੱਟੜੂਆਂ/ਵੱਛੜੂਆਂ ਤੋਂ ਹੀ ਸ਼ੁਰੂ ਹੁੰਦਾ ਹੈ । ਪਹਿਲੇ ਛੇ ਮਹੀਨਿਆਂ ਤੱਕ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਵਿਸ਼ੇਸ਼ ਤੌਰ ਤੇ ਨਵਜਾਤ ਬੱਚੇ ਦੇ ਪਹਿਲੇ 15-20 ਦਿਨ ਵਧੇਰੇ ਖਤਰੇ ਵਾਲੇ ਹੁੰਦੇ ਹਨ ਕਿਉਕਿ 20-30 % ਬੱਚੇ ਇਸ ਅਰਸੇ ਵਿੱਚ ਜਿਆਦਾ ਬਿਮਾਰ ਹੁੰਦੇ ਹਨ। ਜਨਮ ਦੇ ਸਮੇਂ ਬੱਚੇ ਦਾ ਭਾਰ ਮਾਂ ਦੇ ਭਾਰ ਦੇ ਤਕਰੀਬਨ 10 % ਹੁੰਦਾ ਹੈ । ਇਕ ਤੰਦਰੁਸਤ ਬੱਚਾ ਹਰ ਰੋਜ਼ ਤਕਰੀਬਨ 500 ਗ੍ਰਾਮ ਤੱਕ ਸਰੀਰਿਕ ਵਾਧਾ ਕਰਦਾ ਹੈ ।

1. ਜਨਮ ਸਮੇਂ ਦੇਖੋ ਕੇ ਕੱਟੜੂ/ਵੱਛੜੂ ਦੇ ਨਾੜੂਏ ਤੋਂਂ ਖੂਨ ਤਾਂ ਨਹੀ ਨਿੱਕਲ ਰਿਹਾ , ਜੇਕਰ ਖੂਨ ਆ ਰਿਹਾ ਹੈ ਤਾਂ ਉਸਨੂੰ ਢਿੱਡ ਦੇ ਨੇੜਿਓ ਧਾਗੇ ਨਾਲ ਬੰਨ ਦੇਣਾ ਚਾਹੀਦਾ ਹੈ ਤੇ ਜਨਮ ਤੋਂ ਤੁਰੰਤ ਬਾਅਦ ਬੱਚੇ ਦੇ ਮੂੰਹ ਅਤੇ ਨਾਸਾਂ ਦੁਆਲੇ ਲੱਗੇ ਮਟਿਆਂਡੀ ਦੇ ਪਾਣੀ ਨੂੰ ਸਾਫ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚਾ ਆਰਾਮ ਨਾਲ ਸਾਹ ਲੈ ਸਕੇ।

2. ਸੂਣ ਤੋਂ ਤੁਰੰਤ ਬਾਅਦ ਕੱਟੜੂ/ਵੱਛੜੂ ਨੂੰ ਉਲਟਾ ਲਟਕਾ ਦਿਓ ਇਸ ਨਾਲ ਉੇਸ ਦੇ ਮੂੰਹ ਵਿੱਚ ਭਰਿਆ ਪਾਣੀ ਕੱਢ ਦੇਣਾ ਚਾਹੀਦਾ ਹੈ ਤੇ ਸੂਣ ਤੋਂ ਤੁਰੰਤ ਬਾਅਦ ਕੱਟੜੂ/ਵੱਛੜੂ ਨੂੰ ਉਸਦੀ ਮਾਂ ਤੋਂ ਚਟਾਉਣਾ ਚਾਹੀਦਾ ਹੈ। ਜੇਕਰ ਮਾਂ ਆਪਣੇ ਬੱਚੇ ਨੂੰ ਸੂਣ ਤੋਂ ਬਾਅਦ ਨਾ ਚੱਟੇ ਤਾਂ ਬੱਚੇ ਉੱਤੇ ਬਰੀਕ ਗੁੜ/ਸ਼ੱਕਰ/ਚੋਕਰ ਛਿੜਕ ਦਿਓ ਤਾਂ ਜੋ ਇਹਨਾਂ ਨੂੰ ਖਾਣ ਦੇ ਲਾਲਚ ਵਿੱਚ ਮਾਂ ਬੱਚੇ ਨੂੰ ਚੱਟ ਸਕੇ।

3.ਜਨਮ ਦੇ 2 ਘੰਟਿਆਂ ਵਿੱਚ ਹੀ ਬੱਚੇ ਨੂੰ ਬਾਉਲੀ ਪਿਆਉਣੀ ਚਾਹੀਦੀ ਹੈ ਪਰ ਧਿਆਨ ਰੱਖੋ ਕਿ ਬਾਉਲੀ ਉਸਨੂੰ ਸਰੀਰ ਦੇ ਭਾਰ ਦੇ ਦਸਵੇਂ ਹਿੱਸੇ ਤੱਕ ਪਿਆਓ। ਜੇਕਰ ਇੱਕ ਕੱਟੜੂ ਦਾ ਜਨਮ ਸਮੇਂ ਭਾਰ 27 ਕਿਲੋ ਹੈ, ਤਾਂ ਉਸਦੀ ਇੱਕ ਦਿਨ ਦੀ ਖੁਰਾਕ 2 ਕਿੱਲੋ 700 ਗ੍ਰਾਮ ਹੈ। ਸਰਦੀਆਂ ਵਿੱਚ 2 ਵਾਰ ਅਤੇ ਗਰਮੀਆਂ ਵਿੱਚ 3 ਵਾਰ ਬਾਉਲੀ , ਪਹਿਲੇ 3-4 ਦਿਨ ਤੱਕ ਦਿਓ।

4.ਜੇਕਰ ਕਿਸੇ ਕਟੜੂ ਜਾਂ ਵੱਛੜੂ ਦੀ ਮਾਂ, ਸੂਣ ਤੋਂ ਬਾਅਦ ਮਰ ਜਾਵੇ ਤਾਂ ਕਿਸੇ ਹੋਰ ਗਾਂ ਦੇ ਦੁੱਧ ਵਿੱਚ 5 ਮਿਲੀਲੀਟਰ ਅਰਿੰਡ ਦਾ ਤੇਲ,5 ਮਿਲੀਲੀਟਰ ਮੱਛੀ ਦਾ ਤੇਲ ਅਤੇ ਇੱਕ ਆਂਡਾ ਘੋਲ ਕੇ ਦਿਓ।

5.ਕੱਟੜੂ/ਵੱਛੜੂ ਨੂੰ ਜਨਮ ਤੋਂ ਬਾਅਦ ਤੁਰੰਤ ਦੁੱਧ ਚੁੰਘਣ ਲਾ ਦੇਣਾ ਚਾਹੀਦਾ ਹੈ , ਜੇਰ ਪੈਣ ਦੀ ਉਡੀਕ ਨਹੀ ਕਰਨੀ ਚਾਹੀਦੀ ਕਿੳਂਕੀ ਬੱਚੇ ਦੇ ਚੁੰਘਣ ਨਾਲ ਹੀ ਮਾਂ ਦੇ ਦਿਮਾਗ ਤੋਂ ਇੱਕ ਹਾਰਮੋਨ ਡਿੱਗਦਾ ਹੈ , ਜਿਸ ਨਾਲ ਬੱਚੇਦਾਨੀ ਵਿੱਚ ਹਰਕਤ ਹੁੰਦੀ ਹੈ ਤੇ ਜੇਰ ਜਲਦੀ ਪੈ ਜਾਂਦੀ ਹੈ।

6.ਉਬਾਲੀ ਹੋਈ ਕੈਂਚੀ ਨਾਲ ਸਰੀਰ ਤੋਂ 5-10 ਸੈ.ਮੀ. ਦੂਰੀ ਤੋਂ ਬੱਚੇ ਦਾ ਨਾੜੂਆਂ ਕੱਟ ਦੇਣਾ ਚਾਹੀਦਾ ਹੈ ਤੇ ਉੱਪਰ "ਟਿੰਕਚਰ ਆਇਅੋਡੀਨ " ਨਾਮ ਦੀ ਦਵਾਈ ਉੱਦੋ ਤੱਕ ਲਾਓ ਜਦੋਂ ਤੱਕ ਨਾੜੂਆਂ ਸੁੱਕ ਨਾ ਜਾਵੇ ।

7.ਜੇਕਰ ਕੋਈ ਬੱਚਾ ਜਨਮ ਤੋਂ 3-4 ਘੰਟਿਆਂ ਤੱਕ ਖੜਾ ਨਾ ਹੋਵੇ ਤਾਂ ਉਸਨੂੰ ਸਹਾਰਾ ਦੇ ਕੇ ਖੜਾ ਕਰ ਦਿਓ। ਜੇਕਰ ਜਰੂਰੀ ਲੱਗੇ ਤਾਂ ਮਾਂ ਦੇ ਦੁੱਧ ਦੀ ਇੱਕ ਧਾਰ ਬੱਚੇ ਦੇ ਮੂੰਹ ਤੇ ਮਾਰ ਦਿਓ।

8.ਜਨਮ ਤੋਂ 6 ਮਹੀਨਿਆਂ ਵਿੱਚ ਬਰੂਸੋਲੋਸਿਸ ਤੇ ਮੂੰਹ ਖੁਰ ਦੀ ਵੈਕਸੀਨੇਸ਼ਨ ਜਰੂਰ ਕਰਵਾਓ ।

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement