ਫਤਿਹਗੜ੍ਹ ਸਾਹਿਬ ਜ਼ਿਲੇ ਦੀ ਸਫ਼ਲ ਡੇਅਰੀ ਫਾਰਮਰ ਮਨਪ੍ਰੀਤ ਕੌਰ ਹੋਰ ਔਰਤਾਂ ਲਈ ਬਣੀ ਪ੍ਰੇਰਣਾ ਦਾ ਸਰੋਤ
Published : May 22, 2018, 6:07 pm IST
Updated : May 22, 2018, 6:07 pm IST
SHARE ARTICLE
Manpreet Kaur
Manpreet Kaur

ਡੇਅਰੀ ਫਾਰਮਿੰਗ ਦਾ ਧੰਦਾ ਖੇਤੀ ਦੇ ਸਹਾਇਕ ਧੰਦਿਆਂ ਵਿਚੋਂ ਸਭ ਤੋਂ ਵੱਧ ਲਾਭਦਾਇਕ ਸਿੱਧ ਹੋ ਰਿਹਾ ਅਤੇ ਜ਼ਿਲੇ ਦੇ ਕਈ ਡੇਅਰੀ ਫਾਰਮਰ ਇਸ ਧੰਦੇ ਵਿਚੋਂ ਚੰਗਾ ਮੁਨਾਫਾ ਕਮਾ..

ਫਤਿਹਗੜ੍ਹ ਸਾਹਿਬ, 22 ਮਈ (ਇੰਦਰਪ੍ਰੀਤ ਬਖਸ਼ੀ)-ਡੇਅਰੀ ਫਾਰਮਿੰਗ ਦਾ ਧੰਦਾ ਖੇਤੀ ਦੇ ਸਹਾਇਕ ਧੰਦਿਆਂ ਵਿਚੋਂ ਸਭ ਤੋਂ ਵੱਧ ਲਾਭਦਾਇਕ ਸਿੱਧ ਹੋ ਰਿਹਾ ਅਤੇ ਜ਼ਿਲੇ ਦੇ ਕਈ ਡੇਅਰੀ ਫਾਰਮਰ ਇਸ ਧੰਦੇ ਵਿਚੋਂ ਚੰਗਾ ਮੁਨਾਫਾ ਕਮਾ ਰਹੇ ਹਨ। ਡੇਅਰੀ ਫਾਰਮਿੰਗ ਕੇਵਲ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਕਰ ਸਕਦੀਆਂ ਹਨ ਅਤੇ ਘਰੇਲੂ ਕੰਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਚੁੱਕ ਸਕਦੀਆਂ ਹਨ। ਅਜਿਹੀ ਹੀ ਇਕ ਮਿਸਾਲ ਫਤਿਹਗੜ੍ਹ ਸਾਹਿਬ ਜ਼ਿਲੇ ਦੇ ਪਿੰਡ ਦੇਧੜਾਂ ਦੀ ਸਫਲ ਡੇਅਰੀ ਫਾਰਮਰ ਮਨਪ੍ਰੀਤ ਕੌਰ ਪਤਨੀ ਭਗਵੰਤ ਸਿੰਘ ਨੇ ਕਾਇਮ ਕੀਤੀ ਹੈ।

Dairy FarmDairy Farm

ਵਰਨਣਯੋਗ ਹੈ ਕਿ ਲੁਧਿਆਣਾ ਦੀ ਗਰੈਜੂਏਟ ਮਨਪ੍ਰੀਤ ਕੌਰ ਨੇ ਅਪਣੇ ਪੇਕਿਆਂ ਘਰ ਕਦੇ ਵੀ ਡੇਅਰੀ ਦਾ ਧੰਦਾ ਕਰਨ ਬਾਰੇ ਸੋਚਿਆ ਵੀ ਨਹੀਂ ਸੀ ਪਰ ਅਪਣੇ ਸਹੁਰੇ ਘਰ ਆ ਕੇ ਉਸ ਨੇ ਅਪਣੇ ਪਰਵਾਰ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਪਹਿਲਾਂ ਡੇਅਰੀ ਫਾਰਮਿੰਗ ਸਬੰਧੀ ਡੇਅਰੀ ਵਿਕਾਸ ਬੋਰਡ ਦੇ ਜ਼ਿਲਾ ਰੋਪੜ ਵਿਖੇ ਸਥਿਤ ਚਤਾਮਲੀ ਸਿਖਲਾਈ ਸੈਂਟਰ ਤੋਂ ਡੇਅਰੀ ਦੇ ਧੰਦੇ ਦੀ ਸਿਖਲਾਈ ਲਈ ਅਤੇ ਤਿੰਨ ਸਾਹੀਵਾਲ ਗਊਆਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕੀਤਾ।

Dairy milk Farm Dairy milk Farm

ਮਨਪ੍ਰੀਤ ਦੇ ਦੱਸਣ ਅਨੁਸਾਰ ਪਹਿਲਾਂ-ਪਹਿਲਾਂ ਉਸ ਨੂੰ ਇਸ ਧੰਦੇ ਵਿਚ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਉਸ ਨੇ ਪੂਰੇ ਦ੍ਰਿੜ ਇਰਾਦੇ ਨਾਲ ਅਤੇ ਡੇਅਰੀ ਵਿਕਾਸ ਵਿਭਾਗ ਨਾਲ ਮਿਲੇ ਤਕਨੀਕੀ ਸਹਿਯੋਗ ਨਾਲ ਇਸ ਧੰਦੇ ਨੂੰ ਕਰਨਾ ਸ਼ੁਰੂ ਕੀਤਾ ਤਾਂ ਉਸ ਦੀਆਂ ਔਕੜਾਂ ਹੌਲੀ-ਹੌਲੀ ਦੂਰ ਹੋਣ ਲੱਗੀਆਂ ਅਤੇ ਅੱਜ ਉਸ ਕੋਲ ਕੁੱਲ 25 ਸਾਹੀਵਾਲ ਨਸਲ ਦੇ ਪਸ਼ੂ ਹਨ ਜਿਨ੍ਹਾਂ ਵਿਚੋਂ 12 ਦੁਧਾਰੂ ਅਤੇ 13 ਵੱਛੀਆਂ ਤੇ ਵੱਛੇ ਹਨ। ਮਨਪ੍ਰੀਤ ਕੌਰ ਨੇ ਦੱਸਿਆ ਕਿ ਇਕ ਗਊ ਵੱਧ ਤੋਂ ਵੱਧ 19 ਕਿਲੋ ਅਤੇ ਔਸਤਨ 12 ਤੋਂ 14 ਕਿਲੋ ਦੁੱਧ ਦਿੰਦੀ ਹੈ।

Indian cowsIndian cows

ਉਨ੍ਹਾਂ ਦੱਸਿਆ ਕਿ ਸਾਹੀਵਾਲ ਨਸਲ ਦੀਆਂ ਗਊਆਂ ਦਾ ਦੁੱਧ ਹੋਰ ਨਸਲ ਦੀਆਂ ਗਊਆਂ ਨਾਲੋਂ ਮਹਿੰਗਾ ਵਿਕਦਾ ਹੈ। ਇਸ ਤੋਂ ਇਲਾਵਾ ਉਹ ਗਊਆਂ ਦੇ ਦੁੱਧ ਤੋਂ ਘਿਓ ਅਤੇ ਖੋਆ ਤਿਆਰ ਕਰ ਕੇ ਅਪਣੇ ਪਤੀ ਦੇ ਸਹਿਯੋਗ ਨਾਲ ਸਰਹਿੰਦ, ਬੱਸੀ ਪਠਾਣਾਂ ਅਤੇ ਚੰਡੀਗੜ• ਵਿਖੇ ਵੇਚਦੀ ਹੈ, ਜਿਸ ਤੋਂ ਉਸ ਨੂੰ ਕਾਫੀ ਮੁਨਾਫ਼ਾ ਮਿਲ ਜਾਂਦਾ ਹੈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਪਸ਼ੂਧਨ ਤੇ ਦੁੱਧ ਚੁਆਈ ਦੇ ਕਈ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਕਈ ਇਨਾਮ ਹਾਸਲ ਕੀਤੇ।

 dairy farm Indiadairy farm India

ਮਨਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਸਾਹੀਵਾਲ ਨਸਲ ਦੀ ਗਊ ਦਾ ਦੁੱਧ ਲੋਕਾਂ ਦੀ ਸਿਹਤ ਲਈ ਵਧੇਰੇ ਲਾਹੇਵੰਦ ਹੋਣ ਕਾਰਨ ਇਸ ਦਾ ਮਾਰਕੀਟ ਰੇਟ 60 ਤੋਂ 65 ਰੁਪਏ ਕਿਲੋ ਤੱਕ ਹੁੰਦਾ ਹੈ ਜਦੋਂ ਕਿ ਇਸ ਦਾ ਘਿਓ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਹੀਵਾਲ ਨਸਲ ਦੇਸੀ ਹੋਣ ਕਰਕੇ ਇੰਨੀਆਂ ਗਊਆਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ। ਇਸ ਨਸਲ ਦੀਆਂ ਗਊਆਂ ਗਰਮੀ ਵੀ ਘੱਟ ਮਹਿਸੂਸ ਕਰਦੀਆਂ ਹਨ। ਉੁਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਜਦੋਂ ਰਵਾਇਤੀ ਖੇਤੀ ਲਾਹੇਵੰਦ ਨਹੀਂ ਰਹੀ ਤਾਂ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿਚ ਵੱਡਮੁਲਾ ਯੋਗਦਾਨ ਪਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement