
ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਦੇ ਕਰਨਾਲ ਸਥਿਤ ਰੀਜਨਲ ਸੈਂਟਰ ਦੇ ਉੱਤਮ ਵਿਗਿਆਨੀ ਡਾ. ਵੀਰੇਂਦਰ ਲਾਠਰ ਦੇ ਅਨੁਸਾਰ...
ਚੰਡੀਗੜ੍ਹ : ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਦੇ ਕਰਨਾਲ ਸਥਿਤ ਰੀਜਨਲ ਸੈਂਟਰ ਦੇ ਉੱਤਮ ਵਿਗਿਆਨੀ ਡਾ. ਵੀਰੇਂਦਰ ਲਾਠਰ ਦੇ ਅਨੁਸਾਰ ‘ਹਰਿਆਣਾ ਛੋਲਾ ਨੰਬਰ 5 (HC-5)’ ਕਿਸਾਨਾਂ ਲਈ ਵਰਦਾਨ ਬਣ ਸਕਦਾ ਹੈ। ਇਸਨੂੰ ਕਣਕ ਦੀ ਤਰ੍ਹਾਂ ਹੀ ਨਵੰਬਰ ਵਿਚ ਬੀਜਿਆ ਜਾਂਦਾ ਹੈ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਇਸਦੀ ਕੰਬਾਇਨ ਨਾਲ ਕਟਾਈ ਕੀਤੀ ਜਾ ਸਕਦੀ ਹੈ। ਕਿਉਂਕਿ ਛੋਲਿਆਂ ਦੀ ਫ਼ਸਲ ਦੀ ਲੰਬਾਈ ਕਣਕ ਦੀ ਫ਼ਸਲ ਦੀ ਤਰ੍ਹਾਂ ਹੁੰਦੀ ਹੈ। ਅਜਿਹੇ ਵਿਚ ਕੰਬਾਇਨ ਨਾਲ ਵਢਾਈ ਕਰਨ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਹੁੰਦੀ।
Gram Crop
ਡਾ. ਵੀਰੇਂਦਰ ਲਾਠਰ ਅਨੁਸਾਰ ਨਵੰਬਰ ਵਿਚ ਬਾਜਾਈ ਦੌਰਾਨ ਪ੍ਰਤੀ ਏਕੜ 20 ਕਿਲੋਗ੍ਰਾਮ ਬੀਜ ਦੀ ਲੋੜ ਹੁੰਦੀ ਹੈ। ਉਤਪਾਦਨ 9 ਤੋਂ 10 ਕੁਇੰਟਲ ਤੱਕ ਹੁੰਦਾ ਹੈ। ਛੋਲੇ 4500 ਤੋਂ 5000 ਰੁਪਏ ਪ੍ਰੀਤ ਕੁਇੰਟਲ ਬਾਜ਼ਾਰ ਵਿਚ ਵਿਕ ਜਾਂਦੇ ਹਨ। 100 ਛੋਲਿਆਂ ਦਾ ਭਾਰ 16 ਗ੍ਰਾਮ ਹੁੰਦਾ ਹੈ। ਲੰਬਾਈ ਕਣਕ ਦੀ ਫ਼ਸਲ ਦੀ ਤਰ੍ਹਾਂ 85 ਸੈਂਟੀਮੀਟਰ ਤੱਕ ਹੁੰਦੀ ਹੈ। ਆਮ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੁਝ ਵੱਖ ਕਰਨ ਦੀ ਲੋੜ ਹੈ, ਨਹੀਂ ਤਾਂ ਖੇਤੀ ਘਾਟੇ ਦਾ ਸੌਦਾ ਬਣਕੇ ਰਹਿ ਜਾਵੇਗੀ। ਕਰਨਾਲ ਜ਼ਿਲ੍ਹੇ ਦੇ ਰੰਬਾ ਪਿੰਡ ਵਿਚ ਕਿਸਾਨ ਨੇ 15 ਏਕੜ ਵਿਚ ਛੋਲੇ ਦੀ ਫ਼ਸਲ ਉਗਾਈ ਸੀ।
Gram Crop
ਉਹ ਕੰਬਾਇਨ ਨਾਲ ਛੋਲਿਆਂ ਦੀ ਕਟਾਈ ਕਰਾਵੇਗਾ। ਛੋਲਿਆਂ ਦੀ ਫ਼ਸਲ ਲੈਂਦੇ ਹੀ ਉਹ ਮੂੰਗੀ ਬੀਜੇਗਾ। ਪੰਜਾਬ ਦੇ ਕਪੂਰਥਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਛੋਲਿਆਂ ਦੀ ਬੀਜਾਈ ਨਾਲ ਖੇਤ ਵਿਚ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਇਹੀ ਨਹੀਂ ਜ਼ਮੀਨ ਦੀ ਉਪਜਾਉ ਸ਼ਕਤੀ ਵੀ ਬਿਹਤਰ ਬਣੀ ਰਹਿੰਦੀ ਹੈ। ਉਤਪਾਦਨ ਵੀ ਬਿਹਤਰ ਮਿਲਦਾ ਹੈ ਤੇ ਬਾਜ਼ਾਰ ਵਿਚ ਮੰਗ ਦੇ ਅਨੁਸਾਰ ਹੀ ਉਹ ਛੋਲੇ ਬੀਜ ਰਹੇ ਹਨ। ਸਰਦੀਆਂ ਵਿਚ ਛੋਲੂਆ (ਕੱਛੇ ਛੋਲੇ) ਦੀ ਵੀ ਬਹੁਤ ਮੰਗ ਹੁੰਦੀ ਹੈ ਇਸ ਲਈ ਕਈ ਗਾਹਕ ਤਾਂ ਅਜਿਹੇ ਹਨ ਜੋ ਖੇਤ ਵਿਚੋਂ ਹੀ ਕੱਚੇ ਛੋਲੇ ਖਰਦੀਕੇ ਲੈ ਜਾਂਦੇ ਹਨ।
Gram Crop
ਜੋ ਕਾਫ਼ੀ ਮਹਿੰਗੇ ਮੂਲ ਤੇ ਵਿਕਦੇ ਹਨ ਤੇ ਚੋਖੀ ਕਮਾਈ ਵੀ ਹੁੰਦੀ ਹੈ। ਛੋਲਿਆਂ ਦੀ ਖੇਤੀ ਬਰਾਨੀ ਤੇ ਘੱਟ ਪਾਣੀ ਜ਼ਮੀਨ ਉਤੇ ਕੀਤੀ ਜਾ ਸਕਦੀ ਹੈ। ਕਿਸਾਨ ਦਾ ਕਹਿਣਾ ਹੈ ਕਿ ਪਰੰਪਰਾਗਤ ਖੇਤੀ ਕਰਦੇ ਰਹੇ ਤਾਂ ਇਕ ਦਿਨ ਖੇਤੀ ਨੂੰ ਛੱਡਣ ਨੂੰ ਮਜਬੂਰ ਹੋਣਾ ਪੈ ਸਕਦਾ ਹੈ। ਇਸ ਲਈ ਕਿਸਾਨ ਨੂੰ ਕੁਝ ਵੱਖ ਕਰਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਖੇਤੀ ਕਰਕੇ ਖਾਸਾ ਮੁਨਾਫ਼ਾ ਲਿਆ ਜਾ ਸਕਦਾ ਹੈ। ਡਾ. ਵੀਰੇਂਦਰ ਲਾਠਰ ਨੇ ਉੱਨਤ ਖੇਤੀ ਨੂੰ ਦੱਸਿਆ ਕਿ ਕਿਸਾਨ ਜੇਕਰ ਇਸਦਾ ਬੀਜ ਲੈਣਾ ਚਾਹੁੰਦੇ ਹਨ ਤਾਂ ਮੋਬਾਇਲ ਨੰ : 9915463033 ‘ਤੇ ਸੰਪਰਕ ਵੀ ਕਰ ਸਕਦੇ ਹਨ ਜਾਂ ਫਿਰ ਸਰਦਾਰ ਜਗਦੀਪ ਸਿੰਘ ਢਿੱਲੋਂ, ਪਿੰਡ ਫੂਲੇਵਾਲਾ, ਕਪੂਰਥਲਾ ਤੋਂ ਖਰੀਦ ਸਕਦੇ ਹਨ।