ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਆਸਟਰੇਲੀਆ ਵਿੱਚ ਸਾਲ 2017 ਲਈ ਮਿਲਿਆ ਸਨਮਾਨ
Published : Oct 21, 2020, 12:31 pm IST
Updated : Oct 21, 2020, 12:32 pm IST
SHARE ARTICLE
Prof. Zora Singh
Prof. Zora Singh

ਇਸ ਐਵਾਰਡ ਵਿੱਚ 75,000 ਡਾਲਰ ਦੀ ਰਾਸ਼ੀ ਸ਼ਾਮਿਲ

ਲੁਧਿਆਣਾ : ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਪ੍ਰੋ. ਜ਼ੋਰਾ ਸਿੰਘ ਨੂੰ ਪੱਛਮੀ ਆਸਟਰੇਲੀਆ ਵਿੱਚ ਉਹਨਾਂ ਦੇ ਖੋਜ ਕਾਰਜਾਂ ਲਈ '2017 ਸਾਲ ਦੇ ਖੋਜੀ' ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ ।

Punjab Agricultural University Punjab Agricultural University

ਪ੍ਰੋ. ਜ਼ੋਰਾ ਸਿੰਘ ਪੱਛਮੀ ਆਸਟਰੇਲੀਆ ਦੇ ਪਰਥ ਵਿਖੇ ਕਰਟਿਨ ਯੂਨੀਵਰਸਿਟੀ ਵਿਖੇ ਖੇਤੀ ਅਤੇ ਵਾਤਾਵਰਨ ਵਿਭਾਗ ਵਿੱਚ ਬਾਗਬਾਨੀ ਦੇ ਪੋਸਟ ਹਾਰਵੈਸਟ ਸੈਕਸ਼ਨ ਵਿੱਚ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ ।

photo Prof. Zora Singh

ਪ੍ਰੋ. ਜ਼ੋਰਾ ਸਿੰਘ ਨੇ ਇੱਕ ਹੋਰ ਵਿਗਿਆਨੀ ਡਾ. ਐਲਨ ਪੇਅਨ ਨਾਲ ਮਿਲ ਕੇ ਸਬਜ਼ੀਆਂ, ਬਾਗਬਾਨੀ ਉਤਪਾਦਾਂ ਅਤੇ ਤਾਜ਼ੇ ਫ਼ਲਾਂ ਵਿੱਚ ਤੁੜਾਈ ਤੋਂ ਬਾਅਦ ਐਥਲੀਨ ਬਲਾਕਰਜ਼ ਬਾਰੇ ਕੰਮ ਕੀਤਾ ਹੈ । ਇਸ ਐਵਾਰਡ ਵਿੱਚ 75,000 ਡਾਲਰ ਦੀ ਰਾਸ਼ੀ ਸ਼ਾਮਿਲ ਹੈ ।

photoProf. Zora Singh

ਬਹੁਤ ਸਾਰੇ ਰਾਸ਼ਟਰੀ ਅੰਤਰਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ ਪ੍ਰੋ. ਜ਼ੋਰਾ ਸਿੰਘ ਨੇ ਬੀਤੇ ਸਮੇਂ ਵਿੱਚ ਅੰਬਾਂ ਦੀ ਫ਼ਲ ਵਜੋਂ ਮਿਆਦ ਵਧਾਉਣ ਦੇ ਖੇਤਰ ਵਿੱਚ ਕੰਮ ਕੀਤਾ ਜਿਸ ਨਾਲ ਇਸ ਖੇਤਰ ਵਿੱਚ ਜ਼ਿਕਰਯੋਗ ਬਦਲਾਅ ਦੇਖਣ ਨੂੰ ਮਿਲਿਆ ।

Prof. Zora SinghProf. Zora Singh

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਬਾਗਬਾਨੀ ਅਤੇ ਭੋਜਨ ਵਿਗਿਆਨ ਦੇ ਵਧੀਕ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪ੍ਰੋ. ਜ਼ੋਰਾ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement