ਦੇਸਰਾਜ ਨੇ ਬੱਕਰੀ ਪਾਲਣ ਦੇ ਕਿੱਤੇ ਤੋਂ ਚੰਗੀ ਆਮਦਨ ਕਮਾਈ
Published : Jun 25, 2018, 9:10 pm IST
Updated : Jun 25, 2018, 9:10 pm IST
SHARE ARTICLE
goat farming
goat farming

ਦੇਸ ਰਾਜ ਸਿੰਘ ਕੋਲ ਬੀਟਲ ਨਸਲ ਦੀਆਂ ਬੱਕਰੀਆਂ ਹਨ

ਬਟਾਲਾ/ਅਲੀਵਾਲ 25 ਜੂਨ ( ਗੋਰਾਇਆ/ਰਿੰਕੂ ਰਾਜਾ/ਡਾ.ਸੰਧੂ  )  ਬਟਾਲਾ ਨੇੜਲੇ ਪਿੰਡ ਮੂਲਿਆਂਵਾਲ ਦੇ ਬੱਕਰੀਆਂ ਚਾਰਨ ਵਾਲੇ ਇੱਕ ਆਜੜੀ ਦੇਸ ਰਾਜ ਸਿੰਘ ਨੂੰ ਪੰਜਾਬ ਸਰਕਾਰ ਦੇ ਯਤਨਾ ਸਕਦਾ ਰਾਸ਼ਟਰੀ ਪੱਧਰ ਤੱਕ ਵਿਸ਼ੇਸ਼ ਪਹਿਚਾਣ ਮਿਲੀ ਹੈ। ਬੱਕਰੀਆਂ ਚਾਰਨ ਦਾ ਪਿਤਾ ਪੁਰਖੀ ਧੰਦਾ ਕਰਨ ਵਾਲਾ ਦੇਸ ਰਾਜ ਸਿੰਘ ਅੱਜ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੀ ਸਹਾਇਤਾ ਨਾਲ ਸਫਲ ਬੱਕਰੀ ਪਾਲਕ ਵਜੋਂ ਉਭਰਿਆ ਹੈ ਅਤੇ ਉਹ ਬੱਕਰੀਆਂ ਪਾਲਣ ਦੇ ਧੰਦੇ ਤੋਂ ਸਲਾਨਾ 8 ਲੱਖ ਰੁਪਏ ਤੱਕ ਆਮਦਨ ਕਮਾ ਰਿਹਾ ਹੈ।

goat farming goat farming

ਦੇਸ ਰਾਜ ਸਿੰਘ ਕੋਲ ਬੀਟਲ ਨਸਲ ਦੀਆਂ ਬੱਕਰੀਆਂ ਹਨ, ਜੋ ਸਿਰਫ਼ ਪੰਜਾਬ ਦੇ ਮਾਝਾ ਖੇਤਰ ਦੀ ਪੈਦਾਵਾਰ ਹੈ ਅਤੇ ਇਸ ਨਸਲ ਦੀਆਂ ਬੱਕਰੀਆਂ ਦੁੱਧ ਅਤੇ ਮੀਟ ਵਿਚ ਸਭ ਤੋਂ ਉੱਤਮ ਮੰਨੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਜਰੀਏ ਅਸਾਮ ਸਰਕਾਰ, ਜੰਮੂ ਕਸ਼ਮੀਰ ਸਰਕਾਰ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਮਖਦੂਮ ਵਿਖੇ ਬੱਕਰੀਆਂ ਦੇ ਰਾਸ਼ਟਰੀ ਰਿਸਰਚ ਕੇਂਦਰ ਵਲੋਂ ਦੇਸ ਰਾਜ ਸਿੰਘ ਦੀਆਂ ਬੱਕਰੀਆਂ ਨੂੰ ਖੋਜ਼ ਲਈ ਵਿਸ਼ੇਸ਼ ਤੌਰ 'ਤੇ ਖਰੀਦ ਕੇ ਲਿਜਾਇਆ ਗਿਆ ਹੈ। ਬੱਕਰੀ ਪਾਲਕ ਦੇਸ ਰਾਜ ਸਿੰਘ ਦਾ ਦੱਸਣਾ ਹੈ ਕਿ ਬੱਕਰੀਆਂ ਪਾਲਣਾ ਉਸਦਾ ਪਿਤਾ ਪੁਰਖੀ ਧੰਦਾ ਹੈ ਅਤੇ ਉਹ ਬਚਪਨ ਤੋਂ ਹੀ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਉਸਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਨੇ ਪਸ਼ੂ ਪਾਲਣ ਵਿਭਾਗ ਨਾਲ ਰਾਬਤਾ ਕਰਕੇ ਆਪਣੇ ਇਸ ਧੰਦੇ ਦਾ ਵਿਸਥਾਰ ਕਰਨ ਦੀ ਸੋਚੀ ਅਤੇ ਉਸਨੂੰ ਪੰਜਾਬ ਸਰਕਾਰ ਵਲੋਂ 1 ਲੱਖ ਰੁਪਏ ਦਾ ਲੋਨ ਮਿਲਿਆ। ਉਸਨੇ 1 ਲੱਖ ਰੁਪਏ ਦੀ ਲਾਗਤ ਨਾਲ ਆਪਣੀਆਂ ਬੱਕਰੀਆਂ ਲਈ ਵਾੜਾ ਤਿਆਰ ਕਰਨ ਦੇ ਨਾਲ ਕੁਝ ਨਵੀਆਂ ਬੱਕਰੀਆਂ ਖਰੀਦੀਆਂ ਅਤੇ ਵਿਭਾਗ ਦੀ ਸਲਾਹ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

goat farming goat farming

ਦੇਸ ਰਾਜ ਨੇ ਦੱਸਿਆ ਕਿ ਉਸਨੇ 1 ਲੱਖ ਦਾ ਲੋਨ ਵਾਪਸ ਕਰਨ ਦਿੱਤਾ ਅਤੇ ਉਸਨੂੰ ਸਰਕਾਰ ਵਲੋਂ 33 ਹਜ਼ਾਰ ਰੁਪਏ ਦੀ ਸਬਸਿਡੀ ਵੀ ਮਿਲੀ। ਦੇਸ ਰਾਜ ਸਿੰਘ ਨੇ ਦੱਸਿਆ ਕਿ ਉਸ ਕੋਲ ਹੁਣ 70 ਦੇ ਕਰੀਬ ਬੱਕਰੀਆਂ ਹਨ, ਜਿਨ੍ਹਾਂ ਵਿਚੋਂ ਕਰੀਬ 25 ਕੁ ਬੱਕਰੀਆਂ ਦੁੱਧ ਦੇ ਰਹੀਆਂ ਹਨ। ਉਸਨੇ ਦੱਸਿਆ ਕਿ ਇੱਕ ਬੱਕਰੀ ਰੋਜ਼ਾਨਾ 4 ਤੋਂ 5 ਕਿਲੋ ਦੁੱਧ ਦਿੰਦੀ ਹੈ ਅਤੇ ਬੱਕਰੀ ਦਾ ਦੁੱਧ 100 ਰੁਪਏ ਲੀਟਰ ਦੇ ਹਿਸਾਬ ਨਾਲ ਪਿੰਡ ਦੇ 10 ਘਰਾਂ ਵਿੱਚ ਪੱਕਾ ਲੱਗਾ ਹੋਇਆ ਹੈ। ਉਸਨੇ ਦੱਸਿਆ ਕਿ ਉਹ ਬਾਕੀ ਵਧਿਆ ਦੁੱਧ ਡੇਅਰੀ ਵਿੱਚ ਪਾਉਂਦੇ ਹਨ। ਦੇਸ ਰਾਜ ਸਿੰਘ ਨੇ ਦੱਸਿਆ ਕਿ ਉਹ ਬੱਕਰੀਆਂ ਨੂੰ ਚਾਰਨ ਤੋਂ ਇਲਾਵਾ ਇਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਦੀ ਸਲਾਹ ਨਾਲ ਵਿਸ਼ੇਸ਼ ਫੀਡ ਆਦਿ ਵੀ ਦਿੰਦੇ ਹਨ।

goat farming goat farming

ਦੇਸ ਰਾਜ ਸਿੰਘ ਆਪਣੀ ਬੀਟਲ ਨਸਲ ਦੀਆਂ ਬੱਕਰੀਆਂ ਸਦਕਾ ਰਾਸ਼ਟਰੀ ਪੱਧਰ ਦੇ ਪਸ਼ੂ ਧੰਨ ਮੁਕਾਬਲਿਆਂ ਵਿੱਚ ਨਸਲ ਅਤੇ ਦੁੱਧ ਚੋਆਈ ਵਿੱਚ ਮੋਹਰੀ ਰਹਿ ਕੇ ਕਈ ਇਨਾਮ ਜਿੱਤ ਚੁੱਕਾ ਹੈ। ਦੇਸ ਰਾਜ ਆਪਣੇ ਇਸ ਧੰਦੇ ਤੋਂ ਬਹੁਤ ਸੰਤੁਸ਼ਟ ਹੈ ਅਤੇ ਉਹ ਇਸ ਧੰਦੇ ਤੋਂ ਚੰਗੀ ਆਮਦਨ ਕਮਾ ਰਿਹਾ ਹੈ। ਪਿੰਡ ਮੂਲਿਆਂਵਾਲ ਦੇ ਪਸ਼ੂ ਹਸਪਤਾਲ ਦੇ ਡਾਕਟਰ ਸਿਕੰਦਰ ਸਿੰਘ ਕਾਹਲੋਂ ਨੇ ਇਸ ਸਬੰਧੀ ਦੱਸਿਆ ਕਿ ਬੀਟਲ ਨਸਲ ਮਾਝਾ ਖੇਤਰ ਦੀ ਜੱਦੀ ਨਸਲ ਹੈ, ਜੋ ਕਿ ਦੁੱਧ ਅਤੇ ਮੀਟ ਦੋਵਾਂ ਵਿੱਚ ਹੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ।

goat farming goat farming

ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਬੱਕਰੀਆਂ ਦੀਆਂ ਜੋ ਹੋਰ ਕਿਸਮਾਂ ਹਨ ਜਾਂ ਤਾਂ ਉਹ ਦੁੱਧ ਦੇਣ ਵਿੱਚ ਉੱਤਮ ਹਨ ਜਾਂ ਸਿਰਫ਼ ਮੀਟ ਦੇ ਪੱਖ ਤੋਂ ਚੰਗੀਆਂ ਹਨ, ਜਦਕਿ ਮਾਝੇ ਦੀ ਬੀਟਲ ਨਸਲ ਦੁੱਧ ਅਤੇ ਮੀਟ ਦੋਵਾਂ ਵਿੱਚ ਹੀ ਸਭ ਤੋਂ ਉੱਤਮ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਬੱਕਰੀ ਖੋਜ ਕੇਂਦਰ ਵਿੱਚ ਇਸ ਨਸਲ ਉੱਪਰ ਕੰਮ ਚੱਲ ਰਿਹਾ ਹੈ ਅਤੇ ਇਸ ਨਸਲ ਨੂੰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਪ੍ਰਫੂਲਤ ਕੀਤਾ ਜਾ ਰਿਹਾ ਹੈ। ਡਾ. ਕਾਹਲੋਂ ਨੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਮੁਨਾਫ਼ੇ ਵਾਲਾ ਕਿੱਤਾ ਹੈ ਅਤੇ ਇਸਨੂੰ ਵਿਗਿਆਨਿਕ ਢੰਗ ਨਾਲ ਸ਼ੁਰੂ ਕਰਕੇ ਕਿਸਾਨ ਚੰਗੀ ਆਮਦਨ ਕਮਾ ਸਕਦੇ ਹਨ।
 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement