
ਉਹਨਾਂ ਅੱਗੇ ਦਸਿਆ ਕਿ ਜੇ ਉਹ ਡੇਅਰੀ ਸ਼ੁਰੂ ਨਾ ਕਰਦੇ...
ਫਤਿਹਗੜ੍ਹ ਸਾਹਿਬ: ਸੁਖਚੈਨ ਸਿੰਘ ਗਿੱਲ ਜੋ ਕਿ ਇਕ ਓਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਹਨ ਜਿਹਨਾਂ ਨੇ ਹਰ ਸਬਜ਼ੀ ਅਤੇ ਹਰ ਫ਼ਸਲ ਓਰਗੈਨਿਕ ਤਰੀਕੇ ਨਾਲ ਉਗਾਈ ਹੈ। ਰੋਜ਼ਾਨਾ ਸਪੋਕਸਮੈਨ ਟੀਮ ਵੱਲੋਂ ਹੰਸਾਲੀ ਓਰਗੈਨਿਕ ਫਾਰਮ ਵਿਚ ਪਹੁੰਚ ਕੇ ਉੱਥੋਂ ਦੇ ਕਿਸਾਨ ਸੁਖਚੈਨ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਜਿਸ ਵਿਚ ਉਹਨਾਂ ਨੇ ਅਪਣੇ ਕਿਸਾਨੀ ਜੀਵਨ ਨੂੰ ਲੈ ਕੇ ਤਰਜ਼ਬੇ ਸਾਂਝੇ ਕੀਤੇ।
Sukhchain Singh Gill
ਉਹਨਾਂ ਦੀ ਉਮਰ 80 ਤੋਂ ਵੀ ਵਧ ਹੈ ਪਰ ਉਹਨਾਂ ਦਾ ਤਜ਼ੁਰਬਾ ਉਹਨਾਂ ਦੀ ਜ਼ਿੰਦਗੀ ਨਾਲੋਂ ਵੀ ਕਿਤੇ ਜ਼ਿਆਦਾ ਹੈ। ਉਹਨਾਂ ਨੇ ਕਿਹਾ ਕਿ ਜ਼ਿੰਦਗੀ ਵਿਚ ਹਮੇਸ਼ਾ ਸਾਦੇ ਬਣ ਕੇ ਰਹਿਣਾ ਚਾਹੀਦਾ ਹੈ ਕਿਉਂ ਕਿ ਸਾਦਾਪਣ ਹੀ ਤੁਹਾਨੂੰ ਬਹੁਤ ਉਤਸ਼ਾਹ ਦਿੰਦਾ ਹੈ। ਅਪਣਿਆਂ ਖਰਚਿਆਂ ਤੇ ਕੰਟਰੋਲ ਕਰਨਾ ਚਾਹੀਦਾ ਹੈ ਤੇ ਮਿਹਨਤ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। 2007 ਵਿਚ ਉਹਨਾਂ ਨੇ ਫਸਲ ਦੀ ਸ਼ੁਰੂਆਤ ਬੈਂਗਣਾਂ ਦੀ ਸਬਜ਼ੀ ਤੋਂ ਕੀਤੀ ਸੀ।
Sukhchain Singh Gill
ਉਹਨਾਂ ਨੇ ਜਦੋਂ ਬੈਂਗਣਾਂ ਦੀ ਸਬਜ਼ੀ ਬੀਜੀ ਤਾਂ ਉਸ ਨੂੰ ਸੁੰਢੀ ਪੈ ਗਈ ਫਿਰ ਉਹ ਸਰਹੰਦ ਗਏ ਤੇ ਉਸ ਸਮੇਂ ਉਹਨਾਂ ਦੇ ਦਿਮਾਗ ਵਿਚ ਇਹ ਗੱਲ ਨਹੀਂ ਸੀ ਕਿ ਓਰਗੈਨਿਕ ਫ਼ਸਲ ਉਗਾਈ ਜਾਵੇ। ਫਿਰ ਉਹਨਾਂ ਨੇ ਦਵਾਈ ਲਿਆ ਕੇ ਉਸ ਦਾ ਬੈਂਗਣਾਂ ਤੇ ਛਿੜਕਾਅ ਕੀਤਾ ਪਰ ਇਸ ਨਾਲ ਵੀ ਕੋਈ ਫਰਕ ਨਹੀਂ ਪਿਆ। ਫਿਰ ਉਹਨਾਂ ਨੇ ਦੁਕਾਨਦਾਰ ਨੂੰ ਪੁੱਛਿਆ ਕਿ ਉਸ ਦਵਾਈ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੇ ਕਿਹਾ ਕਿ ਇਸ ਦਵਾਈ ਦੀ ਵਰਤੋਂ ਹਰ ਤੀਜੇ ਦਿਨ ਬਾਅਦ ਫਿਰ ਕਰਨੀ ਹੈ।
Khetan De Putt Interview
ਫਿਰ ਉਹਨਾਂ ਨੇ ਘਰ ਆ ਕੇ ਸਬਜ਼ੀ ਹੀ ਪੁੱਟ ਕੇ ਸੁੱਟ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਓਰਗੈਨਿਕ ਫਸਲ ਉਗਾਈ ਜਾਵੇ ਤੇ ਉਹ ਵੀ ਕੁੱਝ ਵਖਰੇ ਢੰਗ ਦੀ। ਉਹਨਾਂ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਤੇ ਉਹਨਾਂ ਨੂੰ ਗੋਬਰ ਗੈਸ ਦੀ ਲੋੜ ਪਈ। ਫਿਰ ਉਹ ਮੁੱਲ ਲਿਆ ਕੇ ਸਬਜ਼ੀਆਂ ਨੂੰ ਗੋਬਰ ਗੈਸ ਪਾਉਣ ਲੱਗ ਪਏ। ਇਕ ਟਰਾਲੀ ਗੋਬਰ ਗੈਸ ਦਾ ਮੁੱਲ 700 ਰੁਪਏ ਸੀ। ਇਹ ਕੰਮ ਉਹਨਾਂ ਨੂੰ ਮਹਿੰਗਾ ਪੈਣ ਲੱਗ ਪਿਆ ਫਿਰ ਉਹਨਾਂ ਨੇ ਦੋ ਗਾਵਾਂ ਨਾਲ ਡੇਅਰੀ ਸ਼ੁਰੂ ਕੀਤੀ।
Khetan De Putt Interview
ਉਹਨਾਂ ਅੱਗੇ ਦਸਿਆ ਕਿ ਜੇ ਉਹ ਡੇਅਰੀ ਸ਼ੁਰੂ ਨਾ ਕਰਦੇ ਤਾਂ ਸ਼ਾਇਦ ਉਹ ਓਰਗੈਨਿਕ ਖੇਤੀ ਨਾ ਕਰ ਪਾਉਂਦੇ। ਸਰਕਾਰ ਕੈਮੀਕਲ ਖਾਦਾਂ ਦੀ ਵਰਤੋਂ ਕਰ ਕੇ ਵੱਡੀ ਮਾਤਰਾ ਵਿਚ ਸਬਸਿਡੀ ਲੈਂਦੀ ਹੈ ਪਰ ਉਹ ਰੂੜੀਆਂ ਅਤੇ ਗੋਬਰ ਗੈਸ ਦੀ ਵਰਤੋਂ ਕਰਦੇ ਹਨ ਇਸ ਲਈ ਉਹਨਾਂ ਨੂੰ ਸਬਸਿਡੀ ਨਹੀਂ ਮਿਲਦੀ। ਪਰ ਉਹਨਾਂ ਨੇ ਇਸ ਦਾ ਲਾਲਚ ਵੀ ਨਹੀਂ ਕੀਤਾ ਸਗੋਂ ਅਪਣੇ ਕੰਮ ਨੂੰ ਹੋਰ ਵਧਾਇਆ।
Khetan De Putt Interview
ਇੱਥੋਂ ਦੇ ਫਾਰਮ ਦਾ ਦੁੱਧ 125 ਰੁਪਏ ਕਿਲੋ ਵਿਕਦਾ ਹੈ, ਇਸ ਦੀ ਖਾਸੀਅਤ ਇਹ ਹੈ ਕਿ ਇਹ ਦੁੱਧ ਬਿਲਕੁੱਲ ਓਰਗੈਨਿਕ ਹੈ ਤੇ ਇਸ ਦਾ ਖਰਚ ਵੀ ਕਾਫੀ ਆ ਜਾਂਦਾ ਹੈ। ਇਸ ਦੀ ਡਿਲਵਰੀ ਕਰਨ ਲਈ ਕੁੱਝ ਲੜਕੇ ਰੱਖੇ ਹੋਏ ਹਨ ਜੋ ਕਿ ਮਹੀਨੇ ਦੇ ਹਿਸਾਬ ਨਾਲ ਅਪਣੀ ਤਨਖਾਹ ਲੈਂਦੇ ਹਨ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਇੱਥੇ 2010 ਵਿਚ ਉਹਨਾਂ ਕੋਲ ਪ੍ਰਿੰਸ ਚਾਰਲਸ ਵੀ ਆਏ ਸਨ। ਉਹਨਾਂ ਨੇ ਦਿੱਲੀ ਕਾਮਨ ਵੈਲਥ ਗੇਮਜ਼ ਦਾ ਉਦਘਾਟਨ ਕਰਨਾ ਸੀ।
Khetan De Putt Interview
ਉਹਨਾਂ ਦੀ ਓਰਗੈਨਿਕ ਵਿਚ ਬਹੁਤ ਦਿਲਚਸਪੀ ਹੈ। ਉਸ ਨੇ ਇੱਛਾ ਜ਼ਾਹਰ ਕੀਤੀ ਕਿ ਪੰਜਾਬ ਵਿਚ ਜੇ ਕੋਈ ਓਰਗੈਨਿਕ ਖੇਤੀ ਕਰਦਾ ਹੈ ਤਾਂ ਉਹ ਉਹਨਾਂ ਦੇ ਖੇਤ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਜ਼ਿੰਮੀਦਾਰਾਂ ਦੀ ਸੂਚੀ ਦੇ ਦਿੱਤੀ। ਉਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਇਕ ਜ਼ਿੰਮੀਦਾਰ ਨੂੰ ਚੁਣਿਆ ਕਿ ਉਸ ਦਾ ਖੇਤ ਦਿਖਾਇਆ ਜਾਵੇ ਤਾਂ ਉਸ ਵਿਚ ਸੁਖਚੈਨ ਸਿੰਘ ਗਿੱਲ ਦਾ ਨਾਮ ਸ਼ਾਮਲ ਸੀ।
Sukhchain Singh Gill
ਉਸ ਸਮੇਂ ਸੁਖਚੈਨ ਸਿੰਘ ਦੇ ਬੇਟੇ ਦੀ ਹਾਲਤ ਬਹੁਤ ਗੰਭੀਰ ਸੀ ਤੇ ਉਹ ਚੰਡੀਗੜ੍ਹ ਪੀਜੀਆਈ ਵਿਚ ਸਨ। ਉਹਨਾਂ ਨੂੰ ਡਿਪਾਰਟਮੈਂਟ ਵੱਲੋਂ ਕਾਫੀ ਫੋਨ ਗਏ ਕਿ ਉਹਨਾਂ ਦੇ ਖੇਤ ਦੇਖਣ ਲਈ ਪਿੰਸ ਚਾਰਲਸ ਨੇ ਆਉਣਾ ਹੈ ਤੇ ਉਹ ਖੇਤਾਂ ਵਿਚ ਆਉਣ ਪਰ ਬੇਟੇ ਦੀ ਹਾਲਤ ਠੀਕ ਨਾ ਹੋਣ ਕਰ ਕੇ ਉਹ ਨਹੀਂ ਪਹੁੰਚ ਸਕੇ। ਫਿਰ ਜਦੋਂ ਆਏ ਤਾਂ ਉਸ ਸਮੇਂ ਸੁਖਚੈਨ ਸਿੰਘ ਵੀ ਉੱਥੇ ਪਹੁੰਚ ਗਏ ਸਨ ਤੇ ਉਹਨਾਂ ਨੇ 2 ਘੰਟੇ ਇਕੱਠਿਆਂ ਨੇ ਬਿਤਾਏ ਸਨ।
Khetan De Putt Interview
ਉਹਨਾਂ ਨੇ ਗੱਲ ਨੂੰ ਅੱਗੇ ਵਧਾਉਂਦੇ ਕਿਹਾ ਕਿ ਪਹਿਲਾਂ ਲੋਕ ਸ਼ੁੱਧ ਸਬਜ਼ੀਆਂ ਖਾਂਦੇ ਸਨ ਤੇ ਉਹ ਅਪਣੀ ਜ਼ਿੰਦਗੀ ਤੋਂ ਸੰਤੁਸ਼ਟ ਸਨ ਪਰ ਅੱਜ ਦੇ ਸਮੇਂ ਵਿਚ ਚੀਜ਼ਾਂ ਦੀ ਪੈਦਾਵਾਰ ਬਹੁਤ ਹੁੰਦੀ ਹੈ ਪਰ ਉਸ ਵਿਚ ਮਿਠਾਸ ਤੇ ਤਾਕਤ ਨਹੀਂ ਬਚੀ। ਜਿਸ ਕਾਰਨ ਲੋਕ ਡਿਪਰੈਸ਼ਨ ਤੇ ਵੱਖ ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਉਹਨਾਂ ਨੇ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਸਾਰੇ ਨਾ ਸਹੀ ਪਰ ਥੋੜੇ ਜਿਹੇ ਕੈਮੀਕਲ ਤੋਂ ਬਚ ਕੇ ਓਰਗੈਨਿਕ ਢੰਗ ਨਾਲ ਖੇਤੀ ਕਰਨ ਲੱਗ ਜਾਣ ਜਿਸ ਕਾਰਨ ਉਹਨਾਂ ਨੂੰ ਸੰਤੁਸ਼ਟੀ ਵੀ ਮਿਲੇਗੀ ਤੇ ਲਾਭ ਵੀ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।