ਫੁੱਲਾਂ ਦੀ ਖੇਤੀ ਕਰ ਕਿਸਾਨਾਂ ਲਈ ਮਿਸਾਲ ਬਣੇ ਭਰਭੂਰ ਸਿੰਘ
Published : Jul 20, 2018, 5:24 pm IST
Updated : Jul 20, 2018, 5:24 pm IST
SHARE ARTICLE
Bharbhoor singh
Bharbhoor singh

ਅਗਾਂਹਵਧੂ ਕਿਸਾਨ ਭਰਭੂਰ ਸਿੰਘ ਨਿਰਮਾਣ ਨੇ 1999  ਵਿਚ ਇਕ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਤੋਂ  ਫੁੱਲਾਂ ਦੀ ਖੇਤੀ ਸ਼ੁਰੂ ਕੀਤੀ |

ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੱਲਾ ਦੇ ਅਗਾਂਹਵਧੂ ਕਿਸਾਨ ਭਰਭੂਰ ਸਿੰਘ ਨਿਰਮਾਣ ਫੁੱਲਾਂ ਦੀ ਕਾਸ਼ਤ ਕਰਕੇ ਵਧੀਆ ਕਮਾਈ ਕਰ ਚੰਗਾ ਮੁਨਾਫ਼ਾ ਕਮਾ ਰਹੇ ਹਨ | ਅਗਾਂਹਵਧੂ ਕਿਸਾਨ ਭਰਭੂਰ ਸਿੰਘ ਨਿਰਮਾਣ ਨੇ 1999  ਵਿਚ ਇਕ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਤੋਂ  ਫੁੱਲਾਂ ਦੀ ਖੇਤੀ ਸ਼ੁਰੂ ਕੀਤੀ | ਉਹ ਅੱਜ 11 ਏਕੜ ਜ਼ਮੀਨ ਵਿੱਚ ਫੁੱਲਾਂ ਦੀ ਖੇਤੀ ਕਰਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਗਏ ਹਨ | ਭਰਭੂਰ ਸਿੰਘ ਦੇ ਕਹਿਣ ਮੁਤਾਬਕ ਉਹ ਅਪਣੇ 12ਏਕੜ ਰਕਬੇ ਚੋਂ 11ਏਕੜ ਰਕਬੇ ਵਿੱਚ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਖੇਤੀ ਕਰ ਰਹੇ ਹਨ |

Bharbhoor singhBharbhoor singh

ਪ੍ਰਤੀ ਏਕੜ ਸਲਾਨਾ ਡੇਢ ਤੋਂ ਦੋ ਲੱਖ ਦੀ ਕਮਾਈ ਕਰ ਰਹੇ ਹਨ | ਕਿਸਾਨ ਭਰਭੂਰ ਸਿੰਘ ਨਿਰਮਾਣ ਨੂੰ ਉਹਨਾਂ ਦੇ ਪਰਵਾਰ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਉਹਨਾਂ ਦੇ ਦੋਨੋ ਪੁੱਤਰ ਵੀ ਉਹਨਾਂ ਦਾ ਫੁੱਲਾਂ ਦੀ ਖੇਤੀ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ | ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਅਪਣੇ ਪਿਤਾ ਨਾਲ ਫੁੱਲਾਂ ਦੀ ਖੇਤੀ ਕਰਨੀ ਸੁਰੂ ਕਰ ਦਿੱਤੀ | ਉਹਨਾਂ  ਕੋਲ ਆਧੁਨਿਕ ਖੇਤੀ ਦੇ ਸਾਰੇ  ਸੰਦ ਹਨ ਅਤੇ ਉਹ ਚਾਰ ਕਿਸਮਾਂ ਦੇ ਫੁਲ ਗਲੈਡੀਓਲਸ, ਜਾਫਰੀ,ਮੌਸਮੀ ਗੁਲਦਾਉਦੀ,ਲੱਡੂ ਗੇਦਾ ਦੀ ਖੇਤੀ ਕਰ ਰਹੇ ਹਨ |

Bharbhoor singhBharbhoor singh

ਕਿਸਾਨ ਭਰਭੂਰ ਸਿੰਘ ਨਿਰਮਾਣ ਜਾਫਰੀ ਦਾ ਬੀਜ ਆਪ ਤਿਆਰ ਕਰਦੇ ਹਨ ਅਤੇ ਲੱਡੂ ਗੇਦੇ ਦਾ ਬੀਜ  ਕਲਕੱਤੇ ਤੋਂ ਮੰਗਵਾਉਦੇ ਹਨ | ਉਹ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾ  ਨੂੰ ਬੀਜ ਦਿੰਦੇ ਹਨ ਤਾਂ ਜੋ ਹੋਰ ਕਿਸਾਨ ਵੀ ਫੁੱਲਾਂ ਦੀ ਖੇਤੀ ਲਈ ਉਤਸ਼ਾਹਿਤ ਹੋਣ | ਕਿਸਾਨ ਭਰਭੂਰ ਸਿੰਘ ਨਿਰਮਾਣ ਅਪਣੇ ਫੁੱਲਾਂ ਦੀ ਸਪਲਾਈ  ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਦਿੱਲੀ ਦੀ ਮੰਡੀ ਵਿਚ ਕਰਦੇ ਹਨ | ਉਹਨਾਂ ਨੂੰ " ਨਿਰਮਾਣ ਫਲਾਵਰ ਫਾਰਮਰ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਕਿਸਾਨ ਭਰਭੂਰ ਸਿੰਘ ਨੇ ਸਮੇਂ-ਸਮੇਂ 'ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕੇ ਵੀ ਕੇ ਰੌਣੀ ਵੱਲੋਂ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਕੀਤੀ |

Bharbhoor singhBharbhoor singh

 ਪਟਿਆਲਾ ਵਿਖੇ ਬਾਗਬਾਨੀ ਵਿਭਾਗ ਵੱਲੋਂ ਲਗਾਈ ਗਈ ਗੁਲਦਾਉਦੀ ਦੇ ਫੁੱਲਾਂ ਦੀ ਪ੍ਰਦਰਸ਼ਨੀ ਦੌਰਾਨ ਡਾ. ਪੁਸ਼ਪਿੰਦਰ ਸਿੰਘ ਔਲਖ ਡਾਇਰੈਕਟਰ ਬਾਗਬਾਨੀ ਪੰਜਾਬ ਵੱਲੋਂ ਕਿਸਾਨ ਭਰਭੂਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਨਮਾਨਿਤ ਕੀਤਾ ਗਿਆ | ਕਿਸਾਨ ਭਰਭੂਰ ਸਿੰਘ ਨਿਰਮਾਣ ਦੇ ਫਾਰਮ ਵਿਚ ਹੋ ਰਹੀ ਫੁੱਲਾਂ ਦੀ ਖੇਤੀ ਨੂੰ ਦੇਖਣ ਲਈ ਕਿਸਾਨ ਅਤੇ ਵਿਦਿਆਰਥੀ ਵੀ ਆਉਦੇ ਹਨ |

Bharbhoor singhBharbhoor singh

ਕਿਸਾਨ ਭਰਭੂਰ ਸਿੰਘ ਨਿਰਮਾਣ ਵੱਲੋਂ ਸਾਰੇ ਨੌਜਵਾਨ ਕਿਸਾਨਾਂ ਨੂੰ ਅਪੀਲ ਹੈ ਕੀ ਆਪਣੇ ਸੂਬੇ ਵਿਚ ਰਹਿ ਕੇ ਕਣਕ-ਝੋਨੇ ਦੇ ਚੱਕਰ ਚੋਂ ਨਿਕਲ ਕੇ ਫੁੱਲਾਂ ਦੀ ਖੇਤੀ ਵੱਲ ਆਉਣ ਅਤੇ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਚਾਉਣ 'ਚ ਯੋਗਦਾਨ ਦੇਣ | 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement