ਦੁੱਧ ਨਾਲ ਕਿਵੇਂ ਕਰੀਏ ਸਿਹਤ ਸਮੱਸਿਆਵਾਂ ਦਾ ਹੱਲ?
Published : Jun 4, 2020, 5:30 pm IST
Updated : Jun 4, 2020, 5:30 pm IST
SHARE ARTICLE
Milk Benefits
Milk Benefits

ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ।

ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ  ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਸਗੋਂ ਥੋੜੇ ਜਹੇ ਦੁੱਧ ਨਾਲ ਹੀ ਚਮੜੀ ਦੋਧੀ ਅਤੇ ਕੋਮਲ ਹੋ ਜਾਂਦੀ ਹੈ। ਅੱਧੀ ਕਟੋਰੀ ਕੱਚੇ ਤੇ ਕੋਸੇ ਦੁੱਧ ਵਿਚ ਇਕ ਸਾਫ਼ ਸੁਥਰੀ ਰੂੰ ਦਾ ਟੁਕੜਾ ਭਿÀੁਂ ਕੇ ਚਿਹਰੇ, ਗਰਦਨ, ਹੱਥਾਂ ਆਦਿ ਸਰੀਰ ਦੇ ਹੋਰ ਅੰਗਾਂ 'ਤੇ 5-10 ਮਿੰਟ ਤਕ ਨਰਮੀ ਨਾਲ ਫੇਰੋ।

File photoFile photo

ਇਸ ਨਾਲ ਮੈਲ ਉਤਰ ਕੇ ਰੂੰ ਨਾਲ ਲੱਗ ਜਾਵੇਗੀ। 20 ਮਿੰਟ ਤੋਂ ਬਾਅਦ ਠੰਢੇ ਜਾਂ ਕੋਸੇ ਪਾਣੀ ਨਾਲ ਧੋ ਲਉ। ਇਹੀ ਦੁੱਧ ਦਾ ਇਸ਼ਨਾਨ ਹੈ। ਇਸ ਨਾਲ ਚਮੜੀ ਗੋਰੀ ਬਣਦੀ ਹੈ। ਇਸ ਇਸਤੇਮਾਲ ਨੂੰ ਹਰ ਰੋਜ਼ ਕਰਨ ਨਾਲ ਮੁਹਾਸੇ, ਚਿਹਰੇ ਦੀਆਂ ਝੁਰੜੀਆਂ, ਦਾਗ਼, ਧੱਬੇ, ਛਾਈਆਂ ਅਤੇ ਰੁੱਖਾਪਨ ਆਦਿ ਨਸ਼ਟ ਹੋ ਕੇ ਮੁੱਖ ਮੰਡਲ ਦੀ ਸੋਭਾ ਤੇ ਚਮਕ ਵਿਚ ਵਾਧਾ ਹੁੰਦਾ ਹੈ ਅਤੇ ਚਮੜੀ ਦਾ ਰੰਗ ਨਿਖ਼ਰਦਾ ਹੈ।

File photoFile photo

ਕੱਚੇ ਦੁੱਧ ਜਾਂ ਦੁੱਧ ਦੀ ਝੱਗ ਨੂੰ ਸਾਫ਼ ਸੁਥਰੀ ਰੂੰ ਵਿਚ ਲਗਾ ਕੇ ਚਿਹਰੇ 'ਤੇ ਮਲਣ ਅਤੇ 20 ਮਿੰਟ ਬਾਅਦ ਨਿੰਬੂ ਮਲਣ ਨਾਲ ਚਿਹਰਾ ਚੀਕਣਾ ਹੋ ਜਾਂਦਾ ਹੈ। ਸਰਦ ਰੁੱਤ ਵਿਚ ਚਮੜੀ ਦੀ ਖ਼ੁਸ਼ਕੀ ਮਿਟਾਉਣ ਲਈ ਕੋਸਾ ਦੁੱਧ ਲੈ ਕੇ ਉਸ ਨੂੰ ਉਨ ਜਾਂ ਰੂੰ ਦੀ ਸਹਾਇਤਾ ਨਾਲ ਚਿਹਰੇ ਤੇ ਹੱਥਾਂ 'ਤੇ ਹੌਲੀ-ਹੌਲੀ ਮਲ ਕੇ ਕੁੱਝ ਦੇਰ ਬਾਅਦ ਹਲਕੇ ਗਰਮ ਪਾਣੀ ਨਾਲ ਧੋ ਲੈਣ ਨਾਲ ਵੀ ਚਮੜੀ ਸਾਫ਼ ਤੇ ਕੋਮਲ ਬਣਦੀ ਹੈ।

File photoFile photo

ਇਕ ਚਮਚ ਦੁੱਧ ਦੀ ਠੰਢੀ ਮਲਾਈ ਅਤੇ ਇਕ ਚੁਟਕੀ ਹਲਦੀ ਦਾ ਬਰੀਕ ਚੂਰਨ ਮਿਲਾ ਕੇ ਚਿਹਰੇ 'ਤੇ ਹਰ ਰੋਜ਼ ਮਲਦੇ ਰਹਿਣ ਨਾਲ ਚਿਹਰਾ ਚਮਕਦਾਰ ਬਣਦਾ ਹੈ ਅਤੇ ਸੁੰਦਰਤਾ ਵਿਚ ਵਾਧਾ ਹੁੰਦਾ ਹੈ। ਤੇਲੀ ਚਮੜੀ ਲਈ ਖੀਰੇ ਦਾ ਘੋਲ : ਕਿਸੇ ਸ਼ੀਸ਼ੇ ਜਾਂ ਚੀਨੀ ਦੇ ਬਰਤਨ ਵਿਚ ਖੀਰੇ ਨੂੰ ਕੱਦੂਕਸ ਕਰ ਕੇ ਇਸ ਦਾ ਕਪੜੇ ਨਾਲ ਚੰਗੀ ਤਰ੍ਹਾਂ ਨਿਚੋੜ ਕੇ ਰਸ ਕੱਢ ਲਉ।

File photoFile photo

ਇਸ 1 ਔਂਸ ਜਾਂ 30 ਗ੍ਰਾਮ ਰਸ ਵਿਚ ਅੱਧਾ ਚਮਚ ਨਿੰਬੂ ਦਾ ਰਸ ਤੇ ਅੱਧਾ ਚਮਚ ਗੁਲਾਬ ਜਲ ਮਿਲਾ ਕੇ ਘੋਲ ਬਣਾ ਲਉ। ਇਸ ਘੋਲ ਨੂੰ ਸਾਫ਼ ਸੁਥਰੇ ਰੂੰ ਨਾਲ ਚਿਹਰੇ ਤੇ ਗਰਦਨ 'ਤੇ ਲਗਾ ਕੇ ਅੱਧੇ ਜਾਂ ਇਕ ਘੰਟੇ ਬਾਅਦ ਪਹਿਲਾਂ ਕੋਸੇ ਪਾਣੀ ਵਿਚ ਫਿਰ ਸਾਦੇ ਠੰਢੇ ਪਾਣੀ ਨਾਲ ਮੂੰਹ ਧੋ ਲਉ। ਇਹ ਤੇਲੀ ਚਮੜੀ ਲਈ ਵਧੀਆ ਲੋਸ਼ਨ ਹੈ। ਇਸ ਦੇ ਇਸਤੇਮਾਲ ਨਾਲ ਚਿਹਰੇ 'ਤੇ ਕੁਦਰਤੀ ਚਮਕ ਅਤੇ ਨਿਖ਼ਾਰ ਆਉਂਦਾ ਹੈ। ਧੁੱਪ ਕਾਰਨ ਸਾਂਵਲੀ ਪੈ ਗਈ ਚਮੜੀ 'ਤੇ ਵੀ ਇਹ ਘੋਲ ਬਹੁਤ ਹੀ ਲਾਭਕਾਰੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement