ਭਾਰਤ ’ਚ ਬਾਜ਼ਾਰਾਂ ਦਾ ਵਿਕਾਸ ਕਰਨਾ, ਜੈਵਿਕ ਖੇਤੀ ਅਤੇ ਕਾਰਬਨ ਕ੍ਰੈਡਿਟ ਦੇ ਏਕੀਕਰਣ ਨਾਲ ਕਿਸਾਨਾਂ ਦੀ ਆਮਦਨ ਹੋਵੇਗੀ ਬਿਹਤਰ
ਨਵੀਂ ਦਿੱਲੀ: ਉਦਯੋਗਿਕ ਸੰਸਥਾ ਕਾਰਬਨ ਮਾਰਕਿਟ ਐਸੋਸੀਏਸ਼ਨ ਆਫ ਇੰਡੀਆ ਨੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਟਿਕਾਊ ਖੇਤੀ ਅਭਿਆਸਾਂ ਨੂੰ ਅਪਣਾਉਣ ਵਿਚ ਮਦਦ ਕਰਨ ਲਈ ਖੇਤੀਬਾੜੀ ਕ੍ਰਿਸ਼ਕ ਵਿਕਾਸ ਚੈਂਬਰ ਨਾਲ ਭਾਈਵਾਲੀ ਕੀਤੀ ਹੈ।
ਕਾਰਬਨ ਮਾਰਕਿਟ ਐਸੋਸੀਏਸ਼ਨ ਆਫ਼ ਇੰਡੀਆ (CMAI) ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਭਾਰਤ ’ਚ ਬਾਜ਼ਾਰਾਂ ਦਾ ਵਿਕਾਸ ਕਰਨਾ, ਜੈਵਿਕ ਖੇਤੀ ਅਤੇ ਕਾਰਬਨ ਕ੍ਰੈਡਿਟ ਦੇ ਏਕੀਕਰਣ ਵਰਗੇ ਟਿਕਾਊ ਅਭਿਆਸਾਂ ਨੂੰ ਅਪਣਾਉਣ ਨਾਲ ਕਿਸਾਨਾਂ ਨੂੰ ਬਿਹਤਰ ਆਮਦਨ ਕਮਾਉਣ ’ਚ ਮਦਦ ਮਿਲੇਗੀ।
CMAI ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ’ਚ ਕਾਰਬਨ ਕ੍ਰੈਡਿਟ ਦੀ ਮਹੱਤਤਾ ’ਤੇ ਸੈਸ਼ਨ ਕਰਵਾਏਗਾ ਅਤੇ ਅਧਿਕਾਰਤ ਮੰਚਾਂ ਜ਼ਰੀਏ ਰਜਿਸਟ੍ਰੇਸ਼ਨ ਅਤੇ ਕ੍ਰੈਡਿਟ ਕਮਾਉਣ ਦੀ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਪ੍ਰਦਾਨ ਕਰੇਗਾ।
ਕਾਰਬਨ ਕ੍ਰੈਡਿਟ ਇਕ ਮਾਰਕੀਟ-ਆਧਾਰਤ ਵਿਧੀ ਹੈ ਜੋ ਗ੍ਰੀਨਹਾਉਸ ਗੈਸ (GHG) ਦੇ ਨਿਕਾਸ ’ਚ ਕਮੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਨੂੰ ਕਾਰਬਨ ਆਫਸੈੱਟ ਵੀ ਕਿਹਾ ਜਾਂਦਾ ਹੈ।
ਬਿਆਨ ਅਨੁਸਾਰ, CMAI ਨੇ ਇਕ ਰਣਨੀਤਕ ਭਾਈਵਾਲੀ ਬਣਾਉਣ ਲਈ ਖੇਤੀ ਉੱਦਮੀ ਕ੍ਰਿਸ਼ਕ ਵਿਕਾਸ ਚੈਂਬਰ (KUKVC) ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ।
CMAI ਦੇ ਪ੍ਰਧਾਨ, ਮਨੀਸ਼ ਦਬਕਾਰਾ ਨੇ ਕਿਹਾ, ‘‘ਇਸ ਸਹਿਯੋਗ ਰਾਹੀਂ, ਸਾਡਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ ਲਈ ਟਿਕਾਊ ਖੇਤੀਬਾੜੀ ਅਭਿਆਸਾਂ ਦੀ ਮਹੱਤਵਪੂਰਨ ਸੰਭਾਵਨਾ ਨੂੰ ਵਰਤਣਾ ਹੈ ਅਤੇ ਪਰਿਵਰਤਨ ਨੂੰ ਵਿੱਤ ਦੇਣ ਲਈ ਕਾਰਬਨ ਕ੍ਰੈਡਿਟ ਦੇ ਲਾਭਾਂ ਦੀ ਵਰਤੋਂ ਕਰਨਾ ਹੈ।’’