Farming News: ਡਾਗ ਫ਼ਾਰਮਿੰਗ ਨਾਲ ਵੀ ਕੀਤੀ ਜਾ ਸਕਦੀ ਹੈ ਦੁਗਣੀ ਕਮਾਈ
Published : Jul 22, 2024, 9:44 am IST
Updated : Jul 22, 2024, 11:27 am IST
SHARE ARTICLE
Double earnings can be made with dog farming
Double earnings can be made with dog farming

Farming News: ਜੇਕਰ ਤੁਸੀ ਸਿਰਫ਼ 40 ਤੋਂ 50 ਹਜ਼ਾਰ ਰੁਪਏ ਵਿਚ ਅਜਿਹਾ ਕੋਈ ਬਿਜ਼ਨਸ ਕਰਨ ਦੀ ਸੋਚ ਰਹੇ ਹੋ, ਜਿਸ ਵਿਚ ਮਿਹਨਤ ਵੀ ਜ਼ਿਆਦਾ ਨਾ ਹੋਵੇ

Double earnings can be made with dog farming: ਜੇਕਰ ਤੁਸੀ ਸਿਰਫ਼ 40 ਤੋਂ 50 ਹਜ਼ਾਰ ਰੁਪਏ ਵਿਚ ਅਜਿਹਾ ਕੋਈ ਬਿਜ਼ਨਸ ਕਰਨ ਦੀ ਸੋਚ ਰਹੇ ਹੋ, ਜਿਸ ਵਿਚ ਮਿਹਨਤ ਵੀ ਜ਼ਿਆਦਾ ਨਾ ਹੋਵੇ ਅਤੇ ਸਾਲ ਭਰ ਵਿਚ 4 ਤੋਂ 5 ਲੱਖ ਰੁਪਏ ਦੀ ਕਮਾਈ ਹੋ ਜਾਵੇ ਤਾਂ ਤੁਸੀ ਡਾਗ ਫ਼ਾਰਮਿੰਗ ਕਰ ਕੇ ਆਸਾਨੀ ਨਾਲ ਅਜਿਹਾ ਕਰ ਸਕਦੇ ਹੋ। ਯਾਨੀ ਕਿ ਇਕ ਕੁੱਤੀ (ਫ਼ੀਮੇਲ ਡਾਗ ) ਪਾਲੋ ਅਤੇ ਸਾਲ ਭਰ ਵਿਚ 10 ਤੋਂ 12 ਪੱਪੀ ਵੇਚ ਕੇ ਕਮਾਈ ਕੀਤੀ ਜਾਵੇ। ਇਸ ਲਈ ਤੁਹਾਨੂੰ ਵੱਖ ਤੋਂ ਥਾਂ ਲੈਣ ਦੀ ਵੀ ਜ਼ਰੂਰਤ ਨਹੀਂ, ਤੁਸੀ ਘਰ ਵਿਚ ਵੀ ਇਹ ਕੰਮ ਕਰ ਸਕਦੇ ਹੋ। ਪਿਛਲੇ ਕੁੱਝ ਸਾਲਾਂ ਵਿਚ ਡਾਗ ਫ਼ਾਰਮਿੰਗ ਵੱਡੇ ਸ਼ਹਿਰਾਂ ਵਿਚ ਹੀ ਨਹੀਂ, ਸਗੋਂ ਛੋਟੇ ਸ਼ਹਿਰਾਂ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ । ਅੱਜ ਅਸੀ ਤੁਹਾਨੂੰ ਇਸ ਵਪਾਰ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਵਾਂਗੇ।


ਕਿਵੇਂ ਕਰੀਏ ਸ਼ੁਰੂਆਤ:- ਕੁੱਝ ਖ਼ਾਸ ਕਿਸਮ ਦੇ ਬੇਹੱਦ ਖ਼ੂਬਸੂਰਤ ਦਿਸਣ ਵਾਲੇ ਨਸਲ ਦੇ ਕੁੱਤਿਆਂ ਨੂੰ ਘਰ ਵਿਚ ਰੱਖਣ ਦਾ ਕੰਮ ਬੇਹੱਦ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਕੁੱਤੇ ਨਾ ਕੇਵਲ ਤੁਹਾਡੇ ਨਾਲ ਖੇਡ ਕੇ ਟੈਨਸ਼ਨ ਫ਼ਰੀ ਰੱਖਣ ਵਿਚ ਮਦਦ ਕਰਦੇ ਹਨ ਸਗੋਂ ਤੁਹਾਡੇ ਬੱਚਿਆਂ ਦਾ ਮਨੋਰੰਜਨ ਵੀ ਕਰਦੇ ਹਨ। ਕਿਸੇ ਇਕ ਖ਼ਾਸ ਬਰੀਡ ਦੀ ਫ਼ੀਮੇਲ ਕੁੱਤੀ ਬਾਜ਼ਾਰ ਵਿਚ 40 ਤੋਂ 50 ਹਜ਼ਾਰ ਰੁਪਏ ਵਿਚ ਮਿਲ ਜਾਂਦੀ ਹੈ । ਬਸ ਤੁਸੀਂ ਇਹ ਫ਼ੀਮੇਲ ਕੁੱਤੀ ਖ਼ਰੀਦਣੀ ਹੈ ਅਤੇ ਉਸ ਨੂੰ ਪਾਲਣਾ ਹੈ ਅਤੇ ਕੁੱਝ ਸਮਾਂ ਬਾਅਦ ਇੰਨਸੇਮਨੇਟ (ਗਰਭਧਾਰਨ) ਕਰਵਾ ਕੇ ਤੁਸੀ ਕੁੱਝ ਸਮਾਂ ਬਾਅਦ ਪੈਦਾ ਹੋਣ ਵਾਲੇ ਬੱਚੇ ਵੇਚ ਕੇ ਕਮਾਈ ਕਰ ਸਕਦੇ ਹੋ।
4 ਤੋਂ 6 ਮਹੀਨਿਆਂ ਦਾ ਲਗਦਾ ਹੈ ਸਮਾਂ: ਤੁਸੀ ਜਦੋਂ ਫ਼ੀਮੇਲ ਕੁੱਤੀ ਖ਼ਰੀਦੋ ਤਾਂ ਉਸ ਦੀ ਉਮਰ ਲਗਭਗ 6 ਮਹੀਨੇ ਹੋਣੀ ਚਾਹੀਦੀ ਹੈ, ਜੋ 10 ਮਹੀਨੇ ਦੀ ਉਮਰ ਹੋਣ ਤਕ ਹੀਟ ਉਤੇ ਆਉਂਦੀ ਹੈ ਅਤੇ ਮੇਲ ਕੁੱਤੇ ਨਾਲ 20 ਹਜ਼ਾਰ ਰੁਪਏ ਜਾਂ ਇਕ ਬੱਚੇ ਦੇ ਬਦਲੇ ਮੇਟਿੰਗ ਕਰਵਾ ਕੇ ਗਰਭਧਾਰਨ ਕਰਵਾ ਸਕਦੇ ਹੋ । 55 ਤੋਂ 60 ਦਿਨ ਦੇ ਬਾਅਦ ਬੱਚੇ ਹੋਣਗੇ, ਜਿਨ੍ਹਾਂ ਨੂੰ ਦੋ ਮਹੀਨੇ ਬਾਅਦ ਵੇਚਿਆ ਜਾ ਸਕਦਾ ਹੈ। ਇਸ ਕੰਮ ਵਿਚ ਤੁਸੀ ਸੋਸ਼ਲ ਮੀਡੀਆ ਜਾਂ ਆਨਲਾਇਨ ਮਾਰਕੀਟਿੰਗ ਦਾ ਸਹਾਰਾ ਲੈ ਸਕਦੇ ਹੋ, ਜਿਵੇਂ ਹੀ  ਤੁਸੀ ਪੱਪੀ ਵੇਚਣ ਦੀ ਸੂਚਨਾ ਦੇਵੋਗੇ, ਤੁਹਾਡੇ ਕੋਲ ਆਰਡਰ ਆਉਣ ਲੱਗਣਗੇ।


ਫ਼ੀਡਿੰਗ ਦਾ ਖ਼ਰਚ ਕੇਵਲ 4 ਹਜ਼ਾਰ ਰੁਪਏ: ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਜਿਹੇ ਕੁੱਤਿਆਂ ਦੀ ਫ਼ੀਡਿੰਗ (ਖਾਣ) ਉਤੇ ਕਿੰਨਾ ਖ਼ਰਚ ਆਵੇਗਾ। ਛੋਟੇ ਪੱਪੀ ਨੂੰ ਚਾਰ ਵਾਰ ਅੱਧਾ ਕੱਪ, ਰੇਡੀਮੇਡ ਫ਼ੂਡ ਪੇਡੀਗਰੀ, ਡੂਲਸ, ਰਾਲਲਸ ਕੈਨਾਲ ਦਿਤਾ ਜਾਂਦਾ ਹੈ। ਇਸ ਵਿਚ ਡੂਲਸ ਦੀ 20 ਕਿਲੋ ਦਾ 3200 ਰੁਪਏ ਵਿਚ ਮਿਲਣ ਵਾਲਾ ਫ਼ੂਡ ਇਕ ਪੱਪੀ ਲਈ ਦੋ ਸਾਲ ਦਾ ਸਮਰੱਥ ਭੋਜਨ ਹੈ। ਇਸ ਤੋਂ ਇਲਾਵਾ 700 ਰੁਪਏ ਵਿਚ ਪਾਰਗੋਵਾਇਰਸ ਅਤੇ ਡਿਸਟੇਂਪਰ ਦੇ ਨਾਲ ਏਂਟੀ ਰੇਬੀਜ ਦੇ ਪ੍ਰਤੀ ਸਾਲ ਇੰਜੈਕਸ਼ਨ ਲਗਦੇ ਹਨ। ਇਸ ਤੋਂ ਇਲਾਵਾ ਕਿਸੇ ਵੀ ਜੇਨਰਿਕ ਮੈਡੀਕਲ ਸਟੋਰ ਤੋਂ ਹੱਡੀ ਲਈ ਕੈਲਸ਼ੀਅਮ, ਪਾਚਣ ਲਈ ਲੀਵੋਜਨ ਸੀਰਪ ਅਤੇ ਚਮਕਦਾਰ ਵਾਲਾਂ ਲਈ ਈਵੀਇਨ ਵਿਟਾਮੀਨ ਈ ਦੀ ਕੈਪਸੂਲ ਜਾਂ ਮੱਛੀ ਦਾ ਤੇਲ ਜੋ ਬੇਹੱਦ ਸਸਤੇ ਰੇਟ ਵਿਚ ਹੈ ਲੈ ਕੇ ਸਵੇਰੇ ਸ਼ਾਮ ਨਿਰਧਾਰਤ ਮਾਤਰਾ ਵਿਚ ਦੇ ਸਕਦੇ ਹੋ।


ਕਿਸ ਬਰੀਡ ਦੀ ਕਿ ਹੁੰਦੀ ਹੈ ਕੀਮਤ: ਸ਼ਿਹ ਤਜ–ਚਾਇਨਾ ਦੀ ਹਾਈਟ 8-11 ਇੰਚ ਹੁੰਦੀ ਹੈ, ਜਿਸ ਦਾ ਭਾਰ 6-8 ਕਿਲੋ ਹੁੰਦਾ ਹੈ। ਉਹ 10-18 ਸਾਲ ਤਕ ਜ਼ਿੰਦਾ ਰਹਿੰਦੀ ਹੈ। ਉਸ ਦੀ ਕੀਮਤ 40 ਤੋਂ 50 ਹਜ਼ਾਰ ਰੁਪਏ ਹੈ। ਇਹ ਫ਼ੀਮੇਲ ਕੁੱਤੀ ਸਾਲ ਵਿਚ ਦੋ ਵਾਰ ਬਰੀਡ ਕਰਾਉਣ ਉਤੇ 10 ਤੋਂ 12 ਬੱਚਿਆਂ ਨੂੰ ਜਨਮ ਦਿੰਦੀ ਹੈ। ਇਕ ਪੱਪੀ ਦੀ ਮਾਰਕੀਟ ਵਿਚ 40 ਤੋਂ 50 ਹਜ਼ਾਰ ਰੁਪਏ ਕੀਮਤ ਹੈ । ਮਤਲਬ, ਤੁਸੀ ਸਾਲ ਭਰ ਵਿਚ 4 ਤੋਂ 6 ਲੱਖ ਰੁਪਏ ਕਮਾ ਸਕਦੇ ਹੋ ।
ਬੀਗਲ-ਇੰਗਲੈਂਡ ਦੀ ਕੀਮਤ 30 ਤੋਂ 40 ਹਜ਼ਾਰ ਰੁਪਏ ਹੈ ਜਿਸ ਦੀ ਉਚਾਈ 8-11 ਇੰਚ, ਭਾਰ 8-10 ਕਿਲੋ ਤੱਕ , ਉਮਰ 13-14 ਸਾਲ ਹੁੰਦੀ ਹੈ । ਦੋ ਵਾਰ ਬਰੀਡ ਕਰ ਕੇ 10 ਤੋਂ 12 ਪੱਪੀ ਦਾ ਜਨਮ ਹੁੰਦਾ ਹੈ। ਜਿਨ੍ਹਾਂ ਨੂੰ ਬਾਜ਼ਾਰ ਵਿਚ 30 ਤੋਂ 40 ਹਜ਼ਾਰ ਰੁਪਏ ਵਿਚ ਵੇਚਿਆ ਜਾ ਸਕਦਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement