ਰੋਜ਼ਾਨਾ ਵਰਤੋਂ ਲਈ ਘਰ ਹੀ ਉਗਾਓ ਹਰੀਆਂ ਸਬਜ਼ੀਆਂ
Published : Aug 20, 2020, 7:53 pm IST
Updated : Aug 20, 2020, 7:53 pm IST
SHARE ARTICLE
Vegetables
Vegetables

ਸਿਹਤਮੰਦ ਜੀਵਨ ਲਈ ਹਰੀਆਂ ਸਬਜੀਆਂ ਓਨੀਆਂ ਹੀ ਜ਼ਰੂਰੀ ਹਨ, ਜਿੰਨਾ ਬਿਮਾਰ ਹੋਣ 'ਤੇ ਦਵਾਈ ਲੈਣਾ।

ਚੰਡੀਗੜ੍ਹ: ਸਿਹਤਮੰਦ ਜੀਵਨ ਲਈ ਹਰੀਆਂ ਸਬਜੀਆਂ ਓਨੀਆਂ ਹੀ ਜ਼ਰੂਰੀ ਹਨ, ਜਿੰਨਾ ਬਿਮਾਰ ਹੋਣ 'ਤੇ ਦਵਾਈ ਲੈਣਾ। ਇਹ ਸਬਜ਼ੀਆਂ ਜਿੰਨੀਆਂ ਰਸਾਇਣਕ ਦਵਾਈਆਂ ਅਤੇ ਬਿਮਾਰੀ ਤੋਂ ਰਹਿਤ ਹੋਣਗੀਆਂ, ਓਨੀਆਂ ਹੀ ਚੰਗੀਆਂ ਹਨ। ਜੋ ਲੋਕ ਵਪਾਰਕ ਪੱਧਰ 'ਤੇ ਸਬਜ਼ੀਆਂ ਦੀ ਖੇਤੀ ਨਹੀਂ ਕਰਨਾ ਚਾਹੁੰਦੇ ਜਾਂ ਜਿਨ੍ਹਾਂ ਕੋਲ ਜ਼ਮੀਨ ਦੀ ਘਾਟ ਹੈ, ਉਹ ਘਰੇਲੂ ਬਗ਼ੀਚੀ ਵਿਚ ਘਰੇਲੂ ਜ਼ਰੂਰਤਾਂ ਲਈ ਸਬਜ਼ੀਆਂ ਦੀ ਪੈਦਾਵਾਰ ਕਰ ਸਕਦੇ ਹਨ। ਜੁਲਾਈ ਮਹੀਨੇ ਦੌਰਾਨ ਬੈਂਗਣ, ਮੂਲੀ, ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ, ਟੀਂਡਾ, ਰਵਾਂਹ, ਸ਼ਕਰਕੰਦੀ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ।

vegetablesVegetables 

ਬੈਂਗਣ ਦੀ ਫ਼ਸਲ

ਬੈਂਗਣ ਦੀ ਫਸਲ ਲਈ ਇਕ ਏਕੜ ਦੀ ਪਨੀਰੀ ਤਿਆਰ ਕਰਨ ਵਾਸਤੇ 300-400 ਗ੍ਰਾਮ ਬੀਜ ਨੂੰ 10-15 ਸੈਂਟੀਮੀਟਿੰਰ ਉੱਚੀਆਂ ਇਕ ਮਰਲੇ ਦੀਆਂ ਕਿਆਰੀਆਂ 'ਚ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਬੈਂਗਣਾਂ ਵਿਚ ਫਲ ਤੇ ਸ਼ਾਖਾਂ ਦੇ ਗੜੂੰਏ ਦੀ ਰੋਕਥਾਮ ਲਈ 80 ਮਿਲੀਲਿਟਰ ਕੋਰਾਜ਼ਨ 18.5 ਐੱਸਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐੱਸਜੀ ਨੂੰ 100-125 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।

ਮੂਲੀ ਤੇ ਭਿੰਡੀ ਦੀ ਬਿਜਾਈ

Ocra Ocra

ਮੂਲੀ ਦੀ ਪੂਸਾ ਚੇਤਕੀ ਕਿਸਮ ਇਸ ਮਹੀਨੇ ਵਿਚ ਬਿਜਾਈ ਲਈ ਢੁੱਕਵੀਂ ਹੈ। ਭਿੰਡੀ 4-6 ਕਿਲੋ ਕੈਪਟਾਨ ਨਾਲ ਸੋਧਿਆ (3 ਗ੍ਰਾਮ ਪ੍ਰਤੀ ਕਿਲੋ ਬੀਜ) ਬੀਜ ਪੰਜਾਬ-8 ਪ੍ਰਤੀ ਏਕੜ ਬੀਜੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਪਾਣੀ 'ਚ ਭਿਉਂ ਦੇਵੋ। 'ਪੰਜਾਬ ਸੁਹਾਵਨੀ' ਕਿਸਮ ਇਸ ਰੁੱਤ ਲਈ ਢੁੱਕਵੀਂ ਹੈ 15-20 ਟਨ ਰੂੜੀ ਤੇ 40 ਕਿਲੋ ਯੂਰੀਆ ਪ੍ਰਤੀ ਏਕੜ ਆਮ ਜ਼ਮੀਨਾਂ ਵਿਚ ਬਿਜਾਈ ਵੇਲੇ ਪਾਵੋ। ਯੂਰੀਆ ਦੀ ਦੂਜੀ ਕਿਸ਼ਤ (40 ਕਿੱਲੋ ਪ੍ਰਤੀ ਏਕੜ) ਪਹਿਲੀ ਤੁੜਾਈ ਉਪਰੰਤ ਪਾਓ।

ਫੁੱਲ ਗੋਭੀ ਦੀ ਕਾਸ਼ਤ

CauliflowerCauliflower

ਫੁੱਲ ਗੋਭੀ ਦੀਆਂ ਅਗੇਤੀਆਂ ਢੁੱਕਵੀਆਂ ਕਿਸਮਾਂ ਦੀ ਪਨੀਰੀ 45*30 ਸੈਂਟੀਮੀਟਰ ਦੇ ਫ਼ਾਸਲੇ 'ਤੇ ਖੇਤ 'ਚ ਲਗਾਓ। 40 ਟਨ ਰੂੜੀ, 55 ਕਿੱਲੋ ਯੂਰੀਆ, 155 ਕਿੱਲੋ ਸਿੰਗਲ ਸੁਪਰਫਾਸਫੇਟ ਤੇ 40 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵਰਤੋ। ਯੂਰੀਆ ਦੀ ਦੂਜੀ ਕਿਸ਼ਤ (55 ਕਿੱਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫ਼ਤੇ ਬਾਅਦ ਪਾਓ।

ਸ਼ਕਰਕੰਦੀ

SweetPatatoSweetPatato

ਸ਼ਕਰਕੰਦੀ ਦੀ ਕਿਸਮ ਪੀਐੱਸਪੀ-21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25 ਹਜ਼ਾਰ, 30 ਹਜ਼ਾਰ ਕਟਿੰਗ ਵੱਟਾਂ 'ਤੇ 60 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 30 ਸੈਂਟੀਮੀਟਰ ਦੇ ਫ਼ਾਸਲੇ ਤੇ ਲਗਾਓ। 10 ਟਨ ਰੂੜੀ ਦੀ ਖਾਦ, 125 ਕਿੱਲੋ ਕਿਸਾਨ ਖਾਦ, 155 ਕਿੱਲੋ ਸਿੰਗਲ ਸੁਪਰਫਾਸਫੇਟ ਤੇ 35 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵਧੀਆ ਫ਼ਸਲ ਲੈਣ ਲਈ ਪਾਓ। 

ਰਵਾਂਹ ਤੇ ਕੱਦੂ ਜਾਤੀ ਦੀਆਂ ਸਬਜ਼ੀਆਂ

Kaddu Kaddu

ਰਵਾਂਹ 263 ਕਿਸਮ ਦਾ 8-10 ਕਿੱਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਤਾਰਾਂ ਵਿਚਕਾਰ 45 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 15 ਸੈਂਟੀਮੀਟਰ ਦੇ ਫ਼ਾਸਲੇ ਤੇ ਬੀਜੋ। 45 ਕਿੱਲੋ ਯੂਰੀਆ, 100 ਕਿਲੋ ਸਿੰਗਲ ਸੁਪਰਫਾਸਫੇਟ ਤੇ 16 ਕਿੱਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਬਿਜਾਈ ਵੇਲੇ ਪਾਓ। ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ ਤੇ ਟੀਂਡੇ ਦਾ 2 ਕਿੱਲੋ ਬੀਜ ਪ੍ਰਤੀ ਏਕੜ ਅਤੇ ਵੰਗੇ ਦਾ ਇਕ ਕਿਲੋ ਬੀਜ ਪ੍ਰਤੀ ਏਕੜ ਵਰਤੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement