ਤੁਸੀਂ ਵੀ ਕਰਨੀ ਚਾਹੁੰਦੇ ਹੋ ਗੰਨੇ ਦੀ ਖੇਤੀ ਤਾਂ ਅਪਣਾਓ ਇਹ ਵਿਗਿਆਨਕ ਤਰੀਕੇ
Published : Nov 22, 2022, 4:34 pm IST
Updated : Nov 22, 2022, 4:57 pm IST
SHARE ARTICLE
sugarcane cultivation
sugarcane cultivation

ਭਾਰਤ ਵਿਚ ਲਗਭਗ 2.8 ਲੱਖ ਕਿਸਾਨ 4.4 ਲੱਖ ਏਕੜ ਖੇਤਰ ਵਿਚ ਗੰਨੇ ਦੀ ਖੇਤੀ ਕਰਦੇ ਹਨ।


ਮੋਹਾਲੀ: ਗੰਨਾ ਭਾਰਤ ਵਿਚ ਸਭ ਤੋਂ ਵੱਧ ਉਗਾਈਆਂ ਜਾਣ ਵਾਲੀਆਂ ਵਪਾਰਕ ਫ਼ਸਲਾਂ ਵਿਚੋਂ ਇੱਕ ਹੈ। ਇਹ 3.93 ਮੀਟਰ ਪ੍ਰਤੀ ਹੈਕਟੇਅਰ ਖੇਤਰ ਵਿਚ ਉਗਾਇਆ ਜਾਂਦਾ ਹੈ ਅਤੇ ਭਾਰਤ ਸਾਲਾਨਾ 170 ਮਿਲੀਅਨ ਟਨ ਗੰਨੇ ਦਾ ਉਤਪਾਦਨ ਕਰਦਾ ਹੈ। ਭਾਰਤੀ ਗੰਨੇ ਦੀ ਉਤਪਾਦਕਤਾ ਲਗਭਗ 67 ਟਨ ਹੈਕਟੇਅਰ ਹੈ। ਗੰਨੇ ਦੀ ਖੇਤੀ ਫ਼ੂਡ-ਕਮ-ਕੈਸ਼ ਫ਼ਸਲਾਂ ਵਿਚੋਂ ਇੱਕ ਪ੍ਰਮੁੱਖ ਫ਼ਸਲ ਹੋਣ ਦੇ ਨਾਲ-ਨਾਲ ਕਈ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣੀ ਹੈ।

ਗੰਨੇ ਦੀ ਫ਼ਸਲ ਜਲਵਾਯੂ ਦੇ ਹਾਲਾਤ, ਖਾਦ ਦੀ ਮਾਤਰਾ, ਮਿੱਟੀ ਦੀ ਕਿਸਮ, ਸਿੰਚਾਈ ਦੇ ਢੰਗ, ਕੀਟਾਂ ਆਦਿ ਤੋਂ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖੰਡ ਦਾ ਖਪਤਕਾਰ ਹੈ ਅਤੇ ਗੰਨੇ ਦੇ ਉਤਪਾਦਨ ਵਿਚ ਭਾਰਤ ਬ੍ਰਾਜ਼ੀਲ ਤੋਂ ਬਾਅਦ ਦੂਜੇ ਸਥਾਨ ‘ਤੇ ਆਉਂਦਾ ਹੈ। ਭਾਰਤ ਵਿਚ ਲਗਭਗ 2.8 ਲੱਖ ਕਿਸਾਨ 4.4 ਲੱਖ ਏਕੜ ਖੇਤਰ ਵਿਚ ਗੰਨੇ ਦੀ ਖੇਤੀ ਕਰਦੇ ਹਨ। 11 ਕਰੋੜ ਤੋਂ ਜ਼ਿਆਦਾ ਲੋਕ ਖੰਡ ਉਦਯੋਗ ‘ਤੇ ਨਿਰਭਰ ਹਨ। ਇਸ ਲਈ ਇਹ ਸਭ ਕਿਸਾਨਾਂ ਲਈ ਇੱਕ ਮਹੱਤਵਪੂਰਨ ਫ਼ਸਲ ਬਣਾਉਂਦਾ ਹੈ। ਇਸ ਲਈ, ਆਓ ਗੰਨੇ ਦੀ ਖੇਤੀ ਬਾਰੇ ਵਿਸਥਾਰ ਵਿਚ ਜਾਣੀਏ।

ਗੰਨੇ ਦੀ ਖੇਤੀ ਕਰਨ ਲਈ ਕੁਝ ਜ਼ਰੂਰੀ ਗੱਲਾਂ
ਗੰਨਾ ਇੱਕ ਸਦਾਬਹਾਰ ਫਸਲ ਹੈ ਜਿਹੜੀ ਊਸ਼ਣ ਕਟੀਬੰਧੀ ਅਤੇ ਉਪ-ਊਸ਼ਣ ਕਟੀਬੰਧੀ ਵਾਲੇ ਖੇਤਰਾਂ ਵਿਚ ਵਿਕਸਿਤ ਹੋ ਸਕਦੀ ਹੈ ਜਿੱਥੇ ਤਾਪਮਾਨ 20 ਡਿਗਰੀ ਤੋਂ 45 ਡਿਗਰੀ ਸੈਲਸੀਅਸ ਵਿਚਕਾਰ ਰਹਿੰਦਾ ਹੈ। ਇਸ ਦੇ ਇਲਾਵਾ ਇਹ ਫਸਲ ਉੱਚ ਪੱਧਰ ਦੀ ਨਮੀ ਦੇ ਨਾਲ ਬਹੁਤ ਵਧੀਆ ਪ੍ਰਤੀਕ੍ਰਿਆ ਕਰਦੀ ਹੈ। ਇਸ ਫਸਲ ਲਈ ਸਭ ਤੋਂ ਵਧੀਆ ਵਿਕਾਸ ਅਤੇ ਉਤਪਾਦਨ ਲਈ ਸਾਲਾਨਾ 1500 ਮਿਲੀਮੀਟਰ ਤੋਂ 2500 ਮਿਲੀਮੀਟਰ ਵਰਖਾ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਅੱਜ-ਕੱਲ ਢੁੱਕਵੀਆਂ ਸਿੰਚਾਈ ਸਥਿਤੀਆਂ ਦੇ ਨਾਲ ਗੰਨਾ ਉਗਾਉਣਾ ਸੰਭਵ ਹੈ। 

ਜ਼ਮੀਨ ਦੀ ਚੋਣ 
ਗੰਨੇ ਦੀ ਖੇਤੀ ਲਈ ਡੂੰਘੀ ਵਹਾਈ ਦੀ ਜ਼ਰੂਰਤ ਹੁੰਦੀ ਹੈ ਅਤੇ ਸੁਹਾਗੇ ਨਾਲ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ, ਜਿਹਨਾਂ ਕਿਸਾਨਾਂ ਕੋਲ ਟਰੈਕਟਰ ਨਹੀਂ ਹਨ ਉਹ ਲੱਕੜ ਅਧਾਰਿਤ ਸਰਕਾਰੀ ਟੀਨ ਦੀ ਵਰਤੋਂ ਕਰ ਸਕਦੇ ਹਨ। ਗੰਨਾ ਆਮ ਤੌਰ ‘ਤੇ ਨਮੀਂ ਵਾਲੇ ਖੇਤਾਂ ਵਿਚ ਲਗਾਇਆ ਜਾਂਦਾ ਹੈ, ਕਿਉਂਕਿ ਪੌਦੇ ਨੂੰ ਨਮੀ ਦੀ ਜ਼ਰੂਰਤ ਹੁੰਦੀ ਹੈ ਅਤੇ ਕਤਾਰ ਤੋਂ ਚੌੜਾਈ 3-5 ਫੁੱਟ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਤਿਆਰ ਕਰੋ ਖੇਤ 
ਗੰਨੇ ਦੀ ਖੇਤੀ ਲਈ ਸਭ ਤੋਂ ਪਹਿਲਾਂ ਖੇਤ ਦੀ ਢੁਕਵੇਂ ਤਰੀਕੇ ਨਾਲ ਵਾਹੀ ਕਰਨੀ ਬਹੁਤ ਜ਼ਰੂਰੀ ਹੈ। ਖ਼ੇਤ ਤਿਆਰ ਕਰਨ ਦੇ ਰਵਾਇਤੀ ਢੰਗ ਆਪਣੇ ਜਾਂਦੇ ਹਨ। ਜਿਵੇਂ ਕਿ ਹਲ਼ ਦੀ ਸਹਾਇਤਾ ਨਾਲ ਮਿੱਟੀ ਪਲਟਾ ਕੇ ਫਿਰ ਤਵੀਆਂ ਦੀ ਸਹਾਇਤਾ ਨਾਲ 50 ਤੋਂ 60 ਸੈਂਟੀਮੀਟਰ ਡੂੰਘੀ ਵਾਹੀ ਦੋ-ਚਾਰ ਵਾਰ ਕਰੋ। ਇਸ ਤਰ੍ਹਾਂ ਕਰਨ ਨਾਲ ਕਰੜੀ ਮਿੱਟੀ ਵੀ ਨਰਮ ਹੋ ਜਾਂਦੀ ਹੈ ਅਤੇ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਤਰੀਕੇ ਵਿੱਚ ਟੋਆ 12 ਤੋਂ 15 ਸੈਂਟੀਮੀਟਰ ਡੂੰਘਾ ਪੁੱਟਿਆ ਜਾਂਦਾ ਹੈ।


ਗੰਨੇ ਦੀ ਖੇਤੀ ਕਰਦੇ ਸਮੇਂ ਧਿਆਨ ਵਿਚ ਰੱਖੋ ਇਹ ਜ਼ਰੂਰੀ ਗੱਲਾਂ
ਜਲਵਾਯੂ ਅਤੇ ਮਿੱਟੀ 

ਗੰਨੇ ਦੀ ਖੇਤੀ ਗਰਮ ਅਤੇ ਨਮੀਂ ਨਾਲ ਭਰਪੂਰ ਜਲਵਾਯੂ ਵਾਲੀਆਂ ਥਾਂਵਾਂ ਵਿਚ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ। ਗੰਨੇ ਦੇ ਵਿਕਾਸ ਨੂੰ 50 ਡਿਗਰੀ ਤੋਂ ਜ਼ਿਆਦਾ ਅਤੇ 20 ਡਿਗਰੀ ਤੋਂ ਘੱਟ ਤਾਪਮਾਨ ਪ੍ਰਭਾਵਿਤ ਕਰਦਾ ਹੈ। ਇਸ ਲਈ ਜ਼ਿਆਦਾ ਠੰਢ ਵਿਚ ਗੰਨੇ ਦੀ ਫ਼ਸਲ ਨੁਕਸਾਨੀ ਜਾ ਸਕਦੀ ਹੈ। ਧਿਆਨ ਰਹੇ ਕਿ ਗੰਨੇ ਦੀ ਫਸਲ ਦਰਮਿਆਨੀ ਭਾਰੀ ਮਿੱਟੀ ਵਿਚ ਵਧੀਆ ਵਿਕਾਸ ਕਰਦੀ ਹੈ। ਹਾਲਾਂਕਿ ਇਹ ਹਲਕੀ ਮਿੱਟੀ ਵਿਚ ਵੀ ਉਗਾਈ ਜਾ ਸਕਦੀ ਹੈ ਪਰ ਸਿੰਚਾਈ ਦੀਆਂ ਵਧੀਆ ਸਹੂਲਤਾਂ ਦਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਜੇਕਰ ਪਾਣੀ ਦੇ ਨਿਕਾਸ ਦੀ ਚੰਗੀ ਵਿਵਸਥਾ ਹੋਵੇ ਤਾਂ ਚੀਕਣੀ ਮਿੱਟੀ ‘ਤੇ ਵੀ ਗੰਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਬਿਜਾਈ ਅਤੇ ਕਾਸ਼ਤ
ਸਿਹਤਮੰਦ ਫਸਲ ਲਈ ਗੰਨੇ ਦੀ ਪਨੀਰੀ ਨਾਲ ਪ੍ਰਜਣਨ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਬਿਜਾਈ ਸਭ ਤੋਂ ਮਹਿੰਗੀ ਪ੍ਰਕਿਰਿਆ ਮੰਨੀ ਜਾਂਦੀ ਹੈ। ਗੰਨੇ ਦਾ 'ਟੰਡਲ' ਭਾਗ ਜਿਸ ਨੂੰ billets, setts ਅਤੇ ਬੀਜ ਦੇ ਟੁਕੜੇ ਵੀ ਕਿਹਾ ਜਾਂਦਾ ਹੈ ਜਿਸ ਵਿਚ ਇੱਕ ਜਾਂ ਇੱਕ ਤੋਂ ਵੱਧ ਕਲੀਆਂ ਹੁੰਦੀਆਂ ਹਨ, ਇਹਨਾਂ ਦੀ ਜ਼ਿਆਦਾਤਰ ਬਿਜਾਈ ਗਰਮੀ ਦੇ ਅੰਤ ਵਿਚ ਕੀਤੀ ਜਾਂਦੀ ਹੈ। 
ਇਸ ਸਮੇਂ ਦੌਰਾਨ ਕਲਮਾਂ ਸੜਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਪੌਦੇ ਲਾਉਣ ਤੋਂ ਪਹਿਲਾਂ ਕੀਟਨਾਸ਼ਕਾਂ ਅਤੇ ਫੰਗੀਨਾਸ਼ਕ ਦਵਾਈਆਂ ਨਾਲ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਸਰਦੀਆਂ ਦੇ ਮੌਸਮ ਵਿਚ ਕਲਮਾਂ ਨੂੰ ਇੱਕ ਸਟੈਂਡ ‘ਤੇ ਵਿਕਸਿਤ ਕੀਤਾ ਜਾਂਦਾ ਹੈ।

ਬੀਜ ਦੀ ਚੋਣ ਅਤੇ ਬਿਜਾਈ ਦਾ ਮੌਸਮ 
ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜਾਂ ਦੀ ਸਹੀ ਚੋਣ ਬਹੁਤ ਜ਼ਰੂਰੀ ਹੈ ਕਿਉਂਕਿ ਇਸ 'ਤੇ ਹੀ ਫਸਲ ਦਾ ਝਾੜ ਨਿਰਭਰ ਕਰਦਾ ਹੈ। ਗੰਨੇ ਦੇ ਵਧੀਆ ਵਿਕਾਸ ਲਈ 10 ਤੋਂ 11 ਮਹੀਨੇ ਦੇ ਬੀਜਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੁੰਗਰਣ ਅਤੇ ਵਿਕਾਸ ਲਈ ਮਹੱਤਵਪੂਰਣ ਹਨ। ਬੀਜ ਦੀ ਸੋਧ ਲਈ 2.5% ਯੂਰੀਆ, 2.5% KCI, 1% Hadron ਅਤੇ 0.05% ਬਾਵਿਸਟਿਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬੀਜ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਗਰਮ ਪਾਣੀ ਨਾਲ ਵੀ ਉਪਚਾਰ ਕੀਤਾ ਜਾ ਸਕਦਾ ਹੈ।

ਬਿਜਾਈ ਲਈ ਮੌਸਮ ਅਤੇ ਢੰਗ 
ਗੰਨੇ ਦੀ ਬਿਜਾਈ ਆਮ ਤੌਰ ‘ਤੇ ਬਸੰਤ ਅਤੇ ਪਤਝੜ ਵਿਚ ਕੀਤੀ ਜਾਂਦੀ ਹੈ। ਇੱਕ ਏਕੜ ਰਕਬੇ ਲਈ 10-12.5 ਹਜ਼ਾਰ 3 ਅੱਖਾਂ ਵਾਲੀਆਂ ਗੁੱਲੀਆਂ ਦੀ ਜ਼ਰੂਰਤ ਹੁੰਦੀ ਹੈ। ਗੰਨੇ ਨੂੰ ਇੱਕ ਅਵਸਥਾ ਤੱਕ ਪਹੁੰਚਣ ਲਈ 9 ਤੋਂ 24 ਮਹੀਨੇ ਦਾ ਸਮਾਂ ਲੱਗਦਾ ਹੈ, ਇਹ ਮੁੱਖ ਤੌਰ ‘ਤੇ ਇਲਾਕੇ ਦੇ ਜਲਵਾਯੂ ‘ਤੇ ਨਿਰਭਰ ਕਰਦਾ ਹੈ। ਮੁੱਢਲੀ ਫ਼ਸਲ ਦੀ ਵਾਢੀ ਕੇਵਲ ਇੱਕ ਵਾਰ ਕੀਤੀ ਜਾਂਦੀ ਹੈ ਅਤੇ ਫਿਰ ਜੜ੍ਹਾਂ ਜਾਂ ਫਿਰ ਵਧੇ ਹੋਏ ਹਿੱਸੇ ਦੀ ਤਿੰਨ ਤੋਂ ਚਾਰ ਵਾਰ ਕਟਾਈ ਹੁੰਦੀ ਹੈ। ਜਿਹਨਾਂ ਇਲਾਕਿਆਂ ਵਿਚ ਸਾਲਾਨਾ ਮੀਂਹ 1500 ਮਿਲੀਮੀਟਰ ਤੋਂ ਘੱਟ ਹੁੰਦਾ ਹੈ ਅਜਿਹੇ ਖੇਤਰ ਵਿਚ ਤੁਪਕਾ ਸਿੰਚਾਈ ਦੀ ਲੋੜ ਪੈਂਦੀ ਹੈ।

ਪੱਕੀ ਫਸਲ ਦੀ ਕਿਵੇਂ ਕਰੀਏ ਪਛਾਣ?
ਗੰਨੇ ਦੀ ਫਸਲ ਕਰੀਬ ਤਿੰਨ ਮਹੀਨਿਆਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਅਸਲੀ ਪਛਾਣ ਲਈ ਧਿਆਨ ਵਿਚ ਰੱਖੋ ਕਿ ਇਸ ਸਮੇਂ ਵਿੱਚ, ਟੰਡਲ(stalk) ਸੁੱਕ ਜਾਂਦੇ ਹਨ। ਇੱਕ ਠੰਡਾ ਅਤੇ ਖੁਸ਼ਕ ਮੌਸਮ ਪੱਕਣ ਲਈ ਤਰਜੀਹ ਦਿੱਤੀ ਜਾਂਦੀ ਹੈ ਅਤੇ ਪੱਕਣ ਦੇ ਦੌਰਾਨ, fructose ਵਰਗੇ ਸਧਾਰਣ ਸ਼ੱਕਰ ਆਮ ਤੌਰ ‘ਤੇ sucrose ਵਿਚ ਬਦਲ ਜਾਂਦੇ ਹਨ। ਪੱਕੀ ਫਸਲ ਨੂੰ ਮਸ਼ੀਨ ਦੀ ਮਦਦ ਨਾਲ ਛੋਟੇ ਭਾਗਾਂ ਵਿਚ ਕੱਟ ਲਿਆ ਜਾਂਦਾ ਹੈ। ਗੰਨੇ ਦੀ ਕਟਾਈ ਕਰਨ ਵਾਲੇ ਹਾਰਵੈਸਟਰ ਦੇ ਪਿੱਛੇ ਟਰਾਲੀ ਵਿਚ ਛੋਟੇ ਟੁਕੜਿਆਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement