ਫ਼ਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਨੂੰ ਮਿਲੇਗਾ ਦਿੱਲੀ ਕਿਸਾਨ ਮੇਲੇ ਵਿਚ ਨਵੀਨਤਾਕਾਰੀ ਕਿਸਾਨ ਪੁਰਸਕਾਰ
Published : Feb 24, 2025, 9:14 am IST
Updated : Feb 24, 2025, 9:14 am IST
SHARE ARTICLE
photo
photo

24 ਫ਼ਰਵਰੀ 2025 ਨੂੰ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ ਸਨਮਾਨਤ

ਫ਼ਾਜ਼ਿਲਕਾ, (ਕੁਲਦੀਪ ਸਿੰਘ ਸੰਧੂ) : ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘਟਿਆ ਵਾਲੀ ਬੋਦਲਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈਏਆਰਆਈ) ਪੂਸਾ ਵਲੋਂ ਕਰਵਾਏ ਕਿਸਾਨ ਮੇਲੇ ਦੌਰਾਨ 24 ਫ਼ਰਵਰੀ 2025 ਨੂੰ ਨਵੀਂ ਦਿੱਲੀ ਵਿਚ ਨਵੀਨਤਾਕਾਰੀ (ਇਨੋਵੇਟਿਵ) ਕਿਸਾਨ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਕਰਨੈਲ ਸਿੰਘ ਪੰਜਾਬ ਦਾ ਇਕਲੌਤਾ ਕਿਸਾਨ ਹੈ ਜਿਸ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।

ਫ਼ਾਜ਼ਿਲਕਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁਖੀ ਡਾ. ਅਰਵਿੰਦ ਅਹਲਾਵਤ ਨੇ ਕਰਨੈਲ ਸਿੰਘ ਨੂੰ ਨਵੀਨਤਾਕਾਰੀ (ਇਨੋਵੇਟਿਵ) ਕਿਸਾਨ ਪੁਰਸਕਾਰ ਲਈ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਕਰਨੈਲ ਸਿੰਘ ਨੂੰ ਮਿਲਿਆ ਇਹ ਸਨਮਾਨ ਪੂਰੇ ਪੰਜਾਬ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਸਨਮਾਨ ਹੋਰ ਕਿਸਾਨਾਂ ਨੂੰ ਵੀ ਨਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਤ ਕਰੇਗਾ। ਉਨ੍ਹਾਂ ਦਸਿਆ ਕਿ ਇਸ ਕਿਸਾਨ ਮੇਲੇ ਵਿਚ ਦੇਸ਼ ਭਰ ਤੋਂ ਉੱਨਤ ਕਿਸਾਨ, ਖੇਤੀਬਾੜੀ ਵਿਗਿਆਨੀ ਅਤੇ ਮਾਹਰ ਹਿੱਸਾ ਲੈਣਗੇ ਤੇ ਇਸ ਮੇਲੇ ਵਿਚ 34 ਕਿਸਾਨਾਂ ਨੂੰ ਸਨਮਾਨਤ ਕੀਤਾ ਜਾਣਾ ਹੈ ਪਰ ਪੰਜਾਬ ਦਾ ਇੱਕੋ ਇਕ ਕਿਸਾਨ ਕਰਨੈਲ ਸਿੰਘ ਹੈ।

  ਉਨ੍ਹਾਂ ਦਸਿਆ ਕਿ ਕਰਨੈਲ ਸਿੰਘ ਦੀ ਇਸ ਪ੍ਰਾਪਤੀ ਨੇ ਪੂਰੇ ਫ਼ਾਜ਼ਿਲਕਾ ਜ਼ਿਲ੍ਹੇ ਅਤੇ ਪੰਜਾਬ ਦੇ ਕਿਸਾਨਾਂ ਵਿਚ ਮਾਣ ਅਤੇ ਉਤਸ਼ਾਹ ਦੀ ਭਾਵਨਾ ਪੈਦਾ ਕਰ ਦਿਤੀ ਹੈ। ਉਨ੍ਹਾਂ ਦੀਆਂ ਕਾਢਾਂ ਅਤੇ ਪ੍ਰੇਰਨਾਦਾਇਕ ਕੋਸ਼ਿਸ਼ਾਂ ਆਉਣ ਵਾਲੇ ਸਮੇਂ ਵਿਚ ਖੇਤੀਬਾੜੀ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ’ਚ ਮਦਦਗਾਰ ਸਾਬਤ ਹੋਣਗੀਆਂ। ਉਨ੍ਹਾਂ ਦਸਿਆ ਕਿ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਅਪਣੀ ਨਵੀਨ ਯੋਗਤਾ, ਖੇਤੀਬਾੜੀ ਤਕਨੀਕਾਂ ਵਿਚ ਸੁਧਾਰ ਅਤੇ ਵਾਤਾਵਰਣ ਅਨੁਕੂਲ ਖੇਤੀ ਅਭਿਆਸਾਂ ਲਈ ਜਾਣੇ ਜਾਂਦੇ ਹਨ। ਰਵਾਇਤੀ ਖੇਤੀ ਦੇ ਨਾਲ-ਨਾਲ, ਉਹ ਮੱਛੀ ਪਾਲਣ ਅਤੇ ਸਬਜ਼ੀਆਂ ਦੇ ਉਤਪਾਦਨ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਸੱਭ ਤੋਂ ਮਹੱਤਵਪੂਰਨ ਯੋਗਦਾਨ ਪਰਾਲੀ ਪ੍ਰਬੰਧਨ ਦੇ ਖੇਤਰ ਵਿਚ ਹੈ। ਉਨ੍ਹਾਂ ਨੇ ਪਰਾਲੀ ਨੂੰ ਸਾੜੇ ਬਿਨਾਂ ਉਸ ਦੇ ਸਹੀ ਨਿਪਟਾਰੇ ਦਾ ਤਰੀਕਾ ਅਪਣਾਇਆ ਹੈ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਮਿਲੀ ਹੈ।

  ਕਰਨੈਲ ਸਿੰਘ ਨਾ ਸਿਰਫ਼ ਇਕ ਸਫ਼ਲ ਕਿਸਾਨ ਹੈ, ਸਗੋਂ ਇਕ ਪ੍ਰੇਰਕ ਵੀ ਹੈ। ਉਸ ਨੇ ਕਿਸਾਨਾਂ ਲਈ ਕੇਵੀਕੇ ਸੀਫੇਟ ਕਿਸਾਨ ਕਲੱਬ ਸਥਾਪਤ ਕਰਨ ਲਈ ਸਹਿਯੋਗ ਕੀਤਾ ਹੈ, ਜਿੱਥੇ ਉਹ ਕਿਸਾਨਾਂ ਨੂੰ ਨਵੀਆਂ ਖੇਤੀਬਾੜੀ ਤਕਨੀਕਾਂ, ਜੈਵਿਕ ਖੇਤੀ, ਪਾਣੀ ਦੀ ਸੰਭਾਲ ਅਤੇ ਸੁਧਰੇ ਹੋਏ ਬੀਜਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਬਹੁਤ ਸਾਰੇ ਕਿਸਾਨ ਉੱਨਤ ਤਕਨੀਕਾਂ ਅਪਣਾ ਕੇ ਅਪਣੀ ਆਮਦਨ ਵਧਾ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement