
ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦ ਹੈ ਅਤੇ ਇਸ ਸਹਾਇਕ ਧੰਦੇ ਤੋਂ ਜਲਦੀ ਅਤੇ ਇਕਸਾਰ ਆਮਦਨ...
ਦੂਜੇ ਧੰਦਿਆਂ ਦੇ ਮੁਕਾਬਲੇ ਮੁਰਗੀ ਪਾਲਣ ਦਾ ਧੰਦਾ ਇਕ ਆਮ ਕਿਸਾਨ ਲਈ ਵਧੇਰੇ ਲਾਹੇਵੰਦ ਹੈ ਅਤੇ ਇਸ ਸਹਾਇਕ ਧੰਦੇ ਤੋਂ ਜਲਦੀ ਅਤੇ ਇਕਸਾਰ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਬਾਇਲਰ 6-8 ਹਫ਼ਤੇ ਤੱਕ ਮੰਡੀਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਮੁਰਗੀਆਂ 20 ਹਫ਼ਤੇ ਦੀ ਉਮਰ 'ਤੇ ਆਂਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ।
poultry farm
ਮੁਰਗੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਬਹੁਤ ਥੋੜੀ ਜ਼ਮੀਨ ਦੀ ਲੋੜ ਹੁੰਦੀ ਹੈ ਅਤੇ ਇਸ ਕਿੱਤੇ ਤੋਂ ਸਾਰੇ ਪਰਿਵਾਰ ਨੂੰ ਹੀ ਰੁਜ਼ਗਾਰ ਮਿਲ ਜਾਂਦਾ ਹੈ। ਮੁਰਗੀ ਪਾਲਣ ਕਿੱਤੇ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਕਿਸਾਨ ਭਰਾ ਇਸ ਧੰਦੇ ਨੂੰ ਬਹੁਤ ਆਸਾਨੀ ਨਾਲ ਖੇਤੀਬਾੜੀ ਦੇ ਨਾਲ ਸ਼ੁਰੂ ਕਰਕੇ ਅਪਣੀ ਆਮਦਨ 'ਚ ਚੋਖਾ ਵਾਧਾ ਕਰ ਸਕਦੇ ਹਨ।
poultry farm
ਮੁਰਗੀ ਪਾਲਣ ਦਾ ਧੰਦਾ ਕਿਵੇਂ ਕਰੀਏ : ਡਿਪਟੀ ਡਾਇਰੈਕਟਰ ਡਾ. ਸ਼ਰਮਾ ਨੇ ਦੱਸਿਆ ਕਿ ਮੁਰਗੀ ਪਾਲਣ ਦਾ ਕੰਮ ਮਾਸ ਵਾਲੇ ਪੰਛੀ (ਬਾਇਲਰ) ਅਤੇ ਆਂਡੇ ਦੇਣ ਵਾਲੀਆਂ ਮੁਰਗੀਆਂ (ਲੇਬਰ) ਨਾਲ ਕੀਤਾ ਜਾ ਸਕਦਾ ਹੈ। ਇਕ ਦਿਨ ਦੇ ਚੂਚੇ ਕਿਸੇ ਭਰੋਸੇ ਵਾਲੀ ਜਗ੍ਹਾ ਤੋਂ ਖਰੀਦਣ ਉਪਰੰਤ ਵੈਕਸੀਨੇਸ਼ਨ, ਚੁੰਝ ਕੱਢਣ ਅਤੇ ਸੈਕਸਿੰਗ ਕਰਨ ਉਪਰੰਤ, ਫਾਰਮ 'ਤੇ ਲਿਆਂਦੇ ਜਾਂਦੇ ਹਨ, ਜੋ ਕਿ 6-8 ਹਫ਼ਤੇ ਬਰੂਡਰ ਹੇਠ ਰੱਖੇ ਜਾਂਦੇ ਹਨ, ਜਿਸ ਦਾ ਪਹਿਲੇ ਹਫ਼ਤੇ ਤਾਪਮਾਨ 90-95 ਡਿਗਰੀ ਰੱਖਿਆ ਜਾਂਦਾ ਹੈ ਅਤੇ ਲਗਾਤਾਰ 5 ਡਿਗਰੀ ਘਟਾ ਦਿੱਤਾ ਜਾਂਦਾ ਹੈ।
poultry farm
ਅੰਡੇ ਦੇਣ ਵਾਲੇ ਜਾਨਵਰ 250-260 ਅੰਡੇ ਇਕ ਸਾਲ ਵਿਚ ਦਿੰਦੇ ਹਨ, ਜਿਨ੍ਹਾਂ ਦਾ ਅੌਸਤ ਭਾਰ 54-56 ਗਰਾਮ ਹੁੰਦਾ ਹੈ। ਮਾਸ ਵਾਸਤੇ ਜਾਨਵਰ 6-8 ਹਫਤੇ ਤੋਂ ਤਿਆਰ ਹੋ ਜਾਂਦੇ ਹਨ, 6 ਹਫ਼ਤੇ ਦੇ ਅੌਸਤਨ 1250-1350 ਗ੍ਰਾਮ ਅਤੇ 8 ਹਫ਼ਤੇ 1.5 ਤੋਂ 2.0 ਕਿੱਲੋ ਹੋ ਜਾਂਦਾ ਹੈ, ਜਿਸ ਤੋਂ 700-750 ਗ੍ਰਾਮ ਕਿੱਲੋ ਖਾਣ ਯੋਗ ਮੀਟ ਮਿਲਦਾ ਹੈ। ਮੀਟ ਵਾਲਾ ਮੁਰਗਾ ਦੋ ਕਿੱਲੋ ਖ਼ੁਰਾਕ ਖਾ ਕੇ ਇਕ ਕਿੱਲੋ ਦਾ ਹੋ ਜਾਂਦਾ ਹੈ ਅਤੇ ਆਂਡੇ ਦੇਣ ਵਾਲੀਆਂ ਮੁਰਗੀਆਂ ਤਿੰਨ ਕਿੱਲੋ ਖ਼ੁਰਾਕ ਤੋਂ ਇਕ ਕਿਲੋ ਆਂਡੇ ਦਿੰਦੀਆਂ ਹਨ, ਜਿਸ ਵਿਚ 80 ਫ਼ੀਸਦੀ ਹਿੱਸਾ ਖਾਣਯੋਗ ਹੁੰਦਾ ਹੈ।
poultry farm
ਮੁਰਗੇ-ਮੁਰਗੀਆਂ ਦੀ ਖ਼ੁਰਾਕ ਵਿਚ ਝੋਨੇ ਦੀ ਫੱਕ, ਖਲ ਅਤੇ ਮੀਟ ਆਦਿ ਵਸਤਾਂ ਦਾ ਵਧੇਰੇ ਇਸਤੇਮਾਲ ਹੁੰਦਾ ਹੈ। ਮੁਰਗੀਖ਼ਾਨੇ ਦਾ ਕੂੜਾ ਕਰਕਟ ਅਤੇ ਬਿੱਠਾਂ ਬਹੁਤ ਵਧੀਆ ਖ਼ਾਦ ਬਣਾਉਂਦੀਆਂ ਹਨ। ਇਸ ਵਿਚ 2 ਫ਼ੀਸਦੀ ਨਾਈਟ੫ੋਜਨ, 1.5 ਫ਼ੀਸਦੀ ਫਾਸਫੋਰਸ, 1.5 ਫ਼ੀਸਦੀ ਪੋਟਾਸ਼ ਬਹੁਤ ਸਾਰੇ ਲਘੂ ਤੱਤ ਅਤੇ ਵੱਡਮੁੱਲਾ ਆਰਗੈਨਿਕ ਪਦਾਰਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਖ਼ਾਦ ਨਾਲ ਫ਼ਸਲਾਂ ਦੇ ਉਤਪਾਦਨ 'ਚ ਵੀ ਚੋਖਾ ਵਾਧਾ ਹੁੰਦਾ ਹੈ।
poultry farm
ਡਾ. ਸ਼ਰਮਾ ਨੇ ਕਿਹਾ ਕਿ ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨ ਵਾਲੇ ਉੱਦਮੀ ਕਿਸਾਨਾਂ ਨੂੰ ਸਰਕਾਰ ਵਲੋਂ ਘੱਟ ਵਿਆਜ ਦਰਾਂ 'ਤੇ ਕਰਜ਼ੇ ਮੁਹੱਈਆ ਕਰਾਏ ਜਾਂਦੇ ਹਨ ਅਤੇ ਇਸ ਕਰਜ਼ੇ 'ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁਰਗੀ ਪਾਲਣ ਦੇ ਧੰਦੇ ਤੋਂ ਕਿਸਾਨ ਵੀਰ ਫਾਇਦਾ ਉਠਾ ਸਕਦੇ ਹਨ ਅਤੇ ਇਸ ਸਬੰਧੀ ਵਧੇਰੇ ਤਕਨੀਕੀ ਜਾਣਕਾਰੀ ਲਈ ਪਸ਼ੂ ਪਾਲਣ ਵਿਭਾਗ ਦੇ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।