12 ਸਾਲਾਂ ਤੋਂ ਪਰਾਲੀ ਨਾਲ ਕਿਨੂੰ ਦੇ ਬਾਗ਼ ’ਚ ‘ਮਲਚਿੰਗ’ ਕਰ ਰਿਹੈ ਕਿਸਾਨ ਓਮ ਪ੍ਰਕਾਸ਼ ਭਾਂਬੂ
Published : Sep 25, 2023, 11:23 am IST
Updated : Sep 25, 2023, 12:02 pm IST
SHARE ARTICLE
Mulching With Straw By Fazilka Farmer
Mulching With Straw By Fazilka Farmer

ਬਾਗ਼ ਰਹਿੰਦੈ ਤੰਦਰੁਸਤ ਤੇ ਹਰਾ ਭਰਾ, ਰੂੜੀ ਪਾਉਣ ਦੀ ਨਹੀਂ ਪਈ ਲੋੜ

 

ਫ਼ਾਜ਼ਿਲਕਾ, :  ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਮਕੋਟ ਦਾ ਕਿਸਾਨ ਓਮ ਪ੍ਰਕਾਸ਼ ਭਾਂਬੂ ਪਿਛਲੇ 12 ਸਾਲ ਤੋਂ ਝੋਨੇ ਦੀ ਪਰਾਲੀ ਦੀ ਵਰਤੋਂ ਕਿਨੂੰ ਦੇ ਬਾਗ਼ ’ਚ ਮਲਚਿੰਗ ਲਈ ਕਰ ਕੇ ਵਾਤਾਵਰਣ ਦਾ ਰਾਖਾ ਬਣਿਆ ਹੋਇਆ ਹੈ। ਉਸ ਦਾ ਬਾਗ਼ ਸਿਹਤਮੰਦ ਹੈ ਤੇ ਉਸ ਨੂੰ ਪਰਾਲੀ ਦੀ ਵਰਤੋਂ ਕਰਨ ਕਰ ਕੇ ਬਾਗ਼ ’ਚ ਰੂੜੀ ਪਾਉਣ ਦੀ ਲੋੜ ਨਹੀਂ ਪਈ। ਓਮ ਪ੍ਰਕਾਸ਼ ਭਾਂਬੂ ਦਾ ਪ੍ਰਵਾਰ 40 ਏਕੜ ਵਿਚ ਖੇਤੀ ਕਰਦਾ ਹੈ ਜਿਸ ਵਿਚੋਂ ਉਸ ਨੇ 20 ਏਕੜ ’ਚ ਕਿਨੂੰ ਦਾ ਬਾਗ਼ ਲਗਾਇਆ ਹੋਇਆ ਹੈ। ਉਨ੍ਹਾਂ ਦੇ ਪਿੰਡ ਨਹਿਰੀ ਪਾਣੀ ਦੀ ਘਾਟ ਹੈ, ਇਸ ਲਈ ਉਨ੍ਹਾਂ ਨੇ ਜਿਥੇ ਬਾਗ਼ ’ਚ ਤੁਪਕਾ ਸਿੰਚਾਈ ਪ੍ਰਣਾਲੀ ਲਗਾਈ ਹੈ ਉਥੇ ਹੀ ਪਰਾਲੀ ਰਾਹੀਂ ਉਹ ਮਲਚਿੰਗ ਕਰ ਕੇ ਬਾਗ਼ ਵਿਚੋਂ ਘੱਟ ਪਾਣੀ ਨਾਲ ਵਧੇਰੇ ਆਮਦਨ ਲੈ ਰਹੇ ਹਨ।

 

ਬਾਗ਼ ’ਚ ਪਰਾਲੀ ਦੀ ਮਲਚਿੰਗ ਕਰਨ ਦਾ ਤਰੀਕਾ

ਕਿਸਾਨ ਓਮ ਪ੍ਰਕਾਸ਼ ਭਾਂਬੂ ਨੇ ਦਸਿਆ ਕਿ ਉਹ ਇਕ ਏਕੜ ਵਿਚ ਲਗਭਗ 35 ਤੋਂ 40 ਕੁਇੰਟਲ ਪਰਾਲੀ ਪਾਉਂਦਾ ਹੈ। ਇਸ ਲਈ ਝੋਨੇ ਦੀ ਵਾਢੀ ਸਮੇਂ ਉਹ ਕੁਝ ਅਪਣੀ ਪਰਾਲੀ ਅਤੇ ਕੁਝ ਪਰਾਲੀ ਮੁੱਲ ਲੈ ਕੇ ਸਟੋਰ ਕਰ ਲੈਂਦਾ ਹੈ। ਫਿਰ ਮਾਰਚ ਮਹੀਨੇ ਵਿਚ ਉਹ ਬਾਗ਼ ’ਚ ਗੋਡੀ ਕਰ ਕੇ ਤੇ ਖਾਦ ਆਦਿ ਪਾ ਕੇ ਕਿਨੂੰ ਦੇ ਬੂਟਿਆਂ ਥੱਲੇ ਪਰਾਲੀ ਦੀ ਮੋਟੀ ਤਹਿ ਵਿਛਾ ਦਿੰਦਾ ਹੈ।

ਬਾਗ਼ ’ਚ ਮਲਚਿੰਗ ਦੇ ਲਾਭ

ਓਮ ਪ੍ਰਕਾਸ਼ ਭਾਂਬੂ ਆਖਦਾ ਹੈ ਕਿ ਇਸ ਤਰਾਂ ਜ਼ਮੀਨ ਢਕੀ ਜਾਂਦੀ ਹੈ ਅਤੇ ਜ਼ਮੀਨ ਤੋਂ ਪਾਣੀ ਭਾਫ਼ ਬਣ ਕੇ ਘੱਟ ਉਡਦਾ ਹੈ। ਇਸ ਤਰਾਂ ਉਸ ਦੀ 35 ਤੋਂ 40 ਫ਼ੀ ਸਦੀ ਪਾਣੀ ਦੀ ਬੱਚਤ ਹੁੰਦੀ ਹੈ। ਮਈ ਜ਼ੂਨ ਵਿਚ ਧਰਤੀ ਵਲੋਂ ਪਰਿਵਰਤਤ ਹੁੰਦੀਆਂ ਕਿਰਨਾਂ ਦੀ ਗਰਮੀ ਨਾਲ ਬਾਗ਼ ਨੂੰ ਨੁਕਸਾਨ ਘੱਟ ਹੁੰਦਾ ਹੈ। ਸਿੰਚਾਈ ਘੱਟ ਕਰਨੀ ਪੈਂਦੀ ਹੈ। ਸਾਲ ਭਰ ਵਿਚ ਪਰਾਲੀ ਬਾਗ਼ ਦੀ ਮਿੱਟੀ ਵਿਚ ਮਿਲ ਕੇ ਖਾਦ ਬਣ ਜਾਂਦੀ ਹੈ ਅਤੇ ਉਸ ਨੂੰ ਰੂੜੀ ਦੀ ਖਾਦ ਨਹੀਂ ਪਾਉਣੀ ਪੈਂਦੀ। ਜ਼ਮੀਨ ਵਿਚ ਕਾਰਬਨਿਕ ਮਾਦਾ ਵੱਧਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਬਾਗ਼ ਹਰਾ ਭਰਾ ਰਹਿੰਦਾ ਹੈ ਅਤੇ ਫਲ ਇਕਸਾਰ ਤੇ ਸਹੀ ਅਕਾਰ ਦੇ ਲਗਦੇ ਹਨ। ਜ਼ਮੀਨ ਵਿਚ ਪੋਟਾਸ਼ ਖਾਦ ਦੀ ਘਾਟ ਨਹੀਂ ਆਉਂਦੀ ਅਤੇ ਇਸ ਨਾਲ ਫਲਾਂ ਦੀ ਕੁਆਲਟੀ ਬਹੁਤ ਵਧੀਆ ਰਹਿੰਦੀ ਹੈ।

ਕੀ ਇਸ ਨਾਲ ਸਿਊਂਕ ਆਉਂਦੀ ਹੈ?

ਓਮ ਪ੍ਰਕਾਸ ਭਾਂਬੂ ਅਨੁਸਾਰ ਪਰਾਲੀ ਨਾਲ ਉਸ ਨੂੰ ਕਦੇ ਵੀ ਸਿਊਂਕ ਦੀ ਸਮੱਸਿਆ ਨਹੀਂ ਆਈ ਅਤੇ ਇਸ ਦਾ ਕੋਈ ਗਲਤ ਪ੍ਰਭਾਵ ਪਿਛਲੇ 12 ਸਾਲਾਂ ਵਿਚ ਉਸ ਨੂੰ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ। ਉਸ ਦੇ ਅਨੁਸਾਰ ਉਹ ਇਸ ਲਈ ਤਿੰਨ ਵਾਰ ਵਿਚ ਯੂਰੀਆ ਪਾਊਂਦੇ ਹਨ। ਯੂਰੀਆਂ ਦੀ ਮਾਮੂਲੀ ਵੱਧ ਵਰਤੋਂ ਕਰਦੇ ਹਨ ਜਿਸ ਨਾਲ ਪਰਾਲੀ ਮਿੱਟੀ ਵਿਚ ਕਿਣਕਾ ਕਿਣਕਾ ਹੋ ਕੇ ਮਿਲ ਜਾਂਦੀ ਹੈ। ਉਹ ਖੇਤ ਦੀ ਵਹਾਈ ਬਹੁਤ ਘੱਟ ਕਰਦੇ ਹਨ।

ਕਿਸਾਨ ਲੈਣ ਓਮ ਪ੍ਰਕਾਸ਼ ਭਾਂਬੂ ਤੋਂ ਸੇਧ: ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਓਮ ਪ੍ਰਕਾਸ਼ ਭਾਂਬੂ ਦੀ ਮਿਹਨਤ ਨੂੰ ਸਿਜਦਾ ਕਰਦਿਆਂ ਕਿਹਾ ਹੈ ਕਿ ਹੋਰ ਕਿਸਾਨ ਉਸ ਤੋਂ ਸੇਧ ਲੈ ਕੇ ਪਰਾਲੀ ਦੀ ਵਰਤੋਂ ਬਾਗ਼ਾਂ ਵਿਚ ਮਲਚਿੰਗ ਲਈ ਕਰਨ। ਬਾਗ਼ਬਾਨੀ ਵਿਕਾਸ ਅਫ਼ਸਰ ਸੌਪਤ ਰਾਮ ਸਹਾਰਨ ਨੇ ਕਿਹਾ ਕਿ ਬਾਗ਼ਾਂ ਦੇ ਨਾਲ-ਨਾਲ ਸਬਜ਼ੀਆਂ ਵਿਚ ਵੀ ਪਰਾਲੀ ਦੀ ਵਰਤੋਂ ਮਲਚਿੰਗ ਲਈ ਕੀਤੀ ਜਾ ਸਕਦੀ ਹੈ।

 

 

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement