
ਵਾਟਰਗੰਨ ਬਣੇਗੀ ਕਿਸਾਨਾਂ ਲਈ ਵਰਦਾਨ!
ਸੰਗਰੂਰ: ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਐ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਤੇ ਪਾਣੀ ਦੀ ਬਚਤ ਲਈ ਵੱਖੋ-ਵਖਰੇ ਉਪਰਾਲੇ ਕੀਤੇ ਜਾਂਦੇ ਨੇ। ਅਜਿਹਾ ਕੁੱਝ ਉਪਰਾਲਾ ਕੀਤਾ ਹੈ ਸੰਗਰੂਰ 'ਚ ਖੇਤੀਬਾੜੀ ਵਿਭਾਗ ਨੇ ਜਿੱਥੇ ਵਿਭਾਗ ਨੇ ਵਾਟਰ ਗਨ ਜਿਸ ਨੂੰ ਰੇਨ ਗੰਨ ਵੀ ਕਿਹਾ ਜਾਂਦਾ ਹੈ। ਇਸ ਨੂੰ ਜਰੀ ਦੀ ਫਸਲ ਲਈ ਇਸਤੇਮਾਲ ਕੀਤਾ ਜਾ ਰਿਹਾ।
Farmers
ਇਹ ਛੋਟੀ ਵਾਟਰ ਗੰਨ ਤੁਸੀਂ ਪਹਿਲਾਂ ਵੀ ਬਹੁਤ ਵਾਰ ਦੇਖੀ ਹੋਣੀ ਪਰ ਇਸ ਦੇ ਫਾਇਦੇ ਦੀ ਗੱਲ ਕਰੀਏ ਤਾਂ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਭਵਿੱਖ ਵਿਚ ਕਿਸਾਨਾਂ ਲਈ ਇਹ ਵਧੇਰੇ ਲਾਹੇਵੰਦ ਹੋ ਸਕਦੀ ਹੈ। ਟ੍ਰਾਇਲ ਦੇ ਤੌਰ ਤੇ ਵਰਤੇ ਜਾ ਰਹੇ ਇਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਸੰਗਰੂਰ ਦੇ ਡੀਸੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖਾਸ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਕਿਸਨਾਨਾਂ ਨੂੰ ਇਹ ਤੁਜ਼ਰਬਾ ਕਰਨ ਦੀ ਸਲਾਹ ਦਿੱਤੀ ਹੈ।
Water Gun
ਡੀਸੀ ਨੇ ਦਸਿਆ ਕਿ ਇਸ ਨਾਲ ਪਾਣੀ ਅਤੇ ਲੇਬਰ ਦੋਵਾਂ ਦੀ ਬੱਚਤ ਹੁੰਦੀ ਹੈ। ਓਧਰ ਖੇਤ ਵਿਚ ਇਸਦਾ ਤਜ਼ਰਬਾ ਕਰ ਚੁੱਕੇ ਕਿਸਾਨਾਂ ਨੇ ਵੀ ਇਸ ਨੂੰ ਲਾਹੁਵੰਡ ਦੱਸਆ। ਕਿਸਾਨ ਨੇ ਦਸਿਆ ਕਿ ਇਹ ਪਾਣੀ ਜਦੋਂ ਫ਼ਸਲ ਤੇ ਵਰ੍ਹਦਾ ਹੈ ਤਾਂ ਹਵਾ ਵਿਚਲੀ ਨਾਈਟ੍ਰੋਜਨ ਵੀ ਇਸ ਵਿਚ ਮਿਲ ਜਾਂਦੀ ਹੈ ਤੇ ਇਹ ਸਿੱਧਾ ਫ਼ਸਲ ਤੇ ਪੈਂਦੀ ਹੈ ਜਿਸ ਕਾਰਨ ਫ਼ਸਲ ਨੂੰ ਲਾਭ ਮਿਲਦਾ ਹੈ। ਸੋ ਹੁਣ ਦੇਖਣਾ ਹੋਵੇਗਾ ਕਿਸਾਨਾਂ ਲਈ ਇਹ ਛੋਟਾ ਪ੍ਰੋਜੈਕਟ ਵੱਡਾ ਲਾਹਾ ਦਿੰਦਾ ਹੈ ਜਾਂ ਨਹੀਂ ਇਹ ਤਾਂ ਭਵਿੱਖ ਵਿਚ ਹੀ ਪਤਾ ਲੱਗ ਸਕਦਾ।
Farmers
ਦਸ ਦਈਏ ਕਿ ਝੋਨਾ ਪੰਜਾਬ ਦੀ ਸਾਉਣੀ ਦੀ ਪ੍ਰਮੁੱਖ ਫਸਲ ਹੈ, ਜਿਹੜੀ ਕਿ 31 ਲੱਖ ਹੈਕਟੇਅਰ ਰਕਬੇ ਉਪਰ ਬੀਜੀ ਜਾਂਦੀ ਹੈ। ਆਮ ਤੌਰ ’ਤੇ ਝੋਨੇ/ਬਾਸਮਤੀ ਦੀ ਕਾਸ਼ਤ ਲਈ ਕੱਦੂ ਕੀਤੇ ਖੇਤ ਵਿਚ ਪਨੀਰੀ ਦੀ ਲੁਆਈ ਕੀਤੀ ਜਾਂਦੀ ਹੈ। ਇਸ ਸਾਲ ਕੋਵਿਡ ਦੀ ਮਹਾਮਾਰੀ ਕਾਰਨ ਪੰਜਾਬ ਵਿਚ ਝੋਨੇ ਦੀ ਕਾਸ਼ਤ ਕਰਨ ਲਈ ਸਿੱਧੀ ਬਿਜਾਈ ਅਤੇ ਮਸ਼ੀਨ ਨਾਲ ਪਨੀਰੀ ਦੀ ਲੁਆਈ ਦਾ ਰੁਝਾਨ ਵੱਧਣ ਦੀ ਆਸ ਹੈ। ਤੰਦਰੁਸਤ ਪਨੀਰੀ ਹੀ ਚੰਗੀ ਫ਼ਸਲ ਦੀ ਬੁਨਿਆਦ ਹੁੰਦੀ ਹੈ।