ਬਦਲਵੀਂ ਫ਼ਸਲ-ਪ੍ਰਣਾਲੀ ਤਹਿਤ ਨਰਮੇ ਦੀ ਕਾਸ਼ਤ ਜ਼ਰੂਰੀ

By : KOMALJEET

Published : May 19, 2023, 8:36 am IST
Updated : May 19, 2023, 8:36 am IST
SHARE ARTICLE
Representational Image
Representational Image

ਨਰਮੇ ਹੇਠ ਰਕਬਾ ਘੱਟਣ ਦਾ ਕਾਰਨ ਇਹ ਬਣਿਆ ਕਿ ਨਰਮਾ ਪੱਟੀ ਦੇ ਕਿਸਾਨਾਂ ਨੇ ਅਪਣੇ ਸਾਰੇ ਰੇਤਲੇ ਖੇਤਾਂ ਨੂੰ ਕਿਰਾਹੇ ਲਾ ਕੇ ਨੀਵਾਂ ਅਤੇ ਪੱਧਰ ਕੀਤਾ ਤਾਂ ਜੋ ਝੋਨੇ ਦੀ....

ਸਾਲ 1988-89 ਦੌਰਾਨ ਪੰਜਾਬ ਰਾਜ ਵਿਚ ਨਰਮੇ ਹੇਠ ਰਕਬਾ 7.58 ਲੱਖ ਹੈਕਟੇਅਰ ਸੀ ਪਰ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਸਾਲ 1999-2000 ਦੌਰਾਨ ਇਹ ਰਕਬਾ 4.77 ਲੱਖ ਹੈਕਟੇਅਰ ਰਹਿ ਗਿਆ ਸੀ। ਸਾਲ 2005 ਤੋਂ ਬੀ.ਟੀ. ਬੀਜ, ਜਿਸ ਤੇ ਅਮਰੀਕਨ ਸੁੰਡੀ ਦਾ ਹਮਲਾ ਨਹੀਂ ਹੁੰਦਾ ਸੀ, ਤਿਆਰ ਹੋਣ ਕਾਰਨ ਸਾਲ 2006-7 ਦੌਰਾਨ ਇਹ ਰਕਬਾ ਦੁਬਾਰਾ ਫਿਰ 6.07 ਲੱਖ ਹੈਕਟੇਅਰ ਤਕ ਪਹੁੰਚ ਗਿਆ। ਪਰ ਕੁੱਝ ਸਾਲਾਂ ਵਿਚ ਚਿੱਟੀ ਮੱਖੀ ਦਾ ਹਮਲਾ ਹੋਣ ਅਤੇ ਨਰਮੇ ਦਾ ਰਕਬਾ ਝੋਨੇ ਵਿਚ ਤਬਦੀਲ ਹੋਣ ਕਰ ਕੇ ਸਾਲ 2011-12 ਤਕ ਇਹ ਰਕਬਾ 5.16 ਲੱਖ ਹੈਕਟੇਅਰ ਅਤੇ ਸਾਲ 2021-22 ਤਕ ਰਕਬਾ 2.49 ਲੱਖ ਹੈਕਟੇਅਰ ਤਕ ਹੀ ਰਹਿ ਗਿਆ।

ਸੋ ਲਗਭਗ ਸਾਲ 2006-07 ਤੋਂ ਬਾਅਦ ਨਰਮੇ ਦਾ ਝਾੜ ਅਤੇ ਪੈਦਾਵਾਰ ਘੱਟਣ ਕਾਰਨ ਕਿਸਾਨਾਂ ਨੇ ਅਪਣੇ ਖੇਤਾਂ ਨੂੰ ਝੋਨੇ ਦੀ ਬਿਜਾਹੀ ਲਈ ਤਿਆਰ ਕਰਨਾ ਸ਼ੁਰੂ ਕਰ ਦਿਤਾ। ਝੋਨੇ ਹੇਠ ਰਕਬਾ 1990-91 ਦੌਰਾਨ 20.15 ਲੱਖ ਹੈਕਟੇਅਰ ਸੀ, ਜੋ 2008-09 ਤਕ ਵੱਧ ਕੇ 27.35 ਲੱਖ ਹੈਕਟੇਅਰ ਅਤੇ 2021-22 ਦੌਰਾਨ 31.45 ਲੱਖ ਹੈਕਟੇਅਰ ਹੋ ਗਿਆਾ। ਝੋਨੇ ਹੇਠ ਰਕਬਾ ਵਧਣ ਦਾ ਕਾਰਨ ਇਕ ਤਾਂ ਨਰਮੇ ਦਾ ਫ਼ੇਲ੍ਹ ਹੋਣਾ ਅਤੇ ਦੂਜਾ ਇਸ ਦਾ ਸਰਕਾਰ ਵਲੋਂ ਘੱਟੋ ਘੱਟ ਸਮਰਥਨ ਮੁੱਲ ਨਾ ਦੇਣਾ ਹੈ।

ਪੰਜਾਬ ਵਿਚ ਲਗਭਗ 15 ਲੱਖ ਟਿਊਬਵੈੱਲ ਹੋਣ ਕਰ ਕੇ ਇਸ ਦੇ 138 ਬਲਾਕਾਂ (ਪੰਚਾਇਤ ਵਿਭਾਗ ਅਨੁਸਾਰ 150) ਵਿਚੋਂ ਲਗਭਗ 80 ਫ਼ੀ ਸਦੀ ਬਲਾਕਾਂ ਵਿਚ ਧਰਤੀ ਹੇਠਲਾ ਪਾਣੀ ਡੂੰਘਾ ਜਾਣ ਕਾਰਨ ਇਹ ਬਲਾਕ ਡਾਰਕ ਜ਼ੋਨ ਘੋਸ਼ਿਤ ਕਰ ਦਿਤੇ ਗਏ ਹਨ। ਇਨ੍ਹਾਂ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦੀ ਨਿਕਾਸੀ 100 ਫ਼ੀ ਸਦੀ ਤੋਂ ਵੱਧ ਹੈ। ਲਗਭਗ 4 ਫ਼ੀ ਸਦੀ  ਹੋਰ ਬਲਾਕ ਵੀ ਸੁਕਣ ਦੇ ਕੰਡੇ ਤੇ ਹਨ। ਝੋਨੇ ਦੀ ਵਧੀ ਪੈਦਾਵਾਰ ਨੇ ਭਾਰਤ ਦੀ ਭੋਜਨ ਸੁਰੱਖਿਆ ਵਿਚ ਤਾਂ ਹਿੱਸਾ ਪਾਇਆ ਪਰ ਇਸ ਨਾਲ ਸਾਨੂੰ ਸਾਡੇ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਡੂੰਘਾ ਜਾਣਾ, ਫ਼ਸਲੀ ਵਿਭਿੰਨਤਾ ਵਿਚ ਕਮੀ, ਜ਼ਮੀਨ ਦੀ ਸਿਹਤ ਵਿਚ ਗਿਰਾਵਟ ਬਗ਼ੈਰਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ। ਇਸ ਤੋਂ ਬਿਨਾਂ ਸਾਡੇ ਪੰਜਾਬ ਦੇ ਹੋਰ ਵੀ ਕਈ ਨੁਕਸਾਨ ਹੋਏ ਜਿਵੇਂ ਕਿਸਾਨਾਂ ਦੀ ਆਮਦਨ ਵਿਚ ਖੜੋਤ, ਕੁਦਰਤੀ ਸਰੋਤਾਂ ਨਾਲ ਛੇੜਛਾੜ, ਇਸ ਫ਼ਸਲੀ ਪ੍ਰਣਾਲੀ ਨਾਲ ਮਸ਼ੀਨੀਕਰਨ ਵਧਣ ਕਰ ਕੇ ਮਜ਼ਦੂਰਾਂ ਦੀ ਆਰਥਕ ਹਾਲਤ ਵਿਚ ਗਿਰਾਵਟ, ਨੌਜਵਾਨਾਂ ਦਾ ਵਿਹਲਾ ਹੋਣ ਕਰ ਕੇ ਪ੍ਰਵਾਸ ਆਦਿ।

ਨਰਮੇ ਹੇਠ ਰਕਬਾ ਘੱਟਣ ਦਾ ਕਾਰਨ ਇਹ ਬਣਿਆ ਕਿ ਨਰਮਾ ਪੱਟੀ ਦੇ ਕਿਸਾਨਾਂ ਨੇ ਅਪਣੇ ਸਾਰੇ ਰੇਤਲੇ ਖੇਤਾਂ ਨੂੰ ਕਿਰਾਹੇ ਲਾ ਕੇ ਨੀਵਾਂ ਅਤੇ ਪੱਧਰ ਕੀਤਾ ਤਾਂ ਜੋ ਝੋਨੇ ਦੀ ਕਾਸ਼ਤ ਹੋ ਸਕੇ। ਇਸ ਕਾਰਨ ਹੁਣ ਇਨ੍ਹਾਂ ਵਿਚੋਂ ਕਈ ਜ਼ਿਲ੍ਹਿਆਂ ਨੂੰ ਸੇਮ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਕਈ ਕਿਸਾਨ ਜ਼ਮੀਨ ਦਾ ਨੀਵਾਂ ਹੋਣ ਅਤੇ ਸੇਮ ਕਾਰਨ ਅਪਣੀ ਇਕੱਠੀ ਕੀਤੀ ਮਿੱਟੀ ਨੂੰ ਦੁਬਾਰਾ ਫਿਰ ਖੇਤਾਂ ਵਿਚ ਖਿਲਾਰ ਰਹੇ ਹਨ। ਝੋਨਾ ਲਾਉਣ ਲਈ ਵੱਡੇ ਪੱਧਰ ’ਤੇ ਜ਼ਮੀਨਾਂ ਨਾਲ ਛੇੜਛਾੜ ਕਰਨ ਨਾਲ ਹੁਣ ਇਸ ਦੇ ਮਾੜੇ ਪ੍ਰਭਾਵ ਪ੍ਰਤੱਖ ਦਿਖਾਈ ਦੇ ਰਹੇ ਹਨ। 

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਾ ਲਗਾਤਾਰ ਨੀਵਾਂ ਜਾਣ ਅਤੇ ਉਪਰ ਦਿਤੇ ਅਨੁਸਾਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਕਰ ਕੇ ਕੁੱਝ ਸਾਲਾਂ ਤਕ ਝੋਨਾ ਛੱਡਣਾ ਪੈ ਸਕਦਾ ਹੈ। ਇਸ ਕਰ ਕੇ ਦਰਪੇਸ਼ ਮੁੱਦਿਆਂ ਨਾਲ ਜੂਝ ਰਹੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਹੁਣ ਤੋਂ ਹੀ ਕਣਕ ਝੋਨਸੇ ਦੇ ਇਸ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲ ਕੇ ਅਪਣੀ ਕੁਲ ਜ਼ਮੀਨ ਦੇ ਥੋੜ੍ਹੇ ਹਿੱਸੇ ਵਿਚ ਵੰਨ ਸਵੰਨਤਾ ਵਾਲੀ ਖੇਤੀ ਨੂੰ ਪਹਿਲ ਦੇਣ। ਆਉਣ ਵਾਲੇ ਦਹਾਕਿਆਂ ਵਿਚ ਅਬਾਦੀ ਦੇ ਵੱਧਣ ਨਾਲ ਲੋਕਾਂ ਨੂੰ ਖਾਣ ਲਈ ਹੋਰ ਜ਼ਿਆਦਾ ਸਬਜ਼ੀਆਂ, ਫਲ ਅਤੇ ਮੋਟੇ ਅਨਾਜਾਂ ਦੀ ਕਾਸ਼ਤ ਕਰਨੀ ਪਵੇਗੀ। ਇਸ ਨਾਲ ਅਪਣੀ ਆਮਦਨ ਵਿਚ ਵਾਘਾ ਕਰਨ ਲਈ ਨਰਮੇ ਹੇਠ ਰਕਬਾ ਵਧਾਉਣ ਕਿਉਂਕਿ ਇਸ ਸਾਲ ਪੰਜਾਬ ਸਰਕਾਰ ਵਲੋਂ ਪਹਿਲੀ ਵਾਰ ਨਰਮੇ ਦੇ ਬੀਜ ਤੇ 33 ਫ਼ੀ ਸਦੀ ਸਬਸਿਡੀ ਦਿਤੀ ਗਈ ਹੈ।

ਸਰਕਾਰ ਵਲੋਂ ਕਿਸਾਨਾਂ ਨੂੰ ਨਵੀਂ ਖੇਤੀ ਨੀਤੀ ਤਹਿਤ ਹੋਰ ਵੀ ਕਈ ਸਹੂਲਤਾਂ ਪ੍ਰਦਾਨ ਕਰਨ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਸਬੰਧਤ ਕਿਸਾਨ agrimachinerypb.com ਪੋਰਟਲ ਅਤੇ ਅਪਣੀ ਰਜਿਸਟ੍ਰੇਸ਼ਨ ਕਰਵਾਉਣ, 15 ਮਈ ਤਕ ਨਰਮੇ ਦੀ ਬਿਜਾਈ ਕਰ ਦੇਣ, ਭਰਵੀਂ ਰੌਣੀ ਕਰਨ, ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕਿਸਮਾਂ ਜਾ ਨੋਟੀਫ਼ਾਈਡ ਕਿਸਾਮਾਂ ਦੀ ਬਿਜਾਹੀ ਹੀ ਕੀਤੀ ਜਾਵੇ, ਨਰਮੇ ਵਾਲੇ ਖੇਤਾਂ ਦੇ ਨੇੜੇ ਨਦੀਨ, ਮੁੰਗੀ, ਟਮਾਟਰ, ਭਿੰਡੀ, ਚੱਪੜ ਕੱਦੂ ਦੀ ਬਿਜਾਈ ਨਾ ਕੀਤੀ ਜਾਵੇ, ਬਿਜਾਈ ਸਵੇਰੇ ਜਾਂ ਸ਼ਾਮ ਨੂੰ ਹੀ ਕੀਤੀ ਜਾਵੇ ਅਤੇ ਖੇਤ ਨੂੰ ਡੂੰਘਾ ਵਾਹਿਆ ਜਾਵੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੀ ਝੋਨੇ ਕਣਕ ਦੇ ਫ਼ਸਲੀ ਚੱਕਰ ਤੋਂ ਬਿਨਾਂ ਹੋਰ ਸਬਜ਼ੀਆਂ, ਫਲਾਂ, ਸਹਾਇਕ ਧੰਦਿਆਂ, ਖੜਵੀਂ ਖੇਤੀ, ਬਹੁਮੰਤਵੀ ਖੇਤੀ ਆਦਿ ਤੇ ਖੋਜਾਂ ਵਧਾ ਕੇ ਕਿਸਾਨਾਂ ਨੂੰ ਆਮਦਨ ਸਮੇਤ ਬਦਲਵੀਆਂ ਸਿਫ਼ਾਰਸ਼ਾਂ ਬਹੁਤ ਜਲਦੀ ਕਰਨੀਆਂ ਚਾਹੀਦੀਆਂ ਹਨ। ਕੇਂਦਰ ਸਰਕਾਰ ਵਲੋਂ ਵੀ ਝੋਨੇ ਕਣਕ ਤੋਂ ਇਲਾਵਾ ਹੋਰ ਫ਼ਸਲਾਂ ’ਤੇ ਵੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਇਨ੍ਹਾਂ ਦਾ ਮੰਡੀਕਰਨ ਯਕੀਨੀ ਬਣਾਉਣ ਲਈ ਬਹੁਤ ਢੁਕਵੀਂ ਰਣਨੀਤੀ ਦੇਣੀ ਚਾਹੀਦੀ ਹੈ। ਭਾਰਤ, ਪਾਕਿਸਤਾਨ ਅਤੇ ਹੋਰ ਖਾੜੀ ਦੇਸ਼ਾਂ ਨੂੰ ਲਾਭ ਪਹੁੰਚਾਉਣ ਲਈ ਅਟਾਰੀ-ਵਾਹਗਾ ਅੰਤਰਰਾਸ਼ਟਰੀ ਬਾਰਡਰ ਰਾਹੀਂ ਅਯਾਤ, ਨਿਰਯਾਤ ਲਈ ਲੋੜੀਂਦੀ ਕਾਨੂੰਨੀ ਕਾਰਵਾਈ ਵੀ ਮੁਕੰਮਲ ਕੀਤੀ ਜਾਵੇ। ਇਸ ਤਰ੍ਹਾਂ ਬਦਲਵੀਆਂ ਫ਼ਸਲਾਂ ਅਤੇ ਖ਼ਾਸ ਤੌਰ ’ਤੇ ਨਰਮੇ ਦੀ ਕਾਸ਼ਤ ਵਧਾਉਣ ਨਾਲ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਰਖਿਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਆਮਦਨ ਵੀ ਵੱਧ ਸਕਦੀ ਹੈ।

-ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫ਼ਸਰ, ਫ਼ਰੀਦਕੋਟ
98720-25038

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM